24

September 2018
ਸਾਡੇ ਹੱਕ //ਹੀਰਾ ਸਿੰਘ ਤੂਤਪਾਲੀਸਿਸਟਿਕ ਓਵਰੀ ਸਿੰਡਰੋਮ ਜਾਂ ਪਾਲੀਸਿਸਟਿਕ ਓਵੇਰੀਅਨ ਡਿਸੀਜ਼ //ਕਿਰਨਪ੍ਰੀਤ ਕੌਰਸ਼ਹੀਦ ਭਾਈ ਬਚਿੱਤਰ ਸਿੰਘ ਜੀ ਦਾ ਜਨਮ ਗੁਰੂ ਘਰ ਦੇ ਮਹਾਨ ਸ਼ਹੀਦ ਅਤੇ ਵਿਦਵਾਨਯੂ,ਕੇ ਵਿੱਚ ਸਿੱਖਾਂ ਦੇ ਘਰਾਂ ਤੇ ਛਾਪੇਮਾਰੀ ਲਈ ਭਾਰਤ ਸਰਕਾਰ ਦਾ ਝੂਠਾ ਪ੍ਰਾਪੇਗੰਡਾ ਜਿੰਮੇਵਾਰ -ਯੁਨਾਈਟਿਡ ਖਾਲਸਾ ਦਲ ਪੋਲਿੰਗ ਬੂਥ ਤੇ ਵੋਟਰ //ਪੋਲਿੰਗ ਬੂਥ ਤੇ ਵੋਟਰ ਕੈਮਰੇ ਦੀ ਅੱਖ ਨਾਲ ਤਸਵੀਰਾਂ ਵਿੱਚ ਜਾਨ ਪਾਉਂਦਾ “ਪ੍ਰਤਾਪ ਸਿੰਘ ਹੀਰਾ“ਬਲਾਕ ਸ਼ਾਹਕੋਟ ’ਚ ਬਲਾਕ ਸੰਮਤੀ ਅਤੇ ਜਿਲ੍ਹਾਂ ਪ੍ਰੀਸ਼ਦ ਚੋਣਾਂ ਅਮਨ-ਅਮਾਨ ਨਾਲ ਚੜ੍ਹੀਆ ਨੇਪੜੇਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਨਵੀਆਂ ਉਡਾਣਾਂਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਜੋੜੀ ਚਮਕਾਏਗੀ 'ਕਿਸਮਤ'//ਲੇਖਕ-ਹਰਜਿੰਦਰ ਿਸੰਘ ਜਵੰਦਾ ਕਵਿਤਾ //ਕਿਰਨਪ੍ਰੀਤ ਕੌਰ
Poem

ਪ੍ਰਦੇਸ....ਲਿਖ਼ਤੁਮ-ਸਤਨਾਮ ਸਿੰਘ ਕੈਂਥ

March 08, 2018 11:01 AM

ਪ੍ਰਦੇਸ
ਬੇਗਾਨਾ ਵਤਨ
ਜਿਸਦੀ ਵੱਖਰੀ ਦਿੱਖ
ਵੱਖਰੀਆਂ ਮੂਰਤਾਂ
ਤੇ ਵੱਖਰਾ ਹੀ
ਪਹਿਰਾਵਾ
ਹਾਂ !
ਇੱਕਾ ਦੁੱਕਾ
ਸਾਂਝ
ਸਾਡੇ ਅਤੇ ਪ੍ਰਦੇਸੀਆਂ
ਵਿਚਕਾਰ
ਸ਼ਇਦ !
ਉਹ ਸਾਂਝ
ਭਾਵਨਾਵਾਂ ਦੀ
ਮਾਂ ਦੇ
ਪੁੱਤਰ ਨਾਲੋਂ
ਵਿਛੜਨ ਦੀਆਂ
ਭਾਵਨਾਵਾਂ
ਆਪੋ ਆਪਣੀ
ਮਿੱਟੀ ਦੀ
ਖੂਸ਼ਬੋ ਨਾਲ ਜੁੜੀਆਂ
ਭਾਵਨਾਵਾਂ।

ਵਤਨ
ਜਿਸਦੀ ਸੋਚ
ਕੁਝ ਅਗਾਂਹਵਧੂ
ਜਿੱਥੇ ਪਸਰਿਆ 
ਵਿਗਿਆਨਕ ਦ੍ਰਿਸ਼ਟੀਕੋਣ
ਵਹਿਮਾਂ ਭਰਮਾਂ ਤੋਂ
ਉਪਰਾਮ
ਜਿੱਥੇ
ਸਿਰਫ਼ ਤੇ ਸਿਰਫ਼
ਇੱਕ ਹੀ
ਮਜ਼੍ਹਬ
ਜਿਸ ਵਿੱਚ
ਸਾਰਿਆਂ ਦੀ ਆਸਥਾ
ਹਾਂ!
ਉਹ ਮਜ਼੍ਹਬ ਹੈ
ਕੰਮ
ਨਾ ਛੋਟਾ
ਨਾ ਹੀ ਵੱਡਾ
ਸਗੋਂ
ਸਾਰਿਆਂ ਨੂੰ
ਆਪਸ ਵਿੱਚ
ਜੋੜ ਦੇਣ ਵਾਲਾ।

ਅਜਿਹਾ ਵਤਨ
ਜਿੱਥੇ
ਸਵੱਛ ਭਾਰਤ,
ਬੇਟੀ ਬਚਾਓ, ਬੇਟੀ ਪੜ੍ਹਾਓ
ਜਿਹੇ ਨਾਹਰਿਆਂ ਨੂੰ
ਬੁਲੰਦ ਕਰਨ ਦੀ
ਲੋਚਾ
ਮਹਿਸੂਸ ਨਹੀਂ ਹੁੰਦੀ
ਸਗੋਂ
ਸਭ ਵਾਪਰਦਾ ਹੈ
ਅੰਤਰਮੁਖੀ
ਨਾਹਰਿਆਂ ਦੇ ਨਾਲ।

ਹਾਂ!
ਹੈ ਤਾਂ ਪ੍ਰਦੇਸ
ਜੋ ਆਪਣਾ ਨਹੀਂ
ਸਗੋਂ
ਸੱਚਮੁੱਚ ਬੇਗਾਨਾ
ਪਰ 
ਅਸਲੋਂ ਬੇਗਾਨਗੀ
ਕਿੱਥੇ ?
ਸ਼ਇਦ ! ਉੱਥੇ
ਜਿੱਥੋਂ
ਕਾਗਜ਼ ਦੇ ਟੁਕੜਿਆਂ
ਲਈ
ਛੱਡਣਾ ਪੈਂਦਾ ਹੈ
ਆਪਣਾ ਹੀ
ਦੇਸ਼।

ਲਿਖ਼ਤੁਮ-ਸਤਨਾਮ ਸਿੰਘ ਕੈਂਥ
ਲੈਕ. ਪੰਜਾਬੀ
9988047124

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech