24

September 2018
ਸਾਡੇ ਹੱਕ //ਹੀਰਾ ਸਿੰਘ ਤੂਤਪਾਲੀਸਿਸਟਿਕ ਓਵਰੀ ਸਿੰਡਰੋਮ ਜਾਂ ਪਾਲੀਸਿਸਟਿਕ ਓਵੇਰੀਅਨ ਡਿਸੀਜ਼ //ਕਿਰਨਪ੍ਰੀਤ ਕੌਰਸ਼ਹੀਦ ਭਾਈ ਬਚਿੱਤਰ ਸਿੰਘ ਜੀ ਦਾ ਜਨਮ ਗੁਰੂ ਘਰ ਦੇ ਮਹਾਨ ਸ਼ਹੀਦ ਅਤੇ ਵਿਦਵਾਨਯੂ,ਕੇ ਵਿੱਚ ਸਿੱਖਾਂ ਦੇ ਘਰਾਂ ਤੇ ਛਾਪੇਮਾਰੀ ਲਈ ਭਾਰਤ ਸਰਕਾਰ ਦਾ ਝੂਠਾ ਪ੍ਰਾਪੇਗੰਡਾ ਜਿੰਮੇਵਾਰ -ਯੁਨਾਈਟਿਡ ਖਾਲਸਾ ਦਲ ਪੋਲਿੰਗ ਬੂਥ ਤੇ ਵੋਟਰ //ਪੋਲਿੰਗ ਬੂਥ ਤੇ ਵੋਟਰ ਕੈਮਰੇ ਦੀ ਅੱਖ ਨਾਲ ਤਸਵੀਰਾਂ ਵਿੱਚ ਜਾਨ ਪਾਉਂਦਾ “ਪ੍ਰਤਾਪ ਸਿੰਘ ਹੀਰਾ“ਬਲਾਕ ਸ਼ਾਹਕੋਟ ’ਚ ਬਲਾਕ ਸੰਮਤੀ ਅਤੇ ਜਿਲ੍ਹਾਂ ਪ੍ਰੀਸ਼ਦ ਚੋਣਾਂ ਅਮਨ-ਅਮਾਨ ਨਾਲ ਚੜ੍ਹੀਆ ਨੇਪੜੇਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਨਵੀਆਂ ਉਡਾਣਾਂਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਜੋੜੀ ਚਮਕਾਏਗੀ 'ਕਿਸਮਤ'//ਲੇਖਕ-ਹਰਜਿੰਦਰ ਿਸੰਘ ਜਵੰਦਾ ਕਵਿਤਾ //ਕਿਰਨਪ੍ਰੀਤ ਕੌਰ
Poem

ਹਾਇਕੂ/ ਮਹਿੰਦਰ ਸਿੰਘ ਮਾਨ

March 08, 2018 11:11 AM
ਮਹਿੰਦਰ ਸਿੰਘ ਮਾਨ

ਲੋਕਾਂ ਖਾਤਰ
ਜਾਨ ਵਾਰਨ ਵਾਲੇ
ਕਿੱਥੋਂ ਲੱਭੀਏ।
***
ਜੇ ਜਾਗ ਪਏ
ਜ਼ਮੀਨਾਂ ਦੇ ਮਾਲਕ
ਕਿੱਥੇ ਭੱਜੇਂਗਾ?
***
ਕਾਦ੍ਹਾ ਲੀਡਰ
ਜੋ ਲੋਕਾਂ ਨੂੰ ਲੁੱਟੇ
ਮੀਸਣਾ ਬਣ।
***
ਜੜ੍ਹੋਂ ਪੁੱਟ ਕੇ
ਵਹਿਮਾਂ ਭਰਮਾਂ ਨੂੰ
ਕਰੋ ਕਮਾਲਾਂ{
***
ਰੋਕਾਂ ਦਿਲ ਨੂੰ
ਜਿਸ ਪਾਸੇ ਜਾਣ ਤੋਂ
ਰੁਕਦਾ ਨਹੀਂ।
***
'ਕੱਤੀ ਮਾਰਚ
ਸ਼ਰਾਬੀਆਂ ਵਾਸਤੇ
ਸ਼ੁਭ ਦਿਹਾੜਾ।
***
ਅਣਗਿਣਤ
ਨੌਜਵਾਨ ਖਾ ਗਿਆ
ਨਸ਼ੇ ਦਾ ਘੁਣ।
***
ਲ਼ੁੱਟਣ ਬਾਬੇ
ਧਰਮ ਦੇ ਨਾਂ ਉੱਤੇ
ਭੋਲੇ ਲੋਕਾਂ ਨੂੰ।
***
ਵੰਡਿਆ ਪੁੱਤਾਂ
ਬਾਪੂ ਦੀ ਜ਼ਮੀਨ ਨੂੰ
ਲੜ ਲੜ ਕੇ।
***
ਵੱਢ ਕੇ ਰੁੱਖ
ਕਰਕੇ ਥਾਵਾਂ ਖਾਲੀ
ਛਾਵਾਂ ਨਾ ਭਾਲੋ।
***
ਮੀਂਹ ਹਮੇਸ਼ਾ
ਲਾਹੇਵੰਦ ਨ੍ਹੀ ਹੁੰਦਾ
ਫਸਲਾਂ ਲਈ।
***
ਮਾਤਾ-ਪਿਤਾ ਨੂੰ
ਸੰਭਾਲਣ ਕੁੜੀਆਂ
ਲੈਣ ਅਸੀਸਾਂ।

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech