FOLLOW US ON

Poem

" ਸਮੇਂ ਦੇ ਹਾਕਮ " ਹਾਕਮ ਸਿੰਘ ਮੀਤ

March 08, 2018 11:12 AM
General

" ਸਮੇਂ ਦੇ ਹਾਕਮ "
ਸਮੇਂ ਦੇ ਹਾਕਮਾਂ ਨੂੰ ,ਰਿਹਾ ਇੱਕ ਭੁਲੇਖਾ ।
ਕਾੑਤੀਕਾਰੀਆਂ ਨੂੰ ਮੇਰੇ ,ਜਿੰਦਰੇ ਡੱਕ ਲੈਣਗੇ ।

ਗੁਸਤਾਖ਼ ਪਲਾਂ ਦੀ ,ਬੇ ਜਿਸਮ ਹੋਂਦ ਏ ।
ਕਹਿੰਦੇ ਅਸੀਂ ਸੜਕਾਂ ਤੇ ਕੰਧਾਂ ਉਸਾਰ ਦੇਵਾਂਗੇ ।

ਰੁੱਤਾਂ ਅਤੇ ਬੱਦਲਾਂ ਨੂੰ  ,ਕੋਈ ਰੋਕ ਨਾ ਸਕਿਆ ।
ਅਜ਼ਾਦੀ ਦੇ ਪੑਵਾਨਿਆਂ ਨੂੰ ਰੋਕਣਾ ,ਇੱਕ ਭੁਲੇਖਾ ਸੀ।

ਅੈਵੇਂ ਛੱਤਾਂ ਉੱਤੇ ਹਥਿਆਰ ,ਲੈ ਕੇ ਖੜੇ ਰਹੇ ।
ਦੇਸ਼ ਦੇ ਕਾੑਤੀਕਾਰੀਆਂ ਨਾਲ, ਮੌਤ ਦਾ ਪੈਗਾਮ ਪੜਣਾ,
ਬਹੁਤ ਅੌਖਾ ਸੀ।

ਏਵੇਂ ਦਿਲਾਂ ਨੂੰ ਖਾਦਾਂ ਰਿਹਾ ,ਝੌਰਾ ਉਹਨਾਂ ਪਲਾਂ ਦਾ ।
" ਮੀਤ " ਸਾਨੂੰ ਪਤਾ ਸੀ ਅਸੀਂ ਬੰਦੂਕਾਂ ਦੀਆਂ ,
ਨੋਕਾਂ ਤੇ ਪਲਣਾ ਸੀ।

ਅਸੀਂ ਬੰਦੂਕਾਂ ਦੀਆਂ ,ਨੋਕਾਂ ਤੇ ਪਲਣਾ ਸੀ।

     ਹਾਕਮ ਸਿੰਘ ਮੀਤ
     ਮੰਡੀ ਗੋਬਿੰਦਗਡ਼੍ਹ :-

Have something to say? Post your comment