22

June 2018
ਜੇਕਰ ਸੁਖਪਾਲ ਸਿੰਘ ਖਹਿਰਾ ਅਪਣੇ ਨਿਸਚੇ ਤੇ ਅਡੋਲ ਰਹਿੰਦੇ ਹਨ ਤਾਂ ਇਤਿਹਾਸ ਉਹਨਾਂ ਦੀ ਗੈਰਤ ਨੂੰ ਅਪਣੇ ਸੁਨਹਿਰੀ ਪੰਨਿਆਂ ਵਿੱਚ ਸਾਂਭ ਕੇ ਰੱਖੇਗਾ//ਬਘੇਲ ਸਿੰਘ ਧਾਲੀਵਾਲਸ਼ਾਇਰ ਕਸ਼ਮੀਰ ਘੇਸਲ ਦੀ ਕਾਵਿ ਪੁਸਤਕ " ਯਾਦਾਂ ਦੇ ਘੁੱਟ " ਸ਼ਾਨੋ ਸੌਕਤ ਨਾਲ ਹੋਈ ਲੋਕ ਅਰਪਣਬੇਅਦਬੀ ਕਾਂਡ ਦੇ ਖੁਲਾਸਿਆਂ ਨੂੰ ਕਿਓੁਂ ਲਮਕਾ ਰਹੀ ਹੈ ਪੰਜਾਬ ਸਰਕਾਰ ? ਜਥੇਦਾਰ ਰੇਸ਼ਮ ਸਿੰਘ ਬੱਬਰਮੋਰਚੇ ਤੋਂ ਬਾਹਰ ਰਹਿੰਦੀਆਂ ਨਿਹੰਗ ਸਿੰਘ ਜਥੇਬੰਦੀਆਂ, ਪ੍ਰਚਾਰਕ ਅਤੇ ਸਿੱਖ ਸੰਪਰਦਾਵਾਂ ਅਪਣਾ ਕੌਮੀ ਫਰਜ ਸਮਝਕੇ ਮੋਰਚੇ ਦਾ ਹਿੱਸਾ ਬਨਣ//ਬਘੇਲ ਸਿੰਘ ਧਾਲੀਵਾਲਭਾਰਤ ਦਾ ਫਿਰਕੂ ਅਦਾਲਤੀ ਢਾਚਾ ਅਤੇ ਪ੍ਰਸਾਸ਼ਨ ਖਾਲਿਸਤਾਨ ਦੇ ਸੰਘਰਸ਼ ਨੂੰ ਰੋਕ ਨਹੀਂ ਸਕਦੇ-ਡੱਲੇਵਾਲਪੁਸਤਕ ਰਿਵਿਊ ਰੀਝਾਂ ਦਾ ਅੰਬਰ (ਕਾਵਿ-ਸੰਗ੍ਰਹਿ) ਲੇਖਿਕਾ- ਮਨਿੰਦਰ ਕੌਰ ਮਨਪੰਜਾਬ ਪ੍ਰਦੇਸ਼ ਕਾਂਗਰਸ ਸਿਆਸੀ ਤਾਕਤ ਦਾ ਆਨੰਦ ਮਾਣਦੀ ਹੋਈ// ਉਜਾਗਰ ਸਿੰਘਗੁੱਝੇ ਭੇਤ// ਕੌਰ ਬਿੰਦ (ਨੀਦਰਲੈਂਡ)ਸ੍ਰੀ ਗੁਰੁ ਹਰਿਗੋਬਿੰਦ ਸਾਹਿਬ ਜੀ ਨੇ ਜਬਰ ਤੇ ਜੁਲਮ ਦੇ ਖਿਲਾਫ ਖੁਦ ਸ੍ਰੀ ਸਾਹਿਬ ਚੁਕ ਕੇ ਹਥਿਆਰ ਬੰਦ ਸੰਘਰਸ਼ਕੀਤਾ-: ਗਿ:ਰਘਬੀਰ ਸਿੰਘ।ਕੁਝ ਹੱਥ…ਹੀਰਾ ਸਿੰਘ ਤੂਤ
Poem

ਕੁਝ ਤੀਂਵੀਅਾਂ ....ਹੀਰਾ ਸਿੰਘ ਤੂਤ

March 08, 2018 11:14 AM

ਕੁਝ ਤੀਂਵੀਅਾਂ
ਬੰਦੇ ਦੀ ਪਰਵਾਹ ਨੲੀਂ ਕਰਦੀਅਾਂ
ਕੁਝ ਤੀਂਵੀਅਾਂ
ਸੁਹਾਗ ਤੋਂ ਕੁਰਬਾਨ ਹੋ ਜਾਂਦੀਅਾਂ ਨੇ
ਕੁਝ ਤੀਂਵੀਅਾਂ
ਜ਼ੁਲਮ ਨਾਲ ਟਕਰਾਂਦੀਅਾਂ ਨੇ
ਕੁਝ ਤੀਂਵੀਅਾਂ
ਝਾਂਸੀ-ਰਾਣੀ ਵੀ ਬਣ ਜਾਂਦੀਅਾਂ ਨੇ
ਕੁਝ ਤੀਂਵੀਅਾਂ
ਕੲੀ ਵਾਰ ਮਰਦ ਬਣਦੀਅਾਂ ਨੇ
ਕੁਝ ਤੀਂਵੀਅਾਂ
ਦਿਲ ਦੀਅਾਂ ਬੁਰੀਅਾਂ ਨਹੀਂ ਹੁੰਦੀਅਾਂ
ਸਿਰਫ ਜ਼ਬਾਨ ਦੀਅਾਂ ਹੀ ਬੁਰੀਅਾਂ ਹੁੰਦੀਅਾਂ ਨੇ
ਕੁਝ ਤੀਂਵੀਅਾਂ
ਗੱਲ-ਗੱਲ ੳੁੱਪਰ ਫਿੱਸ ਪੈਂਦੀਅਾਂ ਨੇ
ਕੁਝ ਤੀਂਵੀਅਾਂ
ਭਾਵੇਂ ਕੁਝ ਵੀ ਨਾ ਹੋਵਣ
ਪਰ ਮਾਂ ਭੈਣ ਤੇ ਧੀਅਾਂ ਜ਼ਰੂਰ ਹੁੰਦੀਅਾਂ ਨੇ
ਕੁਝ ਤੀਂਵੀਅਾਂ
ਦਿਲਾਂ ਨੂੰ ਗੰਢ ਮਾਰਕੇ ਸੌਂਦੀਅਾਂ ਨੇ
ਕੁਝ ਤੀਂਵੀਅਾਂ
ਲੜ੍ਹ ਕੇ ਵੀ ਪਿਅਾਰ ਜਤਾੳੁਂਦੀਅਾਂ ਨੇ
ਤੇ ਦਿਲ ਦੇ ਭੇਦ ਲੁਕਾੳੁਂਦੀਅਾਂ ਨੇ
ਕੁਝ ਤੀਂਵੀਂਅਾਂ
ਖ਼ੁਦ ਨੂੰ ਕੱਖ਼ ਵੀ ਨਹੀ ਸਮਝਦੀਅਾਂ
ਪਰ ਮਰਦਾਂ ਤੋਂ ਵੱਡੀਅਾਂ ਹੁੰਦੀਅਾਂ ਨੇ
ਸਭ ਤੀਂਵੀਅਾਂ
ਮਰਦ ਦੀ ਤਰੱਕੀ ਦੀ ਨੀਂਹ ਹੁੰਦੀਅਾਂ ਨੇ
ਮਾਂ ਬਾਅਦ'ਚ ਪਹਿਲਾਂ ਧੀ ਹੁੰਦੀਅਾਂ ਨੇ

ਹੀਰਾ ਸਿੰਘ ਤੂਤ
ਮੋਬ. 98724-55994

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech