24

September 2018
ਸਾਡੇ ਹੱਕ //ਹੀਰਾ ਸਿੰਘ ਤੂਤਪਾਲੀਸਿਸਟਿਕ ਓਵਰੀ ਸਿੰਡਰੋਮ ਜਾਂ ਪਾਲੀਸਿਸਟਿਕ ਓਵੇਰੀਅਨ ਡਿਸੀਜ਼ //ਕਿਰਨਪ੍ਰੀਤ ਕੌਰਸ਼ਹੀਦ ਭਾਈ ਬਚਿੱਤਰ ਸਿੰਘ ਜੀ ਦਾ ਜਨਮ ਗੁਰੂ ਘਰ ਦੇ ਮਹਾਨ ਸ਼ਹੀਦ ਅਤੇ ਵਿਦਵਾਨਯੂ,ਕੇ ਵਿੱਚ ਸਿੱਖਾਂ ਦੇ ਘਰਾਂ ਤੇ ਛਾਪੇਮਾਰੀ ਲਈ ਭਾਰਤ ਸਰਕਾਰ ਦਾ ਝੂਠਾ ਪ੍ਰਾਪੇਗੰਡਾ ਜਿੰਮੇਵਾਰ -ਯੁਨਾਈਟਿਡ ਖਾਲਸਾ ਦਲ ਪੋਲਿੰਗ ਬੂਥ ਤੇ ਵੋਟਰ //ਪੋਲਿੰਗ ਬੂਥ ਤੇ ਵੋਟਰ ਕੈਮਰੇ ਦੀ ਅੱਖ ਨਾਲ ਤਸਵੀਰਾਂ ਵਿੱਚ ਜਾਨ ਪਾਉਂਦਾ “ਪ੍ਰਤਾਪ ਸਿੰਘ ਹੀਰਾ“ਬਲਾਕ ਸ਼ਾਹਕੋਟ ’ਚ ਬਲਾਕ ਸੰਮਤੀ ਅਤੇ ਜਿਲ੍ਹਾਂ ਪ੍ਰੀਸ਼ਦ ਚੋਣਾਂ ਅਮਨ-ਅਮਾਨ ਨਾਲ ਚੜ੍ਹੀਆ ਨੇਪੜੇਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਨਵੀਆਂ ਉਡਾਣਾਂਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਜੋੜੀ ਚਮਕਾਏਗੀ 'ਕਿਸਮਤ'//ਲੇਖਕ-ਹਰਜਿੰਦਰ ਿਸੰਘ ਜਵੰਦਾ ਕਵਿਤਾ //ਕਿਰਨਪ੍ਰੀਤ ਕੌਰ
Article

ਅਵਾਰਾ ਕੁੱਤਿਆਂ ਦੇ ਬੱਚਿਆਂ ਤੋਂ ਲੈ ਕੇ ਅਫਸਰਸ਼ਾਹੀ ਤੱਕ ਹਮਲੇ ,,,, ਗੁਰਜੀਵਨ ਸਿੰਘ ਸਿੱਧੂ ਨਥਾਣਾ

March 08, 2018 11:18 AM
ਲੇਖਕ ਗੁਰਜੀਵਨ ਸਿੰਘ ਸਿੱਧੂ ਨਥਾਣਾ

 ਅਵਾਰਾ ਕੁੱਤਿਆਂ ਦੇ ਬੱਚਿਆਂ ਤੋਂ ਲੈ ਕੇ ਅਫਸਰਸ਼ਾਹੀ ਤੱਕ ਹਮਲੇ


ਪੰਜਾਬ ਵਾਸੀਆਂ ਨੂੰ ਇਸ ਸਮੇਂ ਕਈ ਕਿਸ਼ਮ ਦੀਆਂ ਦੁਸਵਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੰਨਾਂ 'ਚ ਕੈਂਸਰ,ਵਾਤਾਵਰਨ ਅਤੇ ਪਾਣੀ ਦਾ ਦੂਸ਼ਿਤ ਹੋਣਾ,ਮਿਲਾਵਟਖੋਰੀ ਜਮੀਨੀ ਪਾਣੀ ਦਾ ਪੱਧਰ ਥੱਲੇ ਜਾਣਾ,ਅਵਾਰਾ ਪਸ਼ੂਆਂ ਦੀ ਸਮੱਸਿਆ ਪ੍ਰਮੁੱਖ ਹਨ ਪਰ ਪਿਛਲੇ ਕੁਝ ਸਮੇਂ ਤੋਂ ਜਾਨਵਰਾਂ ਦੇ ਹਿਤਾਂ ਲਈ ਬਣੇ ਨਵੇਂ ਕਾਨੂੰਨਾਂ ਦੇ ਲਾਗੂ ਹੋਣ ਨਾਲ ਅਵਾਰਾ ਕੁੱਤਿਆਂ ਦੀ ਇੱਕ ਨਵੀਂ ਸਮੱਸਿਆ ਨਾਲ ਲੋਕਾਂ ਨੂੰ ਦੋ-ਚਾਰ ਹੋਣਾ ਪੈ ਰਿਹਾ ਹੈ 'ਤੇ ਕਈ ਮਨੁੱਖੀ ਜਾਨਾਂ ਨੂੰ ਵੀ ਇੰਨਾਂ ਨੇ ਆਪਣਾ ਸ਼ਿਕਾਰ ਬਣਾਇਆ ਹੈ। ਹਰ ਸਹਿਰ,ਕਸਬੇ ਅਤੇ ਪਿੰਡਾਂ ਅੰਦਰ ਅਵਾਰਾ ਕੁੱਤਿਆਂ ਦੇ ਵੱਡੇ ਵੱਡੇ ਝੁੰਡ ਅਕਸਰ ਹੀ ਨਜ਼ਰ ਆÀੁਂਦੇ ਹਨ,ਰਾਹਗੀਰ ਇੰਨਾਂ ਨੂੰ ਵੇਖ ਕੇ ਭੈਭੀਤ ਹੋ ਜਾਂਦਾ ਹੈ। ਪੰਜਾਬ ਵਿੱਚ ਆਵਾਰਾ ਕੁੱਤਿਆਂ ਦੇ ਟੋਲੇ ਲੋਕਾਂ ਦੀਆਂ ਜਾਨਾਂ ਦਾ ਖੌਅ ਬਣ ਗਏ ਹਨ। ਪਿਛਲੇ ਅੱਧ ਦਹਾਕੇ 'ਚ ਲੋਕਾਂ ਨੇ ਘਰਾਂ ਵਿੱਚ ਵੱਖ-ਵੱਖ ਨਸ਼ਲਾਂ ਦੇ ਲੜਾਕੂ ਕੁੱਤੇ ਰੱਖਣ ਦਾ ਰੁਝਾਨ ਵੀ ਕਾਫੀ ਪਾਇਆ ਜਾ ਰਿਹਾ ਸੀ ਅਤੇ ਸਰਦੇ-ਪੁੱਜਦੇ ਘਰਾਂ ਦੇ ਕਾਕਿਆਂ ਵਿੱਚ ਤਾਂ ਕੁੱਤੇ ਲੜਾਉਣ ਦਾ ਸ਼ੌਕ ਵੀ ਪੈਦਾ ਹੋ ਗਿਆ ਸੀ। ਇਹ ਲੜਾਕੂ ਕੁੱਤੇ ਇੰਨੇ ਹੰਕਾਰ ਗਏ ਕੇ ਘਰਾਂ ਵਿੱਚ ਹੀ ਪਰਿਵਾਰਿਕ ਮੈਂਬਰਾਂ ਅਤੇ ਛੋਟੇ ਬੱਚਿਆਂ ਨੂੰ ਆਪਣਾ ਸ਼ਿਕਾਰ ਸਮਝਣ ਲਗ ਪਏ। ਇਹ ਸਭ ਕੁਝ ਵਾਪਰਨ ਤੇ ਇੰਨਾਂ ਖੰਖਾਰੂ ਕੁੱਤਿਆਂ ਨੂੰ ਬਹੁਤਿਆਂ ਨੇ ਤਾਂ ਔਰ-ਪੌਰ ਕਰਕੇ ਇਧਰ-ਓਧਰ ਕਰ ਦਿੱਤੇ ਅਤੇ ਕੁਝ ਲੋਕ ਇਹੋ ਜਿਹੇ ਵੀ ਹਨ ਜੋ ਰਾਤ ਬਰਾਤੇ ਆਪਣੇ ਪਿੰਡ ਤੋਂ ਕਾਫੀ ਦੂਰ ਸੁੰਨੀਆਂ ਥਾਵਾਂ ਤੇ ਛੱਡ ਆਏ। ਇਨਾਂ ਅਵਾਰਾ ਕੁੱਤਿਆਂ ਦੁਆਰਾ ਛੋਟੇ ਬੱਚਿਆਂ,ਬਜੁਰਗਾਂ ਅਤੇ ਆਮ ਨਾਗਰਿਕਾਂ ਨੂੰ ਨੋਚ ਕੇ ਖਾ ਜਾਣ ਦੀਆਂ ਦੁਖਦਾਈ ਘਟਨਾਵਾਂ ਪੜਨ ਸੁਣਨ ਨੂੰ ਆਮ ਹੀ ਮਿਲਦੀਆਂ ਰਹਿੰਦੀਆਂ ਹਨ। ਮਾਸਖੋਰੇ ਇਹ ਕੁੱਤੇ ਹੱਡਾਂ ਰੋੜੀ,ਹੋਟਲ,ਢਾਬੇ ਅਤੇ ਮੈਰਿਜ ਪੈਲਸਾਂ ਨੇੜੇ ਰਹਿ ਕੇ ਵਧਦੇ ਫੁਲਦੇ ਖੂੰਖਾਰੂ ਬਣ ਗਏ ਹਨ। ਹਨੇਰੇ ਸਵੇਰੇ ਇੱਕਲਾ ਮਨੁੱਖ ਇਨਾਂ ਦੀ ਮਾਰ ਤੋਂ ਬਚ ਨਹੀਂ ਸਕਦਾ। ਮੱਝਾਂ ਗਾਵਾਂ,ਪਾਲਤੂ ਬੱਕਰੀਆਂ ਭੇਡਾਂ ਵੀ ਇੰਨਾਂ ਦਾ ਸ਼ਿਕਾਰ ਹੋ ਰਹੀਆਂ ਹਨ। ਇਹ ਮਾਸਖੋਰੇ ਕੁੱਤੇ ਮੌਕਾ ਭਾਂਪ ਕੇ ਮੁਰਗੀਆਂ ਦੇ ਪੋਲਟਰੀ ਫਾਰਮ ਉੱਪਰ ਹਮਲਾ ਕਰਕੇ ਪੋਲਟਰੀ ਧੰਦੇ ਨੂੰ ਨੁਕਸਾਨ ਪਹੁੰਚਾ ਰਹੇ ਹਨ। ਇੱਕ ਮੋਟੇ ਅੰਦਾਜ਼ੇ ਅਨੁਸਾਰ ਪੰਜਾਬ ਵਿੱਚ ਅਵਾਰਾ ਕੁੱਤਿਆਂ ਦੀ ਗਿਣਤੀ ਪੰਜ ਲੱਖ ਆਂਕੀ ਗਈ ਹੈ। ਇਹ ਘੱਟ ਵੱਧ ਵੀ ਹੋ ਸਕਦੀ ਹੈ। ਇਥੇ ਸਵਾਲ ਇੰਨਾਂ ਦੀ ਗਿਣਤੀ ਦਾ ਨਹੀਂ ਹੈ ਸਗੋਂ ਇੰਨਾਂ ਦੁਆਰਾ ਸਮਾਜ ਦੇ ਕੀਤੇ ਜਾ ਰਹੇ ਨੁਕਸਾਨ ਦਾ ਹੈ। ਪਿਛੇ ਜਿਹੇ ਸਰਕਾਰ ਨੇ ਅਵਾਰਾ ਕੁੱਤਿਆਂ ਦੀ ਗਿਣਤੀ ਨੂੰ ਵਧਣ ਤੋਂ ਰੋਕਣ ਲਈ ਇੰਨਾਂ ਦੀ ਨਸ਼ਬੰਦੀ ਕੀਤੇ ਜਾਣ ਦੀ ਯੋਜਨਾ ਬਣਾਈ ਸੀ,ਕੁਝ ਵੱਡੇ ਸਹਿਰਾਂ ਵਿੱਚ ਤਜਰਬੇ ਦੇ ਤੌਰ ਤੇ ਇਸ ਨੂੰ ਲਾਗੂ ਵੀ ਕੀਤਾ ਗਿਆ ਪਰ ਸਰਕਾਰ ਦੀ ਅਜਿਹੀ ਯੋਜਨਾ ਦੇ ਕੋਈ ਸਾਰਥਿਕ ਸਿੱਟੇ ਸਾਹਮਣੇ ਨਹੀਂ ਆ ਸਕੇ। ਅੱਜ ਤੋਂ ਕੋਈ ਤਿੰਨ/ਚਾਰ ਦਹਾਕੇ ਪਹਿਲਾਂ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਪਿੰਡਾਂ ਕਸਬਿਆਂ ਅੰਦਰ ਜਹਿਰਲੀ ਦਵਾਈ ਪਾ ਕੇ ਅਵਾਰਾ ਕੁੱਤਿਆਂ ਨੂੰ ਮਾਰਨ ਦੀ ਮੁਹਿੰਮ ਚਲਾਈ ਜਾਂਦੀ ਸੀ,ਜਿਸ ਵਿੱਚ ਪੰਚਾਇਤਾਂ ਅਤੇ ਆਮ ਲੋਕ ਵੀ ਸਹਿਯੋਗ ਦਿੰਦੇ ਸਨ। ਇਸ ਮੁਹਿੰਮ ਦੌਰਾਨ ਮਾਰੇ ਗਏ ਕੁੱਤਿਆਂ ਨੂੰ ਡੂੰਘੇ ਟੋਏ ਪੁੱਟ ਕੇ ਦੱਬ ਦਿੱਤਾ ਜਾਂਦਾ ਸੀ। ਉਦੋਂ ਸਿਰਫ ਪਟਾ ਪਾਏ ਕੁੱਤੇ ਨੂੰ ਹੀ ਪਾਲਤੂ ਮੰਨ ਕੇ ਬਚਾਇਆ ਜਾਂਦਾ ਸੀ। ਇਸ ਤਰਾਂ ਹੋਣ ਨਾਲ ਅਵਾਰਾ ਕੁੱਤਿਆਂ ਦੀ ਗਿਣਤੀ ਅੱਜ ਵਾਂਗ ਖਤਰੇ ਦੀ ਹੱਦ ਤੱਕ ਨਹੀਂ ਸੀ ਜਾਂਦੀ। ਪਿਛੇ ਜਿਹੇ ਖਬਰ ਪੜਨ ਨੂੰ ਮਿਲੀ ਕਿ ਇੱਕ ਅਵਾਰਾ ਕੁੱਤੇ ਨੇ ਬਠਿੰਡੇ ਜਿਲੇ ਦੇ ਇੱਕ ਪ੍ਰਮੁੱਖ ਅਧਿਕਾਰੀ ਨੂੰ ਉਸ ਵੇਲੇ ਵੱਢ ਖਾਧਾ ਜਦੋਂ ਉਹ ਆਪਣੇ ਸੁਰੱਖਿਆ ਕਰਮੀਆਂ ਨਾਲ ਇੱਕ ਮੀਟਿੰਗ ਵਿੱਚ ਸ਼ਾਮਿਲ ਹੋਣ ਜਾ ਰਿਹਾ ਸੀ।ਇਹ ਘਟਨਾ ਵਾਪਰ ਜਾਣ ਤੇ ਅਧਿਕਾਰੀ ਦੇ ਅੰਗ-ਰੱਖਿਅਕ ਨੂੰ ਵੀ ਨਿਮੋਸੀ ਦਾ ਸਾਹਮਣਾ ਕਰਨਾ ਪਿਆ ਸੀ। ਇਸ ਘਟਨਾ ਤੋਂ ਬਾਅਦ ਜਿਲੇ ਦੇ ਮੇਅਰ ਨੇ ਦੂਸਰੇ ਦਿਨ ਹੀ ਐਲਾਨ ਕਰ ਦਿੱਤਾ ਕਿ ਅਵਾਰਾ ਕੁੱਤਿਆਂ ਲਈ ਨਗਰ ਨਿਗਮ ਇੱਕ ਵੱਖਰੀ ਬਿਲਡਿੰਗ ਬਣਾਏਗਾ,ਜਿਥੇ ਸਹਿਰ ਵਿੱਚੋਂ ਅਵਾਰਾ ਕੁੱਤੇ ਫੜ ਕੇ ਰੱਖੇ ਜਾਣਗੇ ਇਸ ਦਾ ਸਾਰਾ ਖਰਚ ਨਗਰ ਨਿਗਮ ਆਪ ਹੀ ਉਠਾਏਗਾ। ਇੱਥੋ ਤੱਕ ਕਿ ਅਵਾਰਾਂ ਕੁੱਤਿਆਂ ਨੂੰ ਫੜਨ ਲਈ ਨਾਗਾਲੈਂਡ ਤੋਂ ਮਾਹਿਰਾਂ ਨੂੰ ਵੀ ਬੁਲਾਉਣ ਦੀ ਗੱਲ ਚੱਲੀ ਸੀ। ਪਿੱਛੇ ਜਿਹੇ ਅਜਨਾਲਾ ਵਿੱਚ ਤਿੰਨ ਸਾਲ ਦੇ ਇੱਕ ਮਾਸ਼ੂਮ ਬੱਚੇ ਨੂੰ ਅਵਾਰਾ ਕੁੱਤਿਆਂ ਨੇ ਨੋਚ ਲਿਆ ਸੀ, ਇਸ ਤੋਂ ਇਲਾਵਾ ਕੈਰੋਵਾਲ ਵਿਖੇ ਵੀ ਇੱਕ ਹੋਰ ਬੱਚੇ ਨੂੰ ਇਨਾਂ ਨੇ ਆਪਣਾ ਸ਼ਿਕਾਰ ਬਣਾ ਲਿਆ ਤਾਂ ਉਸ ਸਮੇਂ ਦੀ ਮੌਜੂਦਾ ਸਰਕਾਰ ਜਾਂ ਪ੍ਰਸ਼ਾਸਨ ਨੇ ਇਹੋ ਜਿਹੇ ਕਦਮ ਚੁੱਕਣੇ ਮੁਨਾਸਿਫ ਕਿਉਂ ਨਹੀਂ ਸਮਝੇ ? ਸਾਡੇ ਦੇਸ਼ ਵਿੱਚ ਅਜਿਹੇ ਕਾਨੂੰਨ ਬਣ ਗਏ ਹਨ ਕਿ ਮਨੁੱਖ ਜਾਤੀ ਨੂੰ ਖੰਖਾਰੂ ਕੁੱਤੇ ਤਾਂ ਨੋਚ ਨੋਚ ਕੇ ਖਾ ਸਕਦੇ ਹਨ ਪਰ ਇੰਨਾਂ ਅਵਾਰਾ ਖੰਖਾਰੂ ਕੁੱਤਿਆਂ ਨੂੰ ਮਾਰਨ ਤੇ ਮਨੁੱਖ ਨੂੰ ਸਜਾ ਹੋ ਸਕਦੀ ਹੈ। ਇਹੋ ਜਿਹੇ ਕਾਨੂੰਨ ਬਨਾਉਣ ਸਮੇਂ ਇੰਨਾਂ ਦੀ ਆਬਾਦੀ ਵਧਣ ਤੋਂ ਰੋਕਣ ਲਈ ਕੋਈ ਠੋਸ ਬਦਲ ਨਹੀਂ ਲੱਭਿਆ ਗਿਆ ਜਾਂ ਫਿਰ ਸਖਤੀ ਨਾਲ ਲਾਗੂ ਨਹੀਂ ਕੀਤਾ ਗਿਆ। ਜਦ ਅਵਾਰਾ ਕੁੱਤਿਆਂ ਨੂੰ ਜ਼ਹਿਰ ਦੀਆਂ ਗੋਲੀਆਂ ਦੇ ਕੇ ਮਾਰਨ ਤੇ ਪਾਬੰਧੀ ਲਾਈ ਗਈ ਸੀ ਜੇਕਰ ਉਸ ਸਮੇਂ ਤੋਂ ਹੀ ਸਰਕਾਰਾਂ ਨੇ ਜਿਲਾ ਪੱਧਰ ਤੋਂ ਲੈ ਕੇ ਸਰਕਾਰੀ ਪਸ਼ੂ ਹਸਪਤਾਲਾਂ ਪਿੰਡ ਪੱਧਰ ਤੱਕ ਦੀਆਂ ਪਸ਼ੂਆਂ ਦੀਆਂ ਡਿਸ਼ਪੈਸ਼ਰੀਆਂ ਵਿੱਚ ਡਿਊਟੀ ਕਰ ਰਹੇ ਡਾਕਟਰਾਂ ਅਤੇ ਨਗਰ ਪਾਲਿਕਾ,ਨਗਰ ਪੰਚਾਇਤਾਂ ਅਤੇ ਪੰਚਇਤਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਕਿ ਉਨਾਂ ਦੇ ਖੇਤਰ ਅਧੀਨ ਆਊਂਦੇ ਇਲਾਕੇ ਵਿੱਚ ਕੋਈ ਅਵਾਰਾ ਕੁੱਤਾ ਨਜ਼ਰ ਆਵੇ ਤਾਂ ਉਸ ਦੀ ਨਸ਼ਬੰਦੀ ਕਰਨਾ ਜਾਂ ਕਰਵਾਉਣਾ ਉਨਾਂ ਦਾ ਮੁੱਢਲਾ ਫਰਜ਼ ਬਣਦਾ ਹੈ। ਕਿਉਂਕਿ ਉਸ ਸਮੇਂ ਅਵਾਰਾ ਕੁੱਤਿਆਂ ਦੀ ਗਿਣਤੀ ਵੀ ਨਾ-ਮਾਤਰ ਹੀ ਸੀ ਜੇਕਰ ਕੋਈ ਕੁੱਤਾ ਅਵਾਰਾ ਮਿਲਦਾ ਤਰੁੰਤ ਉਸਦੀ ਨਸ਼ਬੰਦੀ ਕਰ ਦਿੱਤੀ ਜਾਂਦੀ ਤਾਂ ਹੋ ਸਕਦਾ ਸੀ ਅਵਾਰਾ ਕੁੱਤਿਆਂ ਵਾਲੀ ਇਹ ਸਮੱਸਿਆ ਇੱਥੋਂ ਤੱਕ ਨਾ ਪੁੱਜਦੀ ਅਤੇ ਨਾ ਹੀ ਕਿਸੇ ਮਨੁੱਖੀ ਜਾਨ ਨੂੰ ਇੰਨਾਂ ਕੁੱਤਿਆਂ ਦਾ ਸ਼ਿਕਾਰ ਬਣਨਾ ਪੈਂਦਾ।
                              
                        ਗੁਰਜੀਵਨ ਸਿੰਘ ਸਿੱਧੂ ਨਥਾਣਾ
                        ਪਿੰਡ ਨਥਾਣਾ, ਜਿਲਾ ਬਠਿੰਡਾ
                        (ਪੰਜਾਬ) 151102
                        ਮੋਬਾਇਲ: 9417079435

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech