Poem

ਕਵਿਤਾ " ਜੱਗ ਤੋਂ ਨਿਆਰੀ "ਹਾਕਮ ਸਿੰਘ ਮੀਤ ਬੌਂਦਲੀ

March 12, 2018 02:12 PM
General

ਤੇਰੇ ਜਿੰਨੀ ਕੌਮ ਕਿਹਨੂੰ ਸੀ ਪਿਆਰੀ,
ਵੀਰਨਾ ।।
ਦੇਖੀ ਸੀ ਸ਼ਹੀਦੀ ਤੇਰੀ ਜੱਗ ਤੋ ਨਿਆਰੀ,
ਵੀਰਨਾ ।।
ਲਿਖੀਆਂ ਤੇਰੀਆਂ ਲਿਖਤਾਂ  ਧੰਨ ਨੇ ਉਹ,
 ਵੀਰਨਾ ।।
ਸਾਰਿਆਂ ਤੇਰੀਆਂ ਫੋਟੋਆਂ ਘਰ ਘਰ ਲਾਈ ,
ਫਿਰਦੇ ਵੀਰਨਾ ।।
ਦੁੱਖ ਹੁੰਦਾ ਤੇਰੀਆਂ ਲਿਖੀਆਂ ਕਿਤਾਬਾਂ ਨਾਂ ,
ਪੜਣ ਵੀਰਨਾ ।।
ਦੇਸ਼ ਦੀ ਖਾਤਰ ਜਿੰਦਗੀ ਹੱਸਕੇ ਤੂੰ ਵਾਰ,
ਦਿੱਤੀ ਵੀਰਨਾ ।।
ਤੇਰੇ ਪਾਏ ਪੂਰਨਿਆਂ ਤੇ ਨਾਂ ਕੋਈ ਚੱਲਦਾ,
ਵੀਰਨਾ ।।
ਗੋਰਿਆਂ ਜ਼ੁਲਮ ਕਮਾਇਆ ਦੇ ਦਿੱਤੀ ਤੈਨੂੰ,
ਫਾਂਸੀ ਵੀਰਨਾ ।।
ਭੈਣ ਖੜੀ ਦੁਹਾਈਆਂ ਪਾਵੇ, ਨਾਂ ਮੁਲਾਕਾਤ,
ਕਰਾਈ ਵੀਰਨਾ ।।
ਦੇਸ਼ ਨੂੰ ਅਜ਼ਾਦ ਕਰਵਾਕੇ ਆਪ ਚੜ ਗਿਆ,
ਸੂਲੀ ਵੀਰਨਾ ।।
ਦਿਨ ਤੇਰਾ ਸਾਰੇ ਮਨਾਉਂਦੇ ਪਰ ਭੁੱਲੀ ਫਿਰਦੇ,
ਤੇਰਾ ਇਨਕਲਾਬ ਵੀਰਨਾ ।।
ਆਪ ਤੁਰ ਗਿਆ ਚੁੱਪ ਕਰਕੇ ਸੁੱਤੀ ਕੌਮ ਨੂੰ,
ਦਿੱਤਾ ਜਗ੍ਹਾ ਵੀਰਨਾ ।।
"ਹਾਕਮ ਮੀਤ" ਤੇਰੇ ਜਿੰਨੀ ਕੌਮ ਕਿਹਨੂੰ ਸੀ ,
ਪਿਆਰੀ ਵੀਰਨਾ ।।
ਦੇਖੀ ਸੀ ਸ਼ਹੀਦੀ ਤੇਰੀ ਜੱਗ ਤੋਂ  ਨਿਆਰੀ ,
 ਵੀਰਨਾ ।।
              ਹਾਕਮ ਸਿੰਘ ਮੀਤ ਬੌਂਦਲੀ
                 " ਮੰਡੀ ਗੋਬਿੰਦਗੜ੍ਹ "

Have something to say? Post your comment