22

June 2018
ਜੇਕਰ ਸੁਖਪਾਲ ਸਿੰਘ ਖਹਿਰਾ ਅਪਣੇ ਨਿਸਚੇ ਤੇ ਅਡੋਲ ਰਹਿੰਦੇ ਹਨ ਤਾਂ ਇਤਿਹਾਸ ਉਹਨਾਂ ਦੀ ਗੈਰਤ ਨੂੰ ਅਪਣੇ ਸੁਨਹਿਰੀ ਪੰਨਿਆਂ ਵਿੱਚ ਸਾਂਭ ਕੇ ਰੱਖੇਗਾ//ਬਘੇਲ ਸਿੰਘ ਧਾਲੀਵਾਲਸ਼ਾਇਰ ਕਸ਼ਮੀਰ ਘੇਸਲ ਦੀ ਕਾਵਿ ਪੁਸਤਕ " ਯਾਦਾਂ ਦੇ ਘੁੱਟ " ਸ਼ਾਨੋ ਸੌਕਤ ਨਾਲ ਹੋਈ ਲੋਕ ਅਰਪਣਬੇਅਦਬੀ ਕਾਂਡ ਦੇ ਖੁਲਾਸਿਆਂ ਨੂੰ ਕਿਓੁਂ ਲਮਕਾ ਰਹੀ ਹੈ ਪੰਜਾਬ ਸਰਕਾਰ ? ਜਥੇਦਾਰ ਰੇਸ਼ਮ ਸਿੰਘ ਬੱਬਰਮੋਰਚੇ ਤੋਂ ਬਾਹਰ ਰਹਿੰਦੀਆਂ ਨਿਹੰਗ ਸਿੰਘ ਜਥੇਬੰਦੀਆਂ, ਪ੍ਰਚਾਰਕ ਅਤੇ ਸਿੱਖ ਸੰਪਰਦਾਵਾਂ ਅਪਣਾ ਕੌਮੀ ਫਰਜ ਸਮਝਕੇ ਮੋਰਚੇ ਦਾ ਹਿੱਸਾ ਬਨਣ//ਬਘੇਲ ਸਿੰਘ ਧਾਲੀਵਾਲਭਾਰਤ ਦਾ ਫਿਰਕੂ ਅਦਾਲਤੀ ਢਾਚਾ ਅਤੇ ਪ੍ਰਸਾਸ਼ਨ ਖਾਲਿਸਤਾਨ ਦੇ ਸੰਘਰਸ਼ ਨੂੰ ਰੋਕ ਨਹੀਂ ਸਕਦੇ-ਡੱਲੇਵਾਲਪੁਸਤਕ ਰਿਵਿਊ ਰੀਝਾਂ ਦਾ ਅੰਬਰ (ਕਾਵਿ-ਸੰਗ੍ਰਹਿ) ਲੇਖਿਕਾ- ਮਨਿੰਦਰ ਕੌਰ ਮਨਪੰਜਾਬ ਪ੍ਰਦੇਸ਼ ਕਾਂਗਰਸ ਸਿਆਸੀ ਤਾਕਤ ਦਾ ਆਨੰਦ ਮਾਣਦੀ ਹੋਈ// ਉਜਾਗਰ ਸਿੰਘਗੁੱਝੇ ਭੇਤ// ਕੌਰ ਬਿੰਦ (ਨੀਦਰਲੈਂਡ)ਸ੍ਰੀ ਗੁਰੁ ਹਰਿਗੋਬਿੰਦ ਸਾਹਿਬ ਜੀ ਨੇ ਜਬਰ ਤੇ ਜੁਲਮ ਦੇ ਖਿਲਾਫ ਖੁਦ ਸ੍ਰੀ ਸਾਹਿਬ ਚੁਕ ਕੇ ਹਥਿਆਰ ਬੰਦ ਸੰਘਰਸ਼ਕੀਤਾ-: ਗਿ:ਰਘਬੀਰ ਸਿੰਘ।ਕੁਝ ਹੱਥ…ਹੀਰਾ ਸਿੰਘ ਤੂਤ
Article

'ਜਲ ਹੀ ਜੀਵਨ' - ਜਸਪ੍ਰੀਤ ਕੌਰ ਸੰਘਾ

March 12, 2018 02:17 PM

ਧਰਤੀ 'ਤੇ ਪਾਣੀ ਦੀ ਹੋਂਦ ਤੋਂ ਬਿਨਾਂ ਜੀਵਨ ਸੰਭਵ ਨਹੀਂ ਹੈ।  ਪਾਣੀ ਤੋਂ ਬਿਨਾਂ ਤਾਂ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਪਾਣੀ ਕਾਰਨ ਹੀ ਧਰਤੀ 'ਤੇ ਜੀਵਨ ਹੈ। ਇਸੇ ਕਰਕੇ ਹੀ ਧਰਤੀ ਨੂੰ ਪਾਣੀ ਵਾਲਾ ਗ੍ਰਹਿ ਕਿਹਾ ਜਾਂਦਾ ਹੈ। ਬਾਣੀ ਵਿੱਚ ਵੀ ਜਿਥੇ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ, ਉਥੇ ਹੀ ਪਾਣੀ ਨੂੰ ਵੀ 'ਪਿਤਾ' ਦਾ ਦਰਜਾ ਦੇ ਕੇ ਸਤਿਕਾਰਿਆ ਗਿਆ ਹੈ।
'ਪਵਣੁ ਗੁਰੂ ਪਾਣੀ ਪਿਤਾ
ਮਾਤਾ ਧਰਤਿ ਮਹਤੁ।'
ਪਾਣੀ ਦੇ ਇਸ ਮਹੱਤਵ ਕਾਰਨ ਹੀ ਹਰ ਸਾਲ 22 ਮਾਰਚ  ਦਾ ਦਿਨ 'ਵਿਸ਼ਵ ਜਲ ਦਿਵਸ' ਦੇ ਰੂਪ ਵਿੱਚ ਮਨਾਇਆ ਜਾਂਦਾ ਹੈ, ਜਿਸਦਾ ਉਦੇਸ਼ ਪੂਰੇ ਵਿਸ਼ਵ ਨੂੰ ਸਾਫ-ਸੁਥਰਾ ਪਾਣੀ ਮੁਹੱਈਆ ਕਰਵਾਉਣਾ ਹੈ। ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ ਵਿੱਚ ਸਾਲ 1992 ਵਿੱਚ ਹੋਏ ਇਕ ਸੰਮੇਲਨ ਵਿੱਚ ਵਿਸ਼ਵ ਜਲ ਦਿਵਸ ਮਨਾਉਣ ਦੀ ਪਹਿਲ ਕੀਤੀ ਗਈ। ਉਸ ਤੋਂ ਬਾਅਦ ਲਗਾਤਾਰ ਹਰ ਸਾਲ 22 ਮਾਰਚ ਨੂੰ ਵਿਸ਼ਵ ਜਲ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਸਾਡੀ ਧਰਤੀ ਦਾ 70% ਤੋਂ ਜ਼ਿਆਦਾ ਹਿੱਸਾ ਪਾਣੀ ਨਾਲ ਭਰਿਆ ਹੋਇਆ ਹੈ। ਧਰਤੀ 'ਤੇ ਲੱਗਭੱਗ 97.5% ਪਾਣੀ ਸਮੁੰਦਰ ਵਿੱਚ ਹੈ, ਜੋ ਖਾਰਾ ਹੈ। ਧਰਤੀ 'ਤੇ ਲੱਗਭੱਗ 1.5% ਪਾਣੀ ਬਰਫ ਦੇ ਰੂਪ ਵਿੱਚ ਹੈ। ਧਰਤੀ 'ਤੇ ਲੱਗਭੱਗ 1% ਤਾਜ਼ਾ ਪਾਣੀ ਨਦੀਆਂ, ਝੀਲਾਂ, ਤਲਾਬਾਂ ਤੇ ਝਰਨਿਆਂ ਵਿੱਚ ਹੈ, ਜੋ ਪੀਣ ਦੇ ਯੋਗ ਹੈ। ਇਸ 1% ਪਾਣੀ ਦਾ 60ਵਾਂ ਹਿੱਸਾ ਖੇਤੀ ਅਤੇ ਕਾਰਖਾਨਿਆਂ ਵਿੱਚ ਖਪਤ ਹੁੰਦਾ ਹੈ। 40% ਹਿੱਸਾ ਪੀਣ ਲਈ, ਭੋਜਨ ਬਣਾਉਣ ਲਈ, ਨਹਾਉਣ ਲਈ ਅਤੇ ਸਾਫ-ਸਫਾਈ ਲਈ ਵਰਤਿਆ ਜਾਂਦਾ ਹੈ।
ਧਰਤੀ 'ਤੇ ਮਨੁੱਖ, ਪਸ਼ੂ-ਪੰਛੀ ਸਭ ਨੂੰ ਜਿਉਂਦਾ ਰਹਿਣ ਲਈ ਪਾਣੀ ਦੀ ਜ਼ਰੂਰਤ ਹੈ, ਪਰ ਅਸੀਂ ਮਨੁੱਖ ਆਪਣੀ ਬੇਵਕੂਫੀ ਕਾਰਨ ਪਾਣੀ ਨੂੰ ਪ੍ਰਦੂਸ਼ਿਤ ਕਰ ਰਹੇ ਹਾਂ। ਨਦੀਆਂ, ਤਲਾਬਾਂ ਵਿੱਚ ਗੰਦਗੀ ਸੁੱਟ ਪੀਣਯੋਗ ਪਾਣੀ ਨੂੰ ਪ੍ਰਦੂਸ਼ਿਤ ਕਰ ਰਹੇ ਹਾਂ ਅਤੇ ਬਿਮਾਰੀਆਂ ਨੂੰ ਖੁਦ ਸੱਦਾ ਦੇ ਰੇਹ ਹਾਂ। ਮਨੁੱਖ ਦੁਆਰਾ ਪਾਣੀ ਦੀ ਦੁਰਵਰਤੋਂ ਲਗਾਤਾਰ ਚਿੰਤਾ ਦਾ ਵਿਸ਼ਾ ਬਣ ਰਹੀ ਹੈ।
ਧਰਤੀ 'ਤੇ ਜੀਵਨ ਦੀ ਹੋਂਦ ਲਈ ਪਾਣੀ ਸਭ ਤੋਂ ਜ਼ਰੂਰੀ ਹੈ, ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਪਾਣੀ ਦੀ ਦੁਰਵਰਤੋਂ ਨੂੰ ਰੋਕੀਏ ਤੇ ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਈਏ।
'ਪਾਣੀ ਜੀਵਨ ਦਾ ਅਨਮੋਲ ਰਤਨ,
ਇਸ ਨੂੰ ਬਚਾਉਣ ਦਾ ਕਰੋ ਯਤਨ।'
                                        - ਜਸਪ੍ਰੀਤ ਕੌਰ ਸੰਘਾ
                                        ਪਿੰਡ- ਤਨੂੰਲੀ
                                         ਹੁਸ਼ਿਆਰਪੁਰ

Have something to say? Post your comment
More Article

ਜੇਕਰ ਸੁਖਪਾਲ ਸਿੰਘ ਖਹਿਰਾ ਅਪਣੇ ਨਿਸਚੇ ਤੇ ਅਡੋਲ ਰਹਿੰਦੇ ਹਨ ਤਾਂ ਇਤਿਹਾਸ ਉਹਨਾਂ ਦੀ ਗੈਰਤ ਨੂੰ ਅਪਣੇ ਸੁਨਹਿਰੀ ਪੰਨਿਆਂ ਵਿੱਚ ਸਾਂਭ ਕੇ ਰੱਖੇਗਾ//ਬਘੇਲ ਸਿੰਘ ਧਾਲੀਵਾਲ

June 20, 2018

ਸਿੱਖੀ ਸੋਚ ਨੂੰ ਪ੍ਰਣਾਈ ਸਮਾਜ ਸੇਵਕਾ ਅਤੇ ਸਿੱਖਿਆ ਸ਼ਾਸ਼ਤਰੀ ਡਾ.ਕੁਲਵੰਤ ਕੌਰ// ਉਜਾਗਰ ਸਿੰਘ

June 20, 2018

ਮਿੰਨੀ ਕਹਾਣੀ " ਕਾਲੇ ਕਾਂ " ਹਾਕਮ ਸਿੰਘ ਮੀਤ ਬੌਂਦਲੀ

June 19, 2018

ਦੋਗਾਣਾ ਗਾਇਕੀ ਤੋਂ ਬਾਅਦ ਸਿੰਗਲ ਟਰੈਕ "ਮੇਰੀ ਜਾਨ" ਰਾਹੀਂ ਫੇਰ ਕਰੇਗੀ ਵਾਪਸੀ-ਗਾਇਕਾਂ ਪਰਵੀਨ ਭਾਰਟਾ// ਸੰਦੀਪ ਰਾਣਾ ਬੁਢਲਾਡਾ

June 19, 2018

ਜੇਕਰ ਸੁਖਪਾਲ ਸਿੰਘ ਖਹਿਰਾ ਅਪਣੇ ਨਿਸਚੇ ਤੇ ਅਡੋਲ ਰਹਿੰਦੇ ਹਨ ਤਾਂ ਇਤਿਹਾਸ ਉਹਨਾਂ ਦੀ ਗੈਰਤ ਨੂੰ ਅਪਣੇ ਸੁਨਹਿਰੀ ਪੰਨਿਆਂ ਵਿੱਚ ਸਾਂਭ ਕੇ ਰੱਖੇਗਾ// ਬਘੇਲ ਸਿੰਘ ਧਾਲੀਵਾਲ

June 19, 2018

ਖੇਡਾਂ ਦਾ ਮਹਾਂ ਕੁੰਭ ਗਰਮ ਰੁੱਤ ਯੂਥ ਓਲੰਪਿਕ ਖੇਡਾਂ //ਲੇਖਕ ਜਗਦੀਪ ਕਾਹਲੋਂ

June 19, 2018
 
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech