FOLLOW US ON

Poem

"ਸਤਿਕਾਰ ਅਤੇ ਸਨਮਾਨ" ੲਿੰਦਰਜੀਤ ਸਿੰਘ ਕਠਾਰ,

March 12, 2018 02:19 PM

ਕਦੇ ਮਾਂ, ਕਦੇ ਧੀ, ਕਦੇ ਪਤਨੀ ਬਣ ਕੇ,
ੲਿੱਕ ਅੋਰਤ ਨਭਾੳੁਂਦੀ ਹੈ  ਕੲੀ ਕਿਰਦਾਰ,
ਪਰ ਖਬਰੇ ਅੱਜ ਵੀ ਕਿੳੁਂ ੲਿਸਨੂੰ,
ਮਿਲਿਅਾ ਨਹੀਂ  ਬਣਦਾ ਸਨਮਾਨ?
ਅੱਜ 21ਵੀਂ ਸਦੀ ਵਿੱਚ ਅਾ ਗੲੇ ਹਾਂ ਅਸੀ,
ਜਿਥੇ ਕਹਿੰਦੇ ੲਿੱਕ ਸਮਾਨ ਨੇ ਮੁੰਡੇ-ਕੁੜੀਅਾਂ,
ਪਰ ਫਿਰ ਕੁੜੀਅਾਂ ੳੁੱਤੇ ਹੋੲੇ ਜੁਲਮਾਂ ਦੀਅਾਂ,
ਗੱਲਾਂ ਕਿੳੁਂ ਨੇ, ਵਿੱਚ ਅਖਬਾਰਾਂ ਤੁਰੀਅਾਂ?
ਭਾਵੇ ਅੱਜ ਪੜ-ਲਿਖ ਗੲੇ ਹਾਂ ਅਸੀਂ,
ਤਰੱਕੀ ਵੀ ਖੂਬ ਕਰ ਗੲੇ ਹਾਂ ਅਸੀ,
ਪਰ ਫਿਰ ਵੀ ਕਿੳੁਂ ਘੱਟ ਹੈ ਲਿੰਗ-ਅਨੁਪਾਤ?
ਜੋ ਦਿੰਦੀ ਹੈ ਸਾਨੂੰ, ਸਾਡੇ ਕੁੱਲ ਦੇ ਵਾਰਿਸ,
ਫਿਰ ਦਿੰਦੇ ਕਿੳੁਂ ਹੋ, ੳੁਸਨੂੰ ਕੁੱਖਾਂ ਵਿੱਚ ਮਾਰ?
ਕਦੇ ਨਹੀਂ ਚੁੱਕਾ ਹੋਣਾ ਸਾਡੇ ਤੋਂ,
 'ਜਗਤ-ਜਨਣੀ' ਦਾ ਕਰਜਾ,
ਪਰ ਫਿਰ ਵੀ ਚੁਕਾੳੁਣਾਂ  ਜੇ ਚਾਹੁੰਦੇਂ ਹੋ ਤੁਸੀ,
ਪਹਿਲਾਂ ਦਬਾ ਦਿਓ ਬਰਾਬਰ ਦਾ ਦਰਜਾ।
ਜੇ ਅਸਲ ਤਰੱਕੀ ਕਰਨੀ ਚਾਹੁੰਦੇ ਹੋ ਤੁਸੀਂ,
ਦਿਲਾਂ ਵਿੱਚੋਂ ਮਿਟਾ ਦਿਓ ਸਾਰੇ ਭੇਦ-ਭਾਵ,
ਅੋਰਤ ਦਾ ਕਰੋ, ਸੱਚੇ ਦਿਲ ਤੋਂ ਅਾਦਰ,
ਤੇ ਦਿਓ ੳੁਸਨੂੰ ਬਣਦਾ ਸਤਿਕਾਰ ਅਤੇ ਸਨਮਾਨ।
 
                                       ੲਿੰਦਰਜੀਤ ਸਿੰਘ ਕਠਾਰ,
                                             ਪਿੰਡ - ਕੂ ਪੁਰ ,
                                             (ਅੱਡਾ ਕਠਾਰ),
                                                  ਜਲੰਧਰ,
                                                   ਪੰਜਾਬ।
                                           ਮ.9779324972

Have something to say? Post your comment