Poem

ਕਵਿਤਾ " ਜ਼ਖਮ " ਹਾਕਮ ਸਿੰਘ ਮੀਤ

March 12, 2018 02:20 PM
General

ਦਿਲ ਦੇ ਜ਼ਖਮਾਂ ਦੀ ਪੀੜ,
ਕੋਈ ਜਾਣੇ ਨਾਂ ।
ਬੋਲੀ ਦਾ ਫੱਟ ਸਿੱਤਾ ,
ਜਾਵੇ ਨਾਂ ।
ਹੰਝੂਆਂ ਦੀ ਮਾਲਾ ਕੋਈ ,
ਪਰੋਵੇ ਨਾਂ।
ਬੋਲੀ ਮਾਰਕੇ ਫਿਰ ,
ਪਛਤਾਵੇ ਨਾਂ ।
ਆਪਣਿਆਂ ਨੂੰ ਜਿਨ੍ਹਾਂ ਮਰਜ਼ੀ ,
ਬੁੱਕਲਾਂ ਚ ਲੈ ਲਵੋ ।
ਮੁਸੀਬਤ ਵੇਲੇ ਨੇੜੇ ਕੋਈ  ,
ਆਵੇ ਨਾਂ ।
ਚੜਦੀ ਗੁੱਡੀ ਵੇਖ ਕੇ ,
ਕੋਈ ਖੁਸ਼ੀ ਮਨਾਵੇਂ ਨਾਂ ।
ਹੰਝੂਆਂ ਦੇ ਪਾਣੀ ਦਾ " ਮੀਤ "
ਕੋਈ ਮੁੱਲ ਪਾਵੇ ਨਾਂ ।
     ਹਾਕਮ ਸਿੰਘ ਮੀਤ
    ਮੰਡੀ ਗੋਬਿੰਦਗਡ਼੍ਹ

Have something to say? Post your comment