Poem

ਪੜ੍ਹਨ ਦੀ ਚੇਟਕ...ਲਿਖ਼ਤੁਮ--ਸਤਨਾਮ ਸਿੰਘ ਕੈਂਥ

March 12, 2018 02:28 PM
General

ਜੇ ਪੜ੍ਹਨ ਦੀ ਚੇਟਕ ਲੱਗ ਜਾਵੇ
ਤੇਰਾ ਪਿਛਲਾ ਢਲਦਾ ਸਭ ਜਾਵੇ
ਬਲ ਜਾਵਣ ਰੋਸ਼ਨ ਮੁਨਾਰੇ ਕਈ
ਸਮਾਂ ਅਗਲਾ ਵੀ ਤੈਨੂੰ ਫ਼ਬ ਜਾਵੇ

ਵੇਖੀ ਤੂੰ ਤੌਰ ਜ਼ਮਾਨੇ ਦੀ
ਆਪਣਿਆਂ ਦੀ ਕਦੇ ਬੇਗਾਨਿਆਂ ਦੀ
ਮੰਦਾ ਹੀ ਮੰਦਾ ਕਹਿੰਦੇ ਸੀ
ਜਰਦੇ ਨਾ ਤੈਨੂੰ ਸਹਿੰਦੇ ਸੀ
ਚੁੱਕ ਸ਼ਸਤਰ ਪੁਸਤਕ ਵਾਲਾ ਤੂੰ
ਹੋ ਜਾਊ ਸਭ ਸੁਖਾਲਾ ਬਈ
ਜੇ ਪੜ੍ਹਨ ਦੀ ਚੇਟਕ ਲੱਗ ਜਾਵੇ
ਤੇਰਾ ਪਿਛਲਾ ਢਲਦਾ .........

ਰਾਹਾਂ ਦਾ ਪਾਂਧੀ ਬਣ ਕੇ ਤੂੰ
ਟੁਰ ਪੈਣਾ ਹਿੱਕ ਨੂੰ ਤਣ ਕੇ ਤੂੰ
ਨਿੱਤ ਘੜਦਾ ਸੀ ਨਵੇਂ ਬਹਾਨਿਆਂ ਨੂੰ
ਖੋਜੇਗਾਂ ਹੁਣ ਅਫਸਾਨਿਆਂ ਨੂੰ
ਪੀ ਸ਼ਬਦ ਰੂਪੀ ਅੰਮ੍ਰਿਤ ਸੋਮਾ ਜੀ
ਤੇਰੀ ਬੁੱਧੀ ਤੀਖਣ ਹੋ ਜਾਵੇ
ਜੇ ਪੜ੍ਹਨ ਦੀ ਚੇਟਕ ਲੱਗ ਜਾਵੇ
ਤੇਰਾ ਪਿਛਲਾ ਢਲਦਾ........

ਬਣ ਜਾਣਾ ਤੂੰ ਗੁਲਜ਼ਾਰ ਕੋਈ
ਵਿੱਚ ਬਾਗਾਂ ਆਲੀ ਬਹਾਰ ਕੋਈ
ਪਹਿਲਾਂ ਚਿੱਕੜ ਦੇ ਵਿੱਚ ਮਿੱਧਿਆ ਸੀ
ਹੁਣ ਖਿੜੇਗਾਂ ਵਾਂਗ ਗੁਲਾਬ ਕੋਈ
ਮਾਣੇਗਾ ਮਹਿਕ ਜੇ ਅੱਖਰਾਂ ਦੀ
ਖੁਸ਼ੀਆਂ ਨਾਲ ਦਾਮਣ ਭਰ ਜਾਵੇ
ਜੇ ਪੜ੍ਹਨ ਦੀ ਚੇਟਕ ਲੱਗ ਜਾਵੇ
'ਕੈਂਥ' ਪਿਛਲਾ ਢਲਦਾ........

ਲਿਖ਼ਤੁਮ--ਸਤਨਾਮ ਸਿੰਘ ਕੈਂਥ
ਲੈਕ. ਪੰਜਾਬੀ

Have something to say? Post your comment