Article

(ਵਿਰਾਸਤ)

March 12, 2018 02:29 PM

ਮਨਜੀਤ ਕਾਹਲੀ ਨਾਲ ਆਪਣੇ ਬਜ਼ੁਰਗ ਪਿਤਾ ਦਾ ਸਮਾਨ ਇੱਕ ਬੈਗ ਵਿੱਚ ਪਾ ਰਿਹਾ ਸੀ ਕਿਉਂਕਿ ਅੱਜ ਉਸਨੇ ਆਪਣੇ ਬਾਪ ਨੂੰ ਸ਼ਹਿਰ ਦੇ ਇੱਕ ਬਿਰਧ ਆਸ਼ਰਮ ਚ ਛੱਡ ਕੇ ਆਉਣਾ ਸੀ। ਘਰ ਵਿੱਚ ਜਗਾ ਦੀ ਕਮੀ ਹੋਣ ਕਰਕੇ ਮਨਜੀਤ ਨੇ ਆਪਣੀ ਪਤਨੀ ਨਾਲ ਮਿਲ ਕੇ ਇਹ ਫੈਸਲਾ ਲਿਆ ਸੀ। 70 ਸਾਲਾਂ ਦਾ ਬਜ਼ੁਰਗ ਭਰੀਆਂ ਅੱਖਾਂ ਨਾਲ ਆਪਣੇ ਘਰ ਨੂੰ ਓਪਰਿਆਂ ਵਾਂਗ ਵੇਖ ਰਿਹਾ ਸੀ।
ਐਨੇ ਨੂੰ ਮਨਜੀਤ ਨੇ ਕਾਰ ਸਟਾਰਟ ਕਰਕੇ ਆਪਣੇ ਬਾਪ ਨੂੰ ਜਾਣ ਲਈ ਅਵਾਜ ਮਾਰੀ। ਮਨਜੀਤ ਦਾ 6 ਸਾਲਾਂ ਦਾ ਮਾਸੂਮ ਮੁੰਡਾ ਆਪਣੇ ਦਾਦਾ ਜੀ ਦੀ ਦੀਆਂ ਲੱਤਾਂ ਨੂੰ ਤੇ ਚਿੰਬੜ ਗਿਆ। ਦਾਦੇ ਨੇ ਆਪਣੇ ਪੋਤੇ ਦਾ ਸਿਰ ਪਲੋਸ ਕੇ ਕਿਹਾ, " ਬੱਚੇ, ਵੱਡਾ ਹੋ ਕੇ ਖੂਬ ਕਮਾਈ ਕਰੀਂ, ਤੇ ਐਨਾਂ ਕੁ ਵੱਡਾ ਘਰ ਬਣਾਵੀਂ ਕਿ ਤੈਨੂੰ ਆਪਣੇ ਮਾਂ-ਬਾਪ ਲਈ ਕਦੇ ਵੀ ਵਿਹੜਾ ਤੰਗ ਨਾਂ ਲੱਗੇ, ਤੇ ਹਾਂ, ਇਹ ਬਿਰਧ ਆਸ਼ਰਮ ਵਾਲੀ ਵਿਰਾਸਤ ਕਦੇ ਵੀ ਅੱਗੇ ਨਾਂ ਤੋਰੀਂ"। ਏਨਾ ਕਹਿ ਕੇ ਬਜ਼ੁਰਗ ਕਾਰ ਵੱਲ ਤੁਰ ਪਿਆ।

                         :- ਅਰਸ਼ ਸਿੱਧੂ
                            ਅਲਫੂ ਕੇ (ਫਿਰੋਜ਼ਪੁਰ)
                            94642 15070

Have something to say? Post your comment