News

ਭਾਈ ਗੁਰਬਖਸ਼ ਸਿੰਘ ਦੀ ਕੁਰਬਾਨੀ ਵਿਅਰਥ ਨਹੀਂ ਜਾਵੇਗੀ-ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ

March 22, 2018 05:37 PM

ਭਾਈ ਗੁਰਬਖਸ਼ ਸਿੰਘ ਦੀ ਕੁਰਬਾਨੀ ਵਿਅਰਥ ਨਹੀਂ ਜਾਵੇਗੀ-ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ

"ਜੇਹਲਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਅਤੇ ਖਾਲਿਸਤਾਨ ਪ੍ਰ੍ਰਤੀ ਲਾਮਬੰਦ ਹੋਣਾ ਹੋਵੇਗੀ ਅਸਲ ਸ਼ਰਧਾਂਜ਼ਲੀ"


ਲੰਡਨ- ਪੰਜਾਬ ਸਮੇਤ ਭਾਰਤ ਦੀਆਂ ਵੱਖ ਵੱਖ ਜੇਹਲਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਲਈ ਦੋ ਵਾਰ ਭੁੱਖ ਹੜਤਾਲ ਰੱਖ ਕੇ ਕੌਮੀ ਲਹਿਰ ਪੈਦਾ ਕਰਨ ਕਰਨ ਵਾਲੇ ਭਾਈ ਗੁਰਬਖਸ਼ ਸਿੰਘ ਖਾਲਸਾ ਵਲੋਂ ਆਪਾ ਨਿਛਾਵਰ ਕਰਨ ਤੇ ਬਰਤਾਨੀਆ ਵਿੱਚ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਤਿ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸਾਂਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਡੂੰਘੇ ਦੁੱਖ ਦਾ ਪ੍ਰਗਾਟਾਵਾ ਕਰਦਿਆਂ ਅਰਦਾਸ ਕੀਤੀ ਗਈ ਕਿ ਵਾਹਿਗੁਰੂ ਉਸ ਦੀ ਆਤਮਾ ਨੂੰ ਸਦੀਵ ਕਾਲ ਵਾਸਤੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ । ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ, ਕੇ ਦੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ ,ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਵਲੋਂ ਜਾਰੀ ਸਾਂਝੇ ਪੈੱਸ ਬਿਆਨ ਵਿੱਚ ਆਖਿਆ ਗਿਆ ਕਿ ਭਾਈ ਗੁਰਬਖਸ਼ ਸਿੰਘ ਨੇ ਕੀਤੀ ਹੋਈ ਅਰਦਾਸ ਨੂੰ ਤੋੜ ਨਿਭਾਇਆ ਹੈ । ਭਾਵੇਂ ਕੋਈ ਉਸ ਵਲੋਂ ਆਪਾ ਨਿਛਾਵਰ ਕਰਨ ਦੀ ਕਾਰਵਾਈ ਪ੍ਰਤੀ ਕੋਈ ਵੀ ਨਜ਼ਰੀਆ ਅਪਣਾਵੇ ਪਰ ਉਸਦੀ ਭਾਵਨਾ ਅਤੇ ਇਰਾਦਾ ਬਿਲਕੁਲ ਸ਼ੁੱਧ ਅਤੇ ਕੌਮ ਪ੍ਰਸਤੀ ਵਾਲੀ ਸੀ । ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਬੇਅੰਤੇ ਬੁੱਚੜ ਨੂੰ ਸੋਧਣ ਦੇ ਕੇਸ ਵਿੱਚ ਉਮਰ ਕੈਦ ਦੀਆਂ ਸਜਾਵਾਂ ਕੱਟ ਰਹੇ ਭਾਈ ਗੁਰਮੀਤ ਸਿੰਘ ,ਭਾਈ ਲਖਵਿੰਦਰ ਸਿੰਘ ਅਤੇ ਭਾਈ ਸਮਸ਼ੇਰ ਸਿੰਘ ਨੂੰ ਪੈਰੋਲ ਮਿਲਣ ਵਿੱਚ ਭਾਈ ਗੁਰਬਖਸ਼ ਸਿੰਘ ਖਾਲਸਾ ਵਲੋਂ ਰੱਖੀ ਗਈ ਭੁੱਖ ਹੜਤਾਲ ਦਾ ਵੱਡਾ ਰੋਲ ਹੈ । ਪੰਜਾਬ ਸਮੇਤ ਦੁਨੀਆਂ ਭਰ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀ ਅਵਾਜ ਬੁਲੰਦ ਹੋਈ ਸੀ ਅਤੇ ਜੇਹਲਾਂ ਵਿੱਚ ਬੰਦ ਸਿੰਘਾਂ ਦਾ ਮੁੱਦਾ ਅੰਤਰਰਾਸ਼ਟਰੀ ਪੱਧਰ ਤੇ ਉਭਰਿਆ ਸੀ ।ਜਿਸ ਬਾਬਤ ਵੱਖ ਵੱਖ ਅਦਾਰਿਆਂ ਵਲੋਂ ਯਤਨ ਜਾਰੀ ਹਨ । ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਭਾਈ ਗੁਰਬਖਸ਼ ਸਿੰਘ ਦੀ ਮੌਤ ਦੇ ਜਿੰਮੇਵਾਰ ਕਾਰਨਾਂ ਦੀ ਜਾਂਚ ਨੂੰ ਜਰੂਰੀ ਆਖਦਿਆਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਗੱੱਲ ਆਖੀ ਗਈ ਹੈ । ਮੌਕੇ ਤੇ ਮੌਜੂਦ ਪ੍ਰਸਾਸ਼ਨ ਅਤੇ ਪੁਲਸੀਆਂ ਵਲੋਂ ਵਰਤੀ ਗਈ ਅਣਗਹਿਲੀ , ਸਹਿਕਦੇ ਹੋਏ ਨੂੰ ਬੇਕਦਰੀ ਨਾਲ ਜਿਪਸੀ ਵਿੱਚ ਸੁੱਟਣਾ , ਸਹਿਕਦੀ ਹੋਈ ਲਾਸ਼ ਨਾਲ ਅਣਮਨੁੱਖੀ ਵਰਤਾਉ ਕਰਦਿਆਂ ਜਿਪਸੀ ਦਾ ਡਾਲਾ ਵੀ ਬੰਦ ਨਾ ਕਰਨਾ , ਕਿਸੇ ਕੱਪੜੇ ਜਾਂ ਸਟਰੈਚਰ ਦੀ ਵਰਤੋਂ ਨਾ ਕਰਨੀ ਆਦਿ ਭਾਰਤ ਸਰਕਾਰ ਦੇ ਹਰਿਆਣਵੀ ਕਰਿੰਦਿਆਂ ਨੂੰ ਕਟਹਿਰੇ ਵਿੱਚ ਖੜਾ ਕਰਦਾ ਹੈ । ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਵਲੋਂ ਪੰਜਾਬ ਭਰ ਦੀਆਂ ਪੰਥਕ ਧਿਰਾਂ ਅਤੇ ਧਾਰਮਿਕ ਸੰਸਥਾਵਾਂ ਨੂੰ ਸਨਿਮਰ ਅਪੀਲ ਕੀਤੀ ਗਈ ਕਿ ਇਸ ਦਰਦਨਾਕ ਵਰਤਾਰੇ ਨੂੰ ਅਧਾਰ ਬਣਾ ਕੇ ਜੇਹਲਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਲਈ ਅਵਾਜ ਬੁਲੰਦ ਕਰਨ ਲਈ ਇੱਕ ਮੰਚ ਤੇ ਇਕੱਤਰ ਹੋਇਆ ਜਾਵੇ ਅਤੇ ਸਾਰਥਕਤਾ ਨਾਲ ਸਿੱਖ ਕੌਮ ਦੇ ਗਲੋਂ ਗੁਲਾਮੀਂ ਲਾਹੁਣ ਲਈ ਚੱਲ ਰਹੇ ਖਾਲਿਸਤਾਨ ਦੇ ਸੰਘਰਸ਼ ਨੂੰ ਅੱਗੇ ਤੋਰਿਆ ਜਾਵੇ । ਇਹ ਦੋਵੇਂ ਕਾਰਜ ਹੀ ਭਾਈ ਗੁਰਬਖਸ਼ ਸਿੰਘ ਨੂੰ ਅਸਲ ਸ਼ਰਧਾਂਜ਼ਲੀ ਹੋਵੇਗੀ ।

Have something to say? Post your comment

More News News

ਐਮੀ ਵਿਰਕ ਨੂੰ ਮਿਲਿਆ ਅਜੇ ਦੇਵਗਨ ਦੀ ਆਗਾਮੀ ਬਾਲੀਵੁੱਡ ਫਿਲਮ 'ਚ ਵੱਡਾ ਕਿਰਦਾਰ 13 ਵਾ ਕੁਸ਼ਤੀ ਦੰਗਲ ਪਿੰਡ ਚੀਮਾ ਵਿਖੇ ਫ਼ਿਲਮੀ ਐਕਟਰ ਓਂਕਾਰ ਸਿੰਘ ਦਾ ਕੀਤਾ ਵਿਸ਼ੇਸ ਸਨਮਾਨ ਹੋਲੇ ਮੁਹੱਲੇ ਦੇ ਸਬੰਧ ਵਿਚ 21 ਵਾਂ ਸਾਲਾਨਾ ਲੰਗਰ ਲਗਾਇਆ ਗਿਆ। ਗਾਇਕ ਗਗਨਾ ਸਿੱਧੂ ਦਾ ਨਵਾਂ ਗੀਤ "ਸਟਰਾਇੰਟ ਫੋਰਵਰੜ" ਅੱਜ ਹੋਵੇਗਾ ਰਿਲੀਜ਼- ਗੁਰਬਖਸ ਭੁੱਲਰ ਜਸ ਰਿਕਾਰਡਜ਼ ਅਤੇ ਪ੍ਰੋਡਿਊਸਰ ਜਸਵੀਰਪਾਲ ਸਿੰਘ ਦੀ ਰਹਿਨੁਮਾਈ ਹੇਠ ਰਿਲੀਜ਼ਕਰਨ ਪਟਿਆਲਾ ਦਾ ਟਰੈਕ “ਮਾਫ਼ ਕਰੀ“, ਪ੍ਰਧਾਨ ਮੰਤਰੀ ਨੇ ਆਸਟਰੇਲੀਅਨ ਅੱਤਵਾਦੀ ਦਾ ਨਾਂਅ ਆਪਣੀ ਜ਼ੁਬਾਨ ਤੋਂ ਨਾ ਲੈਣ ਦਾ ਕੀਤਾ ਪ੍ਰਣ ਸ੍ਰ. ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਹੋਵੇਗਾ 'ਸ਼ਨੀਵਾਰ ਸ਼੍ਰਮਦਾਨ' ਮਿਸ਼ਨ ਹੋਲੇ ਮਹੱਲੇ ਦੇ ਦੂਸਰੇ ਦਿਨ ਲੱਖਾਂ ਸੰਗਤਾਂ ਗੁਰੂ ਘਰਹੋਈਆਂ ਨਤਮਸਤਕ। ਵਿਭਾਗ ਦੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਨਾਲ ਮੀਟਿੰਗ ਸਿੱਖਿਆ ਸੁਧਾਰਾਂ, ਸਮਾਰਟ ਸਕੂਲਾਂ, ਸਿਖਲਾਈ ਵਰਕਸ਼ਾਪਾਂ ਤੇ
-
-
-