News

ਸੰਤ ਬਾਬਾ ਸੋਹਣ ਸਿੰਘ ਸੁਰਸਿੰਘ ਦੀ ਬਰਸੀ ਮੌਕੇ ਦੇਸ਼-ਵਿਦੇਸ਼ ਤੋਂ ਸੰਗਤਾਂ ਨੇ ਭਰੀ ਹਾਜਰੀ

March 22, 2018 05:38 PM

ਸੰਤ ਬਾਬਾ ਅਵਤਾਰ ਸਿੰਘ ਸੁਰਸਿੰਘ ਨੇ ਧਾਰਮਿਕ ਸਖਸੀਅਤਾਂ ਤੇ ਸੰਗਤਾਂ ਦਾ ਕੀਤਾ ਧੰਨਵਾਦ

ਭਿੱਖੀਵਿੰਡ 21 ਮਾਰਚ (ਹਰਜਿੰਦਰ ਸਿੰਘ ਗੋਲ੍ਹਣ)-ਦਲ ਬਾਬਾ ਬਿੱਧੀ ਚੰਦ ਸੰਪਰਦਾਇ ਦੇ
ਸਵ:ਮੁਖੀ ਸੰਤ ਬਾਬਾ ਸੋਹਣ ਸਿੰਘ ਸੁਰਸਿੰਘ ਵਾਲਿਆਂ ਦੀ ਬਰਸੀ ਦਲ ਦੇ ਮੌਜੂਦ ਮੁਖੀ ਸੰਤ
ਬਾਬਾ ਅਵਤਾਰ ਸਿੰਘ ਸੁਰਸਿੰਘ ਦੀ ਰਹਿਨਮਈ ਹੇਠ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ
ਨਾਲ ਮਨਾਈ ਗਈ। ਇਸ ਮੌਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ
ਭੋਗ ਪਾਏ ਗਏ ਤੇ ਰਾਗੀ ਜਥਿਆਂ ਵੱਲੋਂ ਰੱਬੀ ਬਾਣੀ ਦਾ ਸ਼ਬਦਿ ਮਨੋਰਥ ਕੀਰਤਨ ਕੀਤਾ ਗਿਆ।
ਸਿੱਖ ਕੌੰਮ ਦੇ ਮਹਾਨ ਢਾਡੀ ਭਾਈ ਤਰਸੇਮ ਸਿੰਘ ਮੋਰਾਂਵਲੀ ਆਦਿ ਜਥਿਆਂ ਵੱਲੋਂ ਢਾਡੀ
ਕਲਾਂ ਰਾਂਹੀ ਸਿੱਖ ਕੌਮ ਦਾ ਗੋਰਵਮਈ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ
ਗਿਆ। ਬਰਸੀ ਮੌਕੇ ਪਹੰੁਚੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਹੈਡ
ਗ੍ਰੰਥੀ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਨੇ ਸਿੱਖ ਕੌਮ ਦੇ ਮਹਾਨ ਯੋਧਿਆਂ ਦੀਆਂ
ਕੁਰਬਾਨੀਆਂ ਦਾ ਜਿਕਰ ਕੀਤਾ ਤੇ ਦਲ ਬਾਬਾ ਬਿੱਧੀ ਚੰਦ ਸੰਪਰਦਾਇ ਦੇ ਸਵ:ਮੁਖੀ ਸੰਤ
ਬਾਬਾ ਸੋਹਣ ਸਿੰਘ ਤੇ ਸਵ:ਬਾਬਾ ਦਯਾ ਸਿੰਘ ਸੁਰਸਿੰਘ ਵੱਲੋਂ ਕੀਤੇ ਗਏ ਕੰਮਾਂ ਦੀ
ਸ਼ਲਾਘਾ ਕੀਤੀ। ਇਸ ਮੌਕੇ ਸੰਤ ਸਮਾਜ ਦੇ ਸੰਤ ਬਾਬਾ ਸੇਵਾ ਸਿੰਘ ਖਡੂਰ ਸਾਹਿਬ, ਬਾਬਾ
ਗੁਰਨਾਮ ਸਿੰਘ ਠੱਠੀਖਾਰਾ, ਬਾਬਾ ਹਰਭੇਜ ਸਿੰਘ, ਬਾਬਾ ਹਰਦੇਵ ਸਿੰਘ, ਬਾਬਾ ਰਘਬੀਰ
ਸਿੰਘ, ਦਮਦਮੀ ਟਕਸਾਲ ਦੇ ਪ੍ਰਚਾਰਕ ਭਾਈ ਬਲਬੀਰ ਸਿੰਘ ਯੂ.ਕੇ, ਬਾਬਾ ਮੌਜਦਾਸ ਕੰਬੋਕੇ,
ਬਾਬਾ ਸੁਖਚੈਨ ਸਿੰਘ ਦਰਾਜਕੇ ਆਦਿ ਧਾਰਮਿਕ ਸ਼ਖਸੀਅਤਾਂ ਨੇ ਬਰਸੀ ਦੌਰਾਨ ਹਾਜਰੀ ਭਰੀ।
ਦਲ ਬਾਬਾ ਬਿੱਧੀ ਚੰਦ ਦੇ ਮੌਜੂਦਾ ਮੁਖੀ ਸੰਤ ਬਾਬਾ ਅਵਤਾਰ ਸਿੰਘ ਸੁਰਸਿੰਘ ਤੇ ਬਾਬਾ
ਪ੍ਰੇਮ ਸਿੰਘ ਨੇ ਬਰਸੀ ਦੌਰਾਨ ਪਹੰੁਚੀਆਂ ਧਾਰਮਿਕ ਸਖਸੀਅਤਾਂ ਨੂੰ ਸਿਰਪਾਉ ਦੇ ਕੇ
ਸਨਮਾਨਿਤ ਕੀਤਾ ਤੇ ਦੇਸ਼-ਵਿਦੇਸ਼ ਤੋਂ ਪਹੰੁਚੀਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ
ਸੰਗਤਾਂ ਦੇ ਸੇਵਾ ਲਈ ਗੁਰੂ ਦੇ ਲੰਗਰ ਅਤੁਟ ਵਰਤੇ। ਇਸ ਮੌਕੇ ਸਰਪੰਚ ਪ੍ਰਭਜੀਤ ਸਿੰਘ
ਸੋਨੂੰ, ਨੰਬਰਦਾਰ ਸਵਰਨ ਸਿੰਘ, ਨਿਰਵੈਲ ਸਿੰਘ ਲਾਡੀ, ਗੁਰਅਜੇਮਰ ਸਿੰਘ ਸੁਰਸਿੰਘ, ਪੰਚ
ਗੁਰਨੈਬ ਸਿੰਘ, ਸਰਪੰਚ ਸਿਮਰਜੀਤ ਸਿੰਘ ਭੈਣੀ, ਇੰਦਰਬੀਰ ਸਿੰਘ ਪਹੂਵਿੰਡ, ਪ੍ਰਭਜੋਤ
ਸਿੰਘ ਸੁਰਸਿੰਘ, ਸਤਰਾਜ ਸਿੰਘ ਮਰਗਿੰਦਪੁਰਾ, ਨੰਬਰਦਾਰ ਕਰਤਾਰ ਸਿੰਘ ਬਲ੍ਹੇਰ, ਬਲਜੀਤ
ਸਿੰਘ ਚੂੰਗ, ਗੁਰਜੀਤ ਸਿੰਘ ਘੁਰਕਵਿੰਡ, ਬਲਜੀਤ ਸਿੰਘ ਫਰੰਦੀਪੁਰ, ਸਰਬ ਸੁਖਰਾਜ ਸਿੰਘ
ਨਾਰਲਾ, ਗੁਰਸ਼ਿੰਦਰ ਸਿੰਘ ਸ਼ਿੰਦਾ ਵੀਰਮ, ਰਛਪਾਲ ਸਿੰਘ, ਹਰਜਿੰਦਰ ਸਿੰਘ ਆਦਿ ਹਾਜਰ ਸਨ।

Have something to say? Post your comment

More News News

ਜੂਨੀਅਰ ਵਰਗ ਵਿੱਚ ਵਾਰੀਅਰਜ਼ ਹਾਕੀ ਕਲੱਬ ਹੇਲਸਿੰਕੀ ਨੇ ਸ਼ਾਨਦਾਰ ਜਿੱਤ ਨਾਲ ਕੀਤਾ ਆਗਾਜ਼ ਮਜੀਠੀਆ ਤੇ ਬਾਦਲ ਪਰਿਵਾਰ ਵਲੋਂ ਕੀਤੇ ਗੁਨਾਹਾਂ ਨੂੰ ਇਤਿਹਾਸ ਵਿੱਚ ਕਾਲੇ ਅੱਖਰਾਂ 'ਚ ਦਰਜ਼ ਕੀਤਾ ਜਾਵੇਗਾ: ਬ੍ਰਹਮਪੁਰਾ ਠੰਡ ਦੇ ਬਾਵਜੂਦ ਸੈਂਕੜੇ ਬਚਿੱਆਂ ਨੇ ਦਿੱਤਾ ਅੰਗਦਾਨ ਦਾ ਸੰਦੇਸ਼ ਸਿੱਖਿਆ ਤੇ ਫੂਡ ਪ੍ਰੋਸੈਸਿੰਗ ਮੰਤਰੀ ਨੇ ਪਾਈਟੈਕਸ ਦੇ ਕਾਰੋਬਾਰੀਆਂ ਨੂੰ ਕੀਤਾ ਸਨਮਾਨਿਤ ਪ੍ਰੈਸ ਕਲੱਬ ਦੀ ਹੋਈ ਸਲਾਨਾ ਚੋਣ, ਸੁਖਵਿੰਦਰ ਪਾਲ ਸਿੰਘ ਸੁੱਖੂ ਬਣੇ ਪ੍ਰਧਾਨ, ਸੋਨੀ ਜਨਰਲ ਸਕੱਤਰ ਅਤੇ ਨਿੱਕੂਵਾਲ ਬਣੇ ਚੇਅਰਮੈਨ। ਇਨਸਾਫ ਦੀ ਅਵਾਜ਼ ਜਥੇਬੰਦੀ ਦੀ ਮੀਟਿੰਗ ਹੋਈ ਸੂਬਾ ਪੱਧਰੀ ਭਾਸ਼ਣ ਕਲਾ ਮੁਕਾਬਲੇ 'ਚ ਐਸ. ਡੀ. ਕਾਲਜ ਦਾ ਦੂਜਾ ਸਥਾਨ ਮਾਤਾ ਦੀ ਯਾਦ ਵਿੱਚ ਹਰਜੋਤ ਸੰਧੂ ਦੇਣਗੇ 3 ਕਿਤਾਬਾਂ ਨੂੰ ਸਲਾਨਾਂ ਇਨਾਂਮ ਝੁੱਗੀਆਂ ਵਾਲੇ ਬੱਚਿਆਂ ਨੂੰ ਮਿਲਕੇ ਮਨ ਨੂੰ ਖੁਸ਼ੀ ਹੋਈ : ਸੁੱਖੀ ਬਾਠ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਮੁੱਕਰਨ ਵਾਲਾ ਕੈਪਟਨ,ਬਟਗਾੜੀ ਅੈਲਾਨ ਕਰਕੇ ਵੀ ਮੁੱਕਰ ਸਕਦਾ ਹੈ,------- ਯੁਨਾਟਿਡ ਖਾਲਸਾ ਦਲ ਯੂ.ਕੇ
-
-
-