Poem

"ਸ਼ਹੀਦ ਭਗਤ ਸਿੰਘ " ਹਾਕਮ ਸਿੰਘ ਮੀਤ ਬੌਂਦਲੀ

March 22, 2018 05:51 PM

ਭਗਤ ਸਿੰਘ ਖੁਸ਼ ਸੀ ,ਆਪਣੇ ਗਲ ਵਿਚ ਫਾਂਸੀ,
ਦਾ ਫੱਦਾ ਪਾ ਕੇ ।
ਜਗਾਉਣਾ ਚਾਹੁੰਦਾ ਸੀ ,ਦੁਨੀਆਂ ਘੂਕ ਪਈ ,
 ਸੁੱਤੀ ਨੂੰ ।

ਭਗਤ ਸਿਆਂ ਤੂੰ ਖੁਸ਼ ਐ ,ਦੇਸ਼ ਨੂੰ ਅਜ਼ਾਦ ਕਰਾਕੇ ।
ਜੋ ਕੁੱਝ ਤੂੰ ਸੀ ਭਾਲਿਆ  ,ਜਿਸ ਵਾਸਤੇ ਫਾਂਸੀ ਦੇ ,
ਰੱਸੇ ਚੁੰਮੇ ।

ਉਹ ਤਾਂ ਸਾਰੇ ਕਾਫਰ ਬਣ ਗਏ ਨੇ ।
ਤੂੰ ਭਗਤ ਸਿਆਂ ਸ਼ਹੀਦੀ, ਪਾ ਕੇ ,
ਸਿਆਸਤ ਲੋਟੂਆਂ ਦੇ ,ਹੱਥ ਫੜਾ ਦਿੱਤੀ ।
ਭਗਤ ਸਿੰਘਾਂ ਤੇਰੀ ਸੋਚ, ਤੇ ਕੋਈ ਚਲਦਾ ਨਾ ।
ਸਰਮਾਏਦਾਰੀ ਹੱਥੋਂ ਹੁੰਦੀ, ਗਰੀਬਾਂ ਦੀ ਲੁੱਟ ।
ਬੇਦੋਸ਼ਿਆ ਨੂੰ ਪੈਂਦੀ ਦੇਖ ,ਕੁੱਟ ।

ਭਗਤ ਸਿਆ ਤੈਨੂੰ ਦੁਖ ਤਾਂ, ਜਰੂਰ ਲੱਗਦਾ,
ਹੋਵੇਗਾ ।
ਧੀਆਂ ਜ਼ਦੋ ਬੇਪੱਤ ਹੁੰਦੀਆਂ ਨੇ ,ਜਾਂ ਫਿਰ ਕੁੱਖ ,
ਵਿਚ ਕਤਲ ਹੁੰਦੀਆਂ ਨੇ ।

ਭਗਤ ਸਿੰਘਾਂ ਤੂੰ ਮਜਬੂਰ ਐ , ਜਦੋਂ ਤੇਰੇ ਦੇਸ਼,
ਤੇ ਅਣਹੋਣੀ ਹੁੰਦੀ ।
ਤਾ ਸਿਆਸਤ ਦੀ ਕੁਰਸੀ ਪੱਕੀ ਹੁੰਦੀ ਐ ।
ਭਗਤ ਸਿੰਘਾ ਤੈਨੂੰ ਪਤਾ ਹੁੰਦਾ ਐ ।
ਆਪਣੀ ਸ਼ੌਕਤ, ਸ਼ੌਰਤ ਖਾਤਰ ਨਸੇ ਦਾ ,
ਵਪਾਰ ਹੁੰਦਾ ਐ ।

ਜਵਾਨਾਂ ਦੀ ਜਵਾਨੀ ਦਾ ਨਸਾ ਹੀ ਜ਼ੁਮੇਵਾਰ ਹੁੰਦਾ ਐ।
ਭਗਤ ਸਿਆ ਤੂੰ ਦੁੱਖੀ ਕਿਉਂ ਨਾ ਹੋਵੇ,
ਜਦੋਂ ਸਰਕਾਰਾਂ ਹੀ ਭ੍ਰਿਸ਼ਟਾਚਾਰ ਕਰਦੀਆਂ ਨੇ ।
ਫਿਰ ਅਫਸਰ ਵੀ ਮਨ ਮਰਜੀ ਕਰਦੇ ਨੇ ।
ਭਗਤ ਸਿੰਘਾਂ ਤੇਰੇ ਕੋਲ ਇਕ ਜਵਾਨੀ ਸੀ ,
ਜੋ ਦੇਸ਼ ਦੇ ਲੇਖੇ ਲਾ ਦਿੱਤੀ ।

ਤੂੰ ਅਜ਼ਾਦੀ ਲੈ ਕੇ ਚੌਧਰ ਆਪਣਿਆਂ ਹੱਥ,
ਦੇ ਦਿੱਤੀ ।
ਅੱਜ ਲੋਕਤੰਤਰ ਫਿਰ "ਭਗਤ ਸਿੰਘ "ਨੂੰ
"ਹਾਕਮ ਮੀਤ " ਅਵਾਜ਼ਾਂ ਮਾਰਦਾ ਐ ।
 ਇਹ ਦੁਨੀਆਂ ਤੇਰੇ ਪਰਤ ਆਉਣ ਦੀ ,
ਉਡੀਕ ਕਰਦੀ ਐ ।
ਸਾਡੀ ਜਿੰਦਗੀ ਭਗਤ ਸਿਆਂ ਬੇ-ਕਸ਼ੂਰ ਹੀ,
ਜਿਉਂਦੀ ਐ।
    

     ਹਾਕਮ ਸਿੰਘ ਮੀਤ ਬੌਂਦਲੀ
           " ਮੰਡੀ ਗੋਬਿੰਦਗੜ੍ਹ "22,3,2018
ਸੰਪਰਕ +974,6625,7723 ਦੋਹਾਂ ਕਤਰ

Have something to say? Post your comment