18

November 2018
ਬੱਬਰ ਖਾਲਸਾ ਜਰਮਨੀ ਵੱਲੋਂ ਲਵਾਰਸ ਕਹਿ ਸ਼ਹੀਦ ਕੀਤੇ ਗਏ ਸਿੰਘਾਂ ਨੂੰ ਸ਼ਰਧਾਜ਼ਲੀ ਗੁਰਦੁਆਰਾ ਪ੍ਰਬੰਧ ਦੇ ਸੰਦਰਭ ਵਿੱਚ ਪੰਥਕ ਧਿਰਾਂ ਦੀ ਭਵਿਖੀ ਰਣਨੀਤੀ ਕੀ ਹੋਵੇਗੀਗੁਰਦੁਆਰਾ ਮਨਹਾਈਮ ਅਤੇ ਓਫਨਵਾਖ ਵਿਖੇ ਸ. ਜਸਪਾਲ ਸਿੰਘ ਹੇਰਾਂ ਤੇ ਜਗਰੂਪ ਸਿੰਘ ਜਰਖੜ ਦਾ ਸੰਗਤਾਂ ਨੇ ਕੀਤਾ ਵਿਸ਼ੇਸ਼ ਸਨਮਾਨਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 25 ਨਵੰਬਰ ਨੂੰ ਬਰੱਸਲਜ਼ ਵਿਖੇ ਮਨਾਇਆ ਜਾਵੇਗਾਗੁਹਜ ਰਤਨ // ਗਿਆਨੀ ਗੁਰਮੁੱਖ ਸਿੰਘ ਖਾਲਸਾ ਕਵਿਤਾ '' ਪੁੱਤਾਂ ਬਾਝੋਂ ''//ਹਾਕਮ ਸਿੰਘ ਮੀਤ ਬੌਂਦਲੀ CAPTAIN AMARINDER SINGH DEPLORES ATTEMPTS TO POLITICISE ARMED FORCESਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਅਰਬਨ ਹਾਟ ਅੰਮ੍ਰਿਤਸਰ ਨੂੰ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਤਹਿਤ ਵਿਕਸਿਤ ਕੀਤਾ ਜਾਵੇਗਾ: ਤ੍ਰਿਪਤ ਬਾਜਵਾCelebrating Diwali, the Festival of Lights ,, Adv Pranita Deshpande ਨਿਊਜ਼ੀਲੈਂਡ ਵੋਮੈਨ ਕਬੱਡੀ ਟੀਮ ਸ਼ੁੱਕਰਵਾਰ ਰਾਜਸਥਾਨ ਹੋਣ ਵਾਲੀ ਲੀਗ ਲਈ ਹੋਵੇਗੀ ਰਵਾਨਾ
Punjabi

ਵਿਸਵ ਪਾਣੀ ਦਿਵਸ ਮੌਕੇ ਪਾਣੀ ਨੂੰ ਬਚਾਉਣ ਦਾ ਦਿੱਤਾ ਹੋਕਾ

March 22, 2018 06:00 PM

ਸੰਦੌੜ ੨੨ ਮਾਰਚ (ਹਰਮਿੰਦਰ ਸਿੰਘ ਭੱਟ ) ਸਰਕਾਰੀ ਪ੍ਰਾਇਮਰੀ ਸਕੂਲ ਫਤਿਹਗੜ੍ਹ ਪੰਜਗਰਾਈਆਂ ਵਿਖੇ ਸਮਾਜ ਭਲਾਈ ਮੰਚ ਸ਼ੇਰਪੁਰ ਅਤੇ ਵਾਟਰ ਐਂਡ ਸੈਨੀਟੇਸ਼ਨ ਵਿਭਾਗ ਪੰਜਾਬ ਸਰਕਾਰ ਵੱਲੋਂ ਵਿਸ਼ਵ ਪਾਣੀ ਦਿਵਸ ਮੌਕੇ ਸਮਾਗਮ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਬੋਲਿਦਆਂ ਸਮਾਜ ਭਲਾਈ ਮੰਚ ਦੇ ਪ੍ਰਧਾਨ ਰਜਿੰਦਰਜੀਤ ਸਿੰਘ ਕਾਲਾਬੂਲਾ,ਸਮਾਜ ਸੇਵੀ ਰਾਜੇਸ਼ ਰਿਖੀ ਪੰਜਗਰਾਈਆਂ,ਸਮਾਜ ਭਲਾਈ ਮੰਚ ਦੀ ਸੁਪਰਵਾਈਜਰ ਮੈਡਮ ਚਰਨਜੀਤ ਕੌਰ,ਸਕੂਲ ਮੁਖੀ ਮੈਡਮ ਅਮਰਜੀਤ ਕੌਰ,ਮਾਸਟਰ ਬਲਵੀਰ ਸਿੰਘ ਸੰਦੌੜ,ਸੁਖਵਿੰਦਰ ਸਿੰਘ ਰਾਏ ਨੇ ਕਿਹਾ ਕਿ ਅੱਜ ਧਰਤੀ ਹੇਠਲੇ ਪਾਣੀ ਦਾ ਲਗਾਤਾਰ ਘਟਦੇ ਜਾਣਾ ਬਹੁਤ ਚਿੰਤਾ ਵਾਲੀ ਗੱਲ ਹੈ।ਉਹਨਾਂ ਕਿਹਾ ਕਿ ਸਾਨੂੰ ਪਾਣੀ ਦੀ ਅਹਿਮੀਅਤ ਨੂੰ ਸਮਝਦੇ ਹੋਏ ਇਸਦੀ ਬੱਚਤ ਬਾਰੇ ਜਾਗਰੂਕ ਹੋਣਾ ਚਾਹੀਦਾ ਹੈ ਅਤੇ ਬਹੁਤ ਹੀ ਸੰਜਮ ਦੇ ਨਾਲ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੀ ਉਪਜਾਊ ਧਰਤੀ ਰੇਗਸਥਾਨ ਬਣ ਜਾਵੇਗੀ ਅਤੇ ਸਾਡੀਆਂ ਲੱਖਾਂ ਦੀਆਂ ਜ਼ਮੀਨਾਂ ਹਜ਼ਾਰਾਂ ਵਿੱਚ ਵੀ ਖਰਦੀਦੀਆਂ ਨਹੀਂ ਜਾਣਗੀਆਂ।ਉਹਨਾਂ ਕਿਹਾ ਕਿ ਘਰਾਂ ਦੇ ਵਿੱਚ ਵੀ ਪੀਣ ਤੋਂ ਸਿਵਾਏ ਪੋਚਾ ਜਾਂ ਪਸੂਆਂ ਨੂੰ ਨਹਾਉਣ ਆਦਿ ਕੰਮਾਂ ਦੇ ਲਈ ਪਹਿਲਾ ਵਰਤੇ ਪਾਣੀ ਦੀ ਮੁੜ ਵਰਤੋਂ ਕਰਨੀ ਚਾਹੀਦੀ ਹੈ ਅਤੇ ਜਿਹਨਾਂ ਘਰਾਂ ਦੇ ਵਿੱਚ ਫਿਲਟਰ ਲੱਗੇ ਹਨ ਉਹ ਕਰੀਬ ਚਾਰ ਗੁਣਾ ਪਾਣੀ ਵੇਸਟ ਕੱਢਦੇ ਹਨ ਜਿਸਨੂੰ ਸਟੋਰ ਕਰਕੇ ਵਰਤੋਂ ਵਿੱਚ ਲਿਆਦਾਂ ਜਾਵੇ।ਇਸ ਮੌਕੇ ਹਾਜ਼ਰ ਵਿਦਿਆਰਥੀਆਂ ਅਤੇ ਨਗਰ ਦੇ ਲੋਕਾਂ ਨੇ ਪਾਣੀ ਦੀ ਬੱਚਤ ਲਈ ਯਤਨ ਕਰਨ ਦਾ ਅਹਿਦ ਵੀ ਲਿਆ।ਇਸ ਮੌਕੇ ਨਗਰ ਦੇ ਪਤਵੰਤੇ ਅਤੇ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech