Thursday, April 25, 2019
FOLLOW US ON

Poem

ਕਵਿਤਾ " ਮੇਰੀ ਲਿਖਤ " ਹਾਕਮ ਸਿੰਘ ਮੀਤ

April 06, 2018 06:50 PM
General

ਮਾਂ ਮੇਰੀ ਨੂੰ ਮੇਰੀ ਲਿਖਤ ਸਮਝ,
ਨਾ ਆਈ ।।
ਉਹ ਮੈਂ ਲਿਖੀ ਮਾਂ -ਬੋਲੀ ਵਿੱਚ ,
ਪੰਜਾਬੀ ਸੀ ।।
ਪੁੱਤ ਨੇ ਮੈਨੂੰ ਯਾਦ ਕੀਤਾ ਕਾਸ਼ਟ,,
ਕੋਈ ਆਇਆ ਐ ।।
ਮਾਂ ਦੇ ਹੁੰਦਿਆਂ ਪੁੱਤ ਉਪਰ  ਦੁੱਖ, ,
ਕਿੱਥੋਂ ਆਇਆ ਐ।।
ਮਾਂ ਮੇਰੀ ਨੇ ਬੜੇ ਪਿਆਰ ਨਾਲ ਦੇਖੀ,,
ਲਿਖਤ ਸੀ ਮੇਰੀ ।।
ਮਾਂ ਚੱਕ ਉਹ ਕਾਗਜ਼ ਆਪਣੇ ਫਿਰ, ,
ਸੀਨੇ ਨਾਲ ਲਾਇਆ ।।
ਮਾਂ ਕਹਿੰਦੀ ਆਜਾ ਪੁੱਤਰਾ ਤੂੰ ਮੇਰੇ ,,
ਕਾਲਜੇ ਲੱਗ ਜਾ ।।
ਤੇਰਾ ਕਾਸ਼ਟ ਮੈ ਪੁੱਤਰਾ ਆਪਣੀ,,
ਜਿੰਦ ਤੇ ਸਹਾਰਾਂ ।।
ਮਾਂ ਨੂੰ ਦੱਸੇ ਬਿਨਾਂ ਭੱਜ ਗਿਆ,,
ਕਿਉਂ ਪ੍ਰਦੇਸ਼ ।।
ਮਾਂ ਦਾ ਚੇਤਾ ਅੱਜ "ਹਾਕਮ ਮੀਤ"
ਨੂੰ ਫਿਰ ਆਇਆ ।।
              ਹਾਕਮ ਸਿੰਘ ਮੀਤ
            " ਮੰਡੀ ਗੋਬਿੰਦਗੜ੍ਹ "

Have something to say? Post your comment