Poem

ਹੋਂਦ//ਹੀਰਾ ਸਿੰਘ ਤੂਤ

April 06, 2018 06:53 PM

ਮੈਂ ਓਸ ਲੀਰਾਂ ਦੀ ਖਿੱਦੋ ਵਾਂਗਰ ਹਾਂ
ਜੋ ਵੇਖਣ ਵਿੱਚ ਸੋਹਣੀ ਲੱਗਦੀ ਹੈ
ਤੇ ਲੋਕ ੳੁਸ ਨਾਲ ਖੇਡਦੇ ਹੀ ਨਹੀ!

ਤੇ ਮੈਂਨੂੰ ਲੀਰੋ-ਲੀਰ ਕਰਨਾ ਚਾਹੁੰਦੇ ਨੇ।
ਓਹਨਾਂ ਮੂਰਖਾਂ ਨੂੰ ਪਤਾ ਹੀ ਨਹੀ
ਕਿ ਅੰਦਰੋਂ ਵੀ ਲੀਰਾਂ ਹੀ ਨਿਕਲਦੀਅਾਂ ਨੇ!

ਜਾਂ ਮੈਂ ਕਿਸੇ ਲਿਸ਼ਕਦੇ ਫਲ਼ ਵਾਂਗਰ ਹਾਂ
ਜੋ ਬਾਹਰੋਂ ਤਾਂ ਬਹੁਤ ਸੋਹਣਾ ਹੁੰਦੈ
ਪਰ ਅੰਦਰੋਂ ਕੁਝ ਵੀ ਨਹੀ ਲੱਭਦਾ!

ਕਦੇ-ਕਦੇ ਲਗਦੈ ਜਿਵੇਂ
ਹਾਲਾਤਾਂ ਦੀਅਾਂ ਹਾਕੀਅਾਂ ਮੈਂਨੂੰ
ਦੁੱਖਾਂ ਦੇ ਮੈਦਾਨ ੳੁੱਪਰ ਰੋੜ੍ਹ ਰਹੀਅਾਂ ਹੋਣ।

ਤੇ ਮੈਨੂੰ ੲਿਲਮ ਅਜੇ ਤੱਕ ਵੀ ਨਹੀ ਹੈ!
ਕਿ ਮੈਚ ਅਜੇ ਕਿੰਨਾ ਕੁ ਬਾਕੀ ਹੈ!
ਗੋਲ ਅਜੇ ਕਿੰਨੇ ਕੁ ਬਾਕੀ ਨੇ ?

ਟੀਮਾਂ ਅਾਪਣੇ ਤੇ ਬਿਗਾਨੇ ਲੋਕ ਹੁੰਦੇ ਨੇ
ਜੋ ਹਿੱਟ ਤੇ ਹਰਟ ਕਰਨ ਲੱਗੇ
ਕੋੲੀ ਲਿਹਾਜ਼ ਨੲੀਂ ਕਰਦੇ!

ਕਦੇ ਤਾਂ ਹੋਂਦ ਕੁੱਤੇ ਵਰਗੀ ਲੱਗਦੀ ਹੈ
ਕੁੱਤਾ ਚੁੱਪ ਕਰਕੇ ਰੋਟੀ ਖਾ ਜਾਂਦਾ ਹੈ
ਪਰ ਮੈਂ ਭੌਂਕਕੇ ਹੀ ਰੋਟੀ ਖਾਂਦਾ ਹਾਂ!

ਕਦੇ ਬਾਹਲਾ ਹੀ ਸੱਚ ਬੋਲ ਜਾਂਦਾ ਹਾਂ
ਤੇ ੲਿਹ ਬਹੁਤ ਦੁਖੀ ਕਰਦਾ ਹੈ
ਦੋਹਾਂ ਸੁਣਨ- ਬੋਲਣ ਵਾਲਿਅਾਂ ਨੂੰ।

...............ਹੀਰਾ ਸਿੰਘ ਤੂਤ
Mob.98724-55994

Have something to say? Post your comment