Poem

ਕਵਿਤਾ " ਤਸਵੀਰ " ਹਾਕਮ ਸਿੰਘ ਮੀਤ ਬੌਂਦਲੀ

April 06, 2018 06:55 PM
General

ਕਿਸੇ ਦੇ ਘਰ ਤੇਰੀ ਤਸਵੀਰ ਦੇਖੀ,,
ਜਿਸਮ ਤੇ ਚੱਲਦੀ ਆਰੀ ਸੀ ਦੇਖੀ ।।

ਆਪਣੇ ਆਪ ਹਨੇਰੇ ਵਿੱਚ ਰੱਖਿਆ ,,
ਮੈਂ ਗਿਰਦ ਦੁਆਰੇ ਸੀ ਜ਼ੰਜੀਰ ਦੇਖੀ ।।

ਇੱਕ ਕਾਲੀ ਹਨੇਰੀ ਜਿਹੀ ਰਾਤ ਸੀ,,
ਅਸੀਂ ਬਦਲ ਦੀ ਇਕ ਨੁਖਾਰ ਦੇਖੀ ।।

ਮੈਂ ਉਸਨੂੰ ਨੇੜਿਓਂ ਹੋਕੇ ਸੀ ਤੱਕਿਆ ,,
ਉਸਦੇ ਅੰਦਰ ਮੈਂ ਕਾਲਖ ਸੀ ਦੇਖੀ ।।

ਨਾ ਮਿਲਿਆ ਸ਼ਬਦ ਪਿਆਰ ਵਾਲਾ,,
ਛਾਤੀ ਅੰਦਰ ਖੂੰਭੀ ਕਟਾਰ ਸੀ ਦੇਖੀ ।।

ਮੈ ਖੁਦ ਨੂੰ ਸੀ ਚਾਨਣ ਵਿਚ ਤੱਕਿਆ,,
ਮੈ ਕੁੱਲ ਦੁਨੀਆਂ ਸੀ ਬਦਲਦੀ ਦੇਖੀ ।।

''ਹਾਕਮ ਮੀਤ,,ਐਵੇਂ ਤੜਫ ਉਠਿਆ,,
 ਦੁਨੀਆਂ ਤਾਂ ਆਬਰੂ ਵੇਚਦੀ ਦੇਖੀ।।
           
                ਹਾਕਮ ਸਿੰਘ ਮੀਤ ਬੌਂਦਲੀ
                   " ਮੰਡੀ ਗੋਬਿੰਦਗੜ੍ਹ "

Have something to say? Post your comment