15

November 2018
Celebrating Diwali, the Festival of Lights ,, Adv Pranita Deshpande ਨਿਊਜ਼ੀਲੈਂਡ ਵੋਮੈਨ ਕਬੱਡੀ ਟੀਮ ਸ਼ੁੱਕਰਵਾਰ ਰਾਜਸਥਾਨ ਹੋਣ ਵਾਲੀ ਲੀਗ ਲਈ ਹੋਵੇਗੀ ਰਵਾਨਾਯੁਨਾਇਟਿਡ ਖਾਲਸਾ ਦਲ ਯੂ ਕੇ ਵਲੋਂ ਜਥੇਦਾਰ ਹਰਮਿੰਦਰ ਸਿੰਘ ਮਿੰਟੂ ਦੇ ਜਨਮ ਦਿਹਾੜੇ ਦੀ ਅਜਾਦੀ ਪਸੰਦ ਸਿੱਖਾਂ ਨੂੰ ਮੁਬਾਰਕਬਾਦ Patiala Rattan award to Mr Ujagar Singh Former Disstt Public Relations officerਪਟਿਆਲਾ ਰਤਨ ਅਵਾਰਡ ਦੇ ਕੇ ਸਨਮਾਨਤ ਕੀਤਾ ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ ਉਜਾਗਰ ਸਿੰਘ ਨੂੰਬਰਮਿੰਘਮ ਦੀ ਮੋਹਨਜੀਤ ਬਸਰਾ ਦੀ ਝੋਲੀ ਪਿਆ ਸਰਵੋਤਮ ਟੀ ਵੀ ਪੇਸ਼ਕਾਰਾ ਐਵਾਰਡFlyAmritsarInitiative Impact: Amritsar Airport Gets Six New Air Routes Under UDAN-III SCHEMEਸਿੱਖ ਫੌਜੀਆਂ ਦੀ ਬਹਾਦਰੀ ਦੇ ਪ੍ਰਤੀਕ ਬੁੱਤ ਦੀ ਬੇਅਦਬੀ ਗਹਿਰੀ ਸਾਜ਼ਿਸ਼ ਦਾ ਹਿੱਸਾ-ਯੂਨਾਈਟਿਡ ਖਾਲਸਾ ਦਲ ਯੂ ਕੇ 'ਲਾਟੂ' ਨਾਲ ਅਦਿੱਤੀ ਸ਼ਰਮਾਂ ਦੀ ਮੁੜ ਵਾਪਸੀ ਪਿੰਡ ਮੇਰਾ ਪੁਰਾਣਾ//ਮੱਖਣ ਸ਼ੇਰੋਂ ਵਾਲਾ
Punjabi

''ਗਾਂਧੀ ਸ਼ਾਂਤੀ ਅਵਾਰਡ' ਲਈ ਯੋਗ ਵਿਅਕਤੀਆਂ/ਸੰਸਥਾਵਾਂ ਤੋਂ ਅਰਜੀਆਂ ਦੀ ਮੰਗ

April 06, 2018 07:10 PM

''ਗਾਂਧੀ ਸ਼ਾਂਤੀ ਅਵਾਰਡ' ਲਈ ਯੋਗ ਵਿਅਕਤੀਆਂ/ਸੰਸਥਾਵਾਂ ਤੋਂ ਅਰਜੀਆਂ ਦੀ ਮੰਗ


ਅੰਮ੍ਰਿਤਸਰ, 6 ਅਪ੍ਰੈਲ (ਕੁਲਜੀਤ ਸਿੰਘ  ): 
 ਭਾਰਤ ਸਰਕਾਰ ਦੇ ਸੱਭਿਆਚਾਰਕ ਮਾਮਲਿਆਂ ਬਾਰੇ ਕੇਂਦਰੀ ਮੰਤਰਾਲੇ ਵੱਲੋਂ ਸਾਲ 2018 ਲਈ ਯੋਗ ਵਿਅਕਤੀਆਂ ਅਤੇ ਸੰਸਥਾਵਾਂ ਨੂੰ 'ਗਾਂਧੀ ਸ਼ਾਂਤੀ ਅਵਾਰਡ' ਦਿੱਤੇ ਜਾਣ ਦੇ ਮਕਸਦ ਨਾਲ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।
 ਇਸ ਸੰਬੰਧੀ ਭਾਰਤ ਸਰਕਾਰ ਦੇ ਸੱਭਿਆਚਾਰਕ ਮਾਮਲਿਆਂ ਬਾਰੇ ਕੇਂਦਰੀ ਮੰਤਰਾਲੇ ਵੱਲੋਂ ਪ੍ਰਾਪਤ ਪੱਤਰ ਦਾ ਹਵਾਲਾ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਇਹ ਅਵਾਰਡ ਮਹਾਤਮਾ ਗਾਂਧੀ ਜੀ ਦੀ 125ਵੀਂ ਜਨਮ ਸ਼ਤਾਬਦੀ ਮੌਕੇ ਪ੍ਰਦਾਨ ਕੀਤੇ ਜਾਣਗੇ। ਇਸ ਅਵਾਰਡ ਵਿੱਚ ਇੱਕ ਕਰੋੜ ਰੁਪਏ ਦੀ ਰਾਸ਼ੀ ਅਤੇ ਸਾਈਟੇਸ਼ਨ ਸ਼ਾਮਲ ਹੁੰਦੀ ਹੈ। ਇਨਾਂ ਅਵਾਰਡਾਂ ਲਈ ਯੋਗ ਨਾਵਾਂ ਦੀ ਚੋਣ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਚੋਣ ਕਮੇਟੀ ਵੱਲੋਂ ਕੀਤੀ ਜਾਵੇਗੀ।
ਸ੍ਰ ਸੰਘਾ  ਨੇ ਅੱਗੇ ਦੱਸਿਆ ਕਿ ਅਵਾਰਡ ਲਈ ਯੋਗ ਵਿਅਕਤੀਆਂ/ਸੰਸਥਾਵਾਂ ਨੇ ਅਹਿੰਸਾ ਅਤੇ ਮਹਾਤਮਾ ਗਾਂਧੀ ਵੱਲੋਂ ਦਰਸਾਏ ਹੋਰ ਮਾਰਗਾਂ 'ਤੇ ਚੱਲਦਿਆਂ ਸਮਾਜਿਕ, ਆਰਥਿਕ ਅਤੇ ਰਾਜਸੀ ਬਦਲਾਅ ਵਰਗੇ ਖੇਤਰਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੋਣਾ ਜ਼ਰੂਰੀ ਹੈ। ਇਸ ਅਵਾਰਡ ਲਈ ਅਪਲਾਈ ਕਰਨ ਹਿਤ ਵਧੇਰੇ ਜਾਣਕਾਰੀ ਮੰਤਰਾਲੇ ਦੀ ਵੈੱਬਸਾਈਟwww.indiaculture.nic.in 'ਤੋਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। 
ਦੱਸਣਯੋਗ ਹੈ ਕਿ ਹੁਣ ਤੱਕ ਇਹ ਅਵਾਰਡ ਤਨਜ਼ਾਨੀਆ ਦੇ ਸਾਬਕਾ ਰਾਸ਼ਟਰਪਤੀ ਡਾ. ਜੂਲੀਅਸ ਨਾਇਰੇਰੇ, ਡਾ. ਗੇਰਹਾਰਡ ਫਿਸ਼ਰ, ਫੈਡਰਲ ਰਿਪਬਲਿਕ ਆਫ਼ ਜਰਮਨੀ, ਰਾਮਾਕ੍ਰਿਸ਼ਨਨ ਮਿਸ਼ਨ, ਬਾਬਾ ਆਮਟੇ (ਸ਼੍ਰੀ ਮੁਰਲੀਧਰ ਦੇਵੀਦਾਸ ਆਮਟੇ), ਦੱਖਣੀ ਅਫ਼ਰੀਕਾ ਦੇ ਸਾਬਕਾ ਰਾਸ਼ਟਰਪਤੀ ਸਵਰਗੀ ਡਾ. ਨੈਲਸਨ ਮੰਡੇਲਾ, ਗ੍ਰਾਮੀਣ ਬੈਂਕ ਆਫ਼ ਬੰਗਲਾਦੇਸ਼, ਦੱਖਣੀ ਅਫਰੀਕਾ ਦੇ ਅਰਚਬਿਸ਼ਪ ਦੇਸਮੰਡ ਟੁਟੂ, ਸ੍ਰੀ ਚੰਡੀਪ੍ਰਸ਼ਾਦ ਭੱਟ ਅਤੇ ਇਸਰੋ (ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ) ਨੂੰ ਦਿੱਤਾ ਜਾ ਚੁੱਕਾ ਹੈ।

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech