Wednesday, March 27, 2019
FOLLOW US ON

News

ਵਿਸ਼ਵ ਪੱਧਰੀ 'ਗੁਰਮਤਿ ਚੇਤਨਾ ਟਰੇਨਿੰਗ ਕੈਂਪ' ਦੀ ਜਾਹੋ-ਜਲਾਲ ਨਾਲ ਹੋਈ ਸਮਾਪਤੀ।

April 06, 2018 07:13 PM
General

ਵਿਸ਼ਵ ਪੱਧਰੀ 'ਗੁਰਮਤਿ ਚੇਤਨਾ ਟਰੇਨਿੰਗ ਕੈਂਪ' ਦੀ ਜਾਹੋ-ਜਲਾਲ ਨਾਲ ਹੋਈ ਸਮਾਪਤੀ।


ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੋਂਗੋਵਾਲ ਸਮੇਤ ਕਈ ਅਹਿਮ ਸ਼ਖਸ਼ੀਅਤਾਂ ਨੇ ਕੀਤੀ ਸ਼ਮੂਲੀਅਤ।


ਵੱਖ-ਵੱਖ ਗਤੀਵਿਧੀਆਂ ਵਿੱਚ ਮੋਹਰੀ ਰਹੇ ਵਿਦਿਆਰਅਥੀਆ ਨੂੰ  ਲੈਪਟੋਪ ਅਤੇ ਨਗਦ ਇਨਾਮ ਦੇ ਕੇ ਕੀਤਾ ਸਨਮਾਨਿਤ।
ਸ਼੍ਰੀ ਅਨੰਦਪੁਰ ਸਾਹਿਬ, 6 ਅਪ੍ਰੈਲ(ਦਵਿੰਦਰਪਾਲ ਸਿੰਘ/ਅੰਕੁਸ਼): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਇਲਾਕੇ ਦੀ ਮੋਹਰੀ ਸੰਸਥਾ ਭਾਈ ਨੰਦ ਲਾਲ ਪਬਲਿਕ ਸਕੂਲ, ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਡਾਇਰੈਕਟੋਰੇਟ ਆਫ ਐਜੁਕੇਸ਼ਨ ਵੱਲੋ ਧਰਮ ਪ੍ਰਚਾਰ ਕਮੇਟੀ ਸ੍ਰੀ ਅੰੰਮ੍ਰਿਤਸਰ ਸਾਹਿਬ ਦੀ ਸਰਪ੍ਰਸਤੀ ਹੇਠ ਐਮ.ਐਮ.ਏ. ਲਾਇਨਜ ਕਲੱਬ ਬਰਮਿੰਘਮ ਦੇ ਸਹਿਯੋਗ ਨਾਲ ਸੰਸਥਾ ਅਧੀਨ ਸਮੂਹ ਸਕੂਲਾਂ ਦੇ ਵਿਦਿਆਰਥੀਆਂ ਦਾ ਗੁਰਮਤਿ ਚੇਤਨਾ ਟਰੇਨਿੰਗ ਕੈਂਪ ਮਿਤੀ ੦੧-੦੪-੨੦੧੮ ਤੋ ੦੫-੦੪-੨੦੧੮ ਤੱਕ ਲਗਾਇਆ ਗਿਆ ਜਿਸ ਵਿਚ ਸੰਸਥਾ ਅਧੀਨ ਚੱਲ ਰਹੇ ਸਮੂਹ ਸਕੂਲਾਂ ਦੇ ਲਗਭਗ ਇਕ ਹਜ਼ਾਰ ਵਿਦਿਆਰਥੀਆਂ ਅਤੇ ਡੇਢ ਸੌ ਦੇ ਕਰੀਬ ਅਧਿਆਪਕਾਂ ਨੇ ਭਾਗ ਲਿਆ। ਜਿਸ ਦੀ ਸਫਲਤਾ ਪੂਰਵਕ ਸਮਾਪਤੀ ਪੂਰੇ ਖਾਲਸਾਈ ਜਾਹੋ ਜਲਾਲ ਨਾਲ ਕੀਤੀ ਗਈ ਕੈਂਪ ਦੋਰਾਨ ਮੁੱਖ ਮਹਿਮਾਨ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਭਾਈ ਗੋਬਿੰਦ ਸਿੰਘ ਲੋਗੋਵਾਲ ਜੀ ਨੇ ਵੱਖ-ਵੱਖ ਗਤੀਵਿਧੀਆਂ ਵਿੱਚੋ ਚੁਣੇ ਗਏ ਵਿਦਿਆਰਅਥੀਆ ਨੂੰ ਲੈਪਟੋਪ ਅਤੇ ਨਗਦ ਇਨਾਮ ਦੇ ਕੇ ਵਿਦਿਆਰਥੀਆਂ ਦਾ ਹੋਸਲਾ ਵਧਾਇਆ। ਕੈਂਪ ਵਿੱਚ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ, ਮਾਰਸ਼ਲ ਆਰਟ,ਕੋਰੋਗਰਾਫੀ, ਡਰੱਗ ਅਵੇਏਰਨੈਸ,ਸਿੱਖੀ ਸਿਧਾਂਤਾਂ ਅਤੇ ਗੁਰਮਤਿ ਦੀ ਜੀਵਨ ਸ਼ੈਲੀ ਅਪਨਾਉਣ ਉਤੇ ਜੋਰ ਦਿੱਤਾ ਗਿਆ।ਕੈਂਪ ਵਿੱਚ ਉਚੇਚੇ ਤੋਰ ਤੇ ਸ਼ਾਮਲ ਮੈਬਂਰ ਭਾਈ ਅਮਰਜੀਤ ਸਿੰਘ ਚਾਵਲਾ,ਪ੍ਰਿੰ ਸੁਰਿੰਦਰ ਸਿੰਘ,ਜਥੇਦਾਰ ਜੰਗ ਬਹਾਦਰ ਸਿੰਘ,ਬੀਬੀ ਰਣਜੀਤ ਕੋਰ ਮੈਂਬਰ,ਸ੍ਰ:ਅਵਤਾਰ ਸਿੰਘ ਸੈਂਪਲਾ ਸਕੱਤਰ ਸਿੱਖਿਆ,ਸਕੱਤਰ ਪਰਮਜੀਤ ਸਿੰਗ ਸਰੋਆ,ਡਾਇਰੈਕਟਰ ਸਿੱਖਿਆਂ ਡਾ.ਜਤਿੰਦਰ ਸਿੰਘ ਸਿੱਧੁ,ਮੈਡਮ ਸਤੰਵਤ ਕੋਰ ਸਹਾਇਕ ਡਾਇਰੈਕਟਰ,ਪ੍ਰਿੰਸੀਪਲ ਜਸਬੀਰ ਸਿੰਘ,ਮੈਨੇਜਰ ਤਖਤ ਸ੍ਰੀ ਕੇਸਗੜ ਸਾਹਿਬ,ਸ੍ਰ:ਜਸਬੀਰ ਸਿੰਘ,ਸ੍ਰ:ਦਰਸ਼ਨ ਸਿੰਘ ਪੀ.ਏ ਪ੍ਰਧਾਨ ਸਾਹਿਬ ਅਤੇ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨਾਂ ਨੇ ਵਿਸ਼ੇਸ ਸਿਰਕਤ ਕੀਤੀ। ਸਮੁੱਚੇ ਕੈਂਪ ਨੂੰ ਪ੍ਰਿੰਸੀਪਲ ਸਤਨਾਮ ਸਿੰਘ ਨੇ ਕੁਆਰਡੀਨੇਟ ਕੀਤਾ।

Have something to say? Post your comment

More News News

ਸਾਬਕਾ ਪੁਲਿਸ ਮੁੱਖੀ ਸੁਮੇਧ ਸੈਣੀ ਅਤੇ ਆਈ ਜੀਪਰਮਰਾਜ ਉਮਰਾਨੰਗਲ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬਵਿਖੇ ਟੇਕਿਆ ਮੱਥਾ ਪੰਜਾਬ ਰਾਜ ਖੇਡਾਂ ਔਰਤਾਂ ਅੰਡਰ-25 ਦੇ ਵੇਟ ਲਿਫਟਿੰਗ 34 ਕਿਲੋ ਵਰਗ 'ਚ ਮੁਕਤਸਰ ਦੀ ਧੀ ਨੇ ਮਾਰੀ ਬਾਜ਼ੀ ਅਕਾਲੀ ਦੱਲ ਟਕਸਾਲੀ ਦੇ ਉਮੀਦਵਾਰ ਬੀਰਦਵਿੰਦਰ ਸਿੰਘ ਤਖਤ ਸ਼੍ਰੀ ਕੇਸਗੜ ਸਾਹਿਬ ਹੋਏ ਨਤਮਸਤਕ। ਐਨ ਆਰ ਆਈ ਦੇ ਬੇਟੇ ਦੀ ਦਿਨ ਦਿਹਾੜੇ ਗੋਲੀ ਮਾਰ ਕੇ ਕੀਤੀ ਹੱਤਿਆ,ਦੋ ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ । ਸਵੇਰੇ ਕਸਰਤ ਕਰਕੇ ਮਨੁੱਖ ਦੀਮਾਗੀ ਟੈਨਸ਼ਨਾ ਤੋ ਰਹਿ ਸਕਦਾ ਦੂਰ :ਡਾ ਵਰੁਣ ਮਿੱਤਲ ਬੁਢਲਾਡਾ ਵਿਖੇ ਛੇ ਸੜਕਾਂ ਦਾ ਕੰਮ ਪੂਰੀ ਤੇਜ਼ੀ ਨਾਲ ਚੱਲ ਰਿਹਾ ਹੈ : ਡੀਸੀ ਬੁਢਲਾਡਾ ਵਿਖੇ ਛੇ ਸੜਕਾਂ ਦਾ ਕੰਮ ਪੂਰੀ ਤੇਜ਼ੀ ਨਾਲ ਚੱਲ ਰਿਹਾ ਹੈ : ਡੀਸੀ ਬੁਢਲਾਡਾ ਵਿਖੇ ਛੇ ਸੜਕਾਂ ਦਾ ਕੰਮ ਪੂਰੀ ਤੇਜ਼ੀ ਨਾਲ ਚੱਲ ਰਿਹਾ ਹੈ : ਡੀਸੀ ਤਿੰਨ ਜ਼ਿਲ੍ਹਿਆਂ ਦੇ ਸਿੱਖਿਆ ਅਧਿਕਾਰੀਆਂ ਦੀ ਰਿਵਿਊ ਮੀਟਿੰਗ ਦਾ ਚੌਥਾ ਗੇੜ ਤਿੰਨ ਜ਼ਿਲ੍ਹਿਆਂ ਦੇ ਸਿੱਖਿਆ ਅਧਿਕਾਰੀਆਂ ਦੀ ਰਿਵਿਊ ਮੀਟਿੰਗ ਦਾ ਚੌਥਾ ਗੇੜ
-
-
-