News

ਵਿਸ਼ਵ ਸਿਹਤ ਦਿਵਸ ਮੌਕੇ ਪ੍ਰਭਸ਼ਰਨ ਫਾਊਡੇਸ਼ਨ ਨੇ ਲਗਾਏ ਬੂਟੇ

April 06, 2018 07:15 PM
General

ਵਿਸ਼ਵ ਸਿਹਤ ਦਿਵਸ ਮੌਕੇ ਪ੍ਰਭਸ਼ਰਨ ਫਾਊਡੇਸ਼ਨ ਨੇ ਲਗਾਏ ਬੂਟੇ
ਸਕੂਲ ਵਿਦਿਆਰਥੀਆਂ ਨੂੰ ਸਿਹਤ ਪ੍ਰਤੀ ਕੀਤਾ ਜਾਗਰੂਕ
ਭਿੱਖੀਵਿੰਡ 6 ਅਪ੍ਰੈਲ (ਹਰਜਿੰਦਰ ਸਿੰਘ ਗੋਲ੍ਹਣ)-ਵਿਸ਼ਵ ਸਿਹਤ ਦਿਵਸ ਮੌਕੇ ਸਮਾਜਸੇਵੀ
ਜਥੇਬੰਦੀ ਪ੍ਰਭਸ਼ਰਨ ਫਾਊਡੇਸ਼ਨ (ਰਜਿ:) ਪੰਜਾਬ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਧੰੁਨ
ਵਿਖੇ ਫੁੱਲਦਾਰ ਤੇ ਛਾਂਦਾਰ ਬੂਟੇ ਲਗਾਏ ਗਏ। ਸਵੇਰ ਦੀ ਸਭਾ ਦੌਰਾਨ ਬੱਚਿਆਂ ਨੂੰ
ਸੰਬੋਧਨ ਕਰਦਿਆਂ ਮਾਸਟਰ ਗੁਰਦੇਵ ਸਿੰਘ ਨਾਰਲੀ ਨੇ ਕਿਹਾ ਕਿ ਨਰੋਆ ਸਮਾਜ ਤਾਂ ਹੀ ਸਿਰਜ
ਸਕਦੇ ਹਾਂ, ਜੇਕਰ ਅਸੀਂ ਸਾਰੇ ਤੰਦਰੁਸਤ ਹੋਈਏ ਅਤੇ ਇਹ ਤਾਂ ਹੀ ਸੰਭਵ ਹੈ, ਜੇਕਰ ਸਾਡਾ
ਸਰੀਰ ਬੀਮਾਰੀਆਂ ਤੋਂ ਮੁਕਤ ਹੋਵੇ। ਉਹਨਾਂ ਨੇ ਬੱਚਿਆਂ ਨੂੰ ਆਪਣੇ ਸਰੀਰ ਤੇ
ਆਲੇ-ਦੁਆਲੇ ਦੀ ਸਾਫ-ਸਫਾਈ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਵਿਸ਼ਵ ਸਿਹਤ ਦਿਵਸ ‘ਤੇ
ਪ੍ਰਣ ਕਰੀਏ ਕਿ ਸਰੀਰ ਨੂੰ ਨੁਕਸਾਨ ਪਹੰੁਚਾਉਣ ਵਾਲੀਆਂ ਚੀਜਾਂ ਨਹੀ ਵਰਤਾਂਗੇ ਅਤੇ
ਸਾਦਾ ਭੋਜਨ ਤੇ ਸਾਫ ਪਾਣੀ ਵਿਚ ਯਕੀਨ ਰੱਖਾਂਗੇ। ਮਾਸਟਰ ਗੁਰਦੇਵ ਸਿੰਘ ਨਾਰਲੀ ਨੇ
ਸਮਾਜਸੇਵਕ ਜਥੇਬੰਦੀ ਪ੍ਰਭਸ਼ਰਨ ਫਾਊਡੇਸ਼ਨ ਦੇ ਪ੍ਰਧਾਨ ਗੁਰਸ਼ਰਨ ਸਿੰਘ, ਜਗਮੀਤ ਸਿੰਘ
ਗੋਲ੍ਹਣ, ਜਸਮੀਤ ਸਿੰਘ ਭਿੱਖੀਵਿੰਡ ਆਦਿ ਦਾ ਧੰਨਵਾਦ ਕਰਦਿਆਂ ਜਥੇਬੰਦੀ ਦੇ ਵਿਲੱਖਣ
ਉਪਰਾਲੇ ਦੀ ਸ਼ਲਾਘਾ ਕੀਤੀ। ਪ੍ਰਭਸ਼ਰਨ ਫਾਊਡੇਸ਼ਨ ਦੇ ਪ੍ਰਧਾਨ ਗੁਰਸ਼ਰਨ ਸਿੰਘ ਨੇ ਸਕੂਲ
ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਤੇ ਉਹਨਾਂ ਦੀ ਸਾਂਭ-ਸੰਭਾਲ ਕਰਨ ਦੀ
ਅਪੀਲ ਕਰਦਿਆਂ ਕਿਹਾ ਕਿ ਮਨੁੱਖੀ ਜੀਵਨ ਰੁੱਖਾਂ ਤੋਂ ਦਿੱਤੀ ਜਾਂਦੀ ਆਕਸੀਜਨ ‘ਤੇ ਹੀ
ਨਿਰਭਰ ਕਰਦਾ ਹੈ ਤੇ ਜੇਕਰ ਰੁੱਖ ਹੀ ਨਾ ਰਹੇ ਤਾਂ ਜੀਵਨ ਦੀ ਹੌਂਦ ਵੀ ਖਤਮ ਹੋ ਜਾਵੇਗੀ
ਤੇ ਲੋਕ ਸਵੇਰ ਦੀ ਸੈਰ ਦਾ ਲੁਤਫ ਕਿਵੇਂ ਲੈਣਗੇ। ਉਹਨਾਂ ਨੇ ਕਿਹਾ ਕਿ ਸਾਡੀ ਜਥੇਬੰਦੀ
ਦਾ ਮੁੱਖ ਮੰਤਵ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣਾ ਤੇ
ਉਹਨਾਂ ਦੀ ਦੇਖਭਾਲ ਕਰਨਾ ਹੈ। ਇਸ ਮੌਕੇ ਯੁਧਵੀਰ ਸਿੰਘ, ਮੈਡਮ ਦਲਜੀਤ ਕੌਰ, ਮਹਿੰਦਰ
ਕੁਮਾਰ, ਕਮਲਦੀਪ ਆਦਿ ਸਟਾਫ ਤੋਂ ਇਲਾਵਾ ਸਕੂਲ ਵਿਦਿਆਰਥੀ ਹਾਜਰ ਸਨ।

Have something to say? Post your comment

More News News

Director Sharique Minhaj’s upcoming film on Delhi’s ‘Nirbhaya Case’ to release on 28 December all over ਨਾਇਬ ਤਹਿਸੀਲਦਾਰ ਅਸ਼ੋਕ ਕੁਮਾਰ ਨੇ ਸੰਭਾਲਿਆ ਭਿੱਖੀਵਿੰਡ ਦਾ ਚਾਰਜ ਬਾਲ ਕਾਵਿ ਪੁਸਤਕ"ਕਿਣ ਮਿਣ ਕਣੀਆਂ"ਦੀ ਘੁੰਡ ਚੁਕਾਈ ਪੇਂਡੂ ਸੱਭਿਆਚਾਰ ਤੇ ਛੜਿਆਂ ਦੀ ਜਿੰਦਗੀ 'ਤੇ ਝਾਤ ਪਾਵੇਗੀ ਫ਼ਿਲਮ 'ਭੱਜੋ ਵੀਰੋ ਵੇ' ਅੱਜ ਹੋਵੇਗੀ ਰਿਲੀਜ਼ ਦੁਬੱਈ ਵਿੱਚ ਭਗਵਾਨ ਵਾਲਮੀਕਿ ਜੀ ਦਾ ਪ੍ਰਕਾਸ਼ ਦਿਵਸ ਮਨਾਇਆ ਗਿਆ ਗੁਰੂ ਰਿਕਾਰਡਜ ਕੰਪਨੀ ਤੇ ਰਾਜ ਬੁਤਾਲੇ ਵਾਲਾ ਦੀ ਪੇਸ਼ਕਸ਼ ਹੇਠ ਜਲਦ ਰਿਲੀਜ਼ ਹੋਵੇਗਾ, ਗਾਇਕਾ ਗਗਨ ਰੰਧਾਵਾ ਦਾ ਨਵਾਂ ਟਰੈਕ ““ਇਸ਼ਕ”“ “ਡੀ.ਜੇ. ਖੜਕੂ”” “ਗੀਤ ਲੈ ਕੇ ਜਲਦ ਹਾਜਰ ਹੋਵੇਗੀ - ਗਾਇਕਾ ਜੋਬਨ ਘੁੰਮਣ ਡਾਕਟਰ ਧਰਮਵੀਰ ਗਾਂਧੀ ਨੇ ਵਿਦੇਸ਼ ਮੰਤਰੀ ਕੋਲ ਉਠਾਇਆ ਤੀਰਥ ਰਾਮ ਦਾ ਮਾਮਲਾ ਰਾਹੁਲ ਗਾਂਧੀ ਨੇ ਕਮਲ ਨਾਥ ਨੂੰ ਮੁਖ ਮੰਤਰੀ ਬਣਾਉਣ ਦਾ ਫੈਸਲਾ ਕਰ ਕੇ ਸਿੱਖ ਕੌਮ ਦੇ ਜਖਮਾਂ 'ਤੇ ਲੂਣ ਛਿੜਕਿਆ: ਦਮਦਮੀ ਟਕਸਾਲ ਮੁਖੀ। ਸ਼ੇਰਪੁਰ ਦੀ ਬੇਟੀ ਸੁਪਿੰਦਰ ਕੌਰ ਦਾ ਡਾ ਬੀ ਆਰ ਅੰਬੇਡਕਰ ਹਿਉਮਨ ਰਾਇਟਸ ਐਡ ਵੈਲਫੇਅਰ ਫਾਊਡੇਸ਼ਨ ਵੱਲ਼ੋਂ ਸਨਮਾਨ
-
-
-