Wednesday, March 27, 2019
FOLLOW US ON

News

ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ (ਰਜਿ.) ਦਾ ਗਠਨ ਅਤੇ ਅਹੁਦੇਦਾਰ ਦੀ ਨਿਯੁਕਤੀ-ਹਰਪ੍ਰੀਤ ਗਿੱਲ ਪ੍ਰਧਾਨ ਬਣੇ

April 06, 2018 07:21 PM
General

ਕਬੱਡੀ ਖੇਡ ਦਾ ਕੱਦ ਕਰਨਾ ਹੈ ਉਚਾ


ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ (ਰਜਿ.) ਦਾ ਗਠਨ ਅਤੇ ਅਹੁਦੇਦਾਰ ਦੀ ਨਿਯੁਕਤੀ-ਹਰਪ੍ਰੀਤ ਗਿੱਲ ਪ੍ਰਧਾਨ ਬਣੇ
ਔਕਲੈਂਡ-5 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)- ਨਿਊਜ਼ੀਲੈਂਡ ਦੇ ਵਿਚ ਭਾਰਤੀ ਲੋਕਾਂ ਅਤੇ ਭਾਰਤੀ ਸੰਸਕ੍ਰਿਤੀ ਨੂੰ ਆਇਆਂ ਸਵਾ ਸੌ ਸਾਲ ਤੋਂ ਉਪਰ ਹੋ ਚੁੱਕਾ ਹੈ। ਇਸ ਲੰਬੇ ਸਫਰ ਦੀ ਪੰਜਾਲੀ ਪੰਜਾਬੀਆਂ ਦੇ ਹਿੱਸੇ ਆਈ ਅਤੇ ਸਫਰ ਜਾਰੀ ਹੈ। ਰੋਜ਼ੀ-ਰੋਟੀ ਦੇ ਨਾਲ-ਨਾਲ ਧਾਰਮਿਕ ਸਰਗਰਮੀਆਂ ਅਤੇ ਖੇਡਾਂ ਲਈ ਵੀ ਇਥੇ ਪ੍ਰਚਲਤ ਹੋਈਆਂ। ਪੰਜਾਬੀ ਦੀ ਮਾਂ ਖੇਡ ਕਬੱਡੀ ਨੂੰ ਦਹਾਕਿਆਂ ਦਾ ਸਮਾਂ ਪਾਰ ਚੁੱਕੀ ਹੈ। ਦਰਜਨਾਂ ਖੇਡ ਕਲੱਬਾਂ ਆਪਣਾ-ਆਪਣਾ ਯੋਗਦਾਨ ਪਾ ਰਹੀਆਂ ਹਨ। ਕਬੱਡੀ ਦੇ ਮੈਚਾਂ ਨੂੰ ਲੈ ਕੇ ਕਾਫੀ ਉਤਸ਼ਾਹ ਰਹਿੰਦਾ ਹੈ ਅਤੇ ਇਸ ਸਾਰੇ ਕਾਰਜਾਂ ਨੂੰ ਸਬੰਧਿਤ ਫੈਡਰੇਸ਼ਨਾਂ ਜਾਂ ਕਮੇਟੀਆਂ ਸੰਪੂਰਨ ਕਰਦੀਆਂ ਹਨ। ਲੰਬੇ ਚਿਰ ਤੋਂ ਇਥੇ ਰਜਿਸਟਰਡ ਕਬੱਡੀ ਫੈਡਰੇਸ਼ਨ ਦੀ ਹੋਂਦ ਮਹਿਸੂਸ ਕੀਤੀ ਜਾ ਰਹੀ ਸੀ ਜਿਸ ਨੂੰ ਬੀਤੇ ਦਿਨੀਂ ਪੂਰਾ ਕਰ ਲਿਆ ਗਿਆ ਹੈ। 'ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ' ਇਨਕਾਰਪੋਰੇਟਿਡ (ਰਜਿ.) ਦਾ ਗਠਨ ਹੋ ਚੁੱਕਾ ਹੈ ਅਤੇ ਇਸਦੇ ਅਹੁਦੇਦਾਰਾਂ ਦੀ ਨਿਯੁਕਤੀ ਵੀ ਹੋ ਚੁੱਕੀ ਹੈ ਜਿਨ੍ਹਾਂ ਵਿਚ ਸ. ਹਰਪ੍ਰੀਤ ਸਿੰਘ ਗਿੱਲ ਪ੍ਰਧਾਨ, ਜੱਸਾ ਬੋਲੀਨਾ ਉਪ ਪ੍ਰਧਾਨ, ਸ. ਤੀਰਥ ਸਿੰਘ ਅਟਵਾਲ ਜਨਰਲ ਸਕੱਤਰ, ਬਿੱਲਾ ਦੁਸਾਂਝ ਉਪ ਸਕੱਤਰ, ਸ. ਅਵਤਾਰ ਸਿੰਘ ਤਾਰੀ ਖਜ਼ਾਨਚੀ, ਜਿੰਦਰ ਚਮਿਆਰਾ ਡਾਇਰੈਕਟਰ ਅਤੇ ਸ. ਜਗਦੇਵ ਸਿੰਘ ਪੰਨੂ  ਨੂੰ ਉਪ ਡਾਇਰੈਕਟਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਤੋਂ ਇਲਾਵਾ ਬਿਹਤਰ ਨਤੀਜੇ ਦੇਣ ਲਈ ਇਕ ਤਕਨੀਕੀ ਕਮੇਟੀ ਵੀ ਲਗਦੇ ਹੱਥ ਬਣਾਈ ਗਈ ਹੈ ਜਿਸ ਦੇ ਵਿਚ ਸ. ਵਰਿੰਦਰ ਸਿੰਘ ਬਰੇਲੀ, ਮੰਗਾ ਭੰਡਾਲ, ਮਨਜੀਤ ਸਿੰਘ ਬੱਲ੍ਹਾ, ਮਾਸਟੋਰ ਜੋਗਿੰਦਰ ਸਿੰਘ, ਬਲਕਾਰ ਸਿੰਘ, ਸੰਤੋਖ ਸਿੰਘ ਵਿਰਕ ਤੇ ਅੰਗਰੇਜ਼ ਸਿੰਘ ਸ਼ਾਮਿਲ ਹਨ। ਐਗਜ਼ੈਕਟਿਵ ਮੈਂਬਰਾਂ ਦੇ ਵਿਚ ਸ. ਹਰਜਿੰਦਰ ਸਿੰਘ ਪਾਪਾਮੋਆ, ਪ੍ਰਿਤਪਾਲ ਸਿੰਘ ਗਰੇਵਾਲ, ਰਣਜੀਤ ਰਾਏ ਤੇ ਰਾਜਾ ਬੁੱਟਰ ਸ਼ਾਮਿਲ ਕੀਤੇ ਗਏ ਹਨ।
ਖੇਡ ਕਲੱਬਾਂ ਨੂੰ ਸੱਦਾ: ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਹਰਪ੍ਰੀਤ ਸਿੰਘ ਗਿੱਲ ਵੱਲੋਂ ਨਿਊਜ਼ੀਲੈਂਡ ਦੇ ਸਾਰੇ ਖੇਡ ਕਲੱਬਾਂ ਨੂੰ ਇਸ ਫੈਡਰੇਸ਼ਨ ਦੇ ਨਾਲ ਰਲ ਕੇ ਖੇਡਣ ਦਾ ਸੱਦਾ ਦਿੱਤਾ ਜਾਂਦਾ ਹੈ। ਇਹ ਫੈਡਰੇਸ਼ਨ ਆਉਣ ਵਾਲੇ ਦਿਨਾਂ ਦੇ ਵਿਚ ਖੇਡ ਟੂਰਨਾਮੈਂਟ ਵੀ ਆਯੋਜਿਤ ਕਰਨ ਜਾ ਰਹੀ ਹੈ। ਫੈਡਰੇਸ਼ਨ ਦਾ ਮੁੱਖ ਮੰਤਵ ਕੱਬਡੀ ਖੇਡ ਦਾ ਕੱਦ ਹੋਰ ਉਚਾ ਕਰਨਾ, ਕਬੱਡੀ ਖੇਡ ਦੌਰਾਨ ਅਨੁਸ਼ਾਸ਼ਨ ਕਾਇਮ ਰੱਖਣਾ, ਬਿਨਾਂ ਕਿਸੇ ਪੱਖਪਾਤ ਦੇ ਫੈਸਲਾ ਦੇਣਾ ਅਤੇ ਖੇਡ ਭਾਵਨਾ ਨੂੰ ਬਰਕਰਾਰ ਰੱਖਣਾ ਹੈ ਤਾਂ ਕਿ ਅੰਤਰਰਾਸ਼ਟਰੀ ਪੱਧਰ ਉਤੇ ਨਿਊਜ਼ੀਲੈਂਡ ਵਸਦੇ ਪੰਜਾਬੀਆਂ ਦੀ ਨੁਮਾਇੰਦਗੀ ਬੁਲੰਦ ਰਹੇ।

Have something to say? Post your comment

More News News

ਸਾਬਕਾ ਪੁਲਿਸ ਮੁੱਖੀ ਸੁਮੇਧ ਸੈਣੀ ਅਤੇ ਆਈ ਜੀਪਰਮਰਾਜ ਉਮਰਾਨੰਗਲ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬਵਿਖੇ ਟੇਕਿਆ ਮੱਥਾ ਪੰਜਾਬ ਰਾਜ ਖੇਡਾਂ ਔਰਤਾਂ ਅੰਡਰ-25 ਦੇ ਵੇਟ ਲਿਫਟਿੰਗ 34 ਕਿਲੋ ਵਰਗ 'ਚ ਮੁਕਤਸਰ ਦੀ ਧੀ ਨੇ ਮਾਰੀ ਬਾਜ਼ੀ ਅਕਾਲੀ ਦੱਲ ਟਕਸਾਲੀ ਦੇ ਉਮੀਦਵਾਰ ਬੀਰਦਵਿੰਦਰ ਸਿੰਘ ਤਖਤ ਸ਼੍ਰੀ ਕੇਸਗੜ ਸਾਹਿਬ ਹੋਏ ਨਤਮਸਤਕ। ਐਨ ਆਰ ਆਈ ਦੇ ਬੇਟੇ ਦੀ ਦਿਨ ਦਿਹਾੜੇ ਗੋਲੀ ਮਾਰ ਕੇ ਕੀਤੀ ਹੱਤਿਆ,ਦੋ ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ । ਸਵੇਰੇ ਕਸਰਤ ਕਰਕੇ ਮਨੁੱਖ ਦੀਮਾਗੀ ਟੈਨਸ਼ਨਾ ਤੋ ਰਹਿ ਸਕਦਾ ਦੂਰ :ਡਾ ਵਰੁਣ ਮਿੱਤਲ ਬੁਢਲਾਡਾ ਵਿਖੇ ਛੇ ਸੜਕਾਂ ਦਾ ਕੰਮ ਪੂਰੀ ਤੇਜ਼ੀ ਨਾਲ ਚੱਲ ਰਿਹਾ ਹੈ : ਡੀਸੀ ਬੁਢਲਾਡਾ ਵਿਖੇ ਛੇ ਸੜਕਾਂ ਦਾ ਕੰਮ ਪੂਰੀ ਤੇਜ਼ੀ ਨਾਲ ਚੱਲ ਰਿਹਾ ਹੈ : ਡੀਸੀ ਬੁਢਲਾਡਾ ਵਿਖੇ ਛੇ ਸੜਕਾਂ ਦਾ ਕੰਮ ਪੂਰੀ ਤੇਜ਼ੀ ਨਾਲ ਚੱਲ ਰਿਹਾ ਹੈ : ਡੀਸੀ ਤਿੰਨ ਜ਼ਿਲ੍ਹਿਆਂ ਦੇ ਸਿੱਖਿਆ ਅਧਿਕਾਰੀਆਂ ਦੀ ਰਿਵਿਊ ਮੀਟਿੰਗ ਦਾ ਚੌਥਾ ਗੇੜ ਤਿੰਨ ਜ਼ਿਲ੍ਹਿਆਂ ਦੇ ਸਿੱਖਿਆ ਅਧਿਕਾਰੀਆਂ ਦੀ ਰਿਵਿਊ ਮੀਟਿੰਗ ਦਾ ਚੌਥਾ ਗੇੜ
-
-
-