FOLLOW US ON

News

ਨਰਕ ਹੰਢਾ ਰਹੇ ਪਿੰਡ ਵਾਸੀ, ਗੰਦੇ ਪਾਣੀ ਦਾ ਨਹੀਂ ਹੋਇਆ ਕੋਈ ਹੱਲ-ਮਸਲਾ ਪ੍ਰਸ਼ਾਸਨ ਹੇਠ ਲਿਆਂਦਾ।

April 06, 2018 07:29 PM
General

ਨਰਕ ਹੰਢਾ ਰਹੇ ਪਿੰਡ ਵਾਸੀ, ਗੰਦੇ ਪਾਣੀ ਦਾ ਨਹੀਂ ਹੋਇਆ ਕੋਈ ਹੱਲ-ਮਸਲਾ ਪ੍ਰਸ਼ਾਸਨ ਹੇਠ ਲਿਆਂਦਾ।

ਸ਼੍ਰੀ ਅਨੰਦਪੁਰ ਸਾਹਿਬ,6 ਅਪ੍ਰੈਲ(ਦਵਿੰਦਰਪਾਲ ਸਿੰਘ,ਅੰਕੁਸ਼) ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕ ਪੈਂਦੇ ਪਿੰਡ ਮਾਂਗੇਵਾਲ ਵਿੱਚ ਗੰਦੇ ਪਾਣੀ ਦਾ ਮਸਲਾ ਪਿਛਲੇ ਕਾਫੀ ਸਾਲਾਂ ਤੋਂ ਲਟਕਦਾ ਆ ਰਿਹਾ ਹੈ। ਪਿੰਡ ਦੇ ਕਾਫੀ ਸਾਰੇ ਘਰਾਂ ਦਾ ਗੰਦਾ ਪਾਣੀ ਇਕੱਠਾ ਹੋ ਕੇ ਆਉਂਦਾ ਹੈ, ਇਸ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਇੱਕ ਗਲੀ ਦੇ ਕੋਲ ਇਕੱਠਾ ਹੋ ਜਾਂਦਾ ਹੈ। ਜਿਸ ਨਾਲ ਉਸ ਰਾਸਤੇ 'ਤੇ ਆਉਂਣਾ-ਜਾਣਾ ਬਹੁਤ ਔਖਾ ਹੋ ਜਾਂਦਾ ਹੈ। ਜਿਸ ਜਗ੍ਹਾ ਇਹ ਗੰਦਾ ਪਾਣੀ ਇਕੱਠਾ ਹੁੰਦਾ ਹੈ ਉਸ ਦੇ ਨਾਲ ਲੱਗਦੇ ਘਰਾਂ ਦੀਆਂ ਨੀਆਂ ਵਿਚ ਪਾਣੀ ਜਾਣ ਲੱਗ ਪਿਆ ਹੈ 'ਤੇ ਘਰਾਂ ਦੀਆਂ ਦੀਵਾਰਾਂ ਬੈਠਣ ਲੱਗ ਪਈਆਂ ਹਨ, ਜੋ ਕਦੇ ਵੀ ਗਿਰ ਸਕਦੀਆਂ ਹਨ ਤੇ ਕੋਈ ਵੀ ਦੁਰਘਟਨਾ ਵਾਪਰ ਸਕਦੀ ਹੈ। ਇਸ ਗੰਦੇ ਪਾਣੀ ਦੇ ਗੰਭੀਰ ਮਸਲੇ ਬਾਰੇ ਜਾਣਕਾਰੀ ਪਿੰਡ ਵਾਸੀ ਜੋ ਇਹ ਨਰਕ ਹੰਢਾ ਰਹੇ ਅਜ਼ਮੇਰ ਸਿੰਘ ਅਤੇ ਕਰਨੈਲ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਮਸਲੇ ਬਾਰੇ ਪਿੰਡ ਦੀ ਪੰਚਾਇਤ ਨੂੰ ਬਹੁਤ ਵਾਰ ਮੌਕਾ ਵਿਖਾਇਆ ਗਿਆ,ਪਰੰਤੂ ਕੋਈ ਵੀ ਹੱਲ ਨਹੀਂ ਹੋਇਆ, ਹੁਣ ਅਸੀਂ ਅੱਕ ਕੇ ਇਸ ਮਸਲੇ ਨੂੰ ਪ੍ਰਸ਼ਾਸਨ ਦੇ ਧਿਆਨ ਹੇਠ ਲਿਆਉਣਾ ਚਾਉਂਦੇ ਹਾਂ ਅਤੇ ਮੰਗ ਕਰਦੇ ਹਾਂ ਕੇ ਇਸ ਗੰਦੇ ਪਾਣੀ ਦੀ ਨਿਕਾਸੀ ਦਾ ਹੱਲ ਜਲਦ ਤੋਂ ਜਲਦ ਕੀਤਾ ਜਾਵੇ। ਇਸ ਮੌਕੇ ਅਜ਼ਮੇਰ ਸਿੰਘ, ਕਰਨੈਲ ਸਿੰਘ, ਗਗਨਦੀਪ ਸਿੰਘ, ਜਸਵੀਰ ਸਿੰਘ, ਭਾਗ ਸਿੰਘ, ਲਖਵਿੰਦਰ ਸਿੰਘ, ਮਨਪ੍ਰੀਤ ਸਿੰਘ, ਸੁਖਵਿੰਦਰ ਸਿੰਘ ਆਦਿ ਮੌਜੂਦ ਸਨ।    

Have something to say? Post your comment

More News News

ਸ਼੍ਰੋਮਣੀ ਕਮੇਟੀ ਕਰੇਗੀ ਐਮਾਜ਼ੋਨ ਕੰਪਨੀ ਵਿਰੁੱਧ ਕਾਨੂੰਨੀ ਕਾਰਵਾਈ -ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਦੀ ਤੌਹੀਨ ਕਰਨ ਦਾ ਮਾਮਲਾ ਚੌਥੇ ਸਰਕਲ ਸਟਾਇਲ ਕਬੱਡੀ ਕੱਪ ਦੌਰਾਨ ਸੈਰੋ ਮੰਡੀ ਦੇ ਰਾਜਾ ਸਾਹਿਬ ਨੇ ਜਿੱਤਿਆ ਪਹਿਲਾ 1 ਲੱਖ ਰੁਪਏ ਦਾ ਇਨਾਮ। ਪੰਚਾੲਿਤੀ ਚੋਣਾਂ ਦਾ ਬਿਗਲ ਸਿੱਧੂ ਹਸਨਪੁਰੀ ਅਤੇ ਜੈਸਮੀਨ ਅਖਤਰ ਦੇ ਗੀਤ “ਔਢੀ ਵਰਸ਼ਿਜ ਬੁਲਟ“ ਦਾ ਵੀਡੀਓ ਸ਼ੂਟ ਮੁਕੰਮਲ ਪ੍ਰੋ. ਜੋਗਾ ਸਿੰਘ ਅਤੇ ਸ਼ਾਇਰ ਕਰਤਾਰ ਕੈਂਥ ਦੀ ਯਾਦ 'ਚ ਸਾਹਿਤਕ ਸਮਾਗਮ ਭਾਈ ਨੰਦਲਾਲ ਪਬਲਿਕ ਸਕੂਲ ਵਿਖੇ ਸ਼ਹੀਦੀ ਹਫਤੇ ਦੀ ਸ਼ੁਰੂਆਤ। ਦਾਖ਼ਲਾ ਮੁਹਿੰਮ ਦੀ ਸਫਲਤਾ ਲਈ ਮਾਪਿਆਂ ਦਾ ਉਤਸ਼ਾਹ ਤੇ ਬੱਚਿਆਂ ਦਾ ਚਾਅ ਦੇਖਣ ਨੂੰ ਮਿਲਿਆ- ਸਕੱਤਰ ਸਕੂਲ ਸਿੱਖਿਆ ਲੋੜਵੰਦ ਲੋਕਾਂ ਲਈ ਵਰਦਾਨ ਬਣੀ ਸਾਂਝੀ ਰਸੋਈ-ਡਿਪਟੀ ਕਮਿਸ਼ਨਰ ਟੀਕਾਕਰਨ ਵਿੱਚ ਸ਼ਡਿਊਲ ਸ਼ਾਮਲ ਕਰਨ ਸਬੰਧੀ ਇੱਕ ਵਰਕਸ਼ਾਪ ਦਾ ਕੀਤਾ ਆਯੋਜਨ । आज नामंकन के तीसरे दिन ब्लाक जंडियाला गुरु में 67 सरपँच और 216 पंच के लिए नामंकन भरे।
-
-
-