Article

ਮਿਹਨਤ ਨਾਲ ਅੱਗੇ ਵੱਧ ਰਿਹੈ "ਜਗਦੀਪ ਹਰੀਕਾ",,,,,,,,,,,,, ਪ੍ਰਦੀਪ ਕੌਰ ਅਡੋਲ

April 08, 2018 03:06 PM
General

ਮਿਹਨਤ ਨਾਲ ਅੱਗੇ ਵੱਧ ਰਿਹੈ "ਜਗਦੀਪ ਹਰੀਕਾ"


ਅੱਜ ਅਦਾਕਾਰੀ ਦੇ ਖੇਤਰ ਵਿਚ ਬਹੁਤੇ ਲੋਕ ਆਪਣੀ ਕਿਸਮਤ ਅਜ਼ਮਾ ਰਹੇ ਹਨ, ਬਹੁਤ ਘੱਟ ਲੋਕ ਹੁੰਦੇ ਹਨ ਜੋ ਆਪਣੀ ਸਖਤ ਮਿਹਨਤ ਤੇ ਦ੍ਰਿੜ੍ਹ ਇਰਾਦੇ ਸਦਕਾ ਕਾਮਯਾਬੀ ਹਾਸਿਲ ਕਰਦੇ ਹਨ।ਸੋ ਅਜਿਹਾ ਹੀ ਇਕ ਨਾਮ ਹੈ ਜਗਦੀਪ ਹਰੀਕਾ।ਜਿਸਨੇ ਬਹੁਤ ਘੱਟ ਸਮੇਂ ਵਿਚ ਆਪਣੇ ਆਤਮ-ਵਿਸ਼ਵਾਸ਼ ਨਾਲ ਆਪਣੇ ਚਾਹੁਣ ਵਾਲਿਆਂ ਦਿਲਾਂ ਵਿਚ ਵੱਖਰੀ ਥਾਂ ਬਣਾਈ ਹੈ।ਜਗਦੀਪ ਹਰੀਕੇ ਦਾ ਜਨਮ ਪਿੰਡ ਚਾਪੜ ਜ਼ਿਲ੍ਹਾ ਪਟਿਆਲਾ ਵਿਖੇ ਪਿਤਾ ਸਵ:ਬੀਰਦਵਿੰਦਰ ਸਿੰਘ ਤੇ ਮਾਤਾ ਚਰਨਜੀਤ ਕੌਰ ਦੀ ਕੁੱਖੋਂ ਹੋਇਆ।ਮੁੱਢਲੀ ਸਿੱਖਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਾਦਰਗੜ੍ਹ ਤੋਂ ਪ੍ਰਾਪਤ ਕਰਨ ਤੋਂ ਬਾਅਦ ਜਗਦੀਪ ਨੇ ਗਰੈਜ਼ੁਏਸ਼ਨ ਕੀਤੀ।ਆਪਣੇ ਅਦਾਕਾਰੀ ਦੇ ਸ਼ੌਕ ਸਬੰਧੀ ਗੱਲ ਕਰਦਿਆਂ ਜਗਦੀਪ ਨੇ ਦੱਸਿਆ ਕਿ ਟੀ.ਵੀ. ਉੱਤੇ ਵੱਡੇ-ਵੱਡੇ ਅਦਾਕਾਰਾਂ-ਕਲਾਕਾਰਾਂ ਨੂੰ ਦੇਖ ਉਸਨੂੰ ਵੀ ਅਦਾਕਾਰ ਬਣਨ  ਦਾ ਸ਼ੌਕ ਜਾਗਿਆ ਤੇ ਅਦਾਕਾਰੀ ਕਰਨ ਲਈ ਮਿਹਨਤ ਕਰਨੀ ਸ਼ੁਰੂ ਕੀਤੀ ਤੇ ਇਸ ਮਗਰੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਥਿਏਟਰ ਐਂਡ ਟੈਲੀਵਿਜ਼ਨ ਦੀ ਡਿਗਰੀ ਪ੍ਰਾਪਤ ਕੀਤੀ ਹੈ।


ਆਪਣੀ ਅਦਾਕਾਰੀ ਨਾਲ ਸਬੰਧੀ ਗੱਲ ਕਰਦਿਆਂ ਜਗਦੀਪ ਨੇ ਦੱਸਿਆ ਕਿ ਉਹ ਚੱਕ ਅਸਲਾ, ਜੱਟ ਮਹਿਕਮਾ, ਬਰਾਤ, ਗੂੜੇ ਰੰਗਾਂ ਦੇ ਕਲਿੱਪ ਆਦਿ ਬਹੁਤ ਸਾਰੇ ਪੰਜਾਬੀ ਗੀਤਾਂ ਵਿਚ ਬਤੌਰ ਅਦਾਕਾਰ ਕੰਮ ਕਰ ਚੁੱਕਿਆ ਹੈ।ਇਸ ਤੋਂ ਇਲਾਵਾ ਚੜ੍ਹਦੀਕਲਾ ਟਾਈਮ ਟੀ.ਵੀ. ਅਤੇ ਐੱਮ.ਐੱਚ.ਵੰਨ. ਨਿਊਜ਼ ਚੈੱਨਲ 'ਤੇ ਪ੍ਰਸਾਰਿਤ ਸੀਰੀਅਲ 'ਵਾਰਦਾਤ' ਦਾ ਵੀ ਹਿੱਸਾ ਬਣ ਚੁਕਿਆ ਹੈ।ਉਸਦਾ ਕਹਿਣੈ ਕਿ ਦੋਸਤਾਂ-ਮਿਤਰਾਂ ਦੀਆਂ ਦੁਆਵਾਂ ਹੀ ਨੇ ਜੋ ਉਹ ਅਦਾਕਾਰੀ ਦੇ ਖੇਤਰ ਵਿੱਚ ਇਸ ਮੁਕਾਮ ਤੱਕ ਪਹੁੰਚਿਆ।ਅਦਾਕਾਰੀ ਦੇ ਖੇਤਰ ਵਿਚ ਉਸਨੇ ਡਾਇਰੈਕਟਰ ਹੈਰੀ ਭੱਟੀ ਨਾਲ ਜਿਆਦਾ ਲੰਬਾ ਸਮਾਂ ਕੰਮ ਕੀਤਾ ਤੇ ਅੱਗੇ ਵੀ ਕਰ ਰਿਹਾ ਹੈ।ਅੱਜ ਸਾਡੇ ਪੰਜਾਬ ਵਿਚ ਨਸ਼ੇ ਦਿਨ-ਬ-ਦਿਨ ਪੈਰ ਪਸਾਰਦੇ ਜਾ ਰਹੇ ਹਨ ਜੋ ਕਿ ਇਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਸੋ ਜਗਦੀਪ ਦਾ ਕਹਿਣਾ ਹੈ ਕਿ ਨੌਜਵਾਨ ਇਸ ਪ੍ਰਤੀ ਸੁਚੇਤ ਹੋਣ ਤੇ ਆਪਣਾ ਧਿਆਨ ਚੰਗੇ ਪਾਸੇ ਲਗਾਉਣ ਤਾਂ ਜੋ ਭਵਿੱਖ ਵਿਚ ਆਪਣਾ ਕੈਰੀਅਰ ਵਧੀਆ ਬਣਾ ਸਕਣ।ਉਸਨੇ ਹੋਰ ਵੀ ਦੱਸਿਆ ਕਿ ਉਹ ਸਮਾਜ ਭਲਾਈ ਦੇ ਕੰਮਾਂ ਵਿਚ ਵੀ ਦਿਲਚਸਪੀ ਰੱਖਦਾ ਹੈ ਤੇ ਪਿੰਡ ਦੇ ਸਰਪੰਚ ਵੀ ਰਹਿ ਚੁੱਕੇ ਹਨ।ਉਸਨੇ ਹੋਰ ਦੱਸਿਆ ਕਿ ਤਰਸੇਮ ਜੱਸੜ ਦੀ ਫਿਲਮ 'ਸਰਦਾਰ ਮਹੁੰਮਦ' ਵਿਚ ਵੀ ਉਸਨੇ ਐੱਮ.ਐੱਲ.ਏ. ਦਾ ਰੋਲ ਕੀਤਾ। 
ਭਵਿੱਖ ਬਾਰੇ ਗੱਲ ਕਰਦਿਆਂ ਜਗਦੀਪ ਨੇ ਦੱਸਿਆ ਕਿ ਅੰਮ੍ਰਿਤ ਮਾਨ ਦੇ ਆ ਰਹੇ ਨਵੇ ਗੀਤ 'ਨਲੂਆ ਸਰਦਾਰ' ਵੀ ਬਤੌਰ ਅਦਾਕਾਰ ਨਜ਼ਰ ਆਵੇਗਾ।ਗਾਇਕ ਹਰਦੀਪ ਗਰੇਵਾਲ ਦੀ ਨਵੀਂ ਫਿਲਮ ਵਿਚ ਵੀ ਉਹ ਆਪਣੀ ਅਦਾਕਾਰੀ ਸਦਕਾ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ਵਿਚ ਲੰਬੇ ਸਮੇ ਲਈ ਟਿਕੇ ਰਹਿਣ ਦੀ ਕੋਸ਼ਿਸ਼ ਕਰੇਗਾ।ਆਪਣੀ ਮੰਜ਼ਿਲ ਦੀ ਬਰੂਹਾਂ ਤਕ ਉਹ ਅੱਜ ਵੀ ਦਿੜ੍ਰ ਇਰਾਦੇ ਨਾਲ ਮਿਹਨਤ ਕਰ ਰਿਹਾ ਹੈ ਸੋ ਦੁਆ ਹੈ ਕਿ ਜਗਦੀਪ ਹਰੀਕਾ ਅਦਾਕਾਰੀ ਦੇ ਖੇਤਰ ਵਿਚ ਹੋਰ ਵੀ ਤਰੱਕੀਆਂ ਕਰੇ।


                      ਪ੍ਰਦੀਪ ਕੌਰ ਅਡੋਲ

Have something to say? Post your comment