Article

ਸਲਮਾਨ ਖਾਨ ਨੂੰ ਸਜ਼ਾ ਗੈਰ ਹਿੰਦੂ ਹੋਣ ਕਰਕੇ ਦਿੱਤੀ ਗਈ ਹੈ- ਯੁਨਾਈਟਿਡ ਖਾਲਸਾ ਦਲ ਯੂ,ਕੇ

April 08, 2018 03:08 PM
General

ਸਲਮਾਨ ਖਾਨ ਨੂੰ ਸਜ਼ਾ ਗੈਰ ਹਿੰਦੂ ਹੋਣ ਕਰਕੇ ਦਿੱਤੀ ਗਈ ਹੈ- ਯੁਨਾਈਟਿਡ ਖਾਲਸਾ ਦਲ ਯੂ,ਕੇ


ਲੰਡਨ - ਭਾਰਤ ਦੇ ਪੱਖਪਾਤੀ ਅਦਾਲਤੀ ਸਿਸਟਮ ਨੇ ਕਾਲਾ ਹਿਰਨ ਸ਼ਿਕਾਰ ਮਾਮਲੇ ਵਿੱਚ ਫਿਲਮੀ ਕਲਾਕਾਰ ਸਲਮਾਨ ਖਾਨ ਨੂੰ ਪੰਜ ਸਾਲ ਕੈਦ ਦੀ ਸਜ਼ਾ ਗੈਰ ਹਿੰਦੂ ਹੋਣ ਕਰਕੇ ਦਿੱਤੀ ਹੈ । ਯੁਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਜਾਰੀ ਪੈੱਸ ਰਿਲੀਜ਼ ਵਿੱਚ ਇਸ ਵਰਤਾਰੇ ਨੂੰ ਅਦਾਲਤੀ ਸਿਸਟਮ ਦਾ ਫਿਰਕਾਪ੍ਰਸਤੀ ਦੀ ਭਾਵਨਾ ਨਾਲ ਲਬਰੇਜ਼ ਹੋ ਚੁੱਕਾ ਭਗਵਾਂਕਰਨ ਕਰਾਰ ਦਿੱਤਾ ਗਿਆ ,ਕਿਉਂ ਕਿ ਇਸ ਪੱਖਪਾਤੀ ਸਿਸਟਮ ਵਲੋਂ ਹਜਾਰਾਂ ਸਿੱਖਾਂ ਦੇ ਕਾਤਲਾਂ ਨੂੰ ਕੋਈ ਸਜ਼ਾਂ ਨਹੀਂ ਦਿੱਤੀ ਗਈ ਬਲਕਿ ਉਹਨਾਂ ਨੂੰ ਵਜ਼ੀਰੀਆਂ ਮਾਨਣ ਦਾ ਮੌਕਾ ਮੁਹੱਈਆ ਕੀਤਾ ਹੈ । ਦਲ ਦੇ ਪ੍ਰਧਾਨ ਭਾਈ ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ ਆਖਿਆ ਗਿਆ ਕਿ ਫਿਲਮੀ ਦੁਨੀਆਂ ਨਾਲ ਕਿਸੇ ਕਿਸਮ ਦਾ ਕੋਈ ਸਬੰਧ ਜਾਂ ਕੋਈ ਦਿਲਚਸਪੀ ਨਹੀਂ ਹੈ ਪਰ ਜਿੱਥੇ ਗੱਲ ਪੱਖਪਾਤ ਦੀ ਹੁੰਦੀ ਹੋਵੇ ਉੱਥੇ ਪੀੜਤ ਧਿਰ ਦੇ ਹੱਕ ਵਿੱਚ ਅਵਾਜ਼ ਉਠਾਉਣਾ ਇਨਸਾਫ ਪਸੰਦ ਸਿੱਖਾਂ ਦਾ ਕਰਮ ਹੋਇਆ ਕਰਦਾ ਹੈ । ਜ਼ਿਕਰਯੋਗ ਹੈ ਸਮਝੌਤਾ ਐਕਸਪ੍ਰੈੱਸ ,ਮੱਕਾ ਸ਼ਰੀਫ ਵਰਗੇ ਬੰਬ ਧਮਾਕਿਆਂ ਵਿੱਚ ਸੈਂਕੜੇ ਨਿਰਦੋਸ਼ ਵਿਆਕਤੀਆਂ ਨੂੰ ਮਾਰਨ ਅਤੇ ਜਖਮੀਂ ਕਰਨ ਦੇ ਦੋਸ਼ੀ ਅਸੀਮਾ ਨੰਦ ,ਸਾਧਵੀ ਪ੍ਰਗਿੱਆ ਠਾਕਰ ,ਕਰਨਲ ਪ੍ਰੋਹਿਤ ਵਰਗਿਆਂ ਨੂੰ ਕੇਂਦਰ ਵਿੱਚ ਭਾਜਪਾ ਸਰਕਾਰ ਸਬਣਨ ਮਗਰੋਂ ਇਸੇ ਹੀ ਅਦਾਲਤੀ ਸਿਸਟਮ ਵਲੋਂ ਰਾਹਤ ਦਿੱਤੀ ਗਈ ਹੈ । ਜਦਕਿ ਦਿੱਲੀ ਕਾਨਪੁਰ ,ਬੇਕਾਰੋ ਵਰਗੇ ਹਿੰਦੂ ਬਹੁਗਿਣਤੀ ਵਸੋਂ ਵਾਲੇ ਇਲਾਕਿਆਂ ਵਿੱਚ ਹਜਾਂਰਾਂ ਸਿੱਖਾਂ ਨੂੰ ਜਿਉਂਦੇ ਸਾੜਨ ,ਉਹਨਾਂ ਦੀ ਅਰਬਾਂ ਖਰਬਾਂ ਦੀਆਂ ਜਾਇਦਾਦਾਂ ਨੂੰ ਤਬਾਹ ਕਰਨ ,ਸਿੱਖ ਬੀਬੀਆਂ ਨੂੰ ਬੇਪੱਤ ਕਰਨ ਦੇ ਦੋਸ਼ੀ ਜਗਦੀਸ਼ ਟਾਈਟਲਰ ,ਸੱਜਣ ਕੁਮਾਰ ,ਕਮਲ ਨਾਥ ਵਰਗਿਆਂ ਪ੍ਰਤੀ ਅਦਲਾਤੀ ਸਿਸਟਮ ਦਾ ਰਵੱਈਆ ਸਦਾ ਹੀ ਨਰਮ ਅਤੇ ਰਾਹਤ ਪ੍ਰਦਾਨ ਕਰਨਾ ਵਾਲਾ ਰਿਹਾ ਹੈ । ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਲੋਂ ਅਰੰਭੇ ਹੋਏ ਸੰਘਰਸ਼ ਦੇ ਨਾਇਕ ਭਾਈ ਜਗਤਾਰ ਸਿੰਘ ਤਾਰਾ ਨੂੰ ਅਦਾਲਤ ਵਲੋਂ ਮੌਤ ਤੱਕ ਉਮਰ ਕੈਦ ਦੇ ਸੁਣਾਉਣਾ , ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਸੀਂ ਦੀ ਸਜ਼ਾ ਦਾ ਫੈਂਸਲਾ ਇਸੇ ਅਦਲਾਤੀ ਸਿਸਟਮ ਦਾ ਪੱਖਪਾਤੀ ਰੂਪ ਹੈ । ਭਾਈ ਜਗਤਾਰ ਸਿੰਘ ਹਾਵਾਰਾ ਮੌਤ ਤੱਕ ਉਮਰ ਕੈਦ ,ਭਾਈ ਪਰਮਜੀਤ ਸਿੰਘ ਭਿਉਰਾ , ਭਾਈ ਲਖਵਿੰਦਰ ਸਿੰਘ ,ਭਾਈ ਗੁਰਮੀਤ ਸਿੰਘ ,ਭਾਈ ਸਮਸ਼ੇਰ ਸਿੰਘ ,ਭਾਈ ਦਇਆ ਸਿੰਘ ਲਾਹੌਰੀਆ ,ਭਾਈ ਲਾਲ ਸਿੰਘ ਅਕਾਲ ਗੜ੍ਹ ਵਰਗੇ ਕੌਮੀ ਯੋਧੇ ਉਮਰ ਕੈਦ ਦੀਆਂ ਸਜਾਵਾਂ ਭੁਗਤ ਰਹੇ ਹਨ । ਭਾਵੇਂ ਕਿ ਉਹਨਾਂ ਦੀ ਕੈਦ ਨੂੰ ਵੀਹ ਵੀਹ ਸਾਲ ,ਪੱਚੀ ਪੱਚੀ ਸਾਲ ਦਾ ਸਮਾਂ ਹੋ ਚੁੱਕਾ ਹੈ ਪਰ ਅਜੇ ਤੱਕ ਪੱਕੀ ਰਿਹਾਈ ਦੀ ਆਸ ਨਹੀਂ ਬੱਝ ਰਹੀ । ਭਾਈ ਪਰਮਜੀਤ ਸਿੰਘ ਭਿਉਰਾ ਨੂੰ ਉਸਦੀ ਬਿਰਧ ਮਾਤਾ ਨਾਲ ਮਿਲਣ ਤੋਂ ਰੋਕਣਾ ਭਾਰਤ ਸਰਕਾਰ ,ਪ੍ਰਸਾਸ਼ਨ ਅਤੇ ਅਦਾਲਤੀ ਢਾਚੇ ਦੇ ਪੱਖਪਾਤੀ ਦੀ ਰਵੱਈਏ ਦੀ ਤਾਜਾ ਮਿਸਾਲ ਹੈ । ਜਦਕਿ ਰਾਜੀਵ ਗਾਂਧੀ ਕਤਲ ਕੇਸ ਵਿੱਚ ਉਮਰ ਕੈਦ ਭੁਗਤਣ ਵਾਲਿਆਂ ਨੂੰ ਪੈਰੋਲ ਦਿੱਤੀ ਜਾ ਚੁੱਕੀ ਹੈ ।

Have something to say? Post your comment