News

ਆਪਣਾ ਪਿੰਡ ਆਪਣੇ ਖੇਤ ਆਪਣੀ ਮਿੱਟੀ ਦੀ ਗੱਲ ਕਰਦਾ ਗੀਤ ' ਪਿੰਡ ਦੀਆਂ ਗਲੀਆਂ ' ਲੈ ਕੇ ਹਾਜ਼ਰ - ਬਾਈ ਅਮਰਜੀਤ

April 08, 2018 03:21 PM
General

ਆਪਣਾ ਪਿੰਡ ਆਪਣੇ ਖੇਤ ਆਪਣੀ ਮਿੱਟੀ ਦੀ ਗੱਲ ਕਰਦਾ ਗੀਤ ' ਪਿੰਡ ਦੀਆਂ ਗਲੀਆਂ ' ਲੈ ਕੇ ਹਾਜ਼ਰ - ਬਾਈ ਅਮਰਜੀਤ

(ਗੁਰਪ੍ਰੀਤ ਬੱਲ ਰਾਜਪੁਰਾ)ਪੰਜਾਬੀ ਸੰਗੀਤ ਜਗਤ ਦੇ ਖੇਤਰ ਚ ਨਾਮਣਾ ਖੱਟ ਚੁੱਕੇ ਪੰਜਾਬ ਦੇ ਮਾਣਮੱਤੇ ਗਾਇਕ ਬਾਈ ਅਮਰਜੀਤ ਦੀ ਗਾਇਕੀ ਨੇ ਹਮੇਸ਼ਾਂ ਹੀ ਦੇਸ਼- ਵਿਦੇਸ਼ ਚ ਵਸਦੇ ਪੰਜਾਬੀਆਂ ਨੂੰ ਪੰਜਾਬ ਦੇ ਅਮੀਰ ਵਿਰਸੇ ਅਤੇ ਸੱਭਿਆਚਾਰ ਨਾਲ ਜੋੜਿਆ ਹੈ। ਸਮੇਂ-ਸਮੇਂ ਤੇ ਬਾਈ ਅਮਰਜੀਤ ਨੇ ਸੱਚਾਈ ਨੂੰ ਬਿਆਨ ਕਰਦੇ ਸਰੋਤਿਆਂ ਦੇ ਦਿਲ-ਟੁੰਬਵੇਂ ਗੀਤ ਬਚਪਨ,ਬੇਬੇ- ਬਾਪੂ, ਮਾਂ,ਭਾਬੀ, ਮਾਹੀ,ਬਾਬੇ ਤੇ ਜਵਾਨੀ ਵਰਗੇ ਪਰਿਵਾਰਕ ਅਤੇ ਸਮਾਜਿਕ ਗੀਤ ਆਪਣੀ ਦਿੱਲਕਸ਼ ਅਤੇ ਦਮਦਾਰ ਅਵਾਜ਼ ਰਾਹੀਂ ਸਰੋਤਿਆਂ ਦੀ ਝੋਲੀ ਪਾਏ ਨੇ ਜਿੰਨਾ ਨੂੰ ਸਰੋਤਿਆਂ ਨੇ ਭਰਵਾਂ ਹੁੰਗਾਰਾ ਅਤੇ ਪਿਆਰ ਦਿੱਤਾ। ਸਰੋਤਿਆਂ ਵੱਲੋਂ ਮਿਲੇ ਪਿਆਰ ਨੂੰ ਬਰਕਰਾਰ ਰੱਖਦਿਆਂ ਹਾਲ ਹੀ ਵਿੱਚ ਬਾਈ ਅਮਰਜੀਤ ਪੰਜਾਬੀ ਸਭਿਆਚਾਰਕ ਵਿਰਸੇ ਦੀ ਬਾਤ ਪਾਉਂਦਾ ਗੀਤ ' ਪਿੰਡ ਦੀਆਂ ਗਲੀਆਂ ' ਜੋ 'ਟੀ-ਸੀਰੀਜ਼' ਕੰਪਨੀ ਵੱਲੋਂ ਰਿਲੀਜ਼ ਕੀਤਾ ਗਿਆ ਹੈ ਲੈ ਕੇ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰ ਹੋਇਆ ਹੈ। ਇਸ ਗੀਤ ਦੇ ਬੋਲਾਂ ਨੂੰ ਬਾਈ ਅਮਰਜੀਤ ਨੇ ਖੁਦ ਕਲਮਬੱਧ ਕੀਤਾ ਹੈ ਗੀਤ ਦਾ ਫਿਲਮਾਂਕਣ ਵੀਡੀਓ ਡਾਇਰੈਕਟਰ ਸੰਦੀਪ ਸ਼ਰਮਾ ਵੱਲੋਂ ਬਹੁਤ ਹੀ ਸੱਚਜੇ ਢੰਗ ਨਾਲ ਤਿਆਰ ਕੀਤਾ ਗਿਆ ਹੈ ਅਤੇ ਜੱਸੀ ਬ੍ਰਦਰਜ਼ ਦੇ ਸੰਗੀਤ ਨਾਲ ਸ਼ਿੰਗਾਰੇ ਗੀਤ ' ਪਿੰਡ ਦੀਆਂ ਗਲੀਆਂ ' ਸਬੰਧੀ ਗੱਲਬਾਤ ਕਰਦਿਆਂ ਗਾਇਕ ਬਾਈ ਅਮਰਜੀਤ ਨੇ ਕਿਹਾ ਕਿ ਲੋਕ-ਗੀਤ, ਲੋਕ-ਮਨਾਂ ਦੇ ਅਜਿਹੇ ਸੁੱਚੇ ਪ੍ਰਗਟਾਵੇ ਹਨ ਜੋ ਸੁੱਤੇ-ਸਿੱਧ ਲੋਕ ਹਿਰਦਿਆਂ ਵਿੱਚੋਂ ਝਰਨਿਆਂ ਵਾਂਗ ਝਰਕੇ, ਲੋਕ ਚੇਤਿਆਂ ਦਾ ਅੰਗ ਬਣਦੇ ਹੋਏ ਪੀੜੀ-ਦਰ-ਪੀੜੀ ਅਗੇ ਪਹੁੰਚਦੇ ਹਨ। ਇਹ ਕਿਸੇ ਕੌਮ ਦਾ ਅਣਵੰਡਿਆ ਕੀਮਤੀ ਸਰਮਾਇਆ ਹੁੰਦੇ ਹਨ।ਜਿਸ ਤਰ੍ਹਾਂ ਬਚਪਨ ਸ਼ਬਦ ਸੁਣ ਕੇ ਸਾਡੇ ਚਿਹਰੇ ਉਤੇ ਮੁਸਕੁਰਾਹਟ ਆ ਜਾਂਦੀ ਹੈ ਅਤੇ ਮੁੜ ਬਚਪਨ ਚ ਜਾਣ ਨੂੰ ਦਿਲ ਕਰਦਾ ਹੈ। ਉਸੇ ਤਰ੍ਹਾਂ ਬਚਪਨ ਵਿੱਚ ਸਿੱਖੀਆਂ ਹੋਈਆਂ ਗੱਲਾਂ ਵੀ ਸਾਨੂੰ ਸਾਰੀ ਜ਼ਿੰਦਗੀ ਚੇਤੇ ਰਹਿੰਦੀਆਂ ਹਨ ' ਪਿੰਡ ਦੀਆਂ ਗਲੀਆਂ ' ਗੀਤ ਵੀ ਇਸੇ ਤੇ ਆਧਾਰਿਤ ਹੈ ਜਿਸਨੂੰ ਸਾਡੀ ਟੀਮ ਨੇ ਬਹੁਤ ਮਿਹਨਤ ਤੇ ਲਗਨ ਨਾਲ ਤਿਆਰ ਕੀਤਾ ਹੈ ।ਜੋ ਵੱਖ ਵੱਖ ਚੈਨਲਾਂ ਦੇ ਨਾਲ ਨਾਲ ਸੋਸ਼ਲ ਸਾਈਟ ਉਤੇ ਵੀ ਸਰੋਤਿਆਂ ਦੇ ਰੂਬਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਰੋਤਿਆਂ ਵੱਲੋਂ ਉਨ੍ਹਾਂ ਦੇ ਪਹਿਲਾਂ ਆਏ ਗੀਤਾਂ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ ਇਸ ਗੀਤ ਨੂੰ ਵੀ ਸਰੋਤੇ ਰੱਜਵਾਂ ਪਿਆਰ ਦੇਣਗੇ।
                                           

ਗੁਰਪ੍ਰੀਤ ਬੱਲ ਰਾਜਪੁਰਾ

Have something to say? Post your comment

More News News

ਤੇਰੀ ਮੁਟਿਆਰ" ਗੀਤ ਨਾਲ ਚਰਚਾ ਚ ਗੀਤਕਾਰ ਗਗਨ ਕਾਈਨੌਰ ਜਥੇਦਾਰ ਹਵਾਰਾ ਦੇ ਆਦੇਸ਼ਾਂ 'ਤੇ ਆਰਜ਼ੀ ਕਮੇਟੀ ਵਲੋਂ 27ਜਨਵਰੀ ਦੀ ਇਕੱਤਰਤਾ ਲਈ ਪੰਥਕ ਜੱਥੇਬੰਦੀਆਂ ਨਾਲ ਕੀਤਾ ਜਾ ਰਿਹੈ ਤਾਲਮੇਲ: ਅਮਰ ਸਿੰਘ ਚਾਹਲ 130 ਪਰਿਵਾਰਾਂ ਨੂੰ ਬਣਾ ਕੇ ਦਿੱਤੀਆਂ ਜਾ ਰਹੀਆਂ ਨੇ ਲੈਟਰੀਨਾਂ - ਸਰਪੰਚ ਦੀਪ ਖਹਿਰਾ ਬਸ ਸਟੈਂਡ ਸ਼ਾਹਕੋਟ ਦੇ ਬਾਹਰ ਕੀਤੀ ਨਾਅਰੇਬਾਜ਼ੀ, ਸਰਕਾਰ ਦਾ ਸਾੜਿਆ ਪੁੱਤਲਾ ਸ਼ੇਰਪੁਰ ਵਿੱਚ 35 ਸਾਲਾ ਫੁੱਟਬਾਲ ਲੀਗ ਸ਼ੁਰੂ ਜਿਲੇ ਵਿਚ ਹਰ ਮਹੀਨੇ ਦੀ 20 ਤਰੀਕ ਨੂੰ ਲੱਗਿਆ ਕਰਨਗੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਦੇ ਵਿਸ਼ੇਸ਼ ਕੈਂਪ- ਰਵਿੰਦਰ ਸਿੰਘ ਗੁਰਦੁਆਰਾ ਬਾਬਾ ਦੀਪ ਸਿੰਘ ਪਹੂਵਿੰਡ ਵਿਖੇ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੈਬਿਨਟ ਮੰਤਰੀ ਸੋਨੀ ਨੇ ਵਾਰਡ ਨੰ: 61 ਦੇ ਵਿਕਾਸ ਕੰਮਾਂ ਦੀ ਕੀਤੀ ਸ਼ੁਰੂਆਤ ਕਸਬਾ ਸ਼ੇਰਪੁਰ ਵਿਖੇ ਅੱਜ ਪਹੁੰਚੇਗਾ ' ਸ਼ਬਦ ਗੁਰੂ ' ਚੇਤਨਾ ਮਾਰਚ : ਸ਼ੇਰਪੁਰ , ਜਵੰਧਾ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਨੇ ਵੱਜੋਂ ਆਪਣੇ ਭਾਸ਼ਣ ਵਿਚ ਨੌਜਵਾਨ ਵਰਗ ਨੂੰ ਮੂਹਰੇ ਆਉਣ ਲਈ ਕਿਹਾ
-
-
-