20

August 2018
ਬਠਿੰਡਾ ਦੀ ਕੰਨਵੈਸਨ ਵਾਲੇ ਮਤਿਆਂ ਤੇ ਜੇ ਪਾਰਟੀਸਹਿਮਤੀ ਪ੍ਰਗਟ ਕਰਦੀ ਹੈ ਤਾਂ ਪਾਰਟੀ ਦੇ ਸਾਰੇਪ੍ਰੋਗਰਾਮਾਂ ਵਿੱਚ ਸ਼ਾਮਲ ਹੋਵਾਂਗੇ- ਖਹਿਰਾ ਅਧਿਆਪਕ ਦੀ ਕਰਮਸ਼ਕਤੀ ਹੀ ਵਿਦਿਆਰਥੀ ਨੂੰ ਕਰਮਯੋਗੀ ਬਣਾਉਂਦੀ ਹੈ – ਕੁਲਵਿੰਦਰ ਕੌਰ ਰੂਹਾਨੀ ਮਾਹਿਲਪੁਰ ਕਿਸ਼ੋਰ ਵੇਲੇ ਕਰੋ ਬੱਚਿਆਂ ਦਾ ਖਾਸ ਧਿਆਨ //ਕਿਰਨਪ੍ਰੀਤ ਕੌਰਜਦੋਂ ਅਰਵਿੰਦ ਕੇਜਰੀਵਾਲ ਨੇ ਸੁਖਪਾਲ ਸਿੰਘ ਖਹਿਰਾ ਨਾਲ ਦੁਆ ਸਲਾਮ ਕਰਨੀ ਵੀ ਮੁਨਾਸਫ ਨਹੀਂ ਸਮਝੀਅੱਖਾਂ ਦੇ ਹੰਝੂ ਰੁੱਕਦੇ ਨਹੀਂਉਂ//ਪ੍ਰਭਜੋਤ ਕੌਰ ਢਿੱਲੋਂਅਜਾਦੀ..//- ਹਰਸ਼ਪ੍ਰੀਤ ਕੌਰ ਸੂਰੀਨੌਜਵਾਨ ਪੀੜੀ ਮਦਨ ਲਾਲ ਢੀਂਗਰਾ ਦੇ ਜੀਵਨ ਤੋਂ ਪ੍ਰੇਰਨਾ ਲਵੇ-ਸਿੱਧੂਏਅਰ ਏਸ਼ੀਆ ਵੱਲੋਂ ਅੰਮ੍ਰਿਤਸਰ ਤੋਂ ਕੁਆਲਾਲੰਪਰ ਲਈ ਉਡਾਨ ਸ਼ੁਰੂਮਾਂ ਦੀ ਪੁੱਤਰ ਲਈ ਰੱਬ ਅੱਗੇ ਅਰਦਾਸ // ਪਰਮਜੀਤ ਕੌਰ ਸੋਢੀ ਗ਼ਜ਼ਲ................ਬਿਸ਼ੰਬਰ ਅਵਾਂਖੀਆ
Punjabi

ਸਿਨਸਿਨਾਟੀ ਦੇ ਸੀਮਪੋਜ਼ੀਅਮ ਵਿਚ ਬੱਚਿਆਂ ਨੇ ਭਾਰੀ ਉਤਸ਼ਾਹ ਵਿਖਾਇਆ

April 16, 2018 01:38 PM

ਸਿਨਸਿਨਾਟੀ ਦੇ ਸੀਮਪੋਜ਼ੀਅਮ ਵਿਚ ਬੱਚਿਆਂ ਨੇ ਭਾਰੀ ਉਤਸ਼ਾਹ ਵਿਖਾਇਆ

-ਸਮੀਪ ਸਿੰਘ ਗੁਮਟਾਲਾ
ਡੇਟਨ: ਗੁਰੂ ਨਾਨਕ ਸੋਸਾਇਟੀ ਗੁਰਦੁਆਰਾ ਸਿਨਸਿਨਾਟੀ, ਓਹਾਇਓ ਵਿਚ 2018 ਇੰਟਰਨੈਸ਼ਨਲ ਸਿੱਖ ਯੂਥ ਸਿਮਪੋਜ਼ੀਅਮ ਸੰਬੰਧੀ ਸਥਾਨਕ ਮੁਕਾਬਲੇ ਕਰਵਾਏ ਗਏ। ਇਸ ਵਿਚ 6 ਸਾਲ ਤੋਂ 18 ਸਾਲ ਦੇ 52 ਬੱਚਿਆਂ ਨੇ ਭਾਗ ਲਿਆ। ਇਹਨਾਂ ਬੱਚਿਆ ਨੂੰ ਉਮਰ ਦੇ ਸਾਹਿਬ ਨਾਲ ਚਾਰ ਗਰੁੱਪਾਂ ਵਿਚ ਵੰਡਿਆ ਗਿਆ ਸੀ। ਸਿਨਸਿਨਾਟੀ ਤੋਂ ਇਲਾਵਾ ਨਾਲ ਲਗਦੇ ਸ਼ਹਿਰ ਡੇਟਨ ਦੇ ਬੱਚਿਆਂ ਨੇ ਵੀ ਇਸ ਵਿਚ ਭਾਗ ਲਿਆ। ਇਨ੍ਹਾਂ ਵਿਚੋਂ 9 ਬੱਚੇ 26 ਮਈ ਨੂੰ ਸਿਨਸਿਨਾਟੀ ਵਿਖੇ ਹੋਣ ਵਾਲੇ ਰਾਜ ਪੱਧਰੀ ਮੁਕਾਬਲਿਆਂ ਵਿਚ ਭਾਗ ਲੈਣਗੇ।
 ਭਾਸ਼ਨ ਪ੍ਰਤੀਯੋਗਤਾ ਵਿਚ ਪਹਿਲੇ ਗਰੁੱਪ ਵਿਚ ਗੁਰਮਨਪ੍ਰੀਤ ਕੌਰ ਨੇ ਪਹਿਲਾ, ਮਿਹਰ ਕੌਰ ਨੇ ਦੂਜਾ ਤੇ ਅਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਦੂਜੇ ਗਰੁੱਪ ਵਿਚ ਮਾਨਿਤ ਸਿੰਘ ਨੇ ਪਹਿਲਾ, ਹਰਮਨਪ੍ਰੀਤ ਕੌਰ ਨੇ ਦੂਜਾ ਤੇ ਸ਼ੁਬਪ੍ਰੀਤ ਕੌਰ ਨੇ ਤੀਜਾ ਸਥਾਨ, ਤੀਜੇ ਗਰੁੱਪ ਵਿਚ ਕੋਮਲਹੋਤ ਕੌਰ ਨੇ ਪਹਿਲਾ, ਸਮਾਰਾ ਕੌਰ ਨੇ ਦੂਜਾ ਤੇ ਸੁਨੀਤਵੀਰ ਸਿੰਘ ਨੇ ਤੀਜਾ ਸਥਾਨ, ਚੌਥੇ ਗਰੁੱਪ ਵਿਚ ਅਨਿਤਵੀਰ ਸਿੰਘ ਨੇ ਪਹਿਲਾ, ਰਵਨੀਤ ਸਿੰਘ ਨੇ ਦੂਜਾ ਤੇ ਅਜੂਨ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੇਤੂਆਂ ਤੋਂ ਇਲਾਵਾ ਬਾਕੀ ਦੇ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਮੈਡਲ ਤੇ ਸਰਟੀਫਿਕੇਟ ਦਿੱਤੇ ਗਏ।
 ਓਹਾਇਓ ਸੂਬੇ ਦੇ ਇੰਚਾਰਜ ਹਰਜਿੰਦਰ ਸਿੰਘ ਨੇ ਦੱਸਿਆ ਕਿ ਸਿੱਖ ਯੂਥ ਅਲਾਇੰਸ ਆਫ ਨਾਰਥ ਅਮਰੀਕਾ ਸੰਸਥਾ ਵਲੋਂ 2004 ਤੋਂ ਹਰ ਸਾਲ ਮਾਰਚ ਅਪਰੈਲ ਦੇ ਮਹੀਨੇ ਵਿਚ ਇਹ ਮੁਕਾਬਲੇ ਪਹਿਲਾਂ ਅਮਰੀਕਾ ਤੇ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿਚ ਕਰਵਾਏ ਜਾਂਦੇ ਹਨ, ਫਿਰ ਰਾਜ ਪੱਧਰੀ ਤੇ ਅੰਤ ਵਿਚ ਰਾਜ ਪੱਧਰੀ ਮੁਕਾਬਲਿਆਂ ਦੇ ਜੇਤੂ ਬੱਚੇ ਅਗਸਤ ਦੇ ਮਹੀਨੇ ਵਿਚ ਅੰਤਰ-ਰਾਸ਼ਰਟੀ ਪੱਧਰ ਦੇ ਮੁਕਾਬਲਿਆਂ ਵਿਚ ਭਾਗ ਲੈਦੇ ਹਨ। ਇਸ ਸਾਲ ਇਹ ਫਾਈਨਲ ਮੁਕਾਬਲੇ ਸੀਏਟਲ ਵਿਖੇ ਕਰਵਾਏ ਜਾਣਗੇ। ਸਿਮਪੋਜ਼ੀਅਮ ਦੀ ਤਿਆਰੀ ਨਾਲ ਬੱਚਿਆ ਨੂੰ ਜਿੱਥੇ ਸਿੱਖ ਇਤਿਹਾਸ ਤੇ ਵਿਰਸੇ ਬਾਰੇ ਜਾਣਕਾਰੀ ਮਿਲਦੀ ਹੈ ਨਾਲ ਹੀ ਉਹਨਾਂ ਨੂੰ ਭਾਸ਼ਣ ਲਿਖਣ ਤੇ ਬੋਲਣ ਦਾ ਵੀ ਪਤਾ ਲਗਦਾ ਹੈ।
ਇਸ ਸਮਾਗਮ ਦੀ ਵਿਸ਼ੇਸ਼ਤਾ ਇਹ ਰਹੀ ਕਿ ਬੱਚਿਆਂ ਨੇ ਇਸ ਸਮਾਗਮ ਵਿਚ ਭਾਗ ਲੈਂਦੇ ਹੋਏ ਆਪਣੇ ਵਲੋਂ ਵਧੀਆ ਤੋ ਵਧੀਆ ਭਾਸ਼ਣ ਤਿਆਰ ਕੀਤੇ ਅਤੇ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਉਹ ਕਿਸੇ ਪ੍ਰਤੀਯੋਗਤਾ ਵਿਚ ਭਾਗ ਲੈ ਰਹੇ ਹਨ। ਗੁਰਦੁਆਰਾ ਸਾਹਿਬ ਦੇ ਹੈਡ ਗੰ੍ਰਥੀ ਭਾਈ ਅਮਰੀਕ ਸਿੰਘ ਨੇ ਇਸ ਸਮਾਗਮ ਨੂੰ ਸਫਲਤਾਪੂਰਵਕ ਆਯੋਜਤ ਕਰਣ ਲਈ ਸਾਰੇ ਵਲੰਟੀਅਰਾਂ, ਬੱਚਿਆਂ, ਸੰਗਤ ਅਤੇ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ।

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech