FOLLOW US ON

News

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਦਸਤਾਰ ਚੇਤਨਾ ਮਾਰਚ ਕੱਢਿਆ

April 16, 2018 01:43 PM

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਦਸਤਾਰ ਚੇਤਨਾ ਮਾਰਚ ਕੱਢਿਆ

ਭਿੱਖੀਵਿੰਡ 16 ਅਪ੍ਰੈਲ (ਹਰਜਿੰਦਰ ਸਿੰਘ ਗੋਲ੍ਹਣ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ
ਵੱਲੋਂ ਦਸਤਾਰ ਚੇਤਨਾ ਮਾਰਛ ਕੱਢਿਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ
ਭਾਗ ਲਿਆ। ਇਹ ਦਸਤਾਰ ਚੇਤਨਾ ਮਾਰਚ ਖੇਮਕਰਨ ਤੋਂ ਸ਼ੁਰੂ ਹੋ ਕੇ ਅਮਰਕੋਟ, ਅਲਗੋਂ ਕੋਠੀ,
ਭਿੱਖੀਵਿੰਡ ਤੋਂ ਹੰੁਦਾ ਹੋਇਆ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਪਿੰਡ ਪੂਹਲਾ ਵਿਖੇ
ਸਮਾਪਤ ਹੋਇਆ। ਚੇਤਨਾ ਮਾਰਚ ਦੀ ਅਗਵਾਈ ਕਰ ਰਹੇ ਖੇਤਰ ਸਕੱਤਰ ਡਾ:ਦਲਜੀਤ ਸਿੰਘ, ਖੇਤਰ
ਪ੍ਰਧਾਨ ਡਾ:ਮਲਕੀਅਤ ਸਿੰਘ, ਜੋਨਲ ਸਕੱਤਰ ਹਰਜਿੰਦਰ ਸਿੰਘ, ਜਿਲ੍ਹਾ ਪ੍ਰਧਾਨ ਦਰਬਾਰਾ
ਸਿੰਘ ਨੇ ਗੁਰਦੁਆਰਾ ਸਾਹਿਬ ਵਿਖੇ ਨੌਜਵਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ
ਦਸ਼ਮੇਸ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਸਾਜੇ ਗਏ ਖਾਲਸਾ ਪੰਥ ਨੂੰ
ਬਚਾਉਣ ਲਈ ਮਹਾਨ ਸੂਰਬੀਰ ਯੋਧਿਆਂ ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ, ਭਾਈ ਸਤੀ ਦਾਸ,
ਭਾਈ ਦਿਆਲਾ ਜੀ, ਭਾਈ ਤਾਰੂ ਸਿੰਘ ਪੂਹਲਾ, ਭਾਈ ਤਾਰਾ ਸਿੰਘ ਵਾਂ, ਬਾਬਾ ਬੰਦਾ ਸਿੰਘ
ਬਹਾਦਰ ਆਦਿ ਸ਼ਹੀਦਾਂ ਤੋਂ ਇਲਾਵਾ ਦਸ਼ਮੇਸ਼ ਪਿਤਾ ਦੇ ਫਰਜੰਦ ਪੁੱਤਰਾਂ ਬਾਬਾ ਅਜੀਤ ਸਿੰਘ,
ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੇ ਛੋਟੀ ਉਮਰ ਵਿਚ ਵੱਡੀ
ਕੁਰਬਾਨੀਆਂ ਦਿੱਤੀਆਂ ਸਨ, ਉਥੇ ਅੱਜ ਦੀ ਨੌਜਵਾਨ ਪੀੜੀ ਆਪਣੇ ਗੋਰਵਮਈ ਇਤਿਹਾਸ ਨੂੰ
ਭੁੱਲ ਕੇ ਨਸ਼ਿਆਂ ਦੀ ਦਲਦਲ ਵਿਚ ਫਸ ਰਹੀ ਹੈ, ਉਥੇ ਸਿੱਖੀ ਦਾ ਘਾਣ ਵੀ ਕਰ ਰਹੀ ਹੈ, ਜੋ
ਬਹੁਤ ਹੀ ਚਿੰਤਾਂ ਵਾਲੀ ਗੱਲ ਹੈ। ਉਹਨਾਂ ਆਖਿਆ ਕਿ ਆਪਣੇ ਰਸਤੇ ਤੋਂ ਭਟਕੇ ਨੌਜਵਾਨਾਂ
ਨੂੰ ਵਾਪਸ ਸਿੱਖੀ ਸਰੂਪ ਵਿਚ ਲਿਆਉਣ ਲਈ ਸਾਨੂੰ ਸਾਰਿਆਂ ਨੂੰ ਹੰਭਲਾ ਮਾਰਣਾ ਚਾਹੀਦਾ
ਹੈ ਤੇ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਦਸ਼ਮੇਸ਼ਪਿਤਾ ਦੇ ਸੰਤ-ਸਿਪਾਹੀ ਬਣ ਕੇ
ਮਜਲੂਮਾਂ ਤੇ ਗਰੀਬਾਂ ਦੀ ਰੱਖਿਆ ਕਰਨੀ ਚਾਹੀਦੀ ਹੈ, ਇਹੀ ਸਿੱਖੀ ਦਾ ਮੁੱਢਲਾ ਸਿਧਾਂਤ
ਹੈ। ਇਸ ਮੌਕੇ ਸਟੇਟ ਮੀਤ ਪ੍ਰਧਾਨ ਗੁਰਦੇਵ ਸਿੰਘ, ਹਰਿੰਦਰ ਸਿੰਘ ਲਵਲੀ, ਖੇਤਰ ਸਕੱਤਰ
ਕਰਨਜੀਤ ਸਿੰਘ, ਸਾਹਿਬ ਸਿੰਘ, ਸੁਖਬੀਰ ਸਿੰਘ ਵਲਟੋਹਾ, ਦਸਤਾਰ ਕੋਚ ਪ੍ਰਭਜੀਤ ਸਿੰਘ
ਕੁਹਾੜਕਾ, ਗੁਰਦੇਵ ਸਿੰਘ ਲਾਖਣਾ, ਕਮਲਦੀਪ ਸਿੰਘ ਵਲਟੋਹਾ, ਧਰਮਬੀਰ ਸਿੰਘ, ਵਿਸ਼ਾਲਸਾਜਨ
ਸਿੰਘ, ਸੁਖਵੰਤ ਸਿੰਘ, ਤਰਸੇਮ ਸਿੰਘ ਸੋਨੂੰ ਆਦਿ ਵੱਡੀ ਗਿਣਤੀ ਵਿਚ ਇਲਾਕੇ ਦੇ ਨੌਜਵਾਨ
ਹਾਜਰ ਸਨ।

Have something to say? Post your comment

More News News

ਸ਼੍ਰੋਮਣੀ ਕਮੇਟੀ ਕਰੇਗੀ ਐਮਾਜ਼ੋਨ ਕੰਪਨੀ ਵਿਰੁੱਧ ਕਾਨੂੰਨੀ ਕਾਰਵਾਈ -ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਦੀ ਤੌਹੀਨ ਕਰਨ ਦਾ ਮਾਮਲਾ ਚੌਥੇ ਸਰਕਲ ਸਟਾਇਲ ਕਬੱਡੀ ਕੱਪ ਦੌਰਾਨ ਸੈਰੋ ਮੰਡੀ ਦੇ ਰਾਜਾ ਸਾਹਿਬ ਨੇ ਜਿੱਤਿਆ ਪਹਿਲਾ 1 ਲੱਖ ਰੁਪਏ ਦਾ ਇਨਾਮ। ਪੰਚਾੲਿਤੀ ਚੋਣਾਂ ਦਾ ਬਿਗਲ ਸਿੱਧੂ ਹਸਨਪੁਰੀ ਅਤੇ ਜੈਸਮੀਨ ਅਖਤਰ ਦੇ ਗੀਤ “ਔਢੀ ਵਰਸ਼ਿਜ ਬੁਲਟ“ ਦਾ ਵੀਡੀਓ ਸ਼ੂਟ ਮੁਕੰਮਲ ਪ੍ਰੋ. ਜੋਗਾ ਸਿੰਘ ਅਤੇ ਸ਼ਾਇਰ ਕਰਤਾਰ ਕੈਂਥ ਦੀ ਯਾਦ 'ਚ ਸਾਹਿਤਕ ਸਮਾਗਮ ਭਾਈ ਨੰਦਲਾਲ ਪਬਲਿਕ ਸਕੂਲ ਵਿਖੇ ਸ਼ਹੀਦੀ ਹਫਤੇ ਦੀ ਸ਼ੁਰੂਆਤ। ਦਾਖ਼ਲਾ ਮੁਹਿੰਮ ਦੀ ਸਫਲਤਾ ਲਈ ਮਾਪਿਆਂ ਦਾ ਉਤਸ਼ਾਹ ਤੇ ਬੱਚਿਆਂ ਦਾ ਚਾਅ ਦੇਖਣ ਨੂੰ ਮਿਲਿਆ- ਸਕੱਤਰ ਸਕੂਲ ਸਿੱਖਿਆ ਲੋੜਵੰਦ ਲੋਕਾਂ ਲਈ ਵਰਦਾਨ ਬਣੀ ਸਾਂਝੀ ਰਸੋਈ-ਡਿਪਟੀ ਕਮਿਸ਼ਨਰ ਟੀਕਾਕਰਨ ਵਿੱਚ ਸ਼ਡਿਊਲ ਸ਼ਾਮਲ ਕਰਨ ਸਬੰਧੀ ਇੱਕ ਵਰਕਸ਼ਾਪ ਦਾ ਕੀਤਾ ਆਯੋਜਨ । आज नामंकन के तीसरे दिन ब्लाक जंडियाला गुरु में 67 सरपँच और 216 पंच के लिए नामंकन भरे।
-
-
-