22

June 2018
ਜੇਕਰ ਸੁਖਪਾਲ ਸਿੰਘ ਖਹਿਰਾ ਅਪਣੇ ਨਿਸਚੇ ਤੇ ਅਡੋਲ ਰਹਿੰਦੇ ਹਨ ਤਾਂ ਇਤਿਹਾਸ ਉਹਨਾਂ ਦੀ ਗੈਰਤ ਨੂੰ ਅਪਣੇ ਸੁਨਹਿਰੀ ਪੰਨਿਆਂ ਵਿੱਚ ਸਾਂਭ ਕੇ ਰੱਖੇਗਾ//ਬਘੇਲ ਸਿੰਘ ਧਾਲੀਵਾਲਸ਼ਾਇਰ ਕਸ਼ਮੀਰ ਘੇਸਲ ਦੀ ਕਾਵਿ ਪੁਸਤਕ " ਯਾਦਾਂ ਦੇ ਘੁੱਟ " ਸ਼ਾਨੋ ਸੌਕਤ ਨਾਲ ਹੋਈ ਲੋਕ ਅਰਪਣਬੇਅਦਬੀ ਕਾਂਡ ਦੇ ਖੁਲਾਸਿਆਂ ਨੂੰ ਕਿਓੁਂ ਲਮਕਾ ਰਹੀ ਹੈ ਪੰਜਾਬ ਸਰਕਾਰ ? ਜਥੇਦਾਰ ਰੇਸ਼ਮ ਸਿੰਘ ਬੱਬਰਮੋਰਚੇ ਤੋਂ ਬਾਹਰ ਰਹਿੰਦੀਆਂ ਨਿਹੰਗ ਸਿੰਘ ਜਥੇਬੰਦੀਆਂ, ਪ੍ਰਚਾਰਕ ਅਤੇ ਸਿੱਖ ਸੰਪਰਦਾਵਾਂ ਅਪਣਾ ਕੌਮੀ ਫਰਜ ਸਮਝਕੇ ਮੋਰਚੇ ਦਾ ਹਿੱਸਾ ਬਨਣ//ਬਘੇਲ ਸਿੰਘ ਧਾਲੀਵਾਲਭਾਰਤ ਦਾ ਫਿਰਕੂ ਅਦਾਲਤੀ ਢਾਚਾ ਅਤੇ ਪ੍ਰਸਾਸ਼ਨ ਖਾਲਿਸਤਾਨ ਦੇ ਸੰਘਰਸ਼ ਨੂੰ ਰੋਕ ਨਹੀਂ ਸਕਦੇ-ਡੱਲੇਵਾਲਪੁਸਤਕ ਰਿਵਿਊ ਰੀਝਾਂ ਦਾ ਅੰਬਰ (ਕਾਵਿ-ਸੰਗ੍ਰਹਿ) ਲੇਖਿਕਾ- ਮਨਿੰਦਰ ਕੌਰ ਮਨਪੰਜਾਬ ਪ੍ਰਦੇਸ਼ ਕਾਂਗਰਸ ਸਿਆਸੀ ਤਾਕਤ ਦਾ ਆਨੰਦ ਮਾਣਦੀ ਹੋਈ// ਉਜਾਗਰ ਸਿੰਘਗੁੱਝੇ ਭੇਤ// ਕੌਰ ਬਿੰਦ (ਨੀਦਰਲੈਂਡ)ਸ੍ਰੀ ਗੁਰੁ ਹਰਿਗੋਬਿੰਦ ਸਾਹਿਬ ਜੀ ਨੇ ਜਬਰ ਤੇ ਜੁਲਮ ਦੇ ਖਿਲਾਫ ਖੁਦ ਸ੍ਰੀ ਸਾਹਿਬ ਚੁਕ ਕੇ ਹਥਿਆਰ ਬੰਦ ਸੰਘਰਸ਼ਕੀਤਾ-: ਗਿ:ਰਘਬੀਰ ਸਿੰਘ।ਕੁਝ ਹੱਥ…ਹੀਰਾ ਸਿੰਘ ਤੂਤ
Punjabi

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਦਸਤਾਰ ਚੇਤਨਾ ਮਾਰਚ ਕੱਢਿਆ

April 16, 2018 01:43 PM

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਦਸਤਾਰ ਚੇਤਨਾ ਮਾਰਚ ਕੱਢਿਆ

ਭਿੱਖੀਵਿੰਡ 16 ਅਪ੍ਰੈਲ (ਹਰਜਿੰਦਰ ਸਿੰਘ ਗੋਲ੍ਹਣ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ
ਵੱਲੋਂ ਦਸਤਾਰ ਚੇਤਨਾ ਮਾਰਛ ਕੱਢਿਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ
ਭਾਗ ਲਿਆ। ਇਹ ਦਸਤਾਰ ਚੇਤਨਾ ਮਾਰਚ ਖੇਮਕਰਨ ਤੋਂ ਸ਼ੁਰੂ ਹੋ ਕੇ ਅਮਰਕੋਟ, ਅਲਗੋਂ ਕੋਠੀ,
ਭਿੱਖੀਵਿੰਡ ਤੋਂ ਹੰੁਦਾ ਹੋਇਆ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਪਿੰਡ ਪੂਹਲਾ ਵਿਖੇ
ਸਮਾਪਤ ਹੋਇਆ। ਚੇਤਨਾ ਮਾਰਚ ਦੀ ਅਗਵਾਈ ਕਰ ਰਹੇ ਖੇਤਰ ਸਕੱਤਰ ਡਾ:ਦਲਜੀਤ ਸਿੰਘ, ਖੇਤਰ
ਪ੍ਰਧਾਨ ਡਾ:ਮਲਕੀਅਤ ਸਿੰਘ, ਜੋਨਲ ਸਕੱਤਰ ਹਰਜਿੰਦਰ ਸਿੰਘ, ਜਿਲ੍ਹਾ ਪ੍ਰਧਾਨ ਦਰਬਾਰਾ
ਸਿੰਘ ਨੇ ਗੁਰਦੁਆਰਾ ਸਾਹਿਬ ਵਿਖੇ ਨੌਜਵਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ
ਦਸ਼ਮੇਸ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਸਾਜੇ ਗਏ ਖਾਲਸਾ ਪੰਥ ਨੂੰ
ਬਚਾਉਣ ਲਈ ਮਹਾਨ ਸੂਰਬੀਰ ਯੋਧਿਆਂ ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ, ਭਾਈ ਸਤੀ ਦਾਸ,
ਭਾਈ ਦਿਆਲਾ ਜੀ, ਭਾਈ ਤਾਰੂ ਸਿੰਘ ਪੂਹਲਾ, ਭਾਈ ਤਾਰਾ ਸਿੰਘ ਵਾਂ, ਬਾਬਾ ਬੰਦਾ ਸਿੰਘ
ਬਹਾਦਰ ਆਦਿ ਸ਼ਹੀਦਾਂ ਤੋਂ ਇਲਾਵਾ ਦਸ਼ਮੇਸ਼ ਪਿਤਾ ਦੇ ਫਰਜੰਦ ਪੁੱਤਰਾਂ ਬਾਬਾ ਅਜੀਤ ਸਿੰਘ,
ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੇ ਛੋਟੀ ਉਮਰ ਵਿਚ ਵੱਡੀ
ਕੁਰਬਾਨੀਆਂ ਦਿੱਤੀਆਂ ਸਨ, ਉਥੇ ਅੱਜ ਦੀ ਨੌਜਵਾਨ ਪੀੜੀ ਆਪਣੇ ਗੋਰਵਮਈ ਇਤਿਹਾਸ ਨੂੰ
ਭੁੱਲ ਕੇ ਨਸ਼ਿਆਂ ਦੀ ਦਲਦਲ ਵਿਚ ਫਸ ਰਹੀ ਹੈ, ਉਥੇ ਸਿੱਖੀ ਦਾ ਘਾਣ ਵੀ ਕਰ ਰਹੀ ਹੈ, ਜੋ
ਬਹੁਤ ਹੀ ਚਿੰਤਾਂ ਵਾਲੀ ਗੱਲ ਹੈ। ਉਹਨਾਂ ਆਖਿਆ ਕਿ ਆਪਣੇ ਰਸਤੇ ਤੋਂ ਭਟਕੇ ਨੌਜਵਾਨਾਂ
ਨੂੰ ਵਾਪਸ ਸਿੱਖੀ ਸਰੂਪ ਵਿਚ ਲਿਆਉਣ ਲਈ ਸਾਨੂੰ ਸਾਰਿਆਂ ਨੂੰ ਹੰਭਲਾ ਮਾਰਣਾ ਚਾਹੀਦਾ
ਹੈ ਤੇ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਦਸ਼ਮੇਸ਼ਪਿਤਾ ਦੇ ਸੰਤ-ਸਿਪਾਹੀ ਬਣ ਕੇ
ਮਜਲੂਮਾਂ ਤੇ ਗਰੀਬਾਂ ਦੀ ਰੱਖਿਆ ਕਰਨੀ ਚਾਹੀਦੀ ਹੈ, ਇਹੀ ਸਿੱਖੀ ਦਾ ਮੁੱਢਲਾ ਸਿਧਾਂਤ
ਹੈ। ਇਸ ਮੌਕੇ ਸਟੇਟ ਮੀਤ ਪ੍ਰਧਾਨ ਗੁਰਦੇਵ ਸਿੰਘ, ਹਰਿੰਦਰ ਸਿੰਘ ਲਵਲੀ, ਖੇਤਰ ਸਕੱਤਰ
ਕਰਨਜੀਤ ਸਿੰਘ, ਸਾਹਿਬ ਸਿੰਘ, ਸੁਖਬੀਰ ਸਿੰਘ ਵਲਟੋਹਾ, ਦਸਤਾਰ ਕੋਚ ਪ੍ਰਭਜੀਤ ਸਿੰਘ
ਕੁਹਾੜਕਾ, ਗੁਰਦੇਵ ਸਿੰਘ ਲਾਖਣਾ, ਕਮਲਦੀਪ ਸਿੰਘ ਵਲਟੋਹਾ, ਧਰਮਬੀਰ ਸਿੰਘ, ਵਿਸ਼ਾਲਸਾਜਨ
ਸਿੰਘ, ਸੁਖਵੰਤ ਸਿੰਘ, ਤਰਸੇਮ ਸਿੰਘ ਸੋਨੂੰ ਆਦਿ ਵੱਡੀ ਗਿਣਤੀ ਵਿਚ ਇਲਾਕੇ ਦੇ ਨੌਜਵਾਨ
ਹਾਜਰ ਸਨ।

Have something to say? Post your comment
More Punjabi

ਪੰਜਾਬ ਦੀ ਕਾਂਗਰਸ ਸਰਕਾਰ ਲੋਕਾਂ ਨਾਲ ਕਰ ਰਹੀ ਹੈ ਧੋਖਾ, ਲੋਕ ਦੇਣਗੇ ਆੳੁਣ ਵਾਲੀਆ ਲੋਕ ਸਭਾ ਚੋਣਾਂ 'ਚ ੲਿਸ ਧੋਖੇ ਦਾ ਜਵਾਬ: ਰਵਿੰਦਰ ਸਿੰਘ ਬ੍ਰਹਮਪੁਰਾ

June 21, 2018

ਸਿੱਖਾ ਦਾ ਸਾਂਤਮਾੲੀ ਪ੍ਦਰਸਨ ਸੀਲਾਂਗ ਚ ਪੁਲਿਸ ਵੱਲੋ ਧੱਕਾਮੁੱਕੀ ਦੀ ਕੋਸਿਸ .

June 21, 2018

ਪੰਜਾਬ ਸਰਕਾਰ ਗ਼ੈਰ ਕਾਨੂੰਨੀ ਪਰਵਾਸ ਦੇ ਧੰਦੇ ਨੂੰ ਬੰਦ ਕਰਵਾਉਣ ਵਿਚ ਫੇਲ ਸਾਬਤ ਹੋਈ : ਸਤਨਾਮ ਸਿੰਘ ਚਾਹਲ

June 21, 2018

ਸਿਵਲ ਹਸਪਤਾਲ ਸ਼ਾਹਕੋਟ 'ਚ ਡਾਕਟਰਾਂ ਦੀ ਵੱਡੀ ਘਾਟ, ਮਰੀਜ਼ਾਂ ਨੂੰ ਮਜ਼ਬੂਰਨ ਕਰਵਾਉਣਾ ਪੈ ਰਿਹਾ ਨਿੱਜੀ ਹਸਪਤਾਲਾਂ ਤੋਂ ਮਹਿੰਗਾ ਇਲਾਜ਼

June 21, 2018

ਕਨੈਡਾ ਨੂੰ ਜਹਾਜ਼ ਖਾਲੀ ਜਾਣਗੇ , ਸਿਮਾ ਬੱਲ ਦੇ ਸਿੰਗਲ ਟਰੈਕ ਨੇ ਪਾਈਆਂ ਧੁੰਮਾਂ

June 21, 2018

ਨਿਊਜ਼ੀਲੈਂਡ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਵੱਲੋਂ ਬੱਚੀ ਨੂੰ ਜਨਮ-ਵਧਾਈਆਂ ਦਾ ਸਿਲਸਿਲਾ ਜਾਰ-ਜੱਚਾ-ਬੱਚਾ ਰਾਜੀ

June 21, 2018
 
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech