21

April 2018
ਉਜਵਲਾ ਯੋਜਨਾ ਅਧੀਨ ਰਾਣਾ ਕੇ ਪੀ ਸਿੰਘ ਨੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਲਾਭਪਾਤਰੀਆਂ ਨੂੰ ਵੰਡੇ ਮੁਫਤ ਰਸੌਈ ਗੈਸ ਕੁਨੇਕਸ਼ਨ।ਤੂੰ ਨੇਤਾ ਬਣਨਾ ਚਾਹੁੰਦੀ ਏ/ ਪੰਜਾਬੀ ਡਿਊਟ ਗੀਤ ,, ਪਰਸ਼ੋਤਮ ਲਾਲ ਸਰੋਏ" ਬਜੁਰਗਾਂ ਕੀ ਹੁੰਦੇ ਨੇ" ,, ਹਾਕਮ ਸਿੰਘ ਮੀਤ ਬੌਂਦਲੀ (੨੧ ਅਪਰੈਲ ਜਨਮ ਦਿਨ 'ਤੇ) ਭਗਤ ਧੰਨਾ ਜੀ ਦੀ ਪ੍ਰੇਮਾ-ਭਗਤੀ ਅਤੇ ਰੱਬੀ ਬਖ਼ਸ਼ਿਸ਼ ,, -ਰਮੇਸ਼ ਬੱਗਾ ਚੋਹਲਾ ਕਹਾਣੀਆਂ ਵਿੱਚ ਗ਼ਜ਼ਲਾਂ ਵਰਗੀ ਰੋਚਕਤਾ ਭਰਦੀ ਹੈ ਪਵਿੱਤਰ ਕੌਰ ਮਾਟੀ , ਸੁਨੀਲ ਕੁਮਾਰ ਨੀਲ ਨਬਾਲਗ ਆਸਿਫ਼ਾ ਦੇ ਸਮੂਹਿਕ ਬਲਾਤਕਾਰ ਨੇ ਇਨਸਾਨੀਅਤ ਸ਼ਰਮਸ਼ਾਰ ਕੀਤੀ , ਉਜਾਗਰ ਸਿੰਘ ਭਾਰਤੀ ਪੰਚਾਇਤ ਵਿਵਸਥਾ ,, ਜਸਪ੍ਰੀਤ ਕੌਰ ਸੰਘਾਘੋਰ ਕਲਯੁਗ: ਜੀਵਨ ਖਰਚਾ ਖ੍ਰੀਦਣ ਲਈ ਵੇਚਦੀ ਰਹੀ ਆਪਣੀ ਧੀਇਨਸਾਫ਼ , ਸੰਦੀਪ ਕੌਰ ਚੀਮਾਮਿੱਟੀ ਦੀ ਅਵਾਜ਼ ਕਾਵਿ ਸੰਗ੍ਰਹਿ ਸਮਾਜਿਕ ਬੁਰਾਈਆਂ ਵਿਰੁੱਧ ਲਾਮਬੰਦ ਹੋਣ ਦੀ ਤਾਕੀਦ,, ਉਜਾਗਰ ਸਿੰਘ
Poem

ਮਾਵਾਂ / ਕਵਿਤਾ .... ਮਹਿੰਦਰ ਸਿੰਘ ਮਾਨ

April 16, 2018 01:54 PM

ਮਾਵਾਂ / ਕਵਿਤਾ  ....  ਮਹਿੰਦਰ ਸਿੰਘ ਮਾਨ


ਦੁਨੀਆਂ ਦੀ ਇਸ ਧਰਤੀ ਉੱਤੇ 
ਰੱਬ ਨੇ ਲਾਏ ਨੇ ਸੋਹਣੇ ਬੂਟੇ ਮਾਵਾਂ ਦੇ ।
ਹਰ ਇਕ ਨੂੰ ਇਹਨਾਂ ਤੋਂ
ਮਿਲਦੇ ਨੇ ਖੁਲ੍ਹੇ ਗੱਫੇ ਛਾਵਾਂ ਦੇ ।
ਜਦੋਂ ਯਾਰ ਛੱਡ ਜਾਂਦੇ ਨੇ
ਇਨਸਾਨ ਨੂੰ ਕਰਕੇ ਬੇਸਹਾਰਾ ।
ਉਦੋਂ ਡੰਗੋਰੀ ਬਣ ਕੇ
ਮਾਵਾਂ ਦਿੰਦੀਆਂ ਨੇ ਸਹਾਰਾ ।
ਆਪਣੇ ਦਿਲ 'ਚ ਲੁਕਾ ਕੇ ਲੱਖਾਂ ਗ਼ਮ
ਮਾਵਾਂ ਵੰਡਣ ਖੁਸ਼ੀਆਂ ਦੇ ਪਤਾਸੇ ।
ਪਲਾਂ ਵਿਚ ਖਿੜਾ ਦਿੰਦੀਆਂ ਨੇ
ਮਾਵਾਂ , ਚਿਹਰੇ ਉਦਾਸੇ ।
ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੈ
ਕਿ ਬਦਲਣੀਆਂ ਸੌਖੀਆਂ ਨਹੀਂ ਤਕਦੀਰਾਂ ।
ਪਰ ਪੁੱਤਰਾਂ ਦੀ ਸੁਖਾਵੀਂ ਜ਼ਿੰਦਗੀ ਲਈ
ਮਾਵਾਂ ਬੈਠ ਕੇ ਸੋਚਣ ਤਦਬੀਰਾਂ ।
ਬੇਸ਼ੱਕ ਪੁੱਤਰ ਦੇਣ ਮਾਵਾਂ ਨੂੰ
ਕੌੜੇ ਬੋਲਾਂ ਦੇ ਜ਼ਾਲਮ ਖ਼ਾਰ ।
ਤਾਂ ਵੀ ਮਾਵਾਂ ਦੇਣ ਉਹਨਾਂ ਨੂੰ
ਮਿੱਠੇ ਬੋਲਾਂ ਦੇ ਸੋਹਣੇ ਹਾਰ ।
ਮਾਵਾਂ ਦੇ ਹੁੰਦਿਆਂ ਕੋਈ ਤੋੜ ਨਾ ਸਕੇ
ਜੀਵਨ ਦੀ ਸੁੰਦਰ ਰਬਾਬ ।
'ਜ਼ਿੰਦਗੀ ਵਿਚ ਕਦੇ ਹਾਰ ਹੋਏ ਨਾ'
ਇਹ ਮਾਵਾਂ ਦੇ ਖ਼ਾਬ ।
ਜਿਹੜੇ ਆਪਣੀਆਂ ਮਾਵਾਂ ਦਾ
ਕਰਦੇ ਨਹੀਂ ਸਤਿਕਾਰ ।
ਉਹਨਾਂ ਦੇ ਜੀਵਨ-ਬਾਗ 'ਚ
ਆਏ ਨਾ ਕਦੇ ਬਹਾਰ । 
ਜਿਹੜੇ ਆਪਣੀਆਂ ਮਾਵਾਂ ਤੋਂ
ਲੈਂਦੇ ਨਹੀਂ ਪਿਆਰ ।
'ਮਾਨ' ਉਹਨਾਂ ਲਈ ਉਜਾੜ ਹੈ
ਇਹ ਖੂਬਸੂਰਤ ਸੰਸਾਰ ।
      
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
{ਸ.ਭ.ਸ.ਨਗਰ} ੯੯੧੫੮੦੩੫੫੪

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech