Thursday, April 25, 2019
FOLLOW US ON

Article

ਅੱਜ ਦੀ ਨਾਰੀ ਅਬਲਾ ਨਹੀ ਸਬਲਾ ਬਣ ਕੇ ਰਹੇ ,,,, ਪਰਮਜੀਤ ਕੌਰ ਸੋਢੀ ਭਗਤਾ ਭਾਈ ਕਾ

April 16, 2018 02:03 PM
General

ਅੱਜ ਦੀ ਨਾਰੀ ਅਬਲਾ ਨਹੀ ਸਬਲਾ ਬਣ ਕੇ ਰਹੇ   ਸੋ ਕਿਉ ਮੰਦਾ ਆਖਿਏ ਜੁਤ ਜੰਮਿਹ ਰਾਜਾਣਿ ਸਭ ਤੋ  ਪਹਿਲਾਂ ਇਥੇ ਇਹ ਦੱਸਣਾ ਬੁਹਤ ਜਰੂਰੀ ਬਣਦਾ ਕਿ ਨਾਰੀ ਕੀ ਹੈ ਅੋਰਤ ਪਰਮਾਤਮਾ ਵੱਲੋ ਦਿੱਤਾ ਗਿਆ ਅਨਮੋਲ ਤੋਹਫਾ ਹੈ ਜਿਸ ਨੂੰ ਜਗਤ ਮਾਤਾ ਜਾਂ ਜੱਗ ਜਨਣੀ ਜਿਹੇ ਸਬਦਾ ਨਾਲ ਨਿਵਾਜਿਆ ਗਿਆ ਹੈ ਇਸ ਲਈ ਜਗਤ ਵਿੱਚ ਅੋਰਤ ਨੂੰ ਬੁਹਤ ਹੀ ਪਿਆਰ ਤੇ ਸਤਿਕਾਰ ਨਾਲ  ਨਿਵਾਜਿਆ ਜਾਣਾ ਚਾਹੀਦਾ ਹੈ ਇਕ ਅੋਰਤ ਬੇਟੀ ਭੈਣ ਪਤਨੀ ਤੇ ਇਕ ਮਾਂ ਹੈ ਬਿਨਾ ਸੱਕ ਸਹਿਣਸੀਲਤਾ  ਲੱਜਾ ਕੁਰਬਾਨੀ ਜਿਹੇ ਗੁਣ ਨਾਰੀ ਜਨਮ ਤੋ ਹੀ ਪਰਾਪਤ ਕਰਕੇ ਆਉਦੀ ਹੈ ਕੀ ਫਿਰ ਵੀ ਅੋਰਤ ਨਾਲ ਕੀ ਹੁੰਦਾ ਆ ਰਿਹਾ ਅਸੀ ਸਭ ਭਲੀ ਭਾਂਤ ਜਾਣਦੇ ਹਾਂ ਪਰ ਜੇਕਰ ਅੋਰਤ ਹੰਭਲਾ ਮਾਰੇ ਤਾਂ ਕੁਝ ਕੁ ਸਮੇ ਵਿੱਚ ਮਰਦ ਪਰਧਾਨ ਸਮਾਜ ਦੀਆ ਮਾੜੀਆ ਕਰਤੂਤਾ ਨੂੰ ਬਦਲਿਆ ਜਾ ਸਕਦਾ ਅੋਰਤ ਭਾਵੇ ਘਰੇਲੂ ਹੋਵੇ ਜਾਂ ਨੋਕਰੀ ਪੇਸਾ ਸਾਰੀਆਂ ਹੀ ਮਰਦ ਜਾਤ ਦੇ ਕਾਰਨਾਮਿਆ ਤੋ ਦੁਖੀ ਹੁੰਦੀਆ ਪਰ ਅੱਜ ਦੀ ਅੋਰਤ ਜਾਗ ਚੁੱਕੀ  ਹੈ ਜੇਕਰ  ਉਹ ਮਰਦ ਦੇ ਬਰਾਬਰ  ਹਰ ਖੇਤਰ ਵਿੱਚ ਮੋਢੇ ਨਾਲ ਮੋਢਾ ਜੋੜ ਕੰਮ ਕਰ ਸਕਦੀ ਹੈ ਤਾਂ ਮਰਦ ਦੀਆਂ ਮਾੜੀਆਂ ਕਰਤੂਤਾਂ ਦਾ ਜਵਾਬ ਵੀ ਦੇ ਸਕਦੀ ਹੈ ਅੱਜ ਦੀ ਅੋਰਤ ਪੜੀ ਲਿਖੀ ਸਮਝਦਾਰ ਹੋਣ ਦੇ ਨਾਲ ਨਾਲ ਮਰਦ ਦੇ ਬਰਾਬਰ ਕਮਾਉ ਹਰ ਕੰਮ ਵਿੱਚ ਨਿਪੁੰਨ ਹੈ ਇਸ ਦੇ ਨਾਲ ਨਾਲ ਉਸਨੂੰ ਆਪਣੇ ਪਿਤਾ ਪਤੀ ਪੁੱਤਰ ਦਾ ਦਿਲ ੱਿਜਤ ਕੇ ਅੋਰਤ ਪ੍ਰਤੀ ਨਫਰਤ ਵਾਲੀ ਸੋਚ ਬਦਲਣ ਦੀ ਜਾਚ ਹੋਣੀ ਚਾਹੀਦੀ ਹੈ ਮਰਦ ਭਾਂਵੇ ਘਰ ਦਾ ਹੋਵੇ ਜਾਂ ਬਾਹਰ ਦਾ ਜੇਕਰ ਨਾ ਸਮਝੇ ਤਾਂ ਸਖਤ ਰੁਖ ਅਪਣਾaਣਾ ਅੋ ਰਤ ਲਈ ਗਲਤ ਨਹੀ ਹੋਵੇਗਾ ਇਥੇ ਅੋਰਤ ਨੂੰ ਆਪਣੀ ਰਾਖੀ ਆਪ ਕਰਨੀ ਪਵੇਗੀ ਮੇਰੀ ਸਾਰੀਆ ਧੀਆਂ ਭੈਣਾ ਬੀਬੀਆਂ ਨੂੰ ਬੇਨਤੀ ਹੈ ਕਿ ਖੂਬ ਪੜੋ ਲਿਖੋ ਬਾਹਰ ਅੰਦਰ ਜਾਉ ਆਪਣੇ ਪਹਿਰਾਵੇ ਦਾ ਖਾਸ ਧਿਆਨ ਰੱਖੋ ਕਿਉਕਿ ਭੜਕੀਲਾ ਪਹਿਰਾਵਾ ਮਰਦਾ ਨੂੰ ਤੁਹਾਡੇ ਵੱਲ ਗਲਤ ਤੱਕਣ ਲਈ ਮਜਬੂਰ ਕਰੇਗਾ ਇੱਕ ਅੋਰਤ ਸੂਰਤ ਪੱਖੋ ਨਹੀ ਸੀਰਤ ਪੱਖੋ ਸੁੰਦਰ ਹੋਣੀ ਚਾਹੀਦੀ ਹੈ ਇਸ ਲਈ ਹਮੇਸਾ ਸਾਦਾ ਪਹਿਨੋ ਜਿਸ ਨਾਲ ਸਮਾਜ ਵਿਚੱ ਤੁਹਾਡੀ ਤੇ ਤੁਹਾਡੇ ਮਾਂ ਬਾਪ ਇਜੱਤ  ਬਣੇਗੀ ਤੇ ਤੁਹਾਡੇ ਵੱਲ ਕੋਈ ਉੱਚੀ ਅੱਖ ਨਾਲ ਨਹੀ ਵੇਖ ਸਕੇਗਾ ਭੈਣਾ ਆਪਣੀ ਬੁਝਦਿਲੀ ਵਾਲੀ ਸੋਚ ਬਦਲ ਕੇ ਦਲੇਰ ਬਣ ਕੇ ਰਹਿਣ ਇਥੇ ਮੇਰਾ ਭੈਣਾ ਨੂੰ ਇਹ ਦੱਸਣਾ ਬੁਹਤ ਜਰੂਰੀ ਹੈ ਕਿ ਨਫਰਤ ਮਰਦਾਂ ਨਾਲ ਨਹੀ ਬਲਿਕੇ ਮਰਦ ਦੀ ਗੰਦੀ ਸੋਚ ਨਾਲ ਹੈ ਜਿਸ ਨੂੰ ਆਪਾਂ ਸਾਰੀਆਂ ਰਲਕੇ ਬਦਲ ਸਕਦੀਆਂ ਹਾਂ ਇਸ ਲਈ ਭੈਣੋ ਮਾਰੋ ਹੰਭਲਾ ਅਬਲਾ ਤੋ ਸਬਲਾ ਬਣੋ ਫਿਰ ਦੇਖੋ ਜਿੰਦਗੀ ਜਿਉਣ ਦਾ ਅਸਲੀ ਨਜਾਰਾ ਮਿਹਨਤ ਕਰੋ ਫਲ ਪਰਮਾਤਮਾ ਆਪੇ ਹੀ ਲਾ ਦੇਵੇਗਾ  

      ਪਰਮਜੀਤ ਕੌਰ ਸੋਢੀ ਭਗਤਾ ਭਾਈ ਕਾ  ੯੪੭੮੬੫੮੩੮੪ 

Have something to say? Post your comment