Poem

ਇਨਸਾਫ਼ , ਸੰਦੀਪ ਕੌਰ ਚੀਮਾ

April 18, 2018 01:39 PM

ਕਿਤੇ ਉੱਠਦੀ ਤੇ ਕਿਤੇ ਬਹਿੰਦੀ
ਕਿਤੇ ਗੂੰਜਦੀ ਤੇ ਕਿਤੇ ਤੜਪਦੀ
ਇੱਕ ਆਵਾਜ਼
ਜੁਬਾਨ - ਜੁਬਾਨ ਤੇ ਬਣਦੀ ਵਿਚਾਰੀ
ਇਨਸਾਫ਼ ਦੀ ਲੱਗਦੀ ਕਚਹਿਰੀ
ਸਿਰਫ਼ ਕਹਿਣ ਨੂੰ
ਹੀ ਕਿਉਂ?
ਅੱਜ ਸੱਚ ਕੀ ਹੈ
ਪਹਿਨਿਆਂ ਚਿਹਰਿਆਂ ਤੇ
ਝੂਠ ਦਾ ਨਕਾਬ !
ਦਵੇ ਸਰਕਾਰ ਕਿਹੜਿਆ ਖੰਭਾਂ ਨੂੰ
ਫੈਲਾਉਣ ਦੀ ਦੁਹਾਈ
ਅੱਜ ਆਖੇ ਏਸ ਦੇਸ਼ ਦੀ ਧੀ
ਮਾਂ ਮੈਨੂੰ ਏਸੇ ਕਾਫ਼ਰਾ ਨਾਲੋਂ
ਚੰਗਾ ਕੁੱਖ 'ਚ ਮੁਕਾਈ
ਕੀ ਏਕ ਮਾਸੂਮੀਅਤ ਦਾ ਦੁੱਖ
ਮੋਮਬੱਤੀਆਂ ਦੀ ਲੋਅ ਹੇਠ ਛੁੱਪ
ਕੇ ਰਹਿ ਗਿਆ ਹੈ
ਕੀ ਅਖ਼ਬਾਰਾਂ ਦਿਆਂ ਪੇਪਰਾਂ ਤੇ ਪੜ੍ਹਨ
ਤੱਕ ਸੀਮਿਤ ਹੋ ਕੇ ਰਹਿ ਗਿਆ ਹੈ
ਅੱਜ ਥਾਂ-ਥਾਂ ਤੇ ਲੱਗਾ ਹੈ ਬਾਜ਼ਾਰ
ਮਾਸੂਮਾਂ ਨੂੰ ਨੋਚਣ ਲਈ
ਕੀ ਏਹ ਆਜ਼ਾਦ ਭਾਰਤ ਦੀ ਆਜ਼ਾਦੀ
ਹੈ ਕੁੜੀਆਂ ਲਈ
ਅੱਜ ਲੋੜ ਹੈ ਸਰਕਾਰ ਨੂੰ ਠੋਸ ਕਦਮ
ਚੁੱਕਣ ਦੀ
ਇਹਨਾਂ ਵੈਸ਼ੀ ਦਰਿੰਦਿਆਂ ਨੂੰ ਸੂਲੀ ਤੇ
ਟੰਗਣ ਦੀ
ਅੱਜ ਇਨਸਾਫ਼ ਲਈ ਉੱਠੀ ਆਵਾਜ਼ ਨੂੰ
ਦਬਾਉਣ ਦੀ ਲੋੜ ਨਹੀਂ
ਸਗੋਂ ਉਠਾਉਣ ਦੀ ਲੋੜ ਹੈ
ਅੱਜ ਲੋੜ ਇਹਨਾਂ ਦਰਿੰਦਿਆਂ ਨੂੰ
ਬਚਾਉਣ ਦੀ ਨਹੀਂ
ਬਲਕਿ ਫਾਂਸੀ ਤੇ ਇਹਨਾਂ ਨੂੰ
ਟੰਗਣ ਦੀ ਲੋੜ ਹੈ
ਤਾਂ ਜੋ ਕੋਈ ਹੋਰ 'ਆਸਿਫ਼ਾ' ਇਹਨਾਂ
ਵੈਸ਼ੀ ਦਰਿੰਦਿਆਂ ਤੋਂ ਬੱਚ ਸਕੇ।

                   ਸੰਦੀਪ ਕੌਰ ਚੀਮਾ
                    ਧੀਰੋਵਾਲ, ਜਲੰਧਰ
 

Have something to say? Post your comment