Article

" ਬਜੁਰਗਾਂ ਕੀ ਹੁੰਦੇ ਨੇ" ,, ਹਾਕਮ ਸਿੰਘ ਮੀਤ ਬੌਂਦਲੀ

April 20, 2018 04:30 PM

ਬਜੁਰਗ ਕਹਿਣਾ ਬਹੁਤ ਹੀ ਸੌਖਾ ਹੈ  ਪਰ ਛੋਟਾ ਜਿਹਾ ਸ਼ਬਦ ਹੈ ਇਸ ਦੇ ਗੁਣ ਬਹੁਤ ਹੀ ਵੱਡੇ ਅਤੇ  ਸ਼ਕਤੀਸ਼ਾਲੀ ਹਨ । ਬਜੁਰਗ ਮਾਂ ਬਾਪ ਹਰ ਘਰ ਵਿੱਚ ਬੋਹੜ ਦੀ ਤਰ੍ਹਾਂ ਹੁੰਦੇ ਨੇ ਸਾਰਿਆਂ ਨੂੰ ਆਪਣੀ ਛਾਂ ਹੇਠ ਰੱਖਦੇ ਨੇ , ਪਰ ਇਹਨਾਂ ਬੋਹੜਾਂ ਦੇ ਅਰਥ ਸਮਝਣਾ ਹਰ ਇਕ  ਦੇ ਵਸ ਵਾਲੀ ਗੱਲ ਨਹੀ ਇਹਨਾਂ ਅਰਥਾਂ ਨੂੰ  ਕੋਈ ਵਿਰਲਾ ਵਿਰਲਾ ਹੀ ਸਮਝ ਸਕਦਾ ਹੈ ।
         


                 ਹਰ ਇਨਸਾਨ ਦੇ ਤਿੰਨ ਸ਼ਟਿਪ ਹੁੰਦੇ ਹਨ ,ਬਚਪਨ,  ਜਵਾਨੀ , ਬੁਢਾਪਾ ਇਹ  ਜੀਵਨ ਦੇ ਤਿੰਨ ਰੰਗ ਕਮਾਲ ਦੇ ਹਨ , ਪਹਿਲਾਂ ਬਚਪਨ, ਬਾਦਸ਼ਾਹੀ ਜਿੰਦਗੀ ਨਾ ਕੋਈ  ਫਿਕਰ ਨਾ ਫਾਕਾ ਦੇ ਆਲਮ ਵਿੱਚ ਗੁਜ਼ਰਦਾ ਹੈ । ਦੂਜਾ  ਰੰਗ ਜਵਾਨੀ ਦਾ ਆਪਣੀ ਮਰਜੀ ਕਰਨੀ ਕਿਸੇ ਤੋਂ ਡਰਨਾ ਨੀ ਨਾਹੀ ਕਿਸੇ ਦਾ ਮੁਤਾਜ਼ ਬਣਨਾ ਆਪਣੀ ਮੈ ਵਿੱਚ ਹੀ ਵਿੱਚ ਭਾਰਾ ਹੁੰਦਾ ਨੱਕ ਤੇ ਮੱਖੀ ਨਹੀ ਬੈਠਣ ਦਿੰਦਾ,  ਆਪਣੀ ਮਦਹੋਸ਼ੀ ਦਾ ਦੌਰ ਹੀ ਭਾਰੂ ਹੁੰਦਾ ਹੈ । ਤੀਜਾ ਰੰਗ " ਬੁਢਾਪਾ " ਆਪਣੇ ਆਪ ਤੇ ਬੇਵੱਸ ਹੋ ਜਾਣਾ ਸਾਰੀ ਉਮਰ ਮਿਹਨਤਾਂ ਕਰੀਆਂ ਹੱਡ ਵਹਾਏ  ਕਮਾਈਆਂ ਕੀਤੀਆਂ ਅਤੇ ਤਜ਼ਰਬਿਆਂ , ਭਾਵਨਾਵਾਂ,  ਇੱਛਾਵਾਂ ਤੇ ਆਸ਼ਾਵਾ ਦਾ ਸ਼ਮੇਲ ਹੁੰਦਾ ਹੈ । ਹਰ ਇਨਸਾਨ ਇਹਨਾਂ  ਤਿੰਨ ਰੰਗਾਂ ਪ੍ਰਤੀ ਗੁਜ਼ਰਦਾ ਹੈ ਸਾਡੇ ਸਮਾਜ ਵਿੱਚ ਅੱਜਕੱਲ੍ਹ ਬਜ਼ੁਰਗਾਂ ਦੀ ਗਿਣਤੀ ਬਹੁਤ ਘੱਟ ਹੈ ਪਰ ਇਸ ਸਮਾਜ ਅੰਦਰ ਬਹੁਤ ਬਜ਼ੁਰਗ ਆਪਣਾ ਜੀਵਨ ਇਕੱਲੇ ਹੀ ਬਸਰ ਕਰਨ ਲਈ ਮਜ਼ਬੂਰ ਹਨ । ਪਹਿਲਾਂ ਕਮਾਈਆਂ ਕੀਤੀਆਂ ਫਿਰ ਧੀਆਂ ਪੁੱਤਾਂ ਨੂੰ  ਪੜਾਇਆ ਲਿਖਾਇਆ ਅਤੇ ਨੌਕਰੀ ਤੇ ਲਵਾਇਆ,  ਇਹ ਸਭ ਕੁੱਝ ਕਰਦਿਆਂ ਬਜ਼ੁਰਗਾਂ ਦੇ ਅੰਗ ਵੀ ਕੰਮ ਕਰਨ ਤੋ ਜਵਾਬ ਦੇ ਦਿੰਦੇ ਹਨ । ਜਦ ਪੁੱਤ ਬਹੁਤ ਤਰੱਕੀ ਕਰ ਜਾਂਦਾ ਹੈ ਫਿਰ ਘਰ ਵਿੱਚ  ਬਜ਼ੁਰਗਾਂ ਨੂੰ ਸ਼ਾਭਣਾ ਵੀ ਜਿਵੇਂ ਬਹੁਤ ਮੁਸ਼ਕਿਲ ਹੁੰਦਾ ਹੈ ਇਕ ਨਾਮੋਸ਼ੀ ਵਾਲੀ ਗੱਲ ਹੋ ਜਾਂਦੀ ਹੈ ਇਹ ਸਭ ਕੁੱਝ ਦੇਖਦਿਆਂ ਹੁਣ ਤਾਂ  ਸ਼ਹਿਰਾਂ ਵਿੱਚ ਵਿਰਧ ਆਸ਼ਰਮ ਉਸਾਰ ਦਿੱਤੇ ਗਏ ਹਨ , ਬਿਨਾਂ ਕਿਸੇ ਦੇ ਸਹਾਰੇ ਛੱਡ ਕੇ ਆਪ ਵਿਦੇਸ਼ਾਂ ਵਿਚ ਜਾ ਕੇ ਆਪਣਾ ਕਾਰੋਬਾਰ ਕਰ ਲੈਂਦੇ ਹਨ , ਪਰ ਘਰ ਬਜ਼ੁਰਗ ਜੋੜੇ ਨੂੰ ਸ਼ਾਭਣਾ ਵਾਸਤੇ ਕੋਈ ਨਹੀਂ ਹੁੰਦਾ , ਭਾਵੇਂ  ਉਹਨਾਂ ਵਾਸਤੇ ਅਸੀਂ ਨੌਕਰ ਜਰੂਰ ਦਿੰਦੇ ਹਾ ਫਿਰ ਘਰ ਵਿੱਚ ਦੁੱਖ ਸੁੱਖ ਹੁੰਦਾ,  ਉਹ ਤਾਂ ਉਹਨਾਂ ਨਾਲ ਸ਼ਾਝਾ ਨਹੀਂ ਕੀਤਾ  ਜਾਂਦਾ । ਰੁਝੇਵਿਆਂ ਦੀ ਜਿੰਦਗੀ ਵਿੱਚੋਂ ਸਮਾ ਕੱਢਕੇ ਬੱਚੇ ਕਦੇ ਹੀ ਮਾਪਿਆਂ ਕੋਲ ਚੱਕਰ ਲਾਉਂਦੇ ਹਨ ।
                      


               ਜਦੋਂ ਕੋਈ ਤਿਉਹਾਰ ਆਉਂਦਾ ਜਾਂ  ਫਿਰ ਬੀਮਾਰ ਹੋ ਜਾਂਦੇ ਹਨ । ਫਿਰ ਵਿਰਧ ਆਸ਼ਰਮ ਸੰਸਥਾ ਹੀ ਦੇਖ ਭਾਲ ਕਰਦੀ ਹੈ ਅਤੇ ਲੋਂੜੀਦਾ ਸਮਾਨ ਵੀ ਦਿੰਦੀ ਹੈ ਅਤੇ  ਦਵਾਈ ਬੂਟੀ ਦਾ ਖਾਸ ਧਿਆਨ ਰੱਖਦੀ ਹੈ । ਉਹ ਵੀ ਟਾਈਮ ਸੀ ਜਦੋਂ ਬਜ਼ੁਰਗਾਂ ਨੂੰ ਬੱਚੇ ਕਦੇ ਵੀ ਦੂਰ ਨਹੀ ਸੀ ਕਰਦੇ ।ਸਗੋਂ ਘਰ ਵਿੱਚ ਬਜ਼ੁਰਗਾਂ ਨੂੰ ਪੂਰਨ ਸਨਮਾਨ ਦਿੱਤਾ ਜਾਂਦਾ ਸੀ ਉਨਾਂ ਦੀ ਹਰ ਇਕ  ਗੱਲ  ਸਿਰ  ਮੱਥੇ ਮੰਨੀ ਜਾਂਦੀ ਸੀ ਅਤੇ ਹਰ ਗੱਲ ਉੱਪਰ ਫੁੱਲ ਝੜਾਏ ਜਾਂਦੇ ਸੀ । ਦਰਅਸਲ ਬਜ਼ੁਰਗਾਂ ਨੂੰ  ਆਪਣੀ  ਉਮਰ  ਦੇ ਪੁੜਾਅ ਵਿੱਚ ਕਿੰਨੇ ਹੀ ਤਜ਼ਰਬੇ ਹਾਸਿਲ ਹੋਏ ਹੁੰਦਾ ਹਨ । ਜਿਨ੍ਹਾਂ ਤੋਂ ਅਸੀਂ ਸਮਾਜ ਦੇ ਭਲੇ ਲਈ ਬਹੁਤ ਕੁੱਝ ਸਿੱਖ ਸਕਦੇ ਹਾਂ । ਉਮਰ ਦੇ ਇਸ ਪੁੜਾਅ ਤੇ ਬਜ਼ੁਰਗਾਂ ਦਾ ਸੁਭਾਅ ਵੀ ਬੱਚਿਆਂ ਵਰਗਾ ਹੋ ਜਾਂਦਾ ਹੈ । ਇਸ ਉਮਰ ਵਿਚ ਬਜ਼ੁਰਗਾਂ ਨੂੰ  ਵੱਧ ਪਿਆਰ ਅਤੇ ਦੇਖ ਭਾਲ ਤੇ ਸਹਾਰੇ ਦੀ ਲੋੜ ਹੁੰਦੀ ਹੈ ਉਨ੍ਹਾਂ  ਨੂੰ ਸੁਣਨਾ ਤੇ ਸਮਝਣਾ ਹੀ ਸਾਡੇ ਲਈ ਲਾਭਦਾਇਕ ਹੁੰਦਾ ਹੈ ।
         


                  ਕਿੰਨੇ ਬਜ਼ੁਰਗ ਹੋਣਗੇ ਜਿਹੜੇ ਆਪਣੇ ਪੋਤਰਿਆਂ -ਪੋਤਰੀਆਂ ਸੰਗ ਹੱਸਣਾ ਖੇਡਣਾ ਤੇ ਉਹਨਾਂ ਦੀਆਂ ਗੱਲਾਂ ਦਾ ਸੰਵਾਦ ਰਚਾਉਣਾ ਚਾਹੁੰਦੇ ਹੋਣਗੇ ।ਰਾਤ ਨੂੰ  ਸੌਣ ਤੋ ਪਹਿਲਾਂ ਉਹ ਆਪਣੇ ਇੰਨਾ ਸੰਗੀਆਂ ਨੂੰ ਸੁਪਨਮਈ ਸੰਸਾਰ ਦੀਆਂ ਬਾਤਾਂ ਸੁਣਾਉਣ ਲਈ ਉਤਾਵਲੇ ਰਹਿੰਦੇ ਹੋਣਗੇ । ਪਰ ਉਨ੍ਹਾਂ ਦੇ ਇਹ ਨੰਨੇ -ਮੁੰਨੇ ਕਿਧਰੇ ਦੂਰ ਦੁਰਾਡੇ ਦੇ ਸ਼ਹਿਰੀ ਸਕੂਲਾਂ ਵਿੱਚ ਦਾਖਲ ਹੋਣਗੇ ਤੇ ਕਦੇ ਹੀ ਪਿੰਡ ਆਪਣੇ ਦਾਦਾ ਦਾਦੀ ਨੂੰ ਮਿਲਣ ਆਉਂਦੇ ਹੋਣਗੇ । ਬਜ਼ੁਰਗਾਂ ਨੂੰ ਆਪਣੇ ਪੋਤਰੇ -ਪੋਤਰੀਆਂ ਨੂੰ  ਮਿਲਣ ਦਾ ਵਿਜ਼ੋਗ ਦਿਨ ਰਾਤ ਡਸਦਾ ਹੋਵੇਗਾ । ਜੇ ਪੋਤਰੇ ਪੋਤਰੀਆਂ ਬਜ਼ੁਰਗਾਂ ਕੋਲ ਵੀ ਰਹਿੰਦੇ ਹੋਣਗੇ ਤਾਂ ਉਨ੍ਹਾਂ ਨੂੰ  ਘਰ ਵਿੱਚ ਆ ਕੇ ਸਕੂਲ  ਦੇ ਕੰਮ ਤੋਂ ਵਿਹਲ ਨਹੀਂ ਮਿਲਦੀ । ਜੇ ਇਸ ਪਾਸਿਓਂ ਥੋੜ੍ਹੀ ਬਹੁਤੀ ਵਿਹਲ ਮਿਲ ਵੀ ਜਾਵੇ ।ਤਾਂ  ਉਹ ਆਪਣਾ ਸਮਾ ਵੱਡਿਆਂ ਸੰਗ ਬਿਤਾਉਣ ਦੀ ਬਜਾਏ ਕੰਪਿਊਟਰ ਜਾਂ  ਮੋਬਾਈਲ ਤੇ ਗੇਮਾਂ ਖੇਡਣ ਨੂੰ ਤਰਜ਼ੀਹ ਦਿੰਦੇ ਹਨ । ਉਹਨਾਂ ਨੂੰ ਬਜ਼ੁਰਗਾਂ ਦੇ ਪਿਆਰ ਪਤਾ ਹੀ ਨਹੀ  ਕੀ ਹੁੰਦਾ ਹੈ ਉਹ ਬਜ਼ੁਰਗਾਂ ਦੇ ਪਿਆਰ ਤੋਂ ਬਾਂਝੇ ਰਹਿ ਜਾਂਦੇ ਹਨ। ਬਜ਼ੁਰਗਾਂ ਨੂੰ  ਆਪਣਾ ਸਾਰਾ ਪ੍ਰੀਵਾਰ ਹੁੰਦਿਆਂ ਹੋਇਆਂ ਵੀ ਸਾਰਾ ਜਹਾਨ ਉੱਜੜਿਆਂ ਤੋਂ ਵੀ ਵੀਰਾਨ ਜਾਪਦਾ ਹੈ ਅਸੀਂ ਹੁੰਦੇ - ਸੁੰਦਿਆਂ ਵੀ ਉਹਨਾਂ ਨੂੰ ਬੇਲੋੜੇ ਹੋਣ ਦਾ ਅਹਿਸਾਸ ਦਿਵਾ ਰਹੇ ਹਾਂ । ਜੇ ਸੋਚਿਆ ਜਾਵੇ  ਘਰ ਦਾ ਸਰਮਾਇਆ ਬਜ਼ੁਰਗ ਹੀ ਹੁੰਦੇ ਹਨ ਉਹਨਾਂ ਨੂੰ ਸਾਡੇ ਕੋਲੋਂ ਕੋਈ ਵੀ ਜਿਹਾ ਲਾਲਚ ਨਹੀਂ ਹੁੰਦਾ ਉਹ ਤਾਂ  ਆਪਣੇ ਬੱਚਿਆਂ ਦੇ ਮੋਹ-ਪਿਆਰ ਦੇ ਭੁੱਖੇ ਹੁੰਦੇ ਹਨ ਉਹ ਇਨ੍ਹਾਂ ਚਾਹੁੰਦੇ ਹਨ ਕਿ ਆਪਣਾ ਕੋਈ ਉਹਨਾਂ ਨਾਲ ਦਿਲ ਦੀਆਂ ਗੱਲਾਂ ਅਤੇ ਦੁੱਖ - ਸੁੱਖ ਸਾਂਝਾਂ ਕਰੇ ਕੋਈ ਬਜ਼ੁਰਗਾਂ ਦੀ ਹਾ ਵਿੱਚ ਹਾ ਮਾਲਵੇ , ਆਪਾਂ ਬਜ਼ੁਰਗਾਂ ਦੀ ਬਦੌਲਤ ਹੀ ਤਰੱਕੀਆਂ ਕਰ ਰਹੇ ਹਾਂ,  ਉਹਨਾਂ ਨੂੰ ਪੁੱਛੋ ਸਾਨੂੰ ਇੱਥੇ ਤੱਕ ਕਿਵੇਂ ਪਹੁੰਚਾਇਆ । ਪੂਰੀ ਜਿੰਦਗੀ ਦੀ ਕਹਾਣੀ ਸੁਣਨੀ ਹੈ ਤਾਂ  ਬਜ਼ੁਰਗਾਂ ਤੋਂ ਸੁਣੋ ਉਹ ਆਪਣੀ ਸਾਰੀ ਕਹਾਣੀ ਖੋਲ ਕੇ ਤੁਹਾਡੇ ਅੱਗੇ ਰੱਖ ਦੇਣਗੇ,  ਫਿਰ ਸਾਨੂੰ ਪਤਾ ਲੱਗੇਗਾ ਕਿ ਬਜ਼ੁਰਗਾਂ ਦੀ ਜਿੰਦਗੀ ਕੀ ਸੀ ਤੇ ਸਾਡੀ ਜਿੰਦਗੀ ਕਿਵੇਂ ਉਹਨਾਂ ਨੇ ਬਣਾਈ ਸਾਨੂੰ ਇਸ ਮੰਜ਼ਿਲ ਤੇ ਕਿਵੇਂ ਪਹੁੰਚਾਇਆ । ਜਿਨ੍ਹਾਂ ਨੂੰ ਅਸੀਂ ਛੱਡਕੇ ਰੋਹੀ ਦੇ ਦਰਾਖਤ ਵਾਂਗ ਵਿਦੇਸ਼ਾਂ ਵਿਚ ਆ ਗਏ,  ਉਹ ਆਪਣਿਆਂ ਨੂੰ ਮਿਲਣ ਲਈ ਕਿਵੇਂ ਤਰਸ਼ ਰਹੇ ਨੇ ਬੱਸ ਫੋਨ ਤੇ ਹੀ ਬੱਚਿਆਂ ਦੀ ਹੈਲੋ ਹਾਏ ਹੁੰਦੀ ਹੈ । ਪਰ ਅੰਦਰ ਆਤਮਾ ਹਮੇਸ਼ਾ ਤੜਫਦੀ ਰਹਿੰਦੀ ਬਸ ਇੰਨੀ ਗੱਲ ਕਹਿ ਦਿੰਦੇ ਨੇ ਬਾਪੂ ਜੀ ਦਾਦਾ ਜੀ ਅਸੀਂ ਜਰੂਰ ਆਵਾਂਗੇ ਪਰ ਆਉਂਦੇ ਕਦੋਂ ਨੇ ਜਦੋਂ ਬਾਪੂ ਜੀ ਦੁਨੀਆ ਨੂੰ ਅਲਵਿਦਾ ਕਹਿ ਜਾਦਾ,  ਬੱਚਿਆਂ ਅਤੇ ਬਜ਼ੁਰਗਾਂ ਦਾ ਪਿਆਰ ਅਧੂਰਾ ਹੀ ਰਹਿ ਜਾਂਦਾ ।
          


            ਬੱਸ ਇਕ ਚੀਜ਼ ਜਰੂਰ ਮਿਲ ਜਾਂਦੀ ਹੈ ਉਹ ਕੀ ਦੁਨੀਆਂ ਦਾ ਮਹਿਣਾ ਪੈਸੇ ਕਮਾਈ  ਕਰਕੇ  ਜਿੰਨੇ ਮਰਜੀ ਕਮਾਲਓ ਪੈਸੇ  ਕਿਸੇ ਨੇ ਦੇਖਣੇ ਨਹੀ ਹੁੰਦੇ , ਦੁਨੀਆਂ ਇਹੀ ਗੱਲ ਆਖਦੀ ਰਹੂਗੀ ਕਿ ਮਾਂ ਪਿਓ ਤਾਂ ਅੰਦਰ ਤੜਫ ਤੜਫ ਕੇ ਮਰਗਏ ਫਿਰ  ਇਹੋ ਜਿਹੀ ਕਮਾਈ ਨੂੰ ਕੀ ਕਰਨਾ ਜਦ ਮਾਂ ਪਿਓ ਨੂੰ ਕੋਈ ਸੁੱਖ ਦਾ ਸਾਹ ਹੀ ਨਾ ਮਿਲਿਆ । ਇਹ ਗੱਲ ਹੋਣ ਤੋਂ ਪਹਿਲਾਂ ਸਾਨੂੰ ਸਾਡੇ ਬਜ਼ੁਰਗਾਂ ਦੀਆਂ ਗੱਲਾਂ ਅਤੇ ਭਾਵਨਾਵਾਂ ਨੂੰ ਸਮਝਣ ਦੀ ਲੋੜ ਹੈਂ, ਪਰ ਸਾਡੇ ਕੋਲ ਇੰਨਾ ਟਾਈਮ ਹੀ ਨਹੀਂ ਹੁੰਦਾ ਕਿ ਅਸੀਂ ਦੱਸ  ਪੰਦਰਾਂ ਮਿੰਟ ਬਜ਼ੁਰਗਾਂ ਕੋਲ ਬੈਠ ਜਾਈਏ ਉਹਨਾਂ ਦੀਆਂ ਕੁੱਝ ਗੱਲਬਾਤਾਂ ਸੁਣੀਏ ਪਰ ਨਹੀਂ ਤੁਸੀਂ  ਤਾਂ  ਪਹਿਲਾਂ ਹੀ ਉਹਨਾਂ ਤੋ ਇਕ ਪਰਾਏ ਸੰਸਾਰ ਵਿਚ  ਦੁਨੀਆਂ ਵਸਾਈ ਬੈਠੇ ਹੋ । ਪਰ ਜੇ ਇਹ ਦੁਨੀਆਂ ਬਜ਼ੁਰਗਾਂ ਕੋਲ ਵਸਾਈ ਹੁੰਦੀ ਤਾਂ ਉਹਨਾਂ ਨੇ ਆਪਣਾ ਸਾਰਾ ਕੁੱਝ ਤੁਹਾਡੇ ਤੋਂ ਵਾਰ ਦੇਣਾ ਸੀ ਫਿਰ ਪਤਾ ਲੱਗਦਾ ਕਿ ਬਜ਼ੁਰਗ ਕੀ ਹੁੰਦੇ ਹਨ ।                
                      ਹਾਕਮ ਸਿੰਘ ਮੀਤ ਬੌਂਦਲੀ
                         " ਮੰਡੀ ਗੋਬਿੰਦਗੜ੍ਹ

Have something to say? Post your comment