19

October 2018
Punjabi

ਬੀ.ਐੱਡ. ਅਧਿਆਪਕ ਫਰੰਟ ਪੰਜਾਬ ਦੀ ਸੂਬਾ ਕਮੇਟੀ ਨੇ ਅਧਿਆਪਕ ਮੰਗਾਂ ਦੇ ਹੱਲ ਲਈ ਉਲੀਕੀ ਰਣਨੀਤੀ

April 23, 2018 12:05 AM

22 ਅਪਰੈਲ, ਲੁਧਿਆਣਾ (ਢਿੱਲੋਂ): ਬੀ.ਐੱਡ. ਅਧਿਆਪਕ ਫਰੰਟ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਲੁਧਿਆਣਾ ਵਿਖੇ ਸੂਬਾ ਪ੍ਰਧਾਨ ਹਰਵਿੰਦਰ ਸਿੰਘ ਬਿਲ਼ਗਾ, ਸੀਨੀਅਰ ਮੀਤ ਪ੍ਰਧਾਨ ਅਜੀਤਪਾਲ ਸਿੰਘ ਜੱਸੋਵਾਲ ਅਤੇ ਸੂਬਾ ਜਨਰਲ ਸਕੱਤਰ ਸੁਰਜੀਤ ਰਾਜਾ ਦੀ ਪ੍ਰਧਾਨਗੀ ਵਿੱਚ ਹੋਈ ।

👉👉 ਮੀਟਿੰਗ ਵਿੱਚ ਸਾਰੇ ਜਿਲਾ ਪ੍ਰਧਾਨਾਂ ਨੇ ਹਿੱਸਾ ਲਿਆ। ਇਸ ਮੀਟਿੰਗ ਵਿੱਚ ਯੂਨੀਅਨ ਵੱਲੋਂ ਸਾਂਝੇ ਮੋਰਚੇ ਨਾਲ ਕੀਤੇ ਪ੍ਰੋਗਰਾਮਾਂ ਬਾਰੇ ਵਿਚਾਰ ਕੀਤਾ ਗਿਆ ਅਤੇ ਮੁੱਖ ਮੰਤਰੀ ਪੰਜਾਬ ਨਾਲ਼ 27 ਅਪ੍ਰੈਲ ਨੂੰ ਹੋਣ ਵਾਲੀ ਪੈਨਲ ਮੀਟਿੰਗ ਸੰਬੰਧੀ ਚਰਚਾ ਕੀਤੀ ਗਈ ।

🐾🐾ਯੂਨੀਅਨ ਵੱਲੋਂ ਅੱਜ ਆਪਣਾ ਲੋਗੋ ਵੀ ਜਾਰੀ ਕੀਤਾ ਗਿਆ ।

ਮੀਟਿੰਗ ਵਿੱਚ ਸਰਬਸੰਮਤੀ ਨਾਲ ਹੇਠ ਲਿਖੇ ਅਨੁਸਾਰ ਫੈਸਲੇ ਲਏ ਗਏ -
👉1) ਸਮਾਜਿਕ ਸਿੱਖਿਆ, ਪੰਜਾਬੀ ਸਮੇਤ ਸਾਰੇ ਵਿਸ਼ਿਆਂ ਦੀਆਂ ਤਰੱਕੀਆਂ ਕਰਵਾਉਣ ਲਈ ਨਵੀਂ ਰਣਨੀਤੀ ਬਣਾਈ ਗਈ।

👉2) ਮੀਟਿੰਗ ਵਿੱਚ ਮੌਜੂਦਾ ਪ੍ਰੋਮੋਸ਼ਨ ਸੰਬੰਧੀ ਰਣਨੀਤੀ ਉਲੀਕੀ ਗਈ ਜਿਸ ਤਹਿਤ Home science ਅਤੇ Physical Education  in BA ਅਤੇ Teaching of Physical education  ਅਤੇ MA English ਅਤੇ ਬੀ ਐੱਡ ਵਿੱਚ ਅੰਗਰੇਜ਼ੀ ਵਿਸ਼ੇ ਵਾਲ਼ੇ ਅਧਿਆਪਕਾਂ ਦਾ ਪੱਖ ਰੱਖਣ ਦਾ ਮਤਾ ਪਾਇਆ ਗਿਆ ।

👉3) 25% ਸਿੱਧੀ ਭਰਤੀ ਕਰਵਾਉਣ ਲਈ ਵੀ ਰਣਨੀਤੀ ਉਲੀਕੀ ਗਈ ।

👉4) ਸਾਰੇ ਬੱਚਿਆਂ ਲਈ ਵਰਦੀ ਗ੍ਰਾਂਟ 1000 ਰੁਪਏ ਲਾਗੂ ਕਰਨ ਦੀ ਮੰਗ ਰੱਖੀ ਗਈ ।

👉5)  ਬ੍ਰਿੱਜ ਕੋਰਸ, ਠੇਕੇ ਤੇ ਕੀਤੀ ਸਰਵਿਸ ਦੇ ਲਾਭ, 4600 ਗ੍ਰੇਡ ਪੇ ਦਾ ਮੁੱਦਾ ਅਧਿਕਾਰੀਆਂ ਕੋਲ ਉਠਾਇਆ ਜਾਵੇਗਾ।

👉6) 200 ਰੁਪਏ ਡਿਵੈਲਪਮੈਂਟ ਫੰਡ ਨੂੰ ਵਾਪਸ ਕਰਵਾਉਣ, ਪੇ ਕਮਿਸ਼ਨ ਲਾਗੂ ਕਰਵਾਉਣ,  ਡੀ ਏ ਬਕਾਏ ਜਾਰੀ ਕਰਵਾਉਣ ਲਈ ਐਕਸ਼ਨ ਉਲੀਕੇ ਜਾਣਗੇ ।

👉”ਪੁਰਾਣੀ ਪੈਨਸ਼ਨ ਬਹਾਲੀ ਕਮੇਟੀ ਪੰਜਾਬ” ਦਾ ਸਹਿਯੋਗ ਕਰਦੇ ਹੋਏ ਪੁਰਾਣੀ ਪੈਨਸ਼ਨ ਬਹਾਲੀ ਲਈ ਅਧਿਆਪਕ ਜਥੇਬੰਦੀਆਂ ਦੇ ਨਾਲ ਨਾਲ ਸਮੂਹ ਮੁਲਾਜਮ ਜਥੇਬੰਦੀਆਂ ਨਾਲ ਮਿਲ ਕੇ ਸਰਕਾਰ ਵਿਰੁੱਧ ਸੰਘਰਸ਼ ਵਿੱਢਿਆ ਜਾਵੇਗਾ।

👉7)ਯੂਨੀਅਨ ਵੱਲੋਂ ਫ਼ਿਲਹਾਲ ਪੜ੍ਹੋ ਪੰਜਾਬ ਦਾ ਕੋਈ ਬਾਈਕਾਟ ਨਹੀਂ ਹੋਵੇਗਾ
👉👉👉 ਮੁੱਖ ਮੰਤਰੀ ਨਾਲ਼ ਮੀਟਿੰਗ ਉਪਰੰਤ ਹੀ ਇਸ ਬਾਰੇ ਕੋਈ ਫੈਸਲਾ ਕੀਤਾ ਜਾਵੇਗਾ।

👉👉👉ਇਸ ਮੀਟਿੰਗ ਵਿੱਚ ਕਰਮਜੀਤ ਸਿੰਘ ਜਲਾਲ,ਪਰਮਿੰਦਰ ਸਿੰਘ ਰੁਪਾਲ, ਬਲਵਿੰਦਰ ਲੋਧੀਪੁਰ,ਨਿਤਿਨ ਸੋਢੀ,ਬਿਕਰਮਜੀਤ ਸਿੰਘ ਕੱਦੋਂ,ਹਰਪ੍ਰੀਤ ਸਿੰਘ ਬਰਾੜ,ਗੁਰਦੀਪ ਸਿੰਘ ਚੀਮਾ, ਸੰਜੀਵ ਕਾਲ਼ੀਆ, ਮੁਹੰਮਦ ਬਸ਼ੀਰ ਮਲੇਰਕੋਟਲਾ, ਕੇਵਲ ਸਿੰਘ ,ਰਾਮ ਸਿੰਘ ਗੁਰਦਾਸਪੁਰ,ਦਲਜਿੰਦਰ ਸਿੰਘ ਬਰਨਾਲਾ ,ਗੁਰਜੰਟ ਸਿੰਘ ਮਾਨਸਾ, ਜਤਿੰਦਰਪਾਲ ਸਿੰਘ ਗੁਰਦਾਸਪੁਰ ਹਾਜ਼ਰ ਹੋਏ ।

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech