19

October 2018
Article

ਧੀਆਂ ਮਾਤਾ ਪਿਤਾ ਦਾ ਅਨਮੋਲ ਖਜਾਨਾ ,, ਪਰਮਜੀਤ ਕੌਰ ਸੋਢੀ ਭਗਤਾ ਭਾਈ ਕਾ

April 23, 2018 12:35 AM
ਪਰਮਜੀਤ ਕੌਰ ਸੋਢੀ ਭਗਤਾ ਭਾਈ ਕਾ

ਧੀ ਵਿਹੜੇ ਦੀ ਰੌਣਕ ਹੈ।ਪਾਪਾ ਦੀ ਪਰੀ ਹੈ।ਭਰਾ ਦੀ ਪਿਆਰੀ ਤੇ ਮਾਂ ਦੀ ਲਾਡੋ ਹੈ।ਧੀ ਦੇ ਨਿੱਕੇ,ਨਿੱਕੇ ਪੈਰ ਬਾਬਲ ਦੇ ਵਿਹੜੇ ਵਿੱਚ ਰੌਣਕ ਤੇ ਮੁੱਹਬਤ ਲੈ ਆਉਦੇ ਹਨ। ਧੀ ਬਾਬਲ ਦੀ ਧਿਰ ਤੇ ਵੀਰ ਦੀ ਗੂੜੀ ਰਿਸ਼ਤੇਦਾਰੀ ਹੁੰਦੀ ਹੈ ।ਜਿਵੇ ਕਹਿ ਲਵੋ ਧੀਆਂ ਅਤੇ ਧਰੇਕਾ ਰੌਣਕ ਹੁੰਦੀਆ ਵਿਹੜੇ ਦੀ ਇਸੇ ਲਈ ਤਾਂ ਮਾਪਿਆ ਦਾ ਅਨਮੋਲ ਖਜਾਨਾ ਕਹਾਉਦੀਆ ਹਨ ਧੀਆਂ।ਅੱਜ ਦੇ ਜਮਾਨੇ ਮੁਤਾਬਿਕ ਚੱਲੀਏ ਤਾਂ ਧੀਆਂ ਪੁੱਤਰਾ ਨਾਲੋ ਕਿਤੇ ਜਿਆਦਾ ਸੂਝਵਾਣ,ਸਮਝਦਾਰ,ਤਰੱਕੀਵਾਨ,ਪੜੀਆਂ ਲਿਖੀਆ,ਦਲੇਰ,ਸਹਿਣਸ਼ੀਲਤਾ ਤੇ ਮਮਤਾ ਦੀ ਮੂਰਤ,ਪਿਆਰੀਆ,ਹਰ ਕੰਮ ਵਿੱਚ ਨਿੰਪੁਨ ਹਨ।ਪਰ ਫਿਰ ਵੀ  ਆਪਣੇ ਲੋਕਾ ਨੂੰ ਪੁੱਤਰ ਮੋਹ ਜਾਲ ਵਿੱਚੋ ਨਿਕਲਣਾ ਬੜਾ ਔਖਾ ਜਾਪਦਾ ਹੈ ਕਿਉਕਿ ਅਸੀ ਲੋਕ ਪੁੱਤਰਾ ਨੂੰ ਆਪਣੇ ਵਾਰਸ ਅਤੇ ਧੀਆ ਨੂੰ ਬੇਗਾਨਾ ਧਨ ਕਹਿੰਦੇ ਹਾਂ।ਪਰ ਇਸ ਦੀਆ ਤੁਕਾ ਸਾਡੀ ਸਮਝ ਵਿੱਚ ਕਦੋ ਆਉਣਗੀਆ 'ਪੁੱਤ ਵੰਡਾਉਣ ਜਮੀਨਾ ;ਧੀਆ ਦੁੱਖ ਵੰਡਾਉਦੀਆਂ ਨੇ;। ਇਸ ਲਈ ਤਾਂ ਮਾਪਿਆ ਦਾ ਅਨਮੋਲ ਖਜਾਨਾ ਕਹਾਉਦੀਆ ਨੇ।ਸੋ ਦੋਸਤੋ ਸੋਚ ਬਦਲੋ ਧੀਆਂ ਬੇਗਾਨਾ ਧਨ ਨਹੀ ਹਨ ਜੀ।ਮੇਰੇ ਨਿੱਜੀ ਤਜਰਬੇ ਮੁਤਾਬਕ ਮੇਰਾ ਇੱਥੇ ਇਹ ਦੱਸਣਾ ਬਹੁਤ ਜਰੂਰੀ ਹੈ ਜੀ ਜੋ ਮਾਪਿਆ ਲਈ ਇੱਕ ਬੇਟੀ ਕਰ ਸਕਦੀ ਹੈ ਬੇਟਾ ਉਹ ਕਦੇ ਵੀ ਨਹੀ ਕਰ ਸਕਦਾ।ਚੁੰਹਦੇ ਹੋਏ ਵੀ ਮਾਤਾਂ,ਪਿਤਾ ਲਈ ਆਪਣਾ ਆਪਾ ਭੁੱਲਣਾ ਇੱਕ ਬੇਟੇ ਲਈ ਅਸੰਭਵ ਹੈ।ਮੈ ਇੱਥੇ ਇਹ ਨਹੀ ਕਹਾਗੀ ਕਿ ਬੇਟੇ ਆਪਣੇ ਮਾਤਾਂ,ਪਿਤਾ ਨੂੰ ਪਿਆਰ ਨਹੀ ਕਰਦੇ ਪਰ ਜੋ ਭਾਵਨਾ ਧੀਆ ਅੰਦਰ ਮਾਂ ਪਿਉ ਲਈ ਹੁੰਦੀ ਹੈ ਉਸ ਭਾਵਨਾ ਨੂੰ ਧੀਆ ਹੀ ਸਮਝ ਸਕਦੀਆ ਹਨ । ਇਸ ਲਈ ਧੀਆ ਤੇ ਮਾਪਿਆ ਨੂੰ ਰੱਬ ਜਿੰਨਾ ਮਾਣ ਹੁੰਦਾ ਹੈ । ਧੀਆ ਮਾਪਿਆ ਦੀਆ ਖੁਸ਼ੀਆ, ਉਮੀਦਾ ਤੇ ਭਾਵਨਾਵਾਂ ਦੀ ਕਦਰ ਕਰਕੇ ਉਹ ਕੰਮ ਕਰਦੀਆ ਹਨ ਜਿਸ ਨਾਲ ਮਾਪਿਆ ਨੂੰ ਖੁਸ਼ੀ ਮਿਲਦੀ ਹੈ ਤੇ ਧੀਆ ਦਾ ਚੰਗੇ ਕੰਮ ਵੱਲ ਵੱਧਣਾ ਤੇ ਉੱਚ ਵਿੱਦਿਆ ਹਾਸਿਲ ਕਰਨਾ ਅਫਸਰ ਬਣਨਾ । ਸਹੁਰੇ ਘਰ ਵਿੱਚ ਜਾ ਕੇ ਆਪਣੇ ਮਾਪਿਆ ਵਲੋ  ਦਿੱਤੇ ਗਏ ਚੰਗੇ ਸੰਸਕਾਰਾ ਨਾਲ ਸਹੁਰੇ ਪਰਿਵਾਰ ਵਿੱਚ ਵਿਚਰਨਾ ਤੇ ਦੋਨਾ ਪਰਿਵਾਰਾ ਦੀ ਇੱਜਤ ਦਾ ਖਿਆਲ ਰੱਖਣਾ, ਸਹੁਰੇ ਪਰਿਵਾਰ ਨਾਲ ਰਲ-ਮਿਲ ਕੇ ਰਹਿਣਾ ਇਹ ਸਭ ਕੁਝ ਸਿਰਫ਼ ਧੀਆ ਹਿੱਸੇ ਹੀ ਆਉਦਾ ਹੈ ।ਇੱਕ ਧੀ ਹੀ ਹੈ ਜੋ ਨਵੇ ਪਰਿਵਾਰ ਵਿੱਚ ਜਾ ਕੇ ਉਹਨਾ ਮੁਤਾਬਿਕ ਢਲ ਜਾਦੀ ਹੈ ਅਤੇ ਉਹਨਾ ਦੀ ਹਰ ਗੱਲ ਸਿਰ ਮੱਥੇ ਪਰਵਾਨ ਕਰ ਸਾਰੀ ਉਮਰ ਓਥੋ ਦੀ ਹੋ ਕੇ ਰੰਹਿਦੀ ਹੈ।ਧੀਆ ਆਪਣੀ ਚੰਗੀ ਸੋਚ ਤੇ ਸੂਝ-ਬੂਝ ਨਾਲ ਘਰ ਨੂੰ ਜੋੜ ਕੇ ਰੱਖਦੀਆ ਹਨ ਇੱਕ ਧੀ ਸਵੇਰੇ ਸ਼ਾਮ ਗੁਰਬਾਣੀ ਪੜ , ਮਿੱਠੇ ਬੋਲ ਕੇ ਘਰ ਨੂੰ ਪਿਆਰ ਦਾ ਮੰਦਰ ਬਣਾ ਦਿੰਦੀ ਹੈ ਇਸੇ ਲਈ ਤਾਂ ਇੱਕ ਪਿਤਾ ਨੂੰ ਸਹੁਰੇ ਘਰ ਗਈ ਧੀ ਤੇ ਹੋਰ ਵੀ ਮਾਣ ਹੁੰਦਾ ਹੈ ਧੀ ਆਪਣੇ ਸਹੁਰੇ ਘਰ ਜਾ ਕੇ ਵੀ ਮਾਪਿਆ ਦੀ ਕਿੰਨੀ ਚਿੰਤਾ ਕਰਦੀ ਹੈ ਤੇ ਵਾਰ ਵਾਰ ਫੋਨ ਕਰਕੇ ਆਪਣੇ ਮਾਪਿਆ ਦੀ ਖੁਸ਼ੀ ਗਮੀ ਦਾ ਖਿਆਲ ਰੱਖ ਹਾਲ-ਚਾਲ ਪੁੱਛ ਕੇ ਉਹ ਸਭ ਕੁਝ ਕਰਦੀ ਹੈ ਜੋ ਹੋਰ ਕੋਈ ਨਹੀ ਕਰ ਸਕਦਾ। ਧੀ ਹਰ ਵੇਲੇ ਮਾਪਿਆ ਦੀ ਸਲਾਮਤੀ ਮੰਗਦੀ ਹੈ ਇਸੇ ਲਈ ਧੀਆ ਮਾਪਿਆ ਦਾ ਅਨਮੋਲ ਖਜਾਨਾ ਹੁੰਦੀਆ ਹਨ । ਅਜਿਹੀਆ ਧੀਆ ਦੇ ਮਾਪੇ ਸਮਾਜ ਵਿੱਚ ਸਿਰ ਉੱਚਾ ਕਰਕੇ ਜਿਊਦੇ ਹਨ । ਸੋ ਦੋਸਤੋ ਧੀਆ ਦੀ ਕਦਰ ਕਰੋ ਧੀ ਦੇ ਜਨਮ ਸਮੇਂ ਖੁਸ਼ੀਆ ਮਨਾਉ ਪੁੱਤਰਾ ਤੋ ਵੱਧ ਕੇ ਪਿਆਰ ਕਰੋ ।ਧੀਆ ਨੂੰ ਵੱਧ ਤੋ ਵੱਧ ਪੜਾਉ ਕਿਉਕਿ ਇੱਕ ਪੜੀ ਲਿਖੀ ਧੀ ਚੰਗੇ ਸਮਾਜ ਦੀ ਸਿਰਜਨਾ ਕਰ ਸਕਦੀ ਹੈ। ਧੀ ਦੀਵੇ ਦੀ ਬੱਤੀ ਵਾਂਗ ਹੈ ਜੋ ਆਪ ਜਲ ਕੇ ਦੋ ਘਰਾਂ ਵਿੱਚ ਰੋਸ਼ਨੀ ਕਰਦੀ ਹੈ ਮਤਲਬ ਜੇ ਕੋਈ ਦੁੱਖ-ਸੁੱਖ ਹੋਵੇ ਆਪਣੇ ਤਨ ਮਨ ਜਰ ਲੈਦੀ ਹੈ ਪਰ ਆਪਣੇ ਮਾਤਾ ਪਿਤਾ ਦਾ ਸਿਰ ਨੀਵਾ ਨਹੀ ਹੋਣ ਦਿੰਦੀ ਇਸੇ ਲਈ ਤਾਂ ਇੱਕ ਬੇਟੀ ਆਪਣੇ ਪਾਪਾ ਦੀ ਪ੍ਰਿਸਿੰਸ ਹੁੰਦੀ ਹੈ । ਦੋਸਤੋ ਪੁਰਾਣੀ ਕਹਾਵਤ ਛਡੋ ਤੇ ਨਵੀ ਵੱਲ ਆਉ " ਧੀਆ ਪੁੱਤਰ ਇੱਕ ਸਮਾਨ ਇਹੋ ਗੱਲ ਕਹਿ ਸਾਰਾ ਜਹਾਨ" ਇਸ ਲਈ ਆਪਣਾ ਵੀ ਫਰਜ ਬਣਦਾ ਹੈ ਧੀਆ ਨੂੰ ਪੁੱਤਰਾ ਨਾਲੋ ਵੱਧ ਪਿਆਰ ਕਰੀਏ ਤੇ ਧੀਆ ਪੁੱਤਰਾ ਵਾਲੇ ਅੰਤਰ ਨੂੰ ਮਿਟਾ ਦੇਈਏ ਤੇ ਧੀਆ ਨੂੰ ਆਪਣਾ ਅਨਮੋਲ ਖਜਾਨਾ ਬਣਾ ਲਈਏ ਇਹ ਖਜਾਨਾ ਹਰ ਕਿਸੇ ਦੀ ਕਿਸਮਤ ਵਿੱਚ ਨਹੀ ਹੁੰਦਾ ਜਿਵੇ ਕਹਿ ਲੋ ਹਰ ਪਿਤਾ ਨੂੰ ਧੀ ਨਹੀ ਮਿਲਦੀ ਪਰ ਹਰ ਧੀ ਨੂੰ ਪਿਤਾ ਜਰੂਰ ਮਿਲ ਜਾਂਦਾ ਸੋ ਧੀ ਹਰ ਘਰ ਵਿੱਚ ਹੋਣੀ ਚਾਹੀਦੀ ਹੈ ਕਿਉਕਿ ਧੀ ਤੋ ਹੀ ਮਾਂ ਭੈਣ ਤੇ ਪਤਨੀ ਵਰਗੇ ਪੱਵਿਤਰ ਰਿਸ਼ਤੇ ਬਣਦੇ ਹਨ ਨਾਲ ਨਾਲ ਮੈ ਇਹ ਵੀ ਕਹਿਣਾ ਚਹਾਂਗੀ ਕਿ ਜਿੰਨਾ ਘਰਾ ਵਿੱਚ ਧੀ ਨਹੀ ਉਹ ਨੂੰਹ ਵਿੱਚੋ ਹੀ ਧੀ ਦੇਖ ਸਕਦੇ ਹਨ ਅਤੇ ਨੂੰਹਾ ਨੂੰ ਧੀਆ ਵਾਲਾ ਪਿਆਰ ਦੇ ਕੇ ਘਰ ਖੁਸ਼ਹਾਲ ਬਣਾ ਸਕਦੇ ਹਨ ਨੂੰਹਾ ਵੀ ਸੱਸ ਸਹੁਰੇ ਨੂੰ ਮਾਤਾ ਪਿਤਾ ਮੰਨ ਉਹਨਾ ਦਾ ਅਨਮੋਲ ਖਜਾਨਾ ਬਣ ਕੇ ਰਹਿਣ ਜਿਸ ਨਾਲ ਘਰ ਵਿੱਚੋ ਖੁਸ਼ੀਆ ਦੀ ਮਹਿਕ ਆਵੇਗੀ ਤੇ ਘਰ ਸਵਰਗ ਬਣ ਜਾਵੇਗਾ । ਬੇਟੀ ਬਚਾਓ ਬੇਟੀ ਪੜਾਓ ।ਬੇਟੀ ਜਿੰਦਾਬਾਦ ।


''ਰਿਸ਼ਤੇ ਹੋਰ ਵੀ ਬਥੇਰੇ ਜੱਗ ਤੇ ਰਿਸ਼ਤਿਆ ਦੀ ਥੌੜ ਨਹੀ , 
ਪਰ ਮਾਵਾਂ ਤੇ ਧੀਆਂ ਵਰਗਾ ਰਿਸ਼ਤਾ ਕੋਈ ਹੋਰ ਨਹੀ ;


ਵਾਹਿਗੁਰੂ ਜੀ ਕਾ ਖਾਲਸਾ  ਵਾਹਿਗੁਰੂ ਜੀ ਕੀ ਫਤਿਹ ਪਰਮਜੀਤ ਕੌਰ ਸੋਢੀ ਭਗਤਾ ਭਾਈ ਕਾ

94786 58384

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech