Poem

ਪਛਤਾਵਾ ,, ਜਸਪ੍ਰੀਤ ਕੌਰ ਸੰਘਾ

April 23, 2018 12:43 AM

ਜੋ ਬੀਤ ਗਿਆ ਸੋ ਬੀਤ ਗਿਆ,
ਸਾਰੀ ਉਮਰ ਪਛਤਾਇਆ ਜਾ ਨੀਂ ਸਕਦਾ,
ਉਸ ਲਈ ਹੰਝੂ ਵਹਾਉਣ ਦਾ ਕੀ ਫਾਇਦਾ,
ਜੋ ਮੁੜ ਕੇ ਵਾਪਸ ਆ ਨੀਂ ਸਕਦਾ,
ਜੋ ਲਿਖਿਆ ਸੀ ਧੁਰ ਦਰਗਾਹੋਂ,
ਉਸ ਲੇਖ ਨੂੰ ਕੋਈ ਮਿਟਾ ਨੀਂ ਸਕਦਾ,
ਤੂੰ ਸਾਡਾ ਹੋ ਕੇ ਵੱਖ ਹੋਣਾ ਸੀ,
ਕਿਉਂਕਿ ਕਿਸਮਤ ਨਾਲ ਕੋਈ ਟਕਰਾ ਨੀਂ ਸਕਦਾ,
ਜਿਥੇ ਸੰਜੋਗ ਨਾ ਹੋਣ ਜ਼ੋਰਾਵਰ,
ਉਸ ਮੇਲ ਨੂੰ ਕੋਈ ਕਰਾ ਨੀਂ ਸਕਦਾ।
          

 

           -ਜਸਪ੍ਰੀਤ ਕੌਰ ਸੰਘਾ
           ਪਿੰਡ ਤਨੂੰਲੀ, ਹੁਸ਼ਿਆਰਪੁਰ

Have something to say? Post your comment