Poem

...ਟੀਸ..... ਖੁਸ਼ੀ ਮੁਹੰਮਦ "ਚੱਠਾ"

April 23, 2018 11:00 PM

 

ਨਾ ਜਾਣੇ ਕਿਉਂ ਮੇਰੇ ਸੀਨੇ ਵਿੱਚ,
ਇੱਕ ਟੀਸ ਜਿਹੀ ਚੁੱਭਦੀ ਰਹਿੰਦੀ ਏ
ਕਰਦਾ ਹਾਂ ਕੋਸ਼ਿਸ਼ ਜਾਨਣ ਦੀ,
ਮਨ ਮੇਰੇ ਨੂੰ ਕੀ ਕਹਿੰਦੀ ਏ


ਸ਼ਾਇਦ ਇਹ ਕਹਿਣਾ ਚਾਹੁੰਦੀ ਕਿ,
ਖ਼ੁਦਗਰਜ਼ ਕਿੰਨਾ ਇਨਸਾਨ ਹੋਇਆ
ਸੱਭ ਭੁੱਲ ਗਿਆ ਕਦਰਾਂ ਕੀਮਤਾਂ ਨੂੰ,
ਕਿਉਂ ਦਿਲ ਇਹਦਾ ਬੇਈਮਾਨ ਹੋਇਆ


ਜਾਂ ਫਿਰ ਇਹ ਕਹਿਣਾ ਚਾਹੁੰਦੀ ਕਿ,
ਇੱਕ ਜਾਨ ਦੀ ਕੀਮਤ ਕੀ ਰਹਿ ਗਈ
ਇਸ  ਮਤਲਬਖ਼ੋਰੀ ਦੁਨੀਆਂ ਵਿੱਚ,
ਕਿਉਂ ਪੈਸਾ ਹੀ ਬਹੁਤ ਮਹਾਨ ਹੋਇਆ


ਕਿਉਂ ਨਫ਼ਰਤ ਵਧ ਗਈ ਹਰ ਪਾਸੇ,
ਕਿਉਂ ਧਰਮਾਂ ਦਾ ਘਮਸਾਨ ਹੋਇਆ
ਇਹ ਦੇਖ ਕੇ "ਦੂਹੜਿਆਂ ਵਾਲਿਆ" ਸੱਭ,
ਮੇਰਾ ਹਿਰਦੈ ਲਹੂ-ਲੁਹਾਨ ਹੋਇਆ  .....


ਨਾ ਜਾਣੇ ਕਿਉਂ ਮੇਰੇ ਸੀਨੇ ਵਿੱਚ,
ਇੱਕ ਟੀਸ ਜਿਹੀ ਚੁੱਭਦੀ ਰਹਿੰਦੀ ਏ.....


ਖੁਸ਼ੀ ਮੁਹੰਮਦ "ਚੱਠਾ"
ਪਿੰਡ ਤੇ ਡਾ. - ਦੂਹੜੇ (ਜਲੰਧਰ)
ਮੋਬਾ/ਵਟਸਐਪ:  97790-25356

Have something to say? Post your comment