20

October 2018
Punjabi

ਸਬ-ਵੇ ਮੈਨੇਜਰ ਕੋਲੋਂ ਅਣਪਛਾਤੇ ਲੁਟੇਰਿਆਂ ਨਗਦੀ ਲੁੱਟੀ

April 23, 2018 11:17 PM

ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 23 ਅਪ੍ਰੈਲ ਕੁਲਜੀਤ ਸਿੰਘ
ਸਥਾਨਕ ਥਾਣੇ ਅਧੀਨ ਆਉਂਦੇ ਪਿੰਡ ਦਸ਼ਮੇਸ਼ ਨਗਰ ਦੇ ਰਹਿਣ ਵਾਲੇ ਇੱਕ ਵਿਅਕਤੀ ਸਤਪਾਲ ਸਿੰਘ ਪੁੱਤਰ ਬਲਵੰਤ ਸਿੰਘ ਨੂੰ ਮੋਟਰ ਸਾਈਕਲ ਅਤੇ ਸੌ-ਸੌ ਦੇ 224 ਜਾਅਲੀ ਨੋਟਾਂ ਸਮੇਤ ਪੁਲੀਸ ਨੇ ਕਾਬੂ ਕੀਤਾ।ਇਸ ਬਾਰੇ ਜਾਣਕਾਰੀ ਦਿੰਦਿਆਂ ਜੰਡਿਆਲਾ ਗੁਰੂ ਦੇ ਐਸਐਚਉ ਹਰਸੰਦੀਪ ਸਿੰਘ ਨੇ ਕਿਹਾ ਕਿ ਸਾਡੀ ਇਕ ਪੁਲੀਸ ਪਾਰਟੀ ਡੀਐਸਪੀ ਜੰਡਿਆਲਾ ਗੁਰੂ ਗੁਰਪ੍ਰਤਾਪ ਸਿੰਘ ਸਹੋਤਾ ਦੇ ਦਿਸ਼ਾ ਨ੍ਰਿਦੇਸ਼ਾਂ ਤਹਿਤ ਮਾੜੇ ਅਨਸਰਾਂ ਖਿਲਾਫ ਗਸ਼ਤ ਕਰਦਿਆਂ ਗਹਿਰੀ ਮੰਡੀ, ਗਦਲੀ, ਦਸ਼ਮੇਸ਼ ਨਗਰ ਨੂੰ ਜਾ ਰਹੀ ਸੀ।ਇਸੇ ਦੌਰਾਨ ਮਿਲੀ ਸੂਚਨਾ ਮਿਲੀ ਕੇ ਪਿੰਡ ਦਸ਼ਮੇਸ਼ ਨਗਰ ਦੇ ਸਤਪਾਲ ਸਿੰਘ ਪੁੱਤਰ ਬਲਵੰਤ ਸਿੰਘ ਜੋ ਕੇ ਪਿਛਲੇ ਲੰਬੇ ਸਮੇਂ ਤੋਂ ਭੋਲੇ ਭਾਲੇ ਲੋਕਾਂ ਨੂੰ ਪੈਸੇ ਦੁਗਣੇ ਕਰਨ ਦਾ ਲਾਲਚ ਦੇ ਕੇ ਅਸਲੀ ਨੋਟਾਂ ਬਦਲੇ ਨਕਲੀ ਨੋਟ ਦਿੰਦਾ ਸੀ ਜਿਸ 'ਤੇ ਕਾਰਵਾਈ ਕਰਦਿਆਂ ਪੁਲੀਸ ਨੇ ਇਸ ਦੋਸ਼ੀ ਨੂੰ ਕਾਬੂ ਕਰ ਲਿਆ।ਇਸ ਦੋਸ਼ੀ ਕੋਲੋਂ ਸੌ-ਸੌ ਦੇ 224 ਨੋਟ ਜਿਨ੍ਹਾਂ ਦੀ ਕੀਮਤ 22400 ਰੁਪਏ ਬਣਦੀ ਹੈ ਬਰਾਮਦ ਕੀਤੇ।ਇਸ ਸਬੰਧੀ ਮਾਮਲਾ ਦਰਜ ਕਰਕੇ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

ਸਬ-ਵੇ ਮੈਨੇਜਰ ਕੋਲੋਂ ਅਣਪਛਾਤੇ ਲੁਟੇਰਿਆਂ ਨਗਦੀ ਲੁੱਟੀ
ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 23 ਅਪ੍ਰੈਲ ਕੁਲਜੀਤ ਸਿੰਘ
ਇੱਥੇ ਜੀਟੀ ਟੋਡ 'ਤੇ ਸਥਿਤ ਨਿੱਜਰਪੁਰਾ ਟੋਲ ਪਲਾਜ਼ਾ ਕੋਲ ਹਾਈਵੇਅ ਉਪਰ ਬਣੇ ਸਬ-ਵੇ ਦੇ ਮੈਨੇਜਰ ਕੋਲੋਂ ਬੀਤੀ ਰਾਤ ਅਣਪਛਾਤੇ ਲੁਟੇਰਿਆਂ ਨੇ 81240 ਲੁੱਟ ਲਏ।ਇਸ ਬਾਰੇ ਦੱਸਦਿਆਂ ਸਬ-ਵੇ ਦੇ ਮੈਨੇਜਰ ਰਣਜੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਕੋਟਲਾ ਬਥੁਨਗੜ ਨੇ ਕਿਹਾ ਕਿ ਬੀਤੀ ਰਾਤ ਕਰੀਬ 11.05 ਵਜੇ ਉਹ ਆਪਣੀ ਡਿਊਟੀ ਖੱਤਮ ਕਰਕੇ ਰੋਜ਼ ਦੀ ਤਰ੍ਹਾਂ ਸਬ-ਵੇ ਦਾ ਦਰਵਾਜ਼ਾ ਬੰਦ ਕਰ ਰਿਹਾ ਸੀ, ਮੇਰੇ ਕੋਲ ਸਬ-ਵੇ ਦਾ 40500 ਕੈਸ਼, ਬਸਕਿਨ ਰੌਬਿਨ ਦਾ 4500 ਕੈਸ਼, ਰੋਜ਼ੀ ਡਾਈਨਰ ਦਾ 36250 ਕੁਲ 81250 ਰੁਪਏ ਨਗਦੀ ਸੀ।ਦਰਵਾਜ਼ਾ ਬੰਦ ਕਰਦੇ ਸਮੇਂ ਮੇਰੇ ਪਿੱਛੇ ਦੋ ਅਣਪਛਾਤੇ ਵਿਅਕਤੀ ਜਿਨ੍ਹਾਂ ਦੇ ਮੂੰਹ ਢੱਕੇ ਹੋਏ ਸਨ ਆ ਗਏ।ਇਨ੍ਹਾਂ ਅਣਪਛਾਤੇ ਵਿਅਕਤੀਆਂ ਨੇ ਲੋਹੇ ਦੀ ਰਾਡ ਨਾਲ ਮੇਰੇ ਉਪਰ ਹੱਮਲਾ ਕਰ ਦਿੱਤਾ।ਜਿੱਸ ਨਾਲ ਮੈਂ ਜ਼ਮੀਨ 'ਤੇ ਡਿੱਗ ਪਿਆ।ਮੇਰੇ ਡਿਗਦਿਆਂ ਹੀ ਇਹ ਵਿਅਕਤੀ ਮੇਰਾ ਪੈਸਿਆਂ ਵਾਲਾ ਬੈਗ ਲੈ ਕੇ ਫਰਾਰ ਹੋ ਗਏ।ਇਸ ਲੁੱਟ ਬਾਰੇ ਥਾਣਾ ਜੰਡਿਆਲਾ ਗੁਰੂ ਵਿੱਚ ਸੂਚਨਾ ਦੇ ਦਿੱਤੀ ਗਈ ਹੈ। ਪੁਲੀਸ ਵਲੋਂ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech