20

October 2018
Punjabi

ਪਾਕਿਸਤਾਨ ਗਏ ਸ਼ਰਧਾਲੂਆਂ ਦੇ ਲਾਪਤਾ ਹੋਣ ਲਈ ਦੋਵੇਂ ਦੇਸ਼ਾਂ ਦੀਆਂ ਸੁਰੱਖਿਆ ਏਜੰਸੀਆਂ ਜ਼ਿੰਮੇਵਾਰ:-ਲੌਂਗੋਵਾਲ

April 23, 2018 11:24 PM

*ਪਾਕਿਸਤਾਨ ਗਏ ਸ਼ਰਧਾਲੂਆਂ ਦੇ ਲਾਪਤਾ ਹੋਣ ਲਈ ਦੋਵੇਂ ਦੇਸ਼ਾਂ ਦੀਆਂ ਸੁਰੱਖਿਆ ਏਜੰਸੀਆਂ ਜ਼ਿੰਮੇਵਾਰ:-ਲੌਂਗੋਵਾਲ

*ਸਿੱਖ ਕਤਲੇਆਮ 'ਚ ਦੋਸ਼ੀ ਸੱਜਣ ਕੁਮਾਰ ਦਾ ਲਾਈ ਡਿਟੈਕਟਰ ਟੈਸਟ ਹੋਣਾ ਚਾਹੀਦੈ:-ਲੌਂਗੋਵਾਲ

ਸ੍ਰੀ ਆਨੰਦਪੁਰ ਸਾਹਿਬ, ੨੩ ਅਪਰੈਲ(ਦਵੰਿਦਰਪਾਲ ਸੰਿਘ/ਅੰਕੁਸ਼): ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਬੇਸ਼ੱਕ ਕਦੇ ਕੋਈ ਸਲਾਹ ਮਸ਼ਵਰਾ ਹੋ ਜਾਵੇ ਪਰ ਇਹ ਬਿਲਕੁੱਲ ਸਪਸ਼ਟ ਹੈ ਕਿ ਦੋਵੇਂ ਬਾਦਲਾਂ ਨੇ ਪ੍ਰਬੰਧ ਦੇ ਮਾਮਲੇ 'ਚ ਕੋਈ ਦਖਲ ਨਹੀਂ ਦਿੱਤਾ। ਵਿਸਾਖੀ ਦਾ ਤਿਓਹਾਰ ਮਨਾਉਣ ਲਈ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਦੇ ਲਾਪਤਾ ਹੋਣ ਜਾਂ ਇਸਲਾਮ ਕਬੂਲ ਕਰਨ ਬਾਰੇ ਪੁੱਛਣ ਤੇ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਕੋਲ ਸ਼ਰਧਾਲੂਆਂ ਦੀ ਬੇਨਤੀ ਅਨੁਸਾਰ ਜਿਹੜੀ ਸੂਚੀ ਤਿਆਰ ਹੁੰਦੀ ਹੈ ਉਹ ਅਸੀਂ ਸਰਕਾਰ ਨੂੰ ਭੇਜਦੇ ਹਾਂ ਅਤੇ ਅੱਗੋਂ ਸਰਕਾਰ ਅਤੇ ਖੂਫੀਆ ਏਜੰਸੀਆਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਹਰ ਸ਼ਰਧਾਲੂ ਦੀ ਗਹਿਰਾਈ ਦੇ ਨਾਲ ਜਾਂਚ ਕਰਨ। ਜਦਕਿ ਦੂਸਰੇ ਪਾਸੇ ਪਾਕਿਸਤਾਨ 'ਚੋ ਸ਼ਰਧਾਲੂਆਂ ਦਾ ਲਾਪਤਾ ਹੋਣਾ ਉੱਥੋਂ ਦੀ ਸਰਕਾਰ ਅਤੇ ਏਜੰਸੀਆਂ ਨੂੰ ਸੁਆਲਾਂ ਦੇ ਘੇਰੇ 'ਚ ਖੜਾ ਕਰਦਾ ਹੈ।ਇਸਲਈ ਸ਼੍ਰੋਮਣੀ ਕਮੇਟੀ ਇਨ੍ਹਾਂ ਹਾਲਾਤਾਂ 'ਚ ਕੋਈ ਕਸੂਰਵਾਰ ਨਹੀਂ ਹੈ।

ਬੀਤੇ ਦਿਨੀਂ ਜਥੇਦਾਰ ਅਵਤਾਰ ਸਿੰਘ ਮੱਕੜ ਵੱਲੋਂ ਦਿੱਤੇ ਬਿਆਨ ਤੋਂ ਬਾਅਦ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੀ ਬਾਦਲਾਂ ਦੇ ਹੱਕ 'ਚ ਨਿੱਤਰ ਪਏ ਹਨ। ਅੱਜ ਇੱਥੇ ਉਨ੍ਹਾਂ ਕਿਹਾ ਕਿ ਉਹ ਮੱਕੜ ਦੇ ਬਿਆਨ ਦਾ ਭਰਪੂਰ ਸਮੱਰਥਨ ਕਰਦੇ ਹਨ ਕਿਉਂਕਿ ਦੋਵੇਂ ਬਾਦਲਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਵੀ ਮਾਮਲੇ 'ਚ ਕਦੇ ਕੋਈ  ਦਖਲਅੰਦਾਜ਼ੀ ਨਹੀਂ ਕੀਤੀ।ਇਸ ਮੌਕੇ ਉਨ੍ਹਾਂ ਦੇ ਨਾਲ ਭਾਈ ਅਮਰਜੀਤ ਸਿੰਘ ਚਾਵਲਾ, ਡਾ. ਪਰਮਜੀਤ ਸਿੰਘ ਸਰੋਆ, ਮੈਨੇਜਰ ਜਸਵੀਰ ਸਿੰਘ ਅਤੇ ਦਰਸ਼ਨ ਸਿੰਘ ਵੀ ਹਾਜ਼ਰ ਸਨ।

ਇਸ ਮੌਕੇ ਲੌਂਗੋਵਾਲ ਨੇ ਕਿਹਾ ਕਿ ਸਿਕਲੀਗਰ ਪਰਿਵਾਰ ਸਿੱਖ ਕੌਮ ਦਾ ਅਨਿੱਖੜਵਾਂ ਅੰਗ ਹਨ ਅਤੇ ਉਨ੍ਹਾਂ ਦੀ ਹਰ ਸੰਭਵ ਮੱਦਦ ਲਈ ਸ਼੍ਰੋਮਣੀ ਕਮੇਟੀ ਵੱਲੋਂ ਵਿਸ਼ੇਸ਼ ਬਜਟ ਵੀ ਰੱਖਿਆ ਗਿਆ ਹੈ। ਇਸਤੋਂ ਪਹਿਲਾਂ ਉਨ੍ਹਾਂ ਬੀਤੀ ਦੇਰ ਸ਼ਾਮ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚੇ ਸਿਕਲੀਗਰ ਪਰਿਵਾਰਾਂ ਨੂੰ ਸਨਮਾਨਿਤ ਕੀਤਾ।

ਸਿੱਖ ਕਤਲੇਆਮ ਦੇ ਮਾਮਲੇ 'ਚ ਸੱਜਣ ਕੁਮਾਰ ਵੱਲੋਂ ਲਾਈ ਡਿਟੈਕਟਰ ਟੈਸਟ ਤੋਂ ਭੱਜਣ ਸਬੰਧੀ ਲੌਂਗੋਵਾਲ ਨੇ ਕਿਹਾ ਕਿ ਉਸਦਾ ਟੈਸਟ ਲਾਜ਼ਮੀ ਤੌਰ ਤੇ ਹੋਣਾ ਚਾਹੀਦਾ ਹੈ। ਕਿਉਂਕਿ ੩੪ ਸਾਲਾਂ ਤੋਂ ਸਿੱਖ ਕੌਮ ਇਨਸਾਫ ਲਈ ਲੜ ਰਹੀ ਹੈ ਅਤੇ ਅਜਿਹੇ ਲੋਕ ਆਨੇ ਬਹਾਨੇ ਲਗਾ ਕੇ ਭੱਜਦੇ ਰਹੇ ਹਨ।

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech