20

June 2018
ਸ਼ਾਇਰ ਕਸ਼ਮੀਰ ਘੇਸਲ ਦੀ ਕਾਵਿ ਪੁਸਤਕ " ਯਾਦਾਂ ਦੇ ਘੁੱਟ " ਸ਼ਾਨੋ ਸੌਕਤ ਨਾਲ ਹੋਈ ਲੋਕ ਅਰਪਣਬੇਅਦਬੀ ਕਾਂਡ ਦੇ ਖੁਲਾਸਿਆਂ ਨੂੰ ਕਿਓੁਂ ਲਮਕਾ ਰਹੀ ਹੈ ਪੰਜਾਬ ਸਰਕਾਰ ? ਜਥੇਦਾਰ ਰੇਸ਼ਮ ਸਿੰਘ ਬੱਬਰਮੋਰਚੇ ਤੋਂ ਬਾਹਰ ਰਹਿੰਦੀਆਂ ਨਿਹੰਗ ਸਿੰਘ ਜਥੇਬੰਦੀਆਂ, ਪ੍ਰਚਾਰਕ ਅਤੇ ਸਿੱਖ ਸੰਪਰਦਾਵਾਂ ਅਪਣਾ ਕੌਮੀ ਫਰਜ ਸਮਝਕੇ ਮੋਰਚੇ ਦਾ ਹਿੱਸਾ ਬਨਣ//ਬਘੇਲ ਸਿੰਘ ਧਾਲੀਵਾਲਭਾਰਤ ਦਾ ਫਿਰਕੂ ਅਦਾਲਤੀ ਢਾਚਾ ਅਤੇ ਪ੍ਰਸਾਸ਼ਨ ਖਾਲਿਸਤਾਨ ਦੇ ਸੰਘਰਸ਼ ਨੂੰ ਰੋਕ ਨਹੀਂ ਸਕਦੇ-ਡੱਲੇਵਾਲਪੁਸਤਕ ਰਿਵਿਊ ਰੀਝਾਂ ਦਾ ਅੰਬਰ (ਕਾਵਿ-ਸੰਗ੍ਰਹਿ) ਲੇਖਿਕਾ- ਮਨਿੰਦਰ ਕੌਰ ਮਨਪੰਜਾਬ ਪ੍ਰਦੇਸ਼ ਕਾਂਗਰਸ ਸਿਆਸੀ ਤਾਕਤ ਦਾ ਆਨੰਦ ਮਾਣਦੀ ਹੋਈ// ਉਜਾਗਰ ਸਿੰਘਗੁੱਝੇ ਭੇਤ// ਕੌਰ ਬਿੰਦ (ਨੀਦਰਲੈਂਡ)ਸ੍ਰੀ ਗੁਰੁ ਹਰਿਗੋਬਿੰਦ ਸਾਹਿਬ ਜੀ ਨੇ ਜਬਰ ਤੇ ਜੁਲਮ ਦੇ ਖਿਲਾਫ ਖੁਦ ਸ੍ਰੀ ਸਾਹਿਬ ਚੁਕ ਕੇ ਹਥਿਆਰ ਬੰਦ ਸੰਘਰਸ਼ਕੀਤਾ-: ਗਿ:ਰਘਬੀਰ ਸਿੰਘ।ਕੁਝ ਹੱਥ…ਹੀਰਾ ਸਿੰਘ ਤੂਤਪਾਣੀ ਵੀ ਹੁਣ ਪਾਣੀ ਮੰਗੇ //ਹਰਦੀਪ ਬਿਰਦੀ
Punjabi

ਲੰਡਨ-ਅੰਮਿ੍ਤਸਰ ਵਿਚਕਾਰ ਸਿੱਧੀਆਂ ਉਡਾਣਾਂ ਲਈ ਅੰਮ੍ਰਿਤਸਰ ਵਿਕਾਸ ਮੰਚ ਤੇ ਸੇਵਾ ਟਰੱਸਟ ਯੂ.ਕੇ. ਵਲੋਂ ਸੰਸਦ ਮੈਂਬਰ ਢੇਸੀ ਦੀ ਅਗਵਾਈ 'ਚ ਮੁਹਿੰਮ ਸ਼ੁਰੂ

April 30, 2018 04:46 PM

ਲੰਡਨ, 29 ਅਪ੍ਰੈਲ: ਲੰਡਨ ਅੰਮਿ੍ਤਸਰ ਵਿਚਕਾਰ ਸਿੱਧੀਆਂ ਉਡਾਣਾਂ ਲਈ ਪੰਜਾਬੀਆਂ ਦੀ ਮੰਗ ਨੂੰ ਅਮਲੀ ਜਾਮਾ ਪਹਿਨਾਉਣ ਲਈ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਦੀ ਅਗਵਾਈ 'ਚ ਸੇਵਾ ਟਰੱਸਟ ਯੂ.ਕੇ. ਅਤੇ ਅੰਮਿ੍ਤਸਰ ਵਿਕਾਸ ਮੰਚ ਦੇ ਸਹਿਯੋਗ ਨਾਲ ਬਰਤਾਨੀਆ ਦੀ ਸੰਸਦ 'ਚ ਨਵੀਂ ਮੁਹਿੰਮ ਆਰੰਭੀ ਗਈ | ਸੰਸਦ ਮੈਂਬਰ ਢੇਸੀ ਨੇ ਕਿਹਾ ਕਿ 2016 'ਚ ਲਗਪਗ 188,869 ਸਾਲਾਨਾ (517 ਪ੍ਰਤੀ ਦਿਨ) ਯਾਤਰੀਆਂ ਨੇ ਅੰਮਿ੍ਤਸਰ ਤੇ ਯੂ.ਕੇ. ਵਿਚਕਾਰ ਸਫ਼ਰ ਕੀਤਾ ਹੈ ਜਿਸ ਕਰਕੇ ਲੰਮੇ ਸਮੇਂ ਤੋਂ ਅੰਮਿ੍ਤਸਰ-ਲੰਡਨ ਲਈ ਸਿੱਧੀਆਂ ਹਵਾਈ ਉਡਾਣਾਂ ਦੀ ਮੰਗ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਇਸ ਮੰਗ ਦੀ ਬਰਤਾਨੀਆ ਦੇ ਰਾਜਨੀਤਕ, ਸਮਾਜਿਕ ਤੇ ਧਾਰਮਿਕ ਆਗੂਆਂ ਵਲੋਂ ਵੀ ਹਮਾਇਤ ਪ੍ਰਾਪਤ ਹੈ |
ਅੰਮਿ੍ਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਸੰਸਦ ਮੈਂਬਰ ਸੀਮਾ ਮਲਹੋਤਰਾ, ਸੰਸਦ ਮੈਂਬਰ ਮੁਹੰਮਦ ਯਾਸੀਨ, ਸੰਸਦ ਮੈਂਬਰ ਡੈਰੇਕ ਥੌਮਸ ਆਦਿ ਨੇ ਕਿਹਾ ਕਿ ਸਿੱਧੀਆਂ ਉਡਾਣਾਂ ਨਾਲ ਭਾਰਤ ਅਤੇ ਯੂ.ਕੇ. ਦੇ ਆਰਥਿਕ, ਸੈਰ ਸਪਾਟਾ ਰਿਸ਼ਤੇ ਹੋਰ ਵੀ ਮਜ਼ਬੂਤ ਹੋਣਗੇ | ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਢੇਸੀ ਤੇ ਦੋਵੇਂ ਸੰਸਥਾਵਾਂ ਦੀ ਇਸ ਮੁਹਿੰਮ ਲਈ ਯੂ.ਕੇ. ਤੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਵੀ ਕੀਤੀ | ਭਾਜਪਾ ਓਵਰਸੀਜ਼ ਯੂ.ਕੇ. ਦੇ ਪ੍ਰਧਾਨ ਕੁਲਦੀਪ ਸ਼ੇਖਾਵਤ ਨੇ ਪੰਜਾਬ ਦੇ ਪ੍ਰਧਾਨ ਸ਼ਵੇਤ ਮਲਿਕ ਤਰਫੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ |
ਸੇਵਾ ਟਰੱਸਟ ਯੂ.ਕੇ. ਦੇ ਚੇਅਰਮੈਨ ਚਰਨਕੰਵਲ ਸਿੰਘ ਸੇਖੋਂ ਨੇ ਕਿਹਾ ਕਿ ਸਾਡਾ ਮੁੱਖ ਮਕਸਦ ਪੰਜਾਬ ਤੇ ਪ੍ਰਵਾਸੀਆਂ ਨੂੰ ਇਕ-ਦੂਜੇ ਦੇ ਨੇੜੇ ਲਿਆਉਣਾ ਹੈ | ਇਹ ਮੁਹਿੰਮ ਵੀ ਇਸੇ ਦਾ ਹਿੱਸਾ ਹੈ | ਅੰਮਿ੍ਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਸਮਦੀਪ ਸਿੰਘ ਗੁਮਟਾਲਾ ਨੇ ਅੰਮਿ੍ਤਸਰ ਤੇ ਲੰਡਨ ਦੇ ਯਾਤਰੀਆਂ ਦੇ ਅੰਕੜੇ ਤੇ ਆਰਥਿਕ ਲਾਭਾਂ ਬਾਰੇ ਖੋਜ ਤੱਥ ਪੇਸ਼ ਕੀਤੇ|
ਇਸ ਮੌਕੇ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਨਿਸ਼ਕਾਮ ਸੇਵਕ ਜਥਾ ਦਾ ਹਮਾਇਤੀ ਸੁਨੇਹਾ ਪਹੁੰਚਾਇਆ ਜਦ ਕਿ ਇਸ ਮੌਕੇ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਪ੍ਰਧਾਨ ਗੁਰਮੇਲ ਸਿੰਘ ਮੱਲ੍ਹੀ, ਸ੍ਰੀ ਗੁਰੂ ਰਵਿਦਾਸ ਸਭਾ ਸਾਊਥਾਲ ਦੇ ਪ੍ਰਧਾਨ ਯੋਗਰਾਜ ਅਹੀਰ, ਕਾਰੋਬਾਰੀ ਗੁਰਪ੍ਰਤਾਪ ਸਿੰਘ ਢਿੱਲੋਂ, ਸ਼੍ਰੋਮਣੀ ਅਕਾਲੀ ਦਲ (ਯੂ.ਕੇ.) ਦੇ ਪ੍ਰਧਾਨ ਮਲਕੀਤ ਸਿੰਘ ਗਰੇਵਾਲ, ਬਲਜਿੰਦਰ ਸਿੰਘ ਰਾਠੌਰ, ਹਰਿਆਣਾ ਚੈਂਬਰ ਆਫ਼ ਕਮਰਸ ਵਲੋਂ ਬਿਕਰਮ ਦੂਹਨ ਤੇ ਫਲਾਈ ਪੌਪ ਦੇ ਚੇਅਰਮੈਨ ਰਿਚਰਡ ਬੇਟ ਆਦਿ ਨੇ ਮੁਹਿੰਮ ਦੀ ਹਮਾਇਤ ਕੀਤੀ |

Have something to say? Post your comment
More Punjabi
 
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech