Poem

ਕਵਿਤਾ " ਮਾਂ ਪਿਓ " ਹਾਕਮ ਸਿੰਘ ਮੀਤ :- ਬੌਂਦਲੀ

May 06, 2018 06:20 PM
General

ਇਨਸਾਨ ਨੂੰ ਅੱਜ ਮੈਂ ,
ਫਿਰ ਬਦਲ ਦੇ ਦੇਖਿਆ ।
 ਰਿਸ਼ਤਿਆਂ ਨੂੰ ਭੁੱਲ ਗਏ ਨੇ ,
ਹੀਰ ਰਾਝਿਆਂ ਦਾ ਦੌਰ ਚਲਦਾ ਦੇਖਿਆ ।
ਮਿੱਟ ਗਈਆਂ ਨੇ ਮਾਂ ਪਿਓ ਦੀਆਂ ਚਾਹਤਾਂ ,
ਟੁੱਟ ਗਏ ਨੇ ਅਰਮਾਨ ਦਿਲਾਂ ਦੇ ।
ਹਰ ਗੱਭਰੂ ਨੂੰ ਅੱਜ ਮੈਂ ,
ਨਸ਼ੇ ਦੀ ਲੱਟ ਚ ਬਰਬਾਦ ਹੁੰਦੇ ਦੇਖਿਆ ।
 ਚੰਗਾ ਸੀ ਉਹ ਟਾਈਮ ਜਦੋਂ ,
ਮਾਂ ਪਿਓ ਦੀ ਚਾਹਤ ਨੂੰ ਅਬਾਦ ਰੱਖਦੇ ਸੀ ।
 ਧੀਆਂ ਪੁੱਤਾਂ ਦੀਆਂ ਗਲਤੀਆਂ ਕਰਕੇ ,
 ਮੈਂ ਅੱਜ ਫਿਰ ਮਾਂ ਪਿਓ ਦਾ ਸਿਰ ਨੀਵਾਂ ਹੁੰਦੇ ਦੇਖਿਆ ।
ਮਾਂ ਪਿਓ ਜੇ ਕੁੱਝ ਕਹਿੰਦੇ ਨੇ ,
ਧੀ ਪੁੱਤ ਅੱਗਿਓ ਜਵਾਬ ਸੁਣਾਉਂਦੇ ਨੇ ।
ਮੈਂ ਅੱਜ ਫਿਰ ਮਾਂ ਪਿਓ ਨੂੰ ,
ਧੀਆਂ ਪੁੱਤਾਂ ਦੇ ਦੁੱਖਾਂ ਤੇ ਵੈਂਣ ਪਾਉਂਦੇ ਦੇਖਿਆ ।
ਇਹ ਰੰਗਲੀ ਦੁਨੀਆਂ ਅੈਂ ,
ਮਾਂ ਪਿਓ ਨੂੰ ਕੋਈ ਪੁੱਛਦਾ ਨੀ ।
 ਮੈਂ ਅੱਜ ਫਿਰ " ਹਾਕਮ ਮੀਤ " ਨੂੰ ,
ਤੀਰਥਾਂ ਤੇ ਮੱਥੇ ਟੇਕ ਦਾ ਦੇਖਿਆ ।

 


       ਹਾਕਮ ਸਿੰਘ ਮੀਤ :- ਬੌਂਦਲੀ
          " ਮੰਡੀ ਗੋਬਿੰਦਗਡ਼੍ਹ "

Have something to say? Post your comment