Poem

( ਜਾਤ ਪਾਤ ਤੇ ਭੇਦ ਭਾਵ)ਪਰਮਜੀਤ ਕੌਰ ਸੋਢੀ

May 07, 2018 06:14 PM
General

ਹਿੰਦੂ,ਮੁਸਲਿਮ,ਸਿੱਖ ,ਈਸਾਈ ਹਾਂ ਸਾਰੇ ਜੀ ਭਾਈ,ਭਾਈ ।
ਜਾਤ,ਪਾਤ ਦਾ ਖਹਿੜਾ ਛੱਡੀਏ,ਬਣ ਕੇ ਰਹੀਏ ਭਾਈ,ਭਾਈ।
ਜਾਤ,ਮਜ੍ਹਬ ਦਾ ਕੰਮ ਮੁਕਾਕੇ,ਖੂਬਸੂਰਤ ਇਹ ਜੱਗ ਬਣਾਈ।
ਹਿੰਦੁ,ਮੁਸਲਿਮ.................................
ਕੰਮ ਕਾਰ ਸਭ ਰਲ,ਮਿਲ ਕਰਕੇ,ਇੱਜਤਾ ਵਾਲੀ ਰੋਟੀ ਖਾਈ।
ਖੂਨ,ਮਾਸ ਸਭਨਾ ਵਿੱਚ ਇੱਕੋ,ਜਾਨੇ ਸਾਰੀ ਹੀ ਲਕਾਈ।
ਕਿਉ ਮੈਂ,ਮੈਂ ਕਰਕੇ ਝਗੜੇ ਕਰਦੇ,ਤੂੰ,ਤੂੰ ਕਰਕੇ ਘਰ ਵਸਾਈ।
ਹਿੰਦੂ,ਮੁਸਲਿਮ......................................
ਜਿੱਥੇ ਮਾਸੂਮ ਬੱਚੀਆ ਦੀ ਰੂਹ ਕੁਰਲਾਵੇ,ਉਹ ਕੀ ਮੰਦਿਰ ਕੀ ਧਰਮ ਕੁਹਾਈ।
ਜਿਥੇ ਮਰ ਜਾਵੇ ਜਮੀਰ ਬੰਦੇ ਦੀ ,ਉੱਥੇ ਕੀ ਤੂੰ ਕਦਰ ਕਰਾਈ।
ਮੁੱਲ ਇੱਜਤਾ ਦੇ ਪੈਦੇ ਬੰਦਿਆ,ਬਾਕੀ ਸਾਰੀ ਖਾਹ,ਮਖਾਹੀ।
ਹਿੰਦੂ ਮੁਸਲਿਮ...........................
ਪਰਮਜੀਤ ਸਭ ਹੋਵੋ ਇੱਕਠੇ ਰਲ,ਮਿਲ ਰਹੀਏ ਮਾਈ ਭਾਈ।
ਧੀਆਂ,ਭੈਣਾ ਦੀ ਇੱਜਤ ਕਰਕੇ,ਸਾਰੇ ਜਗਤ ਦਾ ਮਾਣ ਵਧਾਈ।
ਅਰਦਾਸ ਕਰਾਂ ਸੱਰਬਤ ਦੇ ਭਲੇ ਦੀ,ਤੂੰ ਮੇਰਾ ਰਾਖਾ ਸਭਨੀ ਧਾਂਈ।
ਮਣਕਾ,ਮਣਕਾ ਜੋੜ ਸੋਢੀ ਮਾਲਾ ਬਣਾਕੇ,ਦੇਸ ਮੇਰੇ ਨੂੰ ਖੁਸ਼ਹਾਲ ਬਣਾਈ।
ਹਿੰਦੂ ਮੁਸਲਿਮ..............................
।ਪਰਮਜੀਤ ਕੌਰ ਸੋਢੀ ਭਗਤਾ ਭਾਈ ਕਾ।

Have something to say? Post your comment