Poem

ਗਜ਼ਲ.........ਖੁਸ਼ੀ ਮੁਹੰਮਦ "ਚੱਠਾ"

May 09, 2018 06:25 PM
General

ਲੱਗੀ ਦਿਲਾਂ ਵਿਚ ਬੜੀ , ਅੱਗ ਨਫ਼ਰਤ ਵਾਲੀ
ਠੰਢੀ ਕਰ ਲਓ ਦੋ ਕਰਕੇ, ਪਿਆਰ ਦੀਆਂ ਗੱਲਾਂ

ਹਰ ਸ਼ਖਸ ਤਨਾਅ 'ਚ, ਫਿਰੇ ਹੋਇਆ ਪਰੇਸ਼ਾਨ
ਵੱਧ ਗਈਆਂ ਤਾਹੀਓਂ, ਬਹਿਸ-ਤਕਰਾਰ ਦੀਆਂ ਗੱਲਾਂ

ਦੌੜ ਲੱਗੀ ਹਰ ਪਾਸੇ, ਪੈਸੇ ਨੂੰ ਕਮਾਉਣ ਦੀ
ਜਿੱਥੇ ਦੇਖੋ ਉੱਥੇ ਹੁੰਦੀਆਂ, ਵਪਾਰ ਦੀਆਂ ਗੱਲਾਂ

ਵਾਅਦੇ ਕਰ-ਕਰ ਲੋਕੀਂ, ਨੇ ਮੁੱਕਰ ਜਾਂਦੇ ਅੱਜ
ਪਿੱਛੇ ਰਹਿ ਗਈਆਂ ਨੇ, ਕੌਲ ਤੇ ਕਰਾਰ ਦੀਆਂ ਗੱਲਾਂ

ਨਹੀਂਓਂ ਰਹਿ ਗਿਆ ਪਿਆਰ, ਖੂਨ ਬਣ ਗਏ ਨੇ ਪਾਣੀ
ਨਿੱਤ ਹੁੰਦੀਆਂ ਨੇ ਰਿਸ਼ਤੇ, ਤਾਰ-ਤਾਰ ਦੀਆਂ ਗੱਲਾਂ

ਰਹਿੰਦਾ ਲੀਡਰਾਂ ਨੂੰ ਡਰ, ਕੁਰਸੀ ਗਵਾਉਣ ਦਾ
ਤਾਹੀਓਂ ਕਰਦੇ ਨੇ ਝੂਠੇ, ਪ੍ਰਚਾਰ ਦੀਆਂ ਗੱਲਾਂ

ਗੰਦ ਗਾਇਕੀ 'ਚ ਪਾਇਆ, ਭੁੱਲੇ ਵਿਰਸੇ ਦੀ ਗੱਲ
ਗਵਈਏ ਕਰਦੇ ਹਥਿਆਰ, ਅਤੇ ਨਾਰ ਦੀਆਂ ਗੱਲਾਂ

ਉੱਤੋਂ-ਉੱਤੋਂ "ਖੁਸ਼ੀ" ਕਰਦੇ, ਜੋ ਗੱਲਾਂ ਹੱਸ-ਹੱਸ
ਤੂੰ ਨਾ ਜਾਣੇ ਉਹਨਾਂ ਦਿਲਾਂ, ਵਿਚਕਾਰ ਦੀਆਂ ਗੱਲਾਂ.....

ਖੁਸ਼ੀ ਮੁਹੰਮਦ "ਚੱਠਾ"
ਦੂਹੜੇ (ਜਲੰਧਰ)

Have something to say? Post your comment