News

ਮਨੋਹਰ ਵਾਟਿਕਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚ 'ਮਦਰਸ ਡੇ' ਮਨਾਇਆ ਗਿਆ

May 12, 2018 10:43 PM

ਜੰਡਿਆਲਾ ਗੁਰੂ, 12 ਮਈ ਕੁਲਜੀਤ ਸਿੰਘ

ਸਥਾਨਕ ਮਨੋਹਰ ਵਾਟਿਕਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੰਡਿਆਲਾ ਗੁਰੂ ਵਿੱਚ 'ਮਦਰਸ ਡੇ ਬੜੀ' ਧੂਮ ਧਾਮ ਨਾਲ ਮਨਾਇਆ ਗਿਆ।ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ।ਨਰਸਰੀ ਕਲਾਸ ਤੋਂ ਲੈ ਕੇ ਬਾਰਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਦੇ ਮਾਤਾ ਪਿਤਾ ਨੂੰ ਵਿੱਚ ਸਕੂਲ ਰੰਗਾ ਰੰਗ ਪ੍ਰੋਗਰਾਮ ਵਿਚ ਸ਼ਮੂਲੀਅਤ ਕਰਨ ਲਈ ਬੁਲਾਇਆ ਗਿਆ।ਵਿਦਿਆਰਥੀਆਂ ਨੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ।ਮਾਤਾਵਾਂ ਲਈ ਗੇਮਜ਼ ਦਾ ਪ੍ਰੋਗਰਾਮ ਵੀ ਕੀਤਾ ਗਿਆ। ਵਿਦਿਆਰਥੀਆਂ ਦੀਆਂ ਮਾਤਾਵਾਂ ਨੇ ਇਸ ਵਿੱਚ ਵੱਧ ਚੜ ਕੇ ਹਿੱਸਾ ਲਿਆ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸਵਿਤਾ ਕਪੂਰ ਜੀ ਨੇ ਕਿਹਾ ਕਿ ਇਕ ਬੱਚੇ ਦੀ ਜਿੰਦਗੀ ਵਿੱਚ ਮਾਂ ਦਾ ਰੋਲ ਬਿਆਨ ਨਹੀਂ ਕੀਤਾ ਜਾ ਸਕਦਾ। ਮਾਂ ਰੱਬ ਦਾ ਦੂਜਾ ਰੂਪ ਹੈ। ਪੜਾਈ ਦੇ ਖੇਤਰ ਵਿੱਚ ਵੀ ਮਾਂ ਦਾ ਰੋਲ ਬਹੁਤ ਅਹਿਮ ਹੈ। ਪ੍ਰਿੰਸੀਪਲ ਨੇ ਕਿਹਾ ਕਿ ਜੋ ਵੀ ਉੱਘੀਆਂ ਸਖ਼ਸ਼ੀਅਤਾਂ ਹੋਈਆਂ ਹਨ ਉਨ੍ਹਾਂ ਦੀ ਕਾਮਯਾਬੀ ਪਿੱਛੇ ਮਾਂ ਦਾ ਹੱਥ ਹੈ।ਇਸ ਮੌਕੇ ਸੁਰੇਸ਼ ਕੁਮਾਰ ਸਕੂਲ ਅਕਾਦਮਿਕ ਡਾਇਰੈਕਟਰ ਤੇ ਸੁਨੀਲ ਜੈਨ ਕੈਸ਼ੀਅਰ ਇਸ ਪ੍ਰੋਗਰਾਮ ਵਿੱਚ ਉਚੇਚੇ ਤੌਰ ਤੇ ਪਹੁੰਚੇ ਤੇ ਮਾਤਾਵਾਂ ਨੂੰ ਇਸ ਦਿਵਸ ਲਈ ਵਧਾਈ ਦਿੱਤੀ ਤੇ ਕਿਹਾ ਕਿ ਕਿਸੇ ਵੀ ਵਿਦਿਆਰਥੀ ਦੀ ਕਾਮਯਾਬੀ ਉਸਦੀ ਮਾਂ ਦੀ ਪਰਵਰਿਸ਼ ਤੇ ਦਿੱਤੇ ਸੰਸਕਾਰਾਂ ਉਤੇ ਨਿਰਭਰ ਕਰਦੀ ਹੈ।ਸੁਰੇਸ਼ ਕੁਮਾਰ ਨੇ ਇਸ ਮੌਕੇ ਆਪਣੀ ਮਾਤਾ ਜੀ ਨੂੰ ਯਾਦ ਕੀਤਾ ਅਤੇ ਸ਼ਰਧਾਜਲੀ ਦਿੰਦਿਆ ਇੱਕ ਕਵਿਤ ਬੋਲੀ 'ਮੇਰੀ ਵੀ ਇੱਕ ਮਾਂ ਹੁੰਦੀ ਸੀ, ਸੱਚੀ ਰੱਬ ਦਾ ਨਾਂ ਹੁੰਦੀ ਸੀ', ਉਂਗਲੀ ਫੜ ਕੇ ਤੁਰਨਾ ਸਿੱਖਿਆ, ਅੱਗੇ ਪਿੱਛੇ ਮੁੜਨਾ ਸਿੱਖਿਆ। ਇਹ ਗੀਤ ਸੁਣਦਿਆਂ ਸਾਰੇ ਭਾਵੁਕ ਹੋ ਉਠੇ ਅਤੇ ਸੱਭ ਦੀਆਂ ਅੱਖਾਂ ਇਸ ਕਵਿਤਾ ਨਾਲ ਸੱਭ ਦੀਆਂ ਅੱਖਾਂ ਨਮ ਹੋ ਗਈਆਂ। ਸੁਰੇਸ਼ ਕੁਮਾਰ ਨੇ ਦੱਸਿਆ ਕਿ ਮਾਂ ਇੱਕ ਰੱਬ ਦਾ ਰੂਪ ਹੈ ਜੋ ਬੱਚੇ ਦੇ ਨਾਲ ਜੀਵਨ ਭਰ ਰਹਿੰਦੀ ਹੈ।ਇਸ ਮੌਕੇ ਸਕੂਲ ਦੇ ਡੀਨ ਨਿਸ਼ਾ ਜੈਨ ਨੇ ਸਭ ਨੂੰ ਵਧਾਈ ਦਿੱਤੀ ਅਤੇ ਮਾਤਾਵਾਂ ਨੂੰ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਦਾ ਧੰਨਵਾਦ ਕੀਤਾ।

Have something to say? Post your comment