News

ਦੀ ਰੈਵੀਨਿਊ ਪਟਵਾਰ ਯੂਨੀਅਨ ਦੀ ਹੰਗਾਮੀ ਮੀਟਿੰਗ ਹੋਈ।

May 12, 2018 10:50 PM

ਜੰਡਿਆਲਾ ਗੁਰੂ ਕੁਲਜੀਤ ਸਿੰਘ

ਅੱਜ ਦਿ ਰੈਵੀਨਿਊ ਪਟਵਾਰ ਯੂਨੀਅਨ ਅੰਮ੍ਰਿਤਸਰ ਦੀ ਮੀਟਿੰਗ ਕਾਰਜਕਾਰੀ ਪ੍ਰਧਾਨ ਕੁਲਵੰਤ ਸਿੰਘ ਡੇਹਰੀਵਾਲ ਅਤੇ ਪੰਜਾਬ  ਪ੍ਰਧਾਨ ਸ: ਨਿਰਮਲਜੀਤ ਸਿੰਘ ਬਾਜਵਾ ਜੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ 19/5/2018 ਨੂੰ  ਹੋਣ ਵਾਲੀ ਆਲ ਇੰਡੀਆ ਪਟਵਾਰ ਸੰਘ ਅਤੇ ਆਲ ਇੰਡੀਆ ਕਾਨੂੰਗੋ ਐਸੋਸੀਏਸ਼ਨ ਦੀ ਮੀਟਿੰਗ ਦੀ ਤਿਆਰੀ ਬਾਰੇ ਰੂਪ ਰੇਖਾ ਤਿਆਰ ਕੀਤੀ ਗਈ। ਇਸ ਮੀਟਿੰਗ ਨੂੰ ਸਫਲ ਬਣਾਉਣ ਲਈ ਤਹਿਸੀਲ ਪ੍ਰਧਾਨਾਂ ਸਹਿਬਾਨ ਅਤੇ ਜਥੇਬੰਦਕ ਮੈਂਬਰਾਂ ਦੀਆਂ ਵਖ ਵਖ ਡਿਊਟੀਆਂ ਲਗਾਈਆਂ ਗਈਆਂ। ਬਾਅਦ ਵਿੱਚ ਜਥੇਬੰਦਕ ਮੰਗਾਂ ਪ੍ਰਤੀ ਮੰਗ ਪੱਤਰ ਡੀ: ਆਰ: ਉ: ਸ੍ਰੀ ਮੁਕੇਸ਼ ਕੁਮਾਰ ਸ਼ਰਮਾ ਜੀ ਨੂੰ ਦਿੱਤਾ। ਵਫਦ ਵਿੱਚ ਚਾਨਣ ਸਿੰਘ ਖਹਿਰਾ ਜਨਰਲ ਸਕੱਤਰ ਜਿਲ੍ਹਾ, ਸੁਖਦੇਵਰਾਜ ਖਜਾਨਚੀ, ਸੁਖਚੈਨ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਮਜੀਠਾ, ਰਣਜੀਤ ਸਿੰਘ ਮਜੀਠਾ, ਰਣਜੀਤ ਸਿੰਘ ਦੁਧਾਲਾ  ਥੰਮਣ ਸਿੰਘ , ਸੁਖਚੈਨ ਸਿੰਘ ਧੂਲਕਾ, ਪ੍ਰਿੰਸਜੀਤ ਸਿੰਘ, ਕਸ਼ਮੀਰ ਸਿੰਘ ਭੁੱਲਰ, ਦਲੀਪ ਸਿੰਘ, ਪਲਵਿੰਦਰ ਸਿੰਘ , ਹਰਵਿੰਦਰ ਸਿੰਘ ਲਾਲੀ, ਰਜੀਵ ਕੁਮਾਰ ਆਦਿ ਸ਼ਾਮਲ ਸਨ।

Have something to say? Post your comment