News

ਵਿਧਾਇਕ ਨਾਗਰਾ ਦੇ ਉਪਰਾਲੇ ਸਦਕਾ 7 ਪਿੰਡਾਂ ਦੇ 74 ਕਿਸਾਨਾਂ ਨੂੰ 25 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਵੰਡੀ

May 12, 2018 10:53 PM

ਵਿਧਾਇਕ ਨਾਗਰਾ ਦੇ ਉਪਰਾਲੇ ਸਦਕਾ 7 ਪਿੰਡਾਂ ਦੇ 74 ਕਿਸਾਨਾਂ ਨੂੰ 25 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਵੰਡੀ
ਬੀਤੇ ਦਿਨੀਂ ਜ਼ਿਲ੍ਹੇ ਦੇ 7 ਪਿੰਡਾਂ ਵਿੱਚ ਕਿਸਾਨਾਂ ਦੀ ਕਣਕ ਤੇ ਨਾੜ ਅੱਗ ਕਾਰਨ ਹੋ ਗਈ ਸੀ ਸੁਆਹ
ਵਿਧਾਇਕ ਨਾਗਰਾ ਨੇ ਪਾਰਟੀ ਪੱਧਰ ਤੋਂ ਉਪਰ ਉਠ ਕੇ ਪੀੜ੍ਹਤ ਕਿਸਾਨਾਂ ਦੀ ਮਦਦ ਕਰਨ ਦੀ ਕੀਤੀ ਸੀ ਅਪੀਲ  ਐਸ.ਪੀ. ਸੰਧੂ ਤੇ ਬੀਬੀ ਨਾਗਰਾ ਨੇ ਵੰਡੇ ਕਿਸਾਨਾਂ ਨੂੰ ਚੈਕ


ਫ਼ਤਹਿਗੜ੍ਹ ਸਾਹਿਬ, 12 ਮਈ:ਕੁਲਜੀਤ ਸਿੰਘ
 ਕਿਸੇ ਮੁਸ਼ਕਲ ਦੀ ਘੜੀ ਵਿੱਚ ਫਸੇ ਇਨਸਾਨਾਂ ਦੀ ਮਦਦ ਕਰਨਾ ਹੀ ਪ੍ਰਮਾਤਮਾਂ ਦੀ ਸੱਚੀ ਭਗਤੀ ਹੈ ਅਤੇ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਆਪਣੇ ਵਿੱਤ ਮੁਤਾਬਕ ਲੋੜਵੰਦਾਂ ਦੀ ਸਹਾਇਤਾ ਲਈ ਹਮੇਸ਼ਾਂ ਅੱਗੇ ਰਹਿ ਕੇ ਉਨ੍ਹਾਂ ਦੀ ਮਦਦ ਕਰੀਏ ਕਿਉਂਕਿ ਇਹੋ ਸੱਚੇ ਅਰਥਾਂ ਵਿੱਚ ਇਨਸਾਨੀਅਤ ਦਾ ਮੁੱਖ ਮਨੋਰਥ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐਸ.ਪੀ. (ਐਚ) ਸ਼੍ਰੀ ਰਵਿੰਦਰਪਾਲ ਸਿੰਘ ਸੰਧੂ ਨੇ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਦੀ ਸੁਪਤਨੀ ਮਨਦੀਪ ਕੌਰ ਨਾਗਰਾ ਦੇ ਨਾਲ ਬੱਚਤ ਭਵਨ ਵਿਖੇ ਬੀਤੇ ਦਿਨੀਂ ਪਿੰਡ ਖੋਜੇ ਮਾਜਰਾ, ਸੰਗਤਪੁਰਾ, ਮਾਜਰੀ ਸੋਢੀਆਂ, ਸਿੱਧਵਾਂ, ਚਨਾਰਥਲ ਖੁਰਦ, ਖਰੇ ਤੇ ਮੀਰਪੁਰ ਵਿਖੇ ਖੇਤਾਂ ਵਿੱਚ ਖੜੀ ਕਣਕ ਤੇ ਨਾੜ ਨੂੰ ਅੱਗ ਲੱਗਣ ਕਾਰਨ 74 ਕਿਸਾਨਾਂ ਨੂੰ ਕਰੀਬ 25 ਲੱਖ ਰੁਪਏ ਦੀ ਮਾਲੀ ਸਹਾਇਤਾ ਵੰਡਣ ਉਪਰੰਤ ਮੀਡੀਆ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਇਸ ਮੌਕੇ ਕਿਸਾਨਾਂ ਨੂੰ 9 ਹਜਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਸਹਾਇਤਾ ਰਾਸ਼ੀ ਦੇ ਚੇਕ ਵੰਡੇ। ਇਥੇ ਵਰਨਣਯੋਗ ਹ ਕਿ ਇਹ ਰਾਸ਼ੀ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਵੱਲੋਂ ਪਾਰਟੀ ਪੱਧਰ ਤੋਂ ਉਪਰ ਉਠ ਕੇ ਕਿਸਾਨਾਂ ਦੀ ਮਦਦ ਕਰਨ ਲਈ ਕੀਤੀ ਅਪੀਲ ਤੋਂ ਬਾਅਦ ਵੱਖਵੱਖ ਜਥਬੰਦੀਆਂ ਦੇ ਸਹਿਯੋਗ ਨਾਲ ਇਕੱਤਰ ਕੀਤੀ ਗਈ ਹੈੇ।
 ਇਸ ਮੌਕੇ ਮਾਰਕੀਟ ਕਮੇਟੀ ਸਰਹਿੰਦ ਦੇ ਸਾਬਕਾ ਚੇਅਰਮੇਨ ਸ਼੍ਰੀ ਇੰਦਰਜੀਤ ਸਿੰਘ ਸੰਧੂ, ਸ਼੍ਰੀ ਸਾਧੂ ਰਾਮ ਭੱਟਮਾਜਰਾ, ਸਹਿਬਾਜ ਸਿੰਘ ਨਾਗਰਾ, ਕੁਲਵੰਤ ਸਿੰਘ ਬਧੌਛੀ, ਹਰਬੰਸ ਸਿੰਘ ਤੇ ਨੰਬਰਦਾਰ ਭੁਪਿੰਦਰ ਸਿੰਘ ਨੇ ਵਿਧਾਇਕ ਨਾਗਰਾ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਧਾਇਕ ਨਾਗਰਾ ਨੇ ਪਾਰਟੀ ਪੱਧਰ ਤੋਂ ਉਪਰ ਉਠ ਕੇ ਮੁਸ਼ਕਲ ਦੀ ਘੜੀ ਵਿੱਚ ਫਸੇ ਕਿਸਾਨਾਂ ਦੀ ਮਦਦ ਲਈ ਜ਼ੋ ਉਪਰਾਲਾ ਕੀਤਾ ਗਿਆ ਹੈ ਉਸ ਦੀ ਮਿਸਾਲ ਕਿਧਰੇ ਵੀ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਇਹ ਰਾਸ਼ੀ ਵੀ ਵਿਧਾਇਕ ਨਾਗਰਾ ਦੀਆਂ ਕੌਸ਼ਿਸ਼ਾਂ ਸਦਕਾ ਹੀ ਇਕਤਰ ਹੋਈ ਜਿਸ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ।
 ਇਸ ਮੌਕੇ ਸ਼੍ਰੀਮਤੀ ਮਨਦੀਪ ਕੌਰ ਨਾਗਰਾ ਨੇ ਕਿਹਾ ਕਿ ਇਨ੍ਹਾਂ ਕਿਸਾਨਾਂ ਦੀ ਮਦਦ ਲਈ ਪਹਿਲਾਂ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਆਪਣੀ ਇੱਕ ਮਹੀਨੇ ਦੀ ਤਨਖਾਹ ਦਿੱਤੀ ਅਤੇ ਉਸ ਤੋਂ ਬਾਅਦ ਤੋਂ ਬਾਅਦ ਆੜਤੀ ਐਸੋਸੀਏਸ਼ਨ ਸਰਹਿੰਦ ਵੱਲੋਂ 10 ਲੱਖ ਰੁਪਏ, ਦਸਮੇਸ਼ ਕਲੱਬ ਤੇ ਪ੍ਰਵਾਸੀ ਪੰਜਾਬੀਆਂ ਵੱਲੋਂ 10 ਲੱਖ 50 ਹਜਾਰ ਰੁਪਏ, ਡੇਰਾ ਹੰਸਾਲੀ ਦੇ ਬਾਬਾ ਪਰਮਜੀਤ ਸਿੰਘ ਵੱਲੋਂ ਇੱਕ ਲੱਖ ਰੁਪਏ, ਆੜਤੀ ਐਸੋਸੀਏਸ਼ਨ ਬਾਗੜੀਆਂ ਵੱਲੋਂ 1 ਲੱਖ ਰੁਪਏ, ਪਿੰਡ ਦਾਦੂ ਮਾਜਰਾ ਦੀ ਪੰਚਾਇਤ ਵੱਲੋਂ 50 ਹਜਾਰ ਰੁਪਏ ਅਤੇ ਮਾਰਕੀਟ ਕਮੇਟੀ ਸਰਹਿੰਦ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ 22 ਹਜਾਰ 500 ਰੁਪਏ ਦੀ ਰਾਸ਼ੀ ਕਿਸਾਨਾਂ ਲਈ ਦਿੱਤੀ ਗਈ ਸੀ, ਜਿਸ ਕਾਰਨ ਅੱਜ 7 ਪਿੰਡਾਂ ਦੇ 74 ਕਿਸਾਨਾਂ ਨੂੰ 25 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਗਈ ਹੈ। ਉਨ੍ਹਾਂ ਵਿਸ਼ੇਸ਼ ਤੌਰ ਤੇ ਪਿੰਡ ਚਨਾਰਥਲ ਕਲਾਂ ਦੇ ਲੋਕਾਂ ਦੀ ਵੀ ਸਰਾਹਨਾਂ ਕੀਤੀ ਜਿਨ੍ਹਾਂ ਨੇ ਪੀੜ੍ਹਤ ਕਿਸਾਨਾਂ ਦੀ ਮਦਦ ਲਈ ਪਿੰਡ ਵਿੱਚੋਂ ਹੀ ਰਾਸ਼ੀ ਇਕੱਤਰ ਕੀਤੀ।
 ਇਸ ਮੋਕੇ ਵੱਖਵੱਖ ਆੜਤੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਕਿਸਾਨ ਤੇ ਆੜਤੀ ਦਾ ਨਹੁੰ ਮਾਸ ਦਾ ਰਿਸ਼ਤਾ ਹੁੰਦਾ ਹੈ ਤੇ ਮੁਸ਼ਕਲ ਦੀ ਇਸ ਘੜੀ ਵਿੱਚ ਫਸੇ ਕਿਸਾਨਾਂ ਦੀ ਹਰ ਤਰ੍ਹਾਂ ਨਾਲ ਸਹਾਇਤਾ ਕੀਤੀ ਜਾਵੇਗੀ। ਉਨ੍ਹਾਂ ਵਿਸ਼ੇਸ਼ ਤੌਰ ਤੇ ਵਿਧਾਇਕ ਨਾਗਰਾ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਦੀ ਪ੍ਰੇਰਨਾਂ ਸਦਕਾ ਇਹ ਰਕਮ ਇੱਕਤਰ ਹੋ ਸਕੀ ਅਤੇ ਲੋੜਵੰਦ ਕਿਸਾਨਾਂ ਦੀ ਸਹਾਇਤਾ ਕੀਤੀ ਗਈ।ਇਸ ਮੌਕੇ ਏ.ਐਸ.ਪੀ. ਡਾ: ਰਵਜੋਤ ਗਰੇਵਾਲ ਤੋ ਵੱਡੀ ਗਿਣਤੀ ਵਿੱਚ ਕਿਸਾਨ ਹਾਜਰ ਸਨ।

Have something to say? Post your comment