21

July 2018
ਕਮੀਆਂ ਲੱਭਣਾਂ //ਪਰਮ ਜੀਤ 'ਰਾਮਗੜੀਆ'ਇਸਤਰੀ ਅਕਾਲੀ ਦਲ ਦੀ ਜਿਲ੍ਹਾ ਪ੍ਰਧਾਨ ਬੀਬੀ ਵਿਰਕ ਵਲੋਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਮੀਟਿੰਗ।ਲੋਕ ਇਨਸਾਫ ਪਾਰਟੀ ਨੇ ਕਿਸ਼ਨ ਪੱਖੋਕੇ ਨੂੰ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਣਾਇਆਏਸ਼ੀਆਈ ਖੇਡਾਂ ਲਈ ਭਾਰਤੀ ਸਾਈਕਲਿੰਗ ਟੀਮ ਦਾ ਐਲਾਨ ਜਿਲ੍ਹਾ ਸਿੱਖਿਆ ਅਫਸਰ ਨੇ ਮੈਡਮ ਦਲਜੀਤ ਕੌਰ ਨੂੰ ਕੀਤਾ ਸਨਮਾਨਿਤਨੀਂਦ ਨਾ ਆਉਣਾ, ਸਟਰਿਸ, ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਪ੍ਰੇਸ਼ਾਨ ਰੋਗੀਆਂ ਲਈ ਸਾਵਧਾਨੀਆਂ //ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ"ਭਗਤ ਪੂਰਨ ਸਿੰਘ" ਗੀਤ ਦਾ ਪੋਸਟਰ ਡਾ: ਇੰਦਰਜੀਤ ਕੌਰ ਪਿੰਗਲਵਾੜਾ ਵੱਲੋਂ ਲੋਕ ਅਰਪਣ ਲੇਖਿਕਾ ਡਾ. ਸੁਖਵੀਰ ਕੌਰ ਸਰਾਂ ਦੇ ਪਲੇਠੇ ਕਾਵਿ-ਸੰਗ੍ਰਹਿ “ਦੇਖਣਾ ਹੈ ਚੰਨ“ 'ਤੇਗਾਇਕੀ ਅਤੇ ਗੀਤਕਾਰੀ ਦਾ ਠਾਠਾਂ ਮਾਰਦਾ ਧੜੱਲੇਦਾਰ ਦਰਿਆ-- ਹਾਕਮ ਬਖਤੜੀ ਵਾਲਾ ਬੱਚਿਆਂ ਦਾ ਡੇਗੂ ਤੌ ਰੱਖੌ ਬਚਾਅ–ਡਾਂ ਰੰਧਾਵਾ।
Article

ਪਹਿਲਾ ਮਾਂ ਦਿਵਸ ਦਿਵਸ 1908 ਤੋਂ ਹੋਂਦ ਵਿੱਚ ਆਇਆ / ਗੁਰਭਿੰਦਰ ਸਿੰਘ ਗੁਰੀ

May 12, 2018 11:02 PM

13 ਮਈ ਨੂੰ ਮਾਂ ਦਿਵਸ ਤੇ ਵਿਸ਼ੇਸ਼

ਪਹਿਲਾ ਮਾਂ ਦਿਵਸ ਦਿਵਸ 1908 ਤੋਂ ਹੋਂਦ ਵਿੱਚ ਆਇਆ /  ਗੁਰਭਿੰਦਰ ਸਿੰਘ ਗੁਰੀ

ਮਾਂ ਦੇ ਪੈਰਾਂ ਹੇਠ ਰੱਬ ਵਸਦਾ
ਬੱਚੇ ਆਪਣੀ ਮਾਂ ਦੇ ਕੀਤੇ ਉਪਕਾਰਾਂ ਨੂੰ ਸਾਰੀ ਉਮਰ ਨਹੀਂ ਉਤਾਰ ਸਕਦੇ


ਅੱਜ ਅਸੀਂ 13 ਮਈ ਨੂੰ ਮਾਂ ਦਿਵਸ ਵਜੋਂ ਮਨਾ ਰਹੇ ਹਾਂ। ਮਾਂ ਜੋ ਕਿ ਜਗਤ ਜਨਨੀ ਹੈ ਤੇ ਸਾਡੇ ਸਮਾਨ ਵਿੱਚ ਮਾਂ ਨੂੰ ਰੱਬ ਦਾ ਦਰਜਾ ਦਿੱਤਾ ਗਿਆ ਹੈ। ਮਾਂ ਸ਼ਬਦ ਉਹ ਸ਼ਬਦ ਹੈ, ਜੋ ਇਨਸਾਨ ਆਪਣੀ ਉਮਰ ਦੇ ਜਿਸ ਵੀ ਪੜਾਅ 'ਚ ਹੋਵੇ, ਹਰ ਉਸ ਮੁਕਾਮ  'ਤੇ ਮਾਂ ਸ਼ਬਦ ਜ਼ੁਬਾਨਤੇ ਰਹਿੰਦਾਂ ਹੀ ਹੈ। ਜਨਮ ਤੋਂ ਬਾਅਦ ਜਦੋਂ ਬੱਚਾ ਆਪਣੇ ਮੂੰਹੋ ਪਹਿਲਾਂ ਸ਼ਬਦ ਮਾਂ ਬੋਲਦਾ ਹੈ । ਇੱਕ ਮਾਂ ਆਪਣੇ ਬੱਚਿਆਂ ਲਈ ਲੱਖ ਤਸੀਹੇ ਝੱਲ ਕੇ ਉਸ ਨੂੰ ਇੱਕ ਸੁੰਦਰ ਜਗਤ ਦੇਖਣ ਦਾ ਅਵਸਰ ਪ੍ਰਦਾਨ ਕਰਦੀ ਹੈ। ਮਾਂ ਦਿਵਸ 'ਤੇ ਆਓ ਜਾਣਦੇ ਹਾਂ

 

ਮਾਂ ਪਹਿਲਾ ਮਾਂ ਦਿਵਸ ਦਿਵਸ 1908 ਤੋਂ ਹੋਂਦ ਵਿੱਚ ਆਇਆ। ਮਾਂ ਹੀ ਤਿਆਗ,ਮਮਤਾ ਅਤੇ ਪਿਆਰ ਦੀ ਮੂਰਤੀ ਹੈ, ਇਸੇ ਦੇ ਸਤਿਕਾਰ 'ਵਿੱਚ 'ਮਾਂ ਦਿਵਸ' ਮਨਾਇਆ ਜਾਂਦਾ ਹੈ।

1870 ਚ ਅਮਰੀਕੀ ਸਮਾਜ ਸੇਵਿਕਾ 'ਜੂਲੀਆ ਵਾਰਡ ' ਨੇ ਪਹਿਲੀ ਵਾਰ ਇਸ ਦਾ ਨਾਂ 'ਅਮਰੀਕੀ ਸਿਵਲ ਵਾਰ ਅਤੇ 'ਫ੍ਰੈਂਕੋ ਪਰਸ਼ੀਅਨ ਵਾਰ'ਦੀ ਬਰਬਾਦੀ ਦੇਖ ਕੇ ਲਿਆ। ਜੂਲੀਆ ਨੇ ਅੰਤਰਰਾਸ਼ਟਰੀ press  ਕਾਨਫਰੰਸ,ਲੰਡਨ ਅਤੇ ਪੈਰਿਸ 'ਵਿੱਚ ਹੋਈ ਸੀ,ਵਿੱਚ ਸ਼ਾਂਤੀ ਦਾ ਮੁੱਦਾ ਚੁੱਕਿਆ। ਉਨ੍ਹਾਂ ਨੇ ਇਕੱਲਿਆਂ ਹੀ ਸਭ ਔਰਤਾਂ ਨੂੰ ਯੁੱਧ ਦੇ ਵਿਰੋਧ 'ਚ ਖੜ੍ਹੇ ਹੋਣ ਦੀ ਪ੍ਰਾਰਥਨਾ ਕੀਤੀ। ਉਸੇ ਸਾਲ ਜੂਲੀਆ ਨੇ 'ਬੋਸਟਨ' 'ਚ ਇੱਕ ਜ਼ਬਰਦਸਤ ਭਾਸ਼ਣ ਦਿੱਤਾ ਜੋ ਅਸਲ 'ਚ ਸ਼ਾਂਤੀ ਲਈ 'ਮਦਰਸ ਡੇ' ਦਾ ਮੁੱਦਾ ਸੀ। ਇਹ ਕਈ ਭਾਸ਼ਾਵਾਂ 'ਚ ਛਪਿਆ ਤੇ ਵੰਡਿਆ ਗਿਆ। ਜੂਲੀਆ ਨੂੰ ਸ਼ਾਂਤੀ ਲਈ 'ਮਦਰਸ ਡੇ' ਦਾ ਵਿਚਾਰ 'ਐਨ ਮੈਰੀ ਰੀਵਜ਼ ਜਾਰਵਿਸ' ਤੋਂ ਮਿਲਿਆ ਸੀ, ਜਿਸ ਨੇ 1858 'ਚ ਸਾਫ-ਸਫਾਈ ਦੀ ਮੁਹਿੰਮ ਚਲਾਈ, ਜਿਸ ਨੂੰ ਉਸ ਨੇ 'ਮਦਰਸ ਫ੍ਰੈਂਡਸ਼ਿਪ ਡੇ' ਦਾ ਨਾਂ ਦਿੱਤਾ ਸੀ। ਫਿਰ ਸੰਨ 1900 'ਚ ਜਾਰਵਿਸ ਸਿਵਲ ਵਾਰ ਤੋਂ ਬਾਅਦ ਲੋਕਾਂ ਨੂੰ ਦੁਬਾਰਾ ਵਸਾਉਣ ਲੱਗ ਪਈ। ਪਿੱਛੋਂ ਜਾਰਵਿਸ ਦੀ ਬੇਟੀ ਐਨਾ ਜਾਰਵਿਸ ਨੇ ਇਸ ਦਿਨ ਨੂੰ ਅੱਜ ਦੇ ਯੁੱਗ 'ਚ ਮਨਾਏ ਜਾਣ ਵਾਲੇ 'ਮਦਰਸ ਡੇ' ਦੇ ਰੂਪ 'ਚ ਪਰਿਭਾਸ਼ਿਤ ਕੀਤਾ !

 

9 ਮਈ 1905 'ਚ ਐਨ ਰੀਵਜ਼ ਜਾਰਵਿਸ ਦਾ ਦਿਹਾਂਤ ਹੋ ਗਿਆ। ਉਹ ਆਖਰੀ ਸਮੇਂ 'ਚ ਕਾਫੀ ਬੀਮਾਰ ਰਹੀ। ਉਨ੍ਹਾਂ ਦੀ ਬੇਟੀ ਐਨਾ ਨੇ ਉਨ੍ਹਾਂ ਦੀ ਬਹੁਤ ਸੇਵਾ ਕੀਤੀ, ਇਥੋਂ ਤਕ ਕਿ ਉਸ ਨੇ ਵਿਆਹ ਵੀ ਨਹੀਂ ਕੀਤਾ। ਐਨਾ ਨੂੰ ਲੱਗਦਾ ਸੀ ਕਿ ਅਕਸਰ ਬੱਚੇ ਮਾਂ ਦੇ ਜੀਵਨ ਕਾਲ 'ਚ ਉਸ ਨੂੰ ਨਜ਼ਰਅੰਦਾਜ਼ ਕਰਦੇ ਹਨ, ਉਸ ਨੂੰ ਓਨਾ ਮਹੱਤਵ ਨਹੀਂ ਦਿੰਦੇ ਜਿਸ ਦੀ ਕਿ ਉਹ ਹੱਕਦਾਰ ਹੈ। ਐਨਾ ਖੁਦ ਆਪਣੀ ਮਾਂ ਨੂੰ ਬਹੁਤ ਯਾਦ ਕਰਦੀ ਸੀ। 1907 'ਚ ਐਨਾ ਨੇ ਆਪਣੇ ਦੋਸਤਾਂ ਨੂੰ ਦੱਸਿਆ ਕਿ ਉਹ ਆਪਣੀ ਮਾਂ ਦੀ ਚਲਾਈ ਮੁਹਿੰਮ ਨੂੰ ਆਪਣਾ ਜੀਵਨ ਸਮਰਪਿਤ ਕਰਨਾ ਚਾਹੁੰਦੀ ਹੈ ਅਤੇ ਇੱਕ 'ਮਦਰਸ ਡੇ' ਬਣਾਉਣਾ ਚਾਹੁੰਦੀ ਹੈ, ਜੋ ਜੀਵਤ ਅਤੇ ਮਰ ਚੁੱਕੀਆਂ ਸਭ ਮਾਵਾਂ ਦੀ ਯਾਦ 'ਚ ਹੋਵੇ। ਉਸ ਨੇ ਆਪਣੇ ਦੋਸਤਾਂ ਨਾਲ ਰਲ ਕੇ ਇੱਕ ਲਹਿਰ ਚਲਾਈ, ਜਿਸ ਚ ਉਹ ਅਫਸਰਾਂ,ਮੰਤਰੀਆਂ,ਵਪਾਰੀਆਂ , ਅੰਤਰਰਾਸ਼ਟਰੀ ਮਹਿਲਾ ਮੈਂਬਰਾਂ ਨੂੰ ਲਗਾਤਾਰ ਪੱਤਰ-ਵਿਹਾਰ ਰਾਹੀਂ ਮਜਬੂਰ ਕਰਦੀ ਰਹੀ ਕਿ 'ਮਦਰਸ ਡੇ' ਨੂੰ ਨੈਸ਼ਨਲ ਡੇ ਮੰਨ ਕੇ ਛੁੱਟੀ ਐਲਾਨੀ ਜਾਵੇ।

 

       ਪਹਿਲਾ ਮਾਂ ਦਿਵਸ        10 ਮਈ 1908 ਨੂੰ ਗਰਾਟਨ 'ਚ 'ਐਂਡ੍ਰਿਊਸ ਮੈਥੋਡਿਸਟ' ਨਾਮੀ ਚਰਚ ਨੇ ਸਭ ਤੋਂ ਪਹਿਲਾਂ 'ਮਦਰਸ ਡੇ' ਮਨਾਇਆ। ਇਹ ਉਹ ਥਾਂ ਸੀ ਜਿਥੇ ਐਨ ਮੈਰੀ ਰੀਵਜ਼ ਜਾਰਵਿਸ 20 ਸਾਲ ਤਕ ਐਤਵਾਰ ਸਕੂਲ ਦੀਆਂ ਕਲਾਸਾਂ ਚਲਾਉਂਦੀ ਰਹੀ। ਇਸੇ ਦਿਨ ਫਿਲਾਡੇਲਫੀਆ 'ਚ, ਜਿਥੇ ਜਾਰਵਿਸ ਦਾ ਦੇਹਾਂਤ ਹੋਇਆ ਸੀ, ਇਹ ਦਿਨ ਮਨਾਇਆ ਗਿਆ। ਇਸ ਗੱਲ ਨੂੰ ਇੰਨੀ ਜ਼ਿਆਦਾ ਪ੍ਰਸਿੱਧੀ ਮਿਲੀ ਕਿ ਤੇਦੇਖਦਿਆਂ 9 ਮਈ 1914 ਨੂੰ ਅਮਰੀਕੀ ਰਾਸ਼ਟਰਪਤੀ ਵੁਡਰੋ ਵਿਲਸਨ ਨੇ ਹਰ ਸਾਲ ਮਈ ਮਹੀਨੇ ਦੇ ਦੂਜੇ ਐਤਵਾਰ ਨੂੰ ਅਮਰੀਕਾ 'ਚ 'ਮਦਰਸ ਡੇ' ਨੂੰ ਰਾਸ਼ਟਰੀ ਦਿਨ ਐਲਾਨਿਆ। ਉਨ੍ਹਾਂ ਨੇ ਕਿਹਾ ਕਿ ਇਹ ਦਿਨ ਯੁੱਧ 'ਚ ਸ਼ਹੀਦ ਹੋਏ ਪੁੱਤਰਾਂ ਦੀਆਂ ਮਾਵਾਂ ਨੂੰ ਸਨਮਾਨ ਦੇਣ, ਦੇਸ਼ ਦੀਆਂ ਸਭ ਮਾਵਾਂ ਪ੍ਰਤੀ ਇੱਜ਼ਤ ਅਤੇ ਪਿਆਰ ਦੀ ਭਾਵਨਾ ਜਤਾਉਣ ਲਈ ਮਨਾਇਆ ਜਾਵੇਗਾ। ਸੰਨ 1911 ਤਕ ਇਹ ਦਿਨ ਅਮਰੀਕਾ ਚ ਹੀ ਨਹੀਂ, ਸਗੋਂ ਮੈਕਸੀਕੋ, ਕੈਨੇਡਾ, ਸਾਊਥ ਅਮਰੀਕਾ, ਚੀਨ, ਜਾਪਾਨ ਅਤੇ ਅਫਰੀਕਾ ਆਦਿ 'ਚ ਵੀ ਮਨਾਇਆ ਜਾਣ ਲੱਗਾ। ਸੰਨ 1934 'ਚ ਪੋਸਟ ਮਾਸਟਰ ਜਨਰਲ ਜੇਮਸ ਏ. ਫਾਰਲੇ ਨੇ 'ਮਦਰਸ ਡੇ' 'ਤੇ ਇੱਕ ਸਟੈਂਪ ਦਾ ਆਗਾਜ਼ ਵੀ ਕੀਤਾ। ਹੌਲੀ-ਹੌਲੀ ਇਹ ਪ੍ਰਥਾ ਭਾਰਤ 'ਚ ਜ਼ੋਰ ਫੜਨ ਲੱਗੀ। ਵਿਸ਼ਵੀਕਰਨ ਕਾਰਨ ਲਗਭਗ 10 ਸਾਲਾਂ ਤੋਂ ਇਹ ਪੱਛਮੀ ਦੇਸ਼ਾਂ ਦਾ ਤਿਓਹਾਰ ਭਾਰਤ'ਚ ਵੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ

 

ਇਸ ਤਿਓਹਾਰ ਦੀ ਸਫਲਤਾ ਦਾ ਕਾਰਨ ਮਾਂ ਨਾਲ ਜੁੜੀਆਂ ਭਾਵਨਾਵਾਂ ਹਨ। ਮਾਵਾਂ ਨੂੰ ਤਾਂ ਭਾਰਤ 'ਚ ਪਹਿਲਾਂ ਹੀ ਪੂਜਿਆ ਜਾਂਦਾ ਹੈ। ਇਹ ਤਿਓਹਾਰ ਸਾਨੂੰ ਸੋਚਣ ਲਈ ਮਜਬੂਰ ਕਰ ਦਿੰਦਾ ਹੈ ਕਿ ਮਾਂ ਦਾ ਸਾਡੇ ਜੀਵਨ 'ਚ ਕੀ ਮਹੱਤਵ ਹੈ। ਮਾਂ ਨੇ ਸਾਨੂੰ ਜਨਮ ਦਿੱਤਾ, ਨਿਰਸਵਾਰਥ ਹੋ ਕੇ ਸਾਡਾ ਪਾਲਣ ਪੋਸ਼ਣ ਕੀਤਾ। ਜਦੋਂ ਸਾਨੂੰ ਹੋਸ਼ ਵੀ ਨਹੀਂ ਹੁੰਦਾ ਤਾਂ ਮਾਂ ਸਾਡੀ ਹਰ ਤਰ੍ਹਾਂ ਹਿਫਾਜ਼ਤ ਕਰਦੀ ਹੈ। ਮਾਂ ਤੋਂ ਵੀ ਵਧੇਰੇ ਮਹਾਨ ਉਸ ਦੀ ਮਮਤਾ ਹੈ, ਜੋ ਉਸ ਦੇ ਜੀਵਨ ਕਾਲ 'ਚ ਕਦੇ ਖਤਮ ਨਹੀਂ ਹੁੰਦੀ। ਮਾਂ ਇੱਕ ਅਜਿਹਾ ਰਿਸ਼ਤਾ ਹੈ, ਜਿਸ 'ਤੇ ਬੱਚਾ ਅੱਖਾਂ ਮੀਟ ਕੇ ਵਿਸ਼ਵਾਸ ਕਰ ਸਕਦਾ ਹੈ। ਅੱਜ ਦੀ ਔਰਤ ਪਹਿਲਾਂ ਨਾਲੋਂ ਕਿਤੇ ਮਾਡਰਨ ਅਤੇ ਮਜ਼ਬੂਤ ਹੈ। ਮਾਵਾਂ ਦੇ ਅਕਸ 'ਚ ਜ਼ਮੀਨ ਅਸਮਾਨ ਦਾ ਫਰਕ ਆਇਆ ਹੈ ਪਰ ਮਮਤਾ ਅੱਜ ਵੀ ਉਹੀ ਹੈ। ਇਸ ਦਿਨ ਬੱਚੇ ਆਪਣੀ ਮਾਂ ਲਈ ਕਾਰਡ ਬਣਾਉਂਦੇ ਹਨ ਅਤੇ ਆਪਣੀਆਂ ਭਾਵਨਾਵਾਂ ਨੂੰ ਉਸ 'ਚ ਪ੍ਰਤੀਬਿੰਬਤ ਕਰਦੇ ਹਨ। ਕੁਝ ਬੱਚੇ ਆਪਣੀ ਮਾਂ ਨੂੰ ਇਸ ਦਿਨ ਕਿਚਨ ਤੋਂ ਛੁੱਟੀ ਦੇ ਦਿੰਦੇ ਹਨ ਅਤੇ ਖੁਦ ਮਾਂ ਲਈ ਸੁਆਦੀ ਪਕਵਾਨ ਬਣਾਉਂਦੇ ਹਨ। ਇਸ ਦਿਨ ਬੱਚੇ ਆਪਣੀ ਮਾਂ ਨੂੰ ਵੰਨ-ਸੁਵੰਨੇ ਤੋਹਫੇ ਦਿੰਦੇ ਹਨ। ਕੁਝ ਲੋਕ ਇਸ ਦਿਨ ਘਰਾਂ ਨੂੰ ਖੂਬ ਸਜਾਉਂਦੇ ਹਨ ਅਤੇ ਕੇਕ ਵੀ ਕੱਟਦੇ ਹਨ।

  

ਮਾਂ ਦੀ ਸਿਫ਼ਤ ਕਰਨ ਲਈ ਵੈਸੇ ਤਾਂ ਅਸੀਂ ਕੁਦਰਤ ਪਾਸੋਂ ਰੱਬ ਦੀ ਉਸਤਤ ਵੀ ਉਧਾਰ ਮੰਗ ਸਕਦੇ ਹਾਂ ਪਰ ਗੱਲ ਮਾਂ ਦੇ ਉੱਚੇ ਮਾਣ-ਸਤਿਕਾਰ ਨਾਲ ਜੁੜੀ ਹੈ, ਇਸ ਲਈ ਬਿਨਾਂ ਸ਼ੱਕ ਕਿਹਾ ਜਾ ਸਕਦਾ ਹੈ ਕਿ ਮਾਂ ਦੀਆਂ ਲੋਰੀਆਂ ਵਿੱਚ ਸਵਰਗ ਵਰਗਾ ਅਨੰਦ ਹੈ, ਜਿਸ ਦੇ ਪਵਿੱਤਰ ਚਰਨਾਂ ਵਿਚੋਂ ਜੱਨਤ ਦਾ ਦੁਆਰ ਖੁੱਲ੍ਹਦਾ ਹੈ  ਔਲਾਦ ਲਈ ਮਾਂ ਦੀ ਮਿੱਠੜੀ ਜ਼ਬਾਨ 'ਤੇ ਅਸੀਸਾਂ, ਅੱਖਾਂ ਵਿੱਚ ਸੁਪਨੇ,  ਹਿਰਦੇ 'ਚ ਮਮਤਾ, ਦਿਲ ਵਿੱਚ ਰਹਿਮ, ਸੋਚਾ ਵਿੱਚ ਫ਼ਿਕਰ ਅਤੇ ਖੂਨ ਵਿੱਚ ਅਜੀਬ ਤੜਪ ਹਮੇਸ਼ਾ ਹੀ ਬਣੀ ਰਹਿੰਦੀ ਹੈ

  

ਮਾਂ ਬਣਨ ਲਈ ਉਹ ਔਲਾਦ ਨੂੰ 9 ਮਹੀਨੇ ਗਰਭ ਵਿੱਚ ਪਾਲਦੀ ਹੈ ਅਤੇ ਸੰਤਾਨ ਪ੍ਰਾਪਤੀ ਲਈ ਆਪਣੀ ਜਾਨ ਦਾਅ 'ਤੇ ਲਗਾਉਂਦੀ ਹੈ, ਸਮਝ ਲਵੋ ਦੁੱਖ, ਤਕਲੀਫ਼ਾਂ ਤੇ ਪੀੜਾ ਨੂੰ ਸਹਾਰਦੀ ਮਾਂ ਦਾ ਜਨਮ ਬੱਚੇ ਦੇ ਨਾਲ ਹੀ ਇੱਕ ਵਾਰ ਫ਼ਿਰ ਤੋਂ ਹੁੰਦਾ ਹੈ |
ਮਾਂ ਜਦੋਂ ਬੱਚੇ ਨੂੰ ਲਾਡ ਲਡਾਉਂਦੀ ਹੈ ਤਾਂ ਸਮੁੱਚੀ ਪ੍ਰਕਿਰਤੀ ਬਾਗੋ -ਬਾਗ ਹੋ ਉੱਠਦੀ ਹੈ!ਆਪਣੀ ਜ਼ਿੰਦਗੀ 'ਚ ਜੋ      ਬੱਚੇ     ਸਿੱਖ ਰਿਹਾ ਹੈ ਜਾਂ ਸਿੱਖਣਾ ਹੈ ਉਹ ਆਪਣੀ ਮਾਂ ਤੋਂ ਵਿਰਸੇ 'ਚ ਮਿਲ ਰਿਹਾ ਹੈ।  ਨੇ ਕਿਹਾ ਕਿ ਜਿਸ ਤਰ੍ਹਾਂ ਉਸਦੀ ਮਾਂ ਉਸ ਨੂੰ ਮਣਾਂਮੂਹੀ ਪਿਆਰ ਦੇ ਰਹੀ ਹੈ, ਉਸੇ ਤਰ੍ਹਾਂ ਉਹ ਵੀ ਆਪਣੀ ਮਾਂ ਨੂੰ ਹਮੇਸ਼ਾਂ ਖੁਸ਼ੀਆਂ ਅਤੇ ਪਿਆਰ ਦੇਵੇਗ੭

ਗੁਰਭਿੰਦਰ ਸਿੰਘ ਗੁਰੀ
99157-27311

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech