25

September 2018
ਆਲ ਇੰਡੀਆ ਰੇਡੀਓ ਵੱਲੋਂ ਅੰਮ੍ਰਿਤਸਰ ਤੋਂ ਨਵੇਂ ਐਫ ਐਮ ਚੈਨਲ 'ਦੇਸ਼ ਪੰਜਾਬ' ਦੀ ਸ਼ੁਰੂਆਤਸਾਡੇ ਹੱਕ //ਹੀਰਾ ਸਿੰਘ ਤੂਤਪਾਲੀਸਿਸਟਿਕ ਓਵਰੀ ਸਿੰਡਰੋਮ ਜਾਂ ਪਾਲੀਸਿਸਟਿਕ ਓਵੇਰੀਅਨ ਡਿਸੀਜ਼ //ਕਿਰਨਪ੍ਰੀਤ ਕੌਰਸ਼ਹੀਦ ਭਾਈ ਬਚਿੱਤਰ ਸਿੰਘ ਜੀ ਦਾ ਜਨਮ ਗੁਰੂ ਘਰ ਦੇ ਮਹਾਨ ਸ਼ਹੀਦ ਅਤੇ ਵਿਦਵਾਨਯੂ,ਕੇ ਵਿੱਚ ਸਿੱਖਾਂ ਦੇ ਘਰਾਂ ਤੇ ਛਾਪੇਮਾਰੀ ਲਈ ਭਾਰਤ ਸਰਕਾਰ ਦਾ ਝੂਠਾ ਪ੍ਰਾਪੇਗੰਡਾ ਜਿੰਮੇਵਾਰ -ਯੁਨਾਈਟਿਡ ਖਾਲਸਾ ਦਲ ਪੋਲਿੰਗ ਬੂਥ ਤੇ ਵੋਟਰ //ਪੋਲਿੰਗ ਬੂਥ ਤੇ ਵੋਟਰ ਕੈਮਰੇ ਦੀ ਅੱਖ ਨਾਲ ਤਸਵੀਰਾਂ ਵਿੱਚ ਜਾਨ ਪਾਉਂਦਾ “ਪ੍ਰਤਾਪ ਸਿੰਘ ਹੀਰਾ“ਬਲਾਕ ਸ਼ਾਹਕੋਟ ’ਚ ਬਲਾਕ ਸੰਮਤੀ ਅਤੇ ਜਿਲ੍ਹਾਂ ਪ੍ਰੀਸ਼ਦ ਚੋਣਾਂ ਅਮਨ-ਅਮਾਨ ਨਾਲ ਚੜ੍ਹੀਆ ਨੇਪੜੇਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਨਵੀਆਂ ਉਡਾਣਾਂਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਜੋੜੀ ਚਮਕਾਏਗੀ 'ਕਿਸਮਤ'//ਲੇਖਕ-ਹਰਜਿੰਦਰ ਿਸੰਘ ਜਵੰਦਾ
Poem

ਮਾਤ ਪਿਆਰੀ ਨੂੰ ,, ਪ੍ਰਵੀਨ ਸ਼ਰਮਾ (ਰਾਉਕੇ ਕਲਾਂ)

May 12, 2018 11:07 PM
ਪ੍ਰਵੀਨ ਸ਼ਰਮਾ (ਰਾਉਕੇ ਕਲਾਂ)

ਮਾਂ ਦੀ ਸੁਰਤ ਵਿਚੋਂ ਦਿਸਦੀ ਸੱਜਣਾ ਮੂਰਤ ਰੱਬ ਦੀ ਜੀ ,
ਕੀ ਤੇਰੀ ਕੀ ਜੀਵ ਜੰਤੂਆਂ ਇੱਕੋ ਜੈਸੀ ਮਾਤਾ ਸਭ ਦੀ ਜੀ ,
     ਤੇਰੇ ਜੈਸੀ ਬਖਸ਼ੀ ਦਾਤਾ ਚੀਜ਼ ਨਿਆਰੀ ਨੂੰ ,
   ਸਦਾ ਸਲਾਮਤ ਰੱਖੀ ਸਭ ਦੀ ਮਾਤ ਪਿਆਰੀ ਨੂੰ ।


ਇਜ ਤੋ ਸੋਹਣੀ ਹੋਰ ਸਿਰਜਣਾ ਨਾ ਹੋਣੀ ਜੱਗ ਤੇ ਹੋਰ ਕੋਈ
ਮਾਂ ਦੀ ਮਮਤਾ ਵਰਗੀ ਮਿੱਤਰਾ ਨਾ ਹੋਣੀ ਜੱਗ ਤੇ ਲੋਰ ਕੋਈ ,
  ਰੱਖੀ ਮਾਲਕਾਂ ਸਦਾ ਮਹਿਕਦੀ ਫੁੱਲਾਂ ਦੀ ਕਿਆਰੀ ਨੂੰ
     ਸਦਾ ਸਲਾਮਤ ਰੱਖੀ ਸਭ ਦੀ ਮਾਤ ਪਿਆਰੀ ਨੂੰ ।


ਗੁੱਸੇ ਦੇ ਵਿੱਚ ਆ ਕੇ ਕਦੇ ਕਦਾਈਂ ਜੇਕਰ ਝਿੜਕਾਂ ਦਿੰਦੀ ਹੈ
ਸੁੱਤਾ  ਕੇ  ਨੀ  ਸੁੱਤਾ ਹੋਣਾ ਉੱਠ - ਉੱਠ ਕੇ ਬਿੜਕਾਂ ਲੈਂਦੀ ਹੈ ,
    ਪਲ-ਪਲ ਸ਼ੀਸ਼ ਝੁਕਾਵਾਂ ਤੈਨੂੰ ਮੈਂ ਹਿਤਕਾਰੀ ਨੂੰ
   ਸਦਾ ਸਲਾਮਤ ਰੱਖੀ ਸਭ ਦੀ ਮਾਤ ਪਿਆਰੀ ਨੂੰ ।


ਬੱਚਿਆਂ ਤੇ ਨਾ ਆਉਣ ਬਲਾਵਾਂ ਸਭ ਆਪਣੇ ਤੇ ਜਰ ਜਾਂਦੀ ਹੈ
ਪਹਿਲਾਂ ਧੀਆਂ - ਪੁੱਤ ਰੱਜਾਕੇ  ਪਿਛੋਂ ਫੇਰ ਕਿਤੇ  ਜਾ ਖਾਂਦੀ ਹੈ ,
      ਰੱਬ ਵੀ ਡਰਦਾ ਕਿਹਾ ਨਾ ਮੋੜੇ ਤੈਨੂੰ ਬਲਕਾਰੀ ਨੂੰ
       ਸਦਾ ਸਲਾਮਤ ਰੱਖੀ ਸਭ ਦੀ ਮਾਤ ਪਿਆਰੀ ਨੂੰ ।


ਇੱਕੋ ਜੈਸੀ ਮਮਤਾ ਸਭ  ਵਿੱਚ ਤੈਂ ਕੈਸੇ  ਭਰੀ ਵਿਧਾਤਾ ਜੀ
ਦੂਰੋਂ-ਨੇੜਿਉਂ ਚੁਗ-ਚੁਗ ਦਾਣਾ ਭਰਦੀ ਹੈ ਢਿੱਡ ਮਾਤਾ ਜੀ ,
     ਨਤਮਸਤਕ ਮੈਂ ਵਿੱਚ ਆਲਣੇ ਚੋਗ ਖਿਲਾਰੀ ਨੂੰ
     ਸਦਾ ਸਲਾਮਤ ਰੱਖੀ ਸਭ ਦੀ ਮਾਤ ਪਿਆਰੀ ਨੂੰ ।


ਯੁਗਾਂ-ਯੁਗਾਂ ਤੋਂ ਲਿਖਦੇ ਆਏ ਲਿਖੀਆਂ ਬਹੁਤ ਕਹਾਣੀਆਂ ਨੇ
ਸਾਰੇ ਗੀਤਕਾਰਾਂ ਤੋ ਨਾ ਰੱਲਕੇ ਸਿਫਤਾਂ ਲਿਖੀਆਂ ਜਾਣੀਆਂ ਨੇ,
  ਮਾਂ ਲਿਖਣੇ-ਗਾਉਣੇ ਦਾ ਵੱਲ ਆਜੇ ਤੇਰੇ ਪੁੱਤ ਲਿਖਾਰੀ ਨੂੰ
      ਸਦਾ ਸਲਾਮਤ ਰੱਖੀ ਸਭ ਦੀ ਮਾਤ ਪਿਆਰੀ ਨੂੰ ।
===============================

               ਪ੍ਰਵੀਨ ਸ਼ਰਮਾ (ਰਾਉਕੇ ਕਲਾਂ)
      ਏਲਨਾਬਾਦ , ਜਿਲਾ -- ਸਿਰਸਾ (ਹਰਿਆਣਾ)
            ਮੋਬਾਇਲ -- 94161-68044

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech