19

August 2018
Article

ਮਾਂ ਦਿਵਸ ਤੇ ਵਿਸ਼ੇਸ਼ :- ਸਰਬਜੀਤ ਕੌਰ ਹਾਜੀਪੁਰ (ਸ਼ਾਹਕੋਟ )

May 12, 2018 11:14 PM
ਸਰਬਜੀਤ ਕੌਰ ਹਾਜੀਪੁਰ (ਸ਼ਾਹਕੋਟ )

ਪਾਗਲ ਮਾਂ (ਮੇਰਾ ਰੱਬ)

ਸਰਬਜੀਤ ਕੌਰ ਹਾਜੀਪੁਰ (ਸ਼ਾਹਕੋਟ )
 
. . . . . ਕਾਲਜ ਦੇ ਗੇਟ ਕੋਲ ਖੜ੍ਹੇ ਪ੍ਤਾਪ ਤੇ ਜਿੰਦਰ ਗੱਲਾਂ ਕਰਕੇ ਹੱਸ ਰਹੇ ਸਨ।ਉਹਨਾਂ ਇੱਕ ਤੁਰੀ ਜਾਂਦੀ ਕੁੜੀ ਨੂੰ ਟਿੱਚਰ ਮਾਰੀ ਤੇ ਕਿਹਾ , "ਕਰਲਾ ਕਰਲਾ ਆਕੜ!  ਤੇਰੇ ਵਰਗੀਆਂ ਬੁੱਢੀਆਂ ਹੋ ਕੇ ਪਾਗਲ ਹੋ ਜਾਂਦੀਆਂ ਆ. . ਫਿਰ ਸੀਪੇ ਦੀ ਮਾਂ ਵਾਂਗ ਮੂੰਹ ਵਿੱਚ ਕੁੜਕੁੜ ਕਰਦੀਆਂ ਹੁੰਦੀਆਂ ਆ।"ਐਨਾ ਕਹਿ ਕੇ ਉਹ ਉੱਚੀ -ਉੱਚੀ ਹੱਸਣ ਲੱਗ ਗਏ ।
   


   ਪ੍ਤਾਪ ਨੇ ਜਿੰਦਰ ਨੂੰ ਪੁਛਿਆ, "ਯਾਰ ਇੱਕ ਗੱਲ ਤੇ ਦੱਸ, ਕੀ ਸੀਪੇ ਦੀ ਮਾਂ ਸੱਚੀ ਪਾਗਲ ਆ? "ਜਿੰੰਦਰ ਬੋਲਿਆ, "ਪਤਾ ਨਹੀਂ ਯਾਰ , ਲੱਗਦੀ ਵੀ ਆ ਤੇ ਨਹੀਂ ਵੀ. . ਪਰ ਜਦੋ ਹਮੇਸ਼ਾ ਮੂੰਹ ਵਿੱਚ ਕੁੜਕੁੜ ਕਰਕੇ ਕੱਲੀ ਗੱਲਾਂ  ਕਰਦੀ ਰਹਿੰਦੀ ਆ ਉਦੋਂ ਲੱਗਦੀ ਵੀ ਆ ।"ਉਹ ਆਪਸ ਵਿੱਚ ਗੱਲਾਂ ਕਰ ਹੀ ਰਹੇ ਸੀ ਕਿ ਸੀਪਾ ਉਹਨਾਂ ਦੇ ਪਿਛੇ ਆਣ ਖੜ ਗਿਆ ।ਉਹਨਾਂ ਦੋਨਾਂ ਕੋਲੋਂ  ਆਪਣੀ ਮਾਂ ਬਾਰੇ ਇਸ ਤਰਾਂ ਦੀਆਂ ਗੱਲਾਂ ਸੁਣ ਕੇ ਸੀਪੇ ਦਾ ਮਨ ਭਰ ਗਿਆ ।
   .  . 


      ਉਸਨੇ ਅੱਖਾਂ ਭਰਦੇ ਹੋਏ ਆਪਣੀ ਗੱਲ ਕਹਿਣੀ ਸ਼ੁਰੂ ਕੀਤੀ, "ਤੁਸੀਂ ਬਚਪਨ ਤੋਂ ਮੇਰੇ ਮਿੱਤਰ ਹੋ , ਬਚਪਨ ਤੋਂ ਮੇਰੀ ਮਾਂ ਨੂੰ ਜਾਣਦੇ ਹੋ, ਤੁਹਾਨੂੰ ਅਜੇ ਤੱਕ ਪਤਾ ਈ ਨਹੀਂ ਲੱਗਾ ਕਿ ਮੇਰੀ ਮਾਂ ਪਾਗਲ ਹੈ ? "ਕਿੰਨਾ ਆਸਾਨ ਹੈ ਕਹਿਣਾ" ਪਾਗਲ ਮਾਂ।!  ". . . ਪਰ ਕਦੇ ਮੇਰੀ ਮਾਂ ਬਾਰੇ ਸੋਚਿਆ ਕਦੇ ਮੇਰੀ ਮਾਂ ਦਾ ਚਿਹਰਾ ਪੜਿਆ?  ਵਕਤ ਕੱਢ ਕੇ ਮੇਰੀ ਮਾਂ ਦਾ ਚਿਹਰਾ ਪੜਿਓ ਕਦੇ, ਅਸੀਂ ਦੋਨੋਂ ਭੈਣ ਭਰਾ  ਛੋਟੇ-ਛੋਟੇ ਸੀ ਜਦੋਂ ਪਿਤਾ ਜੀ ਸਵਰਗ ਸੁਧਾਰ ਗਏ ਸੀ ।ਮੇਰੀ ਮਾਂ ਚਾਹੁੰਦੀ ਤੇ ਹੋਰ ਵਿਆਹ ਕਰਵਾ ਲੈਂਦੀ ਪਰ ਮੇਰੀ ਪਾਗਲ ਮਾਂ ਨੇ ਲੋਕਾਂ ਦੇ ਘਰਾਂ ਦਾ ਕੰਮ ਕਰ ਕਰ ਕੇ ਮੇਰੀ ਵੱਡੀ ਭੈਣ ਦਾ ਵਿਆਹ ਕੀਤਾ, ਮੈਂ ਅੱਜ ਕਾਲਜ ਪੜਦਾ ਹਾਂ ਤਾਂ ਮੇਰੀ ਪਾਗਲ ਮਾਂ ਦੀ ਦਿਨ ਰਾਤ ਕੀਤੀ ਮਿਹਨਤ ਦਾ ਨਤੀਜਾ ਹੈ ਇਹ ।"ਮੇਰੀ ਪਾਗਲ ਮਾਂ ਦੇ ਹੱਥਾਂ ਦੀਆਂ ਤਰੈੜਾਂ  ਵਿੱਚ ਫਸੀ ਹੋਈ ਮੈਲ ਗਵਾਹ ਹੈ ਦਿਨ ਰਾਤ ਕੀਤੀ ਮਿਹਨਤ ਦੀ।.


     . . ਮੇਰੀ ਪਾਗਲ ਮਾਂ ਦੇ ਫੱਟੇ ਹੋਏ ਪੈਰਾਂ ਦੀਆਂ ਦਰਾੜਾਂ ਸਬੂਤ ਨੇ ਅੱਧੀ ਰਾਤ ਤੱਕ ਕੀਤੇ ਹੋਏ ਕੰਮ ਦੇ ਥਕੇਂਵੇਂ ਦੀਆਂ . . ਪਰ ਬਿਨਾਂ ਪਰਵਾਹ ਕੀਤੇ ਫਿਰ ਸਾਜਰੇ ਉੱਠ ਆਪਣੀ ਮੰਜਿਲ ਵੱਲ ਤੁਰ ਪੈਂਦੀ ਏ ਮੇਰੀ ਪਾਗਲ ਮਾਂ ।"ਮੇਰੀ ਮਾਂ ਦੇ ਮੱਥੇ ਤੇ ਪਏ ਵੱਟ ਦੱਸਦੇ ਨੇ ਉਸਨੂੰ ਕਿੰਨੀਆਂ ਚਿੰਤਾਵਾਂ ਨੇ ।"
   


     "ਮੇਰੀ ਪਾਗਲ ਮਾਂ ਮੂੰਹ ਵਿੱਚ ਕੁੜਕੁੜ ਨਹੀਂ ਕਰਦੀ , ਉਹ ਮੇਰੇ ਤੇ ਮੇਰੀ ਭੈਣ ਦੀ ਸੁੱਖ ਸ਼ਾਤੀ ਲਈ ਅਰਦਾਸਾਂ ਕਰਦੀ ਏ।"ਤੇ ਮੇਰੀ ਪਾਗਲ ਮਾਂ ਦੀਆਂ ਆਸ ਭਰੀਆਂ ਅੱਖਾਂ ਬਾਰੇ ਕੀ ਦੱਸਾਂ. . . . ਇਹਨਾਂ ਅੱਖਾਂ ਨੇ ਆਪਣੇ ਸਾਰੇ ਸੁਪਨੇ ਮੇਰੇ ਲੇਖੇ ਲਾ ਦਿੱਤੇ "ਉਹ ਇੱਕ ਆਸ ਲਾਈ ਬੈਠੀ ਏ ਮੇਰੀ ਜਿੰਦਗੀ ਕਾਮਯਾਬ ਨੂੰ  ਬਣਾਉਣ ਲਈ, ਉਹ ਆਪਣੀ ਸਫੈਦ ਹੋਈ ਵਿਧਵਾ ਜਿੰਦਗੀ ਨੂੰ ਮੇਰੀ ਕਾਮਯਾਬੀ ਨਾਲ ਰੰਗੀਲ ਕਰਨਾ ਚਾਹੁੰਦੀ ਏ।"
 


      "ਉਹ ਸਾਰਾ ਦਿਨ ਬੁੱਲ੍ਹਾਂ ਨੂੰ ਹਲਾ ਕੇ ਕੁੜਕੁੜ ਨਹੀਂ ਕਰਦੀ . . . ਮੇਰੀ ਮਾਂ ਪਾਗਲ ਨਹੀਂ ਆ. . . ਮੇਰੀ ਮਾਂ ਪਾਗਲ ਨਹੀਂ ਮੇਰੀ ਮਾਂ ਮੇਰਾ ਰੱਬ ਆ ਰੱਬ! ! "(ਇਹਨਾਂ ਕਹਿ ਸੀਪਾ ਧਾਹਾਂ ਮਾਰ ਕੇ ਰੋਣ ਲੱਗ ਗਿਆ )

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech