News

ਪੰਜਾਬ ਪੁਲਿਸ ਨਿਰਦੋਸ਼ ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਨਾਲ ਦਹਿਸ਼ਤ ਦਾ ਮਾਹੌਲ ਸਿਰਜ ਰਹੀ ਹੈ

May 12, 2018 11:19 PM

" ਗ੍ਰਿਫਤਾਰ ਕੀਤੇ ਸਿੱਖਾਂ ਤੇ ਅਸਲਾ ਮਾਲਖਾਨੇ ਵਿੱਚੋਂ ਕੱਢ ਕੇ ਪਾਇਆ ਗਿਆ"-ਯੁਨਾਈਟਿਡ ਖਾਲਸਾ ਦਲ ਯੂ,ਕੇ


ਲੰਡਨ- ਭਾਰਤ ਦੀ ਸਿੱਖ ਵਿਰੋਧੀ ਹਿੰਦੂਤਵੀ ਲਾਬੀ ਨੇ ਸਿੱਖਾਂ ਅਤੇ ਸਿੱਖੀ ਦੀ ਕਾਤਲ ਜਮਾਤ ਕਾਂਗਰਸ ਦੀਆਂ ਸਰਕਾਰਾਂ ਨੇ ਸਦਾ ਹੀ ਸਿੱਖਾਂ ਤੇ ਕਹਿਰ ਢਾਹੇ ਹਨ । ਸਿੱਖ ਕੌਮ ਦੀਆਂ 90 ਫਸਿਦੀ ਤੋਂ ਵੱਧ ਕੁਰਬਾਨੀਆਂ ਨਾਲ 1947 ਅੰਗਰੇਜਾਂ ਹੱਥੋਂ ਅਜਾਦ ਹੋਏ ਭਾਰਤ ਦੇ 70 ਸਾਲਾ ਇਹਾਸ ਤੇ ਝਾਤ ਮਾਰੀ ਜਾਵੇ ਤਾਂ ਜਿੰਨੇ ਜੁਲਮ ਸਿੱਖਾਂ ਤੇ ਸੱਤ ਦਹਾਕਿਆਂ ਦੌਰਾਨ ਹੋਏ ਹਨ ਇਹਨਾਂ ਸਾਹਮਣੇ ਅਬਦਾਲੀ ,ਮੀਰ ਮੰਨੂ ਅਤੁ ਜ਼ਕਰੀਏ ਦੇ ਜੁਲਮ ਵੀ ਬੌਣੇ ਨਜ਼ਰ ਆਉਂਦੇ ਹਨ । ਸਿੱਖ ਨੌਜਵਾਨਾਂ ਨੂੰ ਝੂਠੇ ਕੇਸਾਂ ਵਿੱਚ ਫਸਾਉਣ ਦਾ ਸਿਲਸਲਾ ਨਿਰੰਤਰ ਜਾਰੀ ਹੈ । ਪੰਜਾਬ ਪੁਲਿਸ ਸਿੱਖ ਨੌਜਵਾਨਾਂ ਵਿੱਚ ਦਹਿਸ਼ਤ ਦਾ ਮਾਹੌਲ ਸਿਰਜਣ ਲਈ ਸਿੱਖ ਨੌਜਵਾਨਾਂਂ ਨੂੰ ਝੂਠੇ ਕੇਸਾਂ ਵਿੱਚ ਫਸਾ ਰਹੀ ਹੈ । ਇਹ ਜੁਲਮੀਂ ਵਰਤਾਰਾ ਚਾਰ ਦਹਾਕਿਆਂ ਤੋਂ ਨਿਰੰਤਰ ਜਾਰੀ ਹੈ । ਯੁਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਪੁਲਿਸ ਦੇ ਇਸ ਜਾਲਮਾਨਾ ਰਵੱਈਏ ਦੀ ਸਖਤ ਨਿਖੇਧੀ ਕੀਤੀ ਗਈ ਹੈ । ਦਲ ਦੇ ਪ੍ਰਧਾਨ ਭਾਈ ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਹਾਲ ਹੀ ਦੌਰਾਨ ਗ੍ਰਿਫਤਾਰ ਕੀਤੇ ਗਏ ਨੌਜਵਾਨ ਅਮਰ ਸਿੰਘ ਅਤੇ ਨਿਰਮਲ ਸਿੰਘ ਨੂੰ ਬੇਕਸੂਰ ਕਰਾਰ ਦਿੱਤਾ ਹੈ ਜਿਹਨਾਂ ਨੂੰ ਖਾਲਿਸਤਾਨੀ ਖਾੜਕੂ ਆਖ ਕੇ ਗ੍ਰਿਫਤਾਰ ਕੀਤਾ ਗਿਆ ਹੈ । ਪੁਲਿਸ ਵਲੋਂ ਉਹਨਾਂ ਪਾਸੋਂ ਦੋ ਪਿਸਤੀਲ ਅਤੇ 40 ਕਾਰਤੂਸਾਂ ਦੀ ਬਰਾਮਦੀ ਦਿਖਾਈ ਗਈ ,ਜੋ ਕਿ ਝੂਠ ਦਾ ਪੁਲੰਦਾ ਹੈ । ਯੁਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਦੋਸ਼ ਲਗਾਇਆ ਗਿਆ ਕਿ ਪੰਜਾਬ ਪੁਲਿਸ ਦਾ ਇਹ ਪਿਛੋਕੜ ਰਿਹਾ ਹੈ ਕਿ ਕਿਸੇ ਵੀ ਸਿੱਖ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਮਾਲਖਾਨੇ ਵਿੱਚੋਂ ਅਸਲਾ ਕੱਢ ਕੇ ਆਰਮਜ਼ ਐਕਟ ਦੀ ਧਾਰਾਵਾਂ ਹੇਠ ਕੇਸ ਦਰਜ ਕਰ ਲਏ ਜਾਂਦੇ ਹਨ । ਜਿਸ ਤਹਿਤ ਗ੍ਰਿਫਤਾਰ ਸਿੱਖ ਨੌਵਾਨਾਂ ਨੂੰ ਨਹਬ ਹਗ ਾਦਣ ਲੰਬੇ ਸਮੇਂ ਲਈ ਜੇਹਲ ਵਿੱਚ ਰੱਖਣ ਲਈ ਹੋਰ ਸੰਗੀਨ ਧਾਰਾਵਾਂ ਜੋੜ ਦਿੱਤੀਆਂ ਜਾਂਦੀਆ ਹਨ । ਇਹ ਵਰਤਾਰਾ ਲੰਬੇ ਤੋਂ ਜਾਰੀ ਹੈ ।

Have something to say? Post your comment